Published by Authority
No. 51] CHANDIGARH, FRIDAY, DECEMBER 19,2025 (AGRAHAYANA 28, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
(ਅਮਲਾ ਸ਼ਾਖਾ)
ਦਫ਼ਤਰੀ ਹੁਕਮ
ਮਿਤੀ 11 ਨਵੰਬਰ,2022
ਨੰ:ਪੀ.ਆਰ.(ਅਮਲਾ-5)-2022/457141/2022.- ਸ਼੍ਰ੍ਰੀਮਤੀ ਰਜਵੰਤ ਕੌਰ ਪੁੱਤਰੀ ਸ਼੍ਰੀ ਕੌਰ ਸਿੰਘ, ਵਾਸੀ ਪਿੰਡ ਤੇ ਡਾਕਖਾਨਾ ਕਾਉਣੀ ਹਾਲ,ਕਾਲਜ ਰੋਡ, ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ƒ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਬਤੌਰ ਕਲਰਕ ਤਾਇਨਾਤ ਹੈ।
ਜ਼ਿਲ੍ਹਾ ਲੋਕ ਸਪੰਰਕ ਅਫ਼ਸਰ,ਸ਼੍ਰੀ ਮੁਕਤਸਰ ਸਾਹਿਬ ਵਲੋਂ ਆਪਣੇ ਪੱਤਰ ਨੰ : I/8370/2020, ਮਿਤੀ 30.01.2020 ਰਾਹੀਂ ਸ਼੍ਰੀਮਤੀ ਰਜਵੰਤ ਕੌਰ, ਕਲਰਕ ਵਲੋਂ ਮਿਤੀ 04 ਮਾਰਚ 2020 ਤੋਂ 03 ਸਤੰਬਰ 2020 ਤੱਕ (ਕੁਲ 184 ਦਿਨ) ਦੀ ਐਕਸ ਇੰਡੀਆ ਲੀਵ ਦੇਣ ਦੀ ਕੀਤੀ ਗਈ ਬੇਨਤੀ ƒ , ਮਨਜ਼ੂਰੀ ਅਤੇ ਅਗਲੇਰੀ ਲੋੜੀਂਦੀ ਕਾਰਵਾਈ ਹਿੱਤ ਮੁੱਖ ਦਫ਼ਤਰ, ਚੰਡੀਗੜ੍ਹ ƒ ਭੇਜਿਆ ਗਿਆ।
ਪ੍ਰਸੋਨਲ ਵਿਭਾਗ (ਪੀ.ਪੀ.2 ਸ਼ਾਖਾ) ਵੱਲੋਂ, ਸਰਕਾਰੀ ਕਰਮਚਾਰੀਆਂ ਦੀ ਵਿਦੇਸ਼ ਛੁੱਟੀ ਮਨਜ਼ੂਰ ਨਾ ਕਰਨ ਸਬੰਧੀ ਜਾਰੀ ਕੀਤੇ ਗਏ ਪੱਤਰ ਨੰ: 12/151/15-2PP2)/153, ਮਿਤੀ 06.03.2020 ਦੇ ਸਨਮੁੱਖ, ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ, ਸ਼੍ਰੀਮਤੀ ਰਜਵੰਤ ਕੌਰ, ਕਲਰਕ ਦੀ ਐਕਸ ਇੰਡੀਅਨ ਲੀਵ ਦੀ ਪ੍ਰਤੀ-ਬੇਨਤੀ ƒ ਦਾਖ਼ਲ ਦਫ਼ਤਰ ਕਰਦੇ ਹੋਏ, ਜ਼ਿਲ੍ਹਾਂ ਲੋਕ ਸੰਪਰਕ ਅਫ਼ਸਰ ,ਸ਼੍ਰੀ ਮੁਕਤਸਰ ਸਾਹਿਬ ƒ ਵਿਭਾਗ ਵਲੋਂ ਪੱਤਰ ਨੰ:I/14939/2020, ਮਿਤੀ 09.03.2020 ਰਾਹੀਂ ਸੂਚਿਤ ਕੀਤਾ ਗਿਆ।
