EXTRAORDINARY
Published by Authority
CHANDIGARH, TUESDAY, DECEMBER 23, 2025 (PAUSA 2, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
ਸਥਾਨਕ ਸਰਕਾਰ-4 ਸ਼ਾਖਾ
ਅਧਿਸੂਚਨਾ
ਮਿਤੀ 19 ਦਸੰਬਰ, 2025
ਨੰ:10/06/2025-3ਸਸ4/1408.- ਜਿਵੇਂ ਕਿ ਨਗਰ ਪੰਚਾਇਤ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ.11 ਮਿਤੀ 07.03.2024 ਰਾਹੀਂ ਨਗਰ ਪੰਚਾਇਤ, ਅਜਨਾਲਾ ਦੀਆਂ ਮੌਜੂਦਾ ਹੱਦਾਂ ਵਿੱਚ ਹੋਰ ਵਾਧਾ ਕਰਨ ਦੇ ਕੀਤੇ ਫੈਸਲੇ ਦੀ ਲਗਾਤਾਰਤਾ ਵਿੱਚ ਨਗਰ ਪੰਚਾਇਤ, ਅਜਨਾਲਾ ਵੱਲੋਂ ਮਤਾ ਨੰ.59 ਮਿਤੀ 22.08.2025 ਰਾਹੀਂ ਪੁੁਰਾਣੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ ਅਤੇ ਨਗਰ ਪੰਚਾਇਤ, ਅਜਨਾਲਾ ਦੇ ਖੇਤਰ ਵਿੱਚ ਆਬਾਦੀ ਦੇ ਸੰਘਣਾਪਣ ਪ੍ਰਸ਼ਾਸਨ ਦੁੁਆਰਾ ਪ੍ਰਾਪਤ ਕੀਤੇ ਜਾਂਦੇ ਰੈਵੀਨਿਊ, ਗੈਰ ਖੇਤੀਬਾੜੀ ਖੇਤਰ ਵਿੱਚ ਰੋਜ਼ਗਾਰ ਦੀ ਪ੍ਰਤੀਸ਼ਤਤਾ, ਆਰਥਿਕ ਮਹੱਤਤਾ ਆਦਿ ਫੈਕਟਰਾਂ ਨੂੰ ਮੁੱਖ ਰੱਖਦੇ ਹੋਏ ਅਤੇ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਅਜਨਾਲਾ ਵੱਲੋਂ ਆਪਣੇ ਪੱਤਰ ਨੰ: 1434 ਮਿਤੀ 28-11-2025 ਰਾਹੀਂ ਦਰਸਾਈ ਸੋਧੀ ਸ਼ਡਿਊਲ ਆਫ ਬਾਊਂਡਰੀ ਨੂੰ ਮੁੱਖ ਰੱਖਦੇ ਹੋਏ, ਅਜਨਾਲਾ ਇਲਾਕੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਮਿਊਂਸਪਲ ਐਕਟ, 1911 ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ, ਅਜਨਾਲਾ ਦੀਆਂ ਹੱਦਾਂ ਵਿੱਚ ਵਾਧਾ ਕਰਨ ਦੀ ਤਜਵੀਜ਼ ਹੈ।
ਨਗਰ ਪੰਚਾਇਤ, ਅਜਨਾਲਾ ਵਿੱਚ ਪਿੰਡ ਭੱਖਾ ਹਰੀ ਸਿੰਘ, ਹੱਦਬਸਤ ਨੰਬਰ 227, ਚੱਕ ਤਸ਼ਖੀਸ ਉਤਾੜ, ਤਹਿਸੀਲ - ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਨੂੰ ਸ਼ਾਮਿਲ ਕਰਨ ਦੀ ਸ਼ਡਿਉਲ ਆਫ ਬਾਊਂਡਰੀ
ਨੋਟੀਫਿਕੇਸ਼ਨ ਨੰਬਰ:3/5/87-2LGIII/Slp/95 ਮਿਤੀ 07-07-1992 ਰਾਹੀਂ ਨਗਰ ਪੰਚਾਇਤ ਅਜਨਾਲਾ ਹੋਂਦ ਵਿੱਚ ਆਈ ਸੀ ਅਤੇ ਨੋਟੀਫਿਕੇਸ਼ਨ ਨੰਬਰ:10/14/95-5ਸਸਤ/1717 ਮਿਤੀ 15-02-1996 ਰਾਹੀਂ ਨਗਰ ਪੰਚਾਇਤ ਅਜਨਾਲਾ ਦੀ ਹੱਦ ਵਿੱਚ ਵਾਧਾ ਕਰਦੇ ਹੋਏ ਭੱਖਾ ਤਾਰਾ ਸਿੰਘ ਅਤੇ ਭੱਖਾ ਹਰੀ ਸਿੰਘ ਦੇ ਕੁੱਝ ਹਿੱਸੇ ਨੂੰ ਨਗਰ ਪੰਚਾਇਤ ਅਜਨਾਲਾ ਦੀ ਹਦੂਦ ਵਿੱਚ ਸ਼ਾਮਿਲ ਕੀਤਾ ਗਿਆ ਸੀ। ਹੁੁਣ ਨਗਰ ਪੰਚਾਇਤ ਅਜਨਾਲਾ ਵੱਲੋਂ ਮਤਾ ਨੰਬਰ 59 ਮਿਤੀ 22-08-2025 ਰਾਹੀਂ ਗ੍ਰਾਮ ਪੰਚਾਇਤ ਪਿੰਡ ਭੱਖਾ ਹਰੀ ਸਿੰਘ ਦੇ ਬਾਕੀ 2 ਹਿਸਿਆ ਨੂੰ ਨਗਰ ਪੰਚਾਇਤ ਅਜਨਾਲਾ ਵਿੱਚ ਸ਼ਾਮਲ ਕਰਨ ਸਬੰਧੀ ਸਹਿਮਤੀ ਜਤਾਈ ਗਈ ਹੈ। ਉਸ ਅਨੁੁਸਾਰ ਨਵੇਂ ਸ਼ਾਮਿਲ ਕੀਤੇ ਗਏ ਖੇਤਰਾਂ ਦੇ ਵੇਰਵੇ ਹੇਠ ਲਿਖੇ ਅਨੁੁਸਾਰ ਹਨ:-
ਪਾਕਿਟ A:- (ਪਿੰਡ ਭੱਖਾ ਹਰੀ ਸਿੰਘ ਦਾ ਪੱਛਮੀ ਕਿਨਾਰਾ) ਸਿਹੱਦਾ ਕੋਟਲੀ ਸਹਿਦਾ ਦਿਹਰਜਾ ਭੱਖਾ ਹਰੀ ਸਿੰਘ ਵੱਡਾ ਨੰਬਰ 29 ਬਿੰਦੂ A ਤੋਂ ਅਜਨਾਲਾ ਨਗਰ ਪੰਚਾਇਤ ਦੀ ਮੌਜੂਦਾ ਹੱਦ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਖਸਰਾ ਨੰ. 4//17 ਬਿੰਦੂ B ਤੱਕ।
9382 PUNJAB GOVT. GAZ. (EXTRA), DECEMBER 23, 2025 (PAUSA 2, 1947 SAKA) ਇਸ ਬਿੰਦੂ D ਤੋਂ ਮੌਜੂਦਾ ਨਗਰ ਪੰਚਾਇਤ, ਅਜਨਾਲਾ ਦੀ ਹੱਦ ਨਾਲ ਦੱਖਣ ਦਿਸ਼ਾ ਨੂੰ ਚੱਲਦੇ ਹੋਏ ਖਸਰਾ ਨੰ. 12//16 ਬਿੰਦੂ E ਤੱਕ। ਇਸ ਬਿੰਦੂ E ਤੋਂ ਉੱਤਰ-ਪੱਛਮ ਦਿਸ਼ਾ ਨੂੰ ਚਲਦੇ ਹੋਏ ਪਿੰਡ ਭੱਖਾ ਹਰੀ ਸਿੰਘ ਅਤੇ ਪਿੰਡ ਕੋਟਲੀ ਸੈਂਦਾ ਦੀ ਸਾਂਝੀ ਹੱਦਨਾਲ ਚੱਲਦੇ ਹੋਏ ਬਿੰਦੂ A (ਵੱਡਾ ਖਸਰਾ ਨੰ. 29) ਤੱਕ ਅਰਥਾਤ ਜਿਸ ਬਿੰਦੂ ਤੋਂ ਸ਼ੁੁਰੂ ਕੀਤਾ ਸੀ।
ਪਾਕਿਟ B:- (ਪਿੰਡ ਭੱਖਾ ਹਰੀ ਸਿੰਘ ਦਾ ਦੱਖਣੀ ਕਿਨਾਰਾ) ਬਿੰਦੂ F ਜਿੱਥੇ ਰਜਬਾਹਾ ਅਜਨਾਲਾ ਪਿੰਡ ਭੱਖਾ ਹਰੀ ਸਿੰਘ ਦੀ ਦੱਖਣੀ ਹੱਦ ਨਾਲ ਲਗਦਾ ਹੈ ਅਤੇ ਪਿੰਡ ਭੱਖਾ ਹਰੀ ਸਿੰਘ ਦੀ ਮੌਜੂਦਾ ਹੱਦ ਨਾਲ ਉੱਤਰ ਪੂਰਬੀ ਦਿਸ਼ਾ ਵੱਲ ਚੱਲਦੇ ਹੋਏ ਖਸਰਾ ਨੰ. 10//10 ਬਿੰਦੂ G ਤੱਕ। ਇਸ ਬਿੰਦੂ G ਤੋਂ ਨਗਰ ਪੰਚਾਇਤ ਅਜਨਾਲਾ ਦੀ ਮੌਜੂਦਾ ਹੱਦ ਨਾਲ ਉੱਤਰੀ ਦਿਸ਼ਾ ਵੱਲ ਚੱਲਦੇ ਹੋਏ ਖਸਰਾ ਨੰ. 22//10 ਬਿੰਦੂ H ਤੱਕ ਜੋ ਕਿ ਹੱਦ ਭੱਖਾ ਤਾਰਾ ਸਿੰਘ ਅਤੇ ਭੱਖਾ ਹਰੀ ਸਿੰਘ ਦਾ ਮਿੱਲਨ ਸਥਾਨ ਬਣਦਾ ਹੈ। ਇਸ ਬਿੰਦੂ H ਤੋਂ