Published by Authority
No. 50] CHANDIGARH, FRIDAY, DECEMBER 12, 2025 (AGRAHAYANA 21, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 01 ਦਸੰਬਰ, 2025
ਨੰ:PWD-BR105/47/2025-3BR1/1255109.- ਸ਼੍ਰੀ ਸ਼ਮਸ਼ੇਰ ਸਿੰਘ ਪੁੱਤਰ ਸ਼੍ਰੀ ਰਮੇਸ਼ ਸਿੰਘ, ਸਹਾਇਕ ਇੰਜੀਨੀਅਰ (ਸਿਵਲ), ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਵੱਲੋਂ ਘਰੇਲੂ ਕਾਰਨਾਂ ਕਰਕੇ ਆਪਣੀ ਪ੍ਰਤੀਬੇਨਤੀ ਮਿਤੀ 01.08.2025 ਰਾਹੀਂ 03 ਮਹੀਨੇ ਦਾ ਨੋਟਿਸ ਦਿੰਦੇ ਹੋਏ ਸਵੈ-ਇੱਛੁਕ ਸੇਵਾ ਨਿਵਿਰਤੀ ਦੀ ਮੰਗ ਕੀਤੀ ਸੀ।The Punjab Civil Services (Premature Retirement) Rules, 1975 ਦੇ ਤਹਿਤ ਨੋਟਿਸ ਪ੍ਰਵਾਨ ਕਰਦੇ ਹੋਏ ਸ਼੍ਰੀ ਸ਼ਮਸ਼ੇਰ ਸਿੰਘ ਪੁੱਤਰ ਸ਼੍ਰੀ ਰਮੇਸ਼ ਸਿੰਘ, ਸਹਾਇਕ ਇੰਜੀਨੀਅਰ (ਸਿਵਲ) ਨੂੰ ਮਿਤੀ 31.10.2025 ਤੋਂ ਸੇਵਾ ਨਿਵਿਰਤ ਕੀਤਾ ਹੈ।
2. ਜੇਕਰ ਉਪਰੋਕਤ ਕਰਮਚਾਰੀ ਵਿਰੁੱਧ ਮੌਜੂਦਾ ਸਮੇਂ/ਭਵਿੱਖ ਵਿੱਚ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਕਰਮਚਾਰੀ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਸ ਕਰਮਚਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸ ਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
ਰਵੀ ਭਗਤ, ਆਈ.ਏ.ਐਸ., ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ, ਮਿਤੀ 28 ਨਵੰਬਰ, 2025
ਲੋਕ ਨਿਰਮਾਣ ਵਿਭਾਗ (ਭ ਤੇ ਮ)
3577/12-2025/Pb. Govt. Press, S.A.S. Nagar