ਇਸ ਉਪਰੰਤ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵਲੋਂ ਵਿਭਾਗ ƒ ਆਪਣੇ ਪੱਤਰ ਨੰ:I/18203/2020 ਰਾਹੀਂ ਸੂਚਿਤ ਕੀਤਾ ਕਿ ਸ਼੍ਰੀਮਤੀ ਰਜਵੰਤ ਕੌਰ, ਕਲਰਕ ਮੁੱਖ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਛੁੱਟੀ ਮਨਜੂਰ ਕਰਵਾਏ, ਵਿਦੇਸ਼ ਯਾਤਰਾ ਤੇ ਚਲੀ ਗਈ ਹੈ ਅਤੇ ਕਰਮਚਾਰਨ ਦੇ ਦਫ਼ਤਰ ਤੋਂ ਲਗਾਤਾਰ }ੈਰ-ਹਾਜ਼ਰ ਹੋਣ ਕਾਰਨ, ਦਫ਼ਤਰ ਦਾ ਕੰਮ ਚਲਾਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ। ਸ਼੍ਰੀਮਤੀ ਰਾਜਵੰਤ ਕੌਰ, ਕਲਰਕ ਦੀ ਅਣ-ਅਧਿਕਾਰਤ ਗੈਰਹਾਜ਼ਰੀ ਸਬੰਧੀ, ਡੀ.ਪੀ.ਆਰ.U ਸ਼੍ਰੀ ਮੁਕਤਸਰ ਸਾਹਿਬ ਵੱਲੋਂ, ਉਸ ƒ ਜਾਰੀ ਪੱਤਰ ਮਿਤੀ 21.3.2020 ਭੇਜਿਆ ਗਿਆ।
(2441)2442 PUNJAB GOVT. GAZ., DECEMBER 19, 2025 (AGHN 28, 1947 SAKA) PART I] ਸ਼੍ਰੀਮਤੀ ਰਜਵੰਤ ਕੌਰ, ਕਲਰਕ ƒ ਡੀ.ਪੀ.ਆਰ.U ਵੱਲੋਂ, ਲਿਖੇ ਗਏ ਪੱਤਰ ਦਾ ਜਵਾਬ ਕਰਮਚਾਰਨ ਵਲੋਂ ਈ-ਮੇਲ ਰਾਹੀਂ ਦਿੱਤਾ ਗਿਆ, ਜੋ ਕਿ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਦੇ ਪੱਤਰ ਨੰ: I/18202/2020 ਰਾਹੀਂ ਮੁੱਖ ਦਫ਼ਤਰ ƒ ਭੇਜਿਆ ਗਿਆ। ਕਰਮਚਾਰਨ ਵੱਲੋਂ ਆਪਣੇ ਜਵਾਬ ਵਿੱਚ ਲਿਖਿਆ ਗਿਆ ਕਿ ਉਸਦੀ ਵਿਦੇਸ਼ੀ ਛੁੱਟੀ ਸਬੰਧੀ ਪ੍ਰਤੀ-ਬੇਨਤੀ ਦਾਖ਼ਲ ਦਫ਼ਤਰ ਹੋਣ ਸਬੰਧੀ ਸੂਚਨਾ ਮਿਤੀ 11.3.2020 ƒ ਮਿਲੀ, ਉਸ ਸਮੇਂ ਤੱਕ ਉਹ ਨਵੀਂ ਦਿੱਲੀ ਲਈ ਜਾ ਚੁੱਕੀ ਸੀ।ਕਰਮਚਾਰਨ ਦੇ ਅਣ-ਅਧਿਕਾਰਤ ਤੌਰ ਤੇ ਵਿਦੇਸ਼ ਚਲੇ ਜਾਣ ਕਾਰਨ, ਉਸ ƒ ਪੰਜਾਬ ਸਿਵਲ ਸੇਵਾਵਾਂ (ਦੰਡ ਤੇ ਅਪੀਲ) ਰੂਲਜ਼, 1970 ਦੀ ਧਾਰਾ 8 (ਵੱਡੀਆਂ ਸਜ਼ਾਵਾਂ) ਅਧੀਨ ਮੀਮੋ ਨੰ:I/33653/2020, ਮਿਤੀ 23.06.2020 ਰਾਹੀਂ ਚਾਰਜਸ਼ੀਟ ਜਾਰੀ ਕੀਤੀ ਗਈ, ਜਿਸਦਾ ਜਵਾਬ ਸ਼੍ਰੀਮਤੀ ਰਜਵੰਤ ਕੌਰ, ਕਲਰਕ ਵਲੋਂ ਪੱਤਰ ਨੰ: ਨਿਲ,ਮਿਤੀ 10.07.2020 ਰਾਹੀਂ ਦਿੱਤਾ ਗਿਆ।
ਸ਼੍ਰੀਮਤੀ ਰਜਵੰਤ ਕੌਰ ਵਲੋਂ ਚਾਰਜਸ਼ੀਟ ਦੇ ਸਬੰਧ ਵਿੱਚ ਦਿੱਤੇ ਗਏ ਜਵਾਬ ਅਤੇ ਲਗਾਏ ਦੋਸ਼ਾਂ ƒ ਵਿਚਾਰਦੇ ਹੋਏ, ਦੋਸ਼ਾਂ ਦੀ ਪੜਤਾਲ ਲਈ ਡਾ. ਆਰ.ਸੀ. ਨਈਅਰ, ਆਈ.ਏ.ਐਸ. (ਰਿਟਾ.) ਨੂੰ ਪੜਤਾਲੀਆ ਅਫ਼ਸਰ ਮਨੋਨੀਤ ਕੀਤਾ ਗਿਆ।
ਇੰਨਕੁਆਰੀ ਅਫ਼ਸਰ ਡਾ. ਆਰ.ਸੀ.ਨਈਅਰ, ਆਈ.ਏ.ਐਸ. (ਰਿਟਾ.) ਵਲੋਂ ਕੇਸ ਦੀ ਪੜਤਾਲ ਕਰਕੇ ਮਿਤੀ 30.01.2021 ƒ ਆਪਣੀ ਰਿਪੋਰਟ ਵਿਭਾਗ ƒ ਸੌਂਪੀ ਗਈ, ਜਿਸ ਵਿੱਚ ਸ਼੍ਰੀਮਤੀ ਰਜਵੰਤ ਕੌਰ, ਕਲਰਕ ਵਿਰੁੱਧ ਚਾਰਜਸੀਟ ਮਿਤੀ 23.6.2020 ਰਾਹੀਂ ਲਗਾਏ ਗਏ ਦੋਸਾਂ ƒ ਸਹੀ ਕਰਾਰ ਦਿੱਤਾ ਗਿਆ।
ਸ਼੍ਰੀਮਤੀ ਰਜਵੰਤ ਕੌਰ, ਕਲਰਕ ਵਿਰੁੱਧ ਚਾਰਜਸੀਟ ਮਿਤੀ 23.6.2020 ਰਾਹੀਂ ਲਗਾਏ ਗਏ ਦੋਸਾਂ ƒ ਸਿੱਧ ਹੋਣ ਉਪਰੰਤ, ਕਰਮਚਾਰਨ ƒ ਪੱਤਰ ਨੰ:I/160264/2021, Fਮਿਤੀ 20.03.2021 ਪੱਤਰ ਨੰ: I/206121/2021,ਮਿਤੀ 02.07.2021, ਪੱਤਰ ਨੰ: I/325521/2021 ਰਾਹੀਂ ਟਿੱਪਣੀ ਭੇਜਣ ਹਿੱਤ ਲਿਖਿਆ ਗਿਆ। ਕਰਮਚਾਰਨ ਵਲੋਂ ਟਿੱਪਣੀ ਨਾ ਦੇਣ ਤੇ ਉਸƒ ਰਜਿਸਟਰਡ ਪੱਤਰ ਨੰ: I/383928/2021, ਮਿਤੀ 27.06.2022 ਵਿੱਚ ਪੰਜਾਬ ਸਰਕਾਰ ਪ੍ਰਸੋਨਲ ਵਿਭਾਗ (ਪ੍ਰਸੋਨਲ ਪਾਲਿਸੀ-2 ਸ਼ਾਖਾ ) ਵਲੋਂ ਜਾਰੀ ਅਧਿਸੂਚਨਾ ਨੰ: 12/83/2012-2PP2/1438, ਮਿਤੀ 12.10.2012 ਤਹਿਤ ਕਾਰਵਾਈ ਕਰਨ ਬਾਰੇ ਜਾਣੂ ਕਰਵਾਉਂਦੇ ਹੋਏ, ਮਿਤੀ 31.08.2021 ਤੱਕ ਦਫ਼ਤਰ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਸੀ। ਕਰਮਚਾਰਨ ਦੇ ਹਾਜ਼ਰ ਨਾ ਹੋਣ ਕਾਰਨ ਉਸਦੀਆਂ ਸੇਵਾਵਾਂ ƒ ਵਿਭਾਗ ਵਿਚੋਂ ਖਤਮ ਕਰਨ ਸਬੰਧੀ ਪੱਤਰ ਨੰ: I/415374/2022, ਮਿਤੀ 24.08.2022 ਹਿੱਤ ਲਿਖਿਆ ਗਿਆ।
ਉਕਤ ਪੱਤਰਾਂ ਸਬੰਧੀ ਸ਼੍ਰੀਮਤੀ ਰਜਵੰਤ ਕੌਰ, ਕਲਰਕ ਪਾਸੋਂ ਕਿਸੇ ਤਰ੍ਹਾਂ ਦਾ ਜਵਾਬ ਪ੍ਰਾਪਤ ਨਾ ਹੋਣ ਉਪਰੰਤ, ਕਰਮਚਾਰਨ ƒ ਮੁੜ ਪੱਤਰ ਨੰ:I/435242/2022, ਮਿਤੀ 29.09.2022 ਰਾਹੀਂ ਤਿੰਨ ਦੇ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਹਿੱਤ ਭੇਜਿਆ ਗਿਆ ਸੀ, ਜਿਸਦਾ ਇੱਕ ਉਤਾਰਾ ਜ਼ਿਲ੍ਹਾਂ ਲੋਕ ਸੰਪਰਕ ਅਫ਼ਸਰ,ਸ਼੍ਰੀ ਮੁਕਤਸਰ ਸਾਹਿਬ ƒ ਦਸਤੀ ਕਰਮਚਾਰਨ ਜਾਂ ਉਸਦੇ ਪਰਿਵਾਰਕ ਮੈਂਬਰ ਪਾਸੋਂ ਰਸੀਵ ਕਰਵਾਉਣ ਦੀ ਹਦਾਇਤ ਕੀਤੀ ਗਈ ਸੀ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵਲੋਂ ਪੱਤਰ ਨੰ: l/437688/2022, ਮਿਤੀ 4.10.2022 ਰਾਹੀਂ ਦਿੱਤੀ ਸੂਚਨਾ ਅਨੁਸਾਰ ਪੱਤਰ ƒ ਸ਼੍ਰੀਮਤੀ ਰਜਵੰਤ ਕੌਰ, ਕਲਰਕ ਦੇ ਪਿਤਾ ਸ਼੍ਰੀ ਕੌਰ ਸਿੰਘ ƒ ਰਸੀਵ ਕਰਵਾਇਆ ਗਿਆ। ਬਾਵਜੂਦ ਇਸਦੇ ਕਰਮਚਾਰਨ ਪਾਸੋਂ ਵਿਭਾਗ ƒ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ।
ਸ਼੍ਰੀਮਤੀ ਰਜਵੰਤ ਕੌਰ, ਕਲਰਕ, ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵਿਰੁੱਧ ਕੀਤੀ ਗਈ ਪੜਤਾਲ ਵਿੱਚ ਦੋਸ਼ਾਂ ਦੇ ਸਿੱਧ ਹੋਣ ਅਤੇ ਕਰਮਚਾਰਨ ƒ ਵਾਰ-ਵਾਰ ਲਿਖਣ ਦੇ ਬਾਵਜੂਦ ਉਸ ਵਲੋਂ ਪੜਤਾਲੀਆ ਰਿਪੋਰਟ ਸਬੰਧੀ ਕਿਸੇ ਤਰ੍ਹਾਂ ਦੀ ਟਿੱਪਣੀ ਨਾ ਦੇਣ ' ਤੇ ਇਹ ਸਮਝਿਆ ਜਾਂਦਾ ਹੈ ਕਿ ਕਰਮਚਾਰਨ ਕੋਲ ਕੋਸ਼ਾਂ ਦੀ ਸਫ਼ਾਈ ਵਿੱਚ ਕਹਿਣ ਲਈ ਕੁਝ ਨਹੀਂ ਹੈ ਅਤੇ ਉਹ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਮੰਨਦੀ ਹੈ, ਜਿਸ ਕਾਰਨ ਉਸਨੂੰ ਇਸ ਅਸਾਮੀ ਤੇ ਚਲਦਾ ਰੱਖਣ ਲਈ ਕੋਈPART I] PUNJAB GOVT. GAZ., DECEMBER 19, 2025 (AGHN 28, 1947 SAKA) 2443 ਤਰਕ/ਵਿਕਲਪ ਨਹੀਂ ਬਚਦਾ। ਉਕਤ ਦੇ ਮੱਦੇਨਜ਼ਰ ਵਿਭਾਗ ਦੇ ਸਮਰੱਥ ਅਥਾਰਟੀ ਵਜੋਂ ਸ਼੍ਰੀਮਤੀ ਰਜਵੰਤ ਕੌਰ ਪੁੱਤਰੀ ਸ਼੍ਰੀ ਕੌਰ ਸਿੰਘ, ਕਲਰਕ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ƒ ਪੰਜਾਬ ਸਿਵਲ ਸੇਵਾਵਾਂ (ਦੰਡ ਤੇ ਅਪੀਲ )ਰੂਲਜ਼,1970 ਦੇ ਨਿਯਮ 8 ਤਹਿਤ ਨਿਯਮ 5 (viii) ਅਤੇ ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤ ਮਿਤੀ 12.05.2017 ਦੇ ਸਨਮੁੱਖ, ਕਰਮਚਾਰਨ ਦਾ Deemed Resignation ਮੰਨਦੇ ਹੋਏ, ਤੁਰੰਤ ਅਸਰ ਨਾਲ ਵਿਭਾਗ ਵਿਚੋਂ ਉਸਦੀਆਂ "ਸੇਵਾਵਾਂ ਸਮਾਪਤ@ ਕੀਤੀਆਂ ਜਾਂਦੀਆਂ ਹਨ।
ਸੋਨਾਲੀ ਗਿਰਿ, ਆਈ.ਏ.ਐਸ.
ਚੰਡੀਗੜ੍ਹ
ਡਾਇਰੈਕਟਰ, ਮਿਤੀ 09 ਨਵੰਬਰ,2022
ਸੂਚਨਾ ਤੇ ਲੋਕ ਸੰਪਰਕ ਵਿਭਾਗ,ਪੰਜਾਬ,
3584/12-2025/Pb. Govt. Press, S.A.S. Nagar