Published by Authority
No. 50] CHANDIGARH, FRIDAY, DECEMBER 12, 2025 (AGRAHAYANA 21, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
(ਐਮ.ਈ.ਆਰ.-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 18 ਨਵੰਬਰ, 2025
ਨੰ.E905951:MER-HTH301D/1/2025-3HB3/I/1246463/2025/1.- ਪੰਜਾਬ ਰਾਜ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ, ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ:1/19/2016-2ਸਸ3/218 ਮਿਤੀ 26.03.2020 ਅਤੇ ਨੋਟੀਫਿਕੇਸ਼ਨ ਨੰ.MER-HTH301A/5/2025-2MER1/1/1077997/2025/1-4 ਮਿਤੀ 16.04.2025 ਦੀ ਤਰਜ਼ ਤੇ ਡੈਂਟਲ ਟੀਚਿੰਗ ਫੈਕਲਟੀ ਦੀ ਘਾਟ ਅਤੇ ਜਨਤਕ ਹਿੱਤਾਂ ƒ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਡੈਂਟਲ ਸਿੱਖਿਆ (ਗਰੁੱਪ-ਏ) ਸਰਵਿਸ ਰੂਲਜ਼-2016 (ਸਮੇਂ ਸਮੇਂ ਤੇ ਹੋਈ ਸੋਧ) ਅਧੀਨ ਆਉਂਦੇ ਡੈਂਟਲ ਟੀਚਿੰਗ ਫੈਕਲਟੀ/ਡਾਕਟਰਾਂ (113 ਅਸਾਮੀਆਂ) ਦੀ ਸੇਵਾ ਮੁਕਤੀ ਦੀ ਉਮਰ ਸੀਮਾ 62 ਸਾਲ ਤੋਂ ਵਧਾ ਕੇ 65 ਸਾਲ ਕਰਨ ਦੀ ਪ੍ਰਵਾਨਗੀ ਦਿੰਦੇ ਹਨ।
2. ਇਸ ਤੋਂ ਇਲਾਵਾ ਇਹ ਨੋਟੀਫਿਕੇਸ਼ਨ ਲਾਗੂ ਕਰਨ ਲਈ ਜੇਕਰ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਜਰੂਰਤ ਹੋਵੇ ਤਾਂ ਉਹ ਕਰਨ ਲਈ ਮਾਨਯੋਗ ਮੁੱਖ ਮੰਤਰ ਜੀ ਅਧਿਕਾਰਤ ਹੋਣਗੇ।
3. ਇਹ ਪ੍ਰਵਾਨਗੀ ਵਿੱਤ ਵਿਭਾਗ ਦੇ ਪੱਤਰ ਨੰ:FD-FP-2014(CNAB)/6/2025-2FP2/I/1155530/2025 ਮਿਤੀ 18.07.2025, ਪ੍ਰਸੋਨਲ ਵਿਭਾਗ ਦੇ ਪੱਤਰ ਨੰ. PERS-PP-20PLCY/12/2025-2PP2/I/1191536/2025, ਮਿਤੀ 04.09.2025 ਰਾਹੀਂ ਪ੍ਰਾਪਤ ਹੋਈ ਸਹਿਮਤੀ ਅਤੇ ਮੰਤਰ ਪ੍ਰੀਸ਼ਦ ਦੀ ਮਿਤੀ 15.11.2025 ƒ ਹੋਈ ਮੀਟਿੰਗ ਵਿੱਚ ਦਿੱਤੀ ਮੰਨਜੂਰੀ, ਜੋ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਸ਼ਾਖਾ) ਵਲੋਂ ਅੱ:ਵਿ:ਪੱ:ਨੰ:1/248/2025/1ਕੈਬਿਨਟ/6426 ਮਿਤੀ 15.05.2025 ਰਾਹੀਂ ਪ੍ਰਾਪਤ ਹੋਈ ਹੈ, ਦੇ ਅਨੁਸਾਰ ਦਿੱਤੀ ਜਾਂਦੀ ਹੈ।
ਸਹੀ/-
ਕੁਮਾਰ ਰਾਹੁਲ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 18 ਨਵੰਬਰ, 2025
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ।