Servants of Knowledge
Punjab Gazette · Government of Punjab

ਡਾ. ਕੰਵਰਜੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਸੁਲਤਾਨਪੁਰ, ਜਿਲ੍ਹਾ ਪਟਿਆਲਾ

Published 19 December 2025

Department
Animal Husbandry Dairy Development and Fisheries
Type
Ordinary
Notification no.
ਨੰ: 09/03/2022—ਪ.ਪ.1(5)/1411
Gazetteid
CHD/0092/2024-2026
Identifier
in.gazette.punjabdsa.2025-12-19.89510
Languages
English, Punjabi

click here for IIIF manifest

PART I] PUNJAB GOVT. GAZ., DECEMBER 19, 2025 (AGHN 28, 1947 SAKA) 2427

Published by Authority

No. 51] CHANDIGARH, FRIDAY, DECEMBER 19, 2025 (AGRAHAYANA 28, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ ਪਾਲਣ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 6 ਮਾਰਚ, 2023

ਨੰ: 09/03/2022-ਪ.ਪ.1(5)/1411.- ਡਾ. ਕੰਵਰਜੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਸੁਲਤਾਨਪੁਰ, ਜਿਲ੍ਹਾ ਪਟਿਆਲਾ (ਹੁਣ ਗੈਰ-ਹਾਜ਼ਰ) ƒ ਮਿਤੀ 28.07.2020 ਤੋਂ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਨ ਯਾਦ ਪੱਤਰ ਨੰ:09/03/2020-ਪ.ਪ-1(5)/883, ਮਿਤੀ 18.01.2022 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਵੱਡੀਆਂ ਸਜ਼ਾਵਾਂ ਦੇਣ ਲਈ ਦੋਸ਼ ਸੂਚੀ ਜਾਰੀ ਕਰਕੇ ਉਤਰ 21 ਦਿਨਾਂ ਦੇ ਅੰਦਰ-ਅੰਦਰ ਸਮਰੱਥ ਅਧਿਾਕਾਰੀ ƒ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ। ਇਹ ਪੱਤਰ ਡਾਕ ਵਿਭਾਗ ਵਲੋੋੋੋ "ਇਸ ਨਾਂ ਦਾ ਆਦਮੀ ਬਾਹਰਲੇ ਦੇਸ ਚੱਲਿਆ ਗਿਆ ਹੈ@ ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਵਲੋੋਂ ਪੱਤਰ ਨੰ: 379, ਮਿਤੀ 08.03.2022 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਪਟਿਆਲਾ ਦੇ ਪੱਤਰ ਨੰ: 353, ਮਿਤੀ 08.03.2022, ਅਨੁਸਾਰ ਚਾਰਜਸੀਟ ਦੀ ਕਾਪੀ ਅਧਿਕਾਰੀ ਦੇ ਮਾਤਾ ਸ਼੍ਰੀਮਤੀ ਰਜਿੰਦਰ ਕੌਰ ਵਲੋਂ ਮਿਤੀ 01.02.2022 ƒ ਰਸੀਵ ਕੀਤੀ ਗਈ ਸੀ। ਪ੍ਰੰਤੂ ਅਧਿਕਾਰੀ ਵਲੋਂ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।

2. ਇਸ ਉਪਰੰਤ ਮਾਮਲੇ ਦੀ ਸਚਾਈ ਜਾਣਨ ਲਈ ਸਰਕਾਰ ਦੇ ਪਿ.ਅੰ.ਨੰ: 09/03/2022-ਪ.ਪ-1(5)/1070, ਮਿਤੀ 22.03.2022 ਰਾਹੀ ਸ੍ਰੀ ਆਰ.ਸੀ.ਬਾਂਸਲ, ਜਿਲ੍ਹਾ ਅਤੇ ਸੈਸਨ ਜੱਜ (ਰਿਟਾਇਰਡ) ƒ "ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 31.05.2022 ਵਿੱਚ ਅਧਿਕਾਰੀ ਵਿਰੁੱਧ ਦੋਸ਼ ਸੂਚੀ ਵਿੱਚ ਲਗਾਏ ਦੋਸ਼ ਸਿੱਧ ਕੀਤੇ ਗਏ ਸਨ।

