Published by Authority
No.50] CHANDIGARH, FRIDAY, DECEMBER 12, 2025 (AGRAHAYANA 21, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-3 ਸ਼ਾਖਾ)
ਹੁਕਮ
ਸ਼੍ਰੀ ਸੁਖਵਿੰਦਰ ਸਿੰਘ, ਪੀ.ਪੀ.ਐਸ., ਉੱਪ ਕਪਤਾਨ ਪੁਲਿਸ, ਨੰ. 150/ਜੇ.ਆਰ. ਵੱਲੋਂ ਮਿਤੀ 31.01.2023 ƒ ਸਵੈ-ਇਛੁੱਕ ਸੇਵਾ ਨਿਵਿਰਤੀ ਸਬੰਧੀ ਦਿੱਤੀ ਗਈ ਪ੍ਰਤੀਬੇਨਤੀ ƒ, ਪੰਜਾਬ ਸਿਵਲ ਸਰਵਿਸਿਜ਼ (Premature Retirement) ਰੂਲਜ਼, 1975 ਦੇੇ ਪੈਰ੍ਹਾਂ 3, 3(a) ਵਿੱਚ ਕੀਤੇ ਗਏ ਉਪਬੰਧਾਂ ਦੀ ਰੌਸ਼ਨੀ ਵਿੱਚ ਵਿਚਾਰਦੇ ਹੋਏ, ਇਸ ਅਧਿਕਾਰੀ ƒ ਮਿਤੀ 30.04.2023 (ਬਾ.ਦੁ) ਸਰਕਾਰੀ ਸੇਵਾ ਤੋਂ ਹੇਠ ਲਿਖੀਆਂ ਸ਼ਰਤਾਂ ਤੇ ਸਵੈ-ਇਛੁੱਕ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-
ੳ) ਜੇਕਰ ਉਸ ਵਿਰੁੱਧ ਕਿਸੇ ਤਰ੍ਹਾਂ ਦਾ ਕੋਈ ਬਕਾਇਆ ਆਦਿ ਬਣਦਾ ਹੋਇਆ ਤਾਂ ਉਹ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਰਹੇਗਾ।
ਅ) ਜੇਕਰ ਅਧਿਕਾਰੀ ਵਿਰੁੱਧ ਕੋਈ ਕ੍ਰਿਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਅਧਿਕਾਰੀ ਵਿਰੁੱਧ ਪੰਜਾਬ ਸੀ.ਐਸ.ਆਰ.ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ੲ) ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ਼ ਤੇ ਸਾਹਮਣੇ ਆਉਂਦੀ ਹੈ ਤਾਂ ਇਸ ਦੀ ਭਰਪਾਈ ਅਧਿਕਾਰੀ ਦੇ ਰਿਟਾਇਰਮੈਂਟ ਲਾਭਾਂ ਵਿਚੋਂ ਕੀਤੀ ਜਾਵੇਗੀ।
2. ਇਹ ਹੁਕਮ ਸਮਰੱਥ ਅਥਾਰਿਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਅਨੁਰਾਗ ਵਰਮਾ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ ਮਿਤੀ 17 ਅਪੈ੍ਰਲ, 2023
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