3. ਇਸ ਵਿਭਾਗ ਦੇ ਰਜਿਸਟਰਡ ਮੀਮੋ ਨੰ: 09/03/2022 -ਪ.ਪ-1(5)/2627, ਮਿਤੀ 20.06.2022 ਰਾਹੀ ਪੜਤਾਲ ਰਿਪੋਰਟ ਮਿਤੀ 31.05.2022 ਦੀ ਕਾਪੀ ਅਧਿਕਾਰੀ ƒ ਭੇਜ ਕੇ ਆਪਣਾ ਪੱਖ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਇਹਪੱਤਰ ਡਾਕ ਵਿਭਾਗ ਵਲੋਂ "ਵਿਦੇਸ਼ ਗਿਆ ਹੈ@ ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਡਾਇਰੈਕਟਰ,ਪਸ਼ੂ ਪਾਲਣ ਵਿਭਾਗ (2427) 2428 PUNJAB GOVT. GAZ., DECEMBER 19, 2025 (AGHN 28, 1947 SAKA) PART I] ਵਲੋਂ ਪੱਤਰ ਨੰ: 3028, ਮਿਤੀ 03.10.2022 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ,ਪਸ਼ੂ ਪਾਲਣ, ਪਟਿਆਲਾ ਦੇ ਪੱਤਰ ਨੰ: 1121, ਮਿਤੀ 21.09.2022 ਅਨੁਸਾਰ ਅਧਿਕਾਰੀ ਦੇ ਗੁਵਾਂਢੀਆਂ ਵਲੋਂ ਦੱਸਿਆ ਗਿਆ ਸੀ ਕਿ ਉਹ ਮਕਾਨ ਵੇਚ ਕੇ ਹੋਰ ਜਗ੍ਹਾ ਚਲੇ ਗਏ ਹਨ। ਡਾ.ਕੰਵਰਜੀਤ ਸਿੰਘ, ਵੈਟਰਨਰੀ ਅਫਸਰ ਵਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਨਹੀ ਭੇਜਿਆ ਸੀ।

4. ਇਸ ਤਰਾਂ ਅਧਿਕਾਰੀ ਵੱਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀਂ ਦਿੱਤਾ ਗਿਆ ਸੀ, ਜਿਸ ਤੋ ਸ਼ਪੱਸਟ ਹੁੰਦਾ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀ ਦੇਣਾ ਚਾਹੁੰਦਾ ਅਤੇ ਨਾਂ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ।ਇਸ

ਲਈ ਸਮਰੱਥ ਅਥਾਰਿਟੀ ਵੱਲੋਂ ਡਾ. ਕੰਵਰਜੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਸੁਲਤਾਨਪੁਰ, ਜਿਲ੍ਹਾਂ ਪਟਿਆਲਾ (ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜਰੀ ਦੀ ਮਿਤੀ 28.07.2020 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ।

5. ਅਧਿਕਾਰੀ ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਮੀਮੋ ਨੰ:09/03/2022-ਪ.ਪ.1(5)/6442, ਮਿਤੀ 09.12.2022 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਪੱਤਰ ਨੰ: ਡਿਸ 207/2022/ਅ-7/6729, ਮਿਤੀ 06.2.2023 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਡਾ.ਕੰਵਰਜੀਤ ਸਿੰਘ,ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਸੁਲਤਾਨਪੁਰ, ਜਿਲ੍ਹਾ ਪਟਿਆਲਾ (ਹੁਣ ਗੈਰ- ਹਾਜਰ) ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।

6. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਮਿਤੀ 31.05.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਡਾ. ਕੰਵਰਜੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਸੁਲਤਾਨਪੁਰ, ਜਿਲ੍ਹਾ ਪਟਿਆਲਾ (ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ -ਹਾਜਰੀ ਦੀ ਮਿਤੀ 28.07.2020 ਤੋ ਸਰਕਾਰੀ ਸੇਵਾ ਤੋ ਡਿਸਮਿਸ ਕੀਤਾ ਜਾਂਦਾ ਹੈ।

ਵਿਕਾਸ ਪ੍ਰਤਾਪ

ਚੰਡੀਗੜ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ

ਮਿਤੀ 22 ਫਰਵਰੀ,2023 ਪਸ਼ੂ ਪਾਲਣ ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

3584/12-2025/Pb. Govt. Press, S.A.S. Nagar

Cite this issue. Punjab Gazette, Government of Punjab, 19 December 2025. Indian Gazettes, https://egazette.servantsofknowledge.in/details/in.gazette.punjabdsa.2025-12-19.89510/. Archive identifier in.gazette.punjabdsa.2025-12-19.89510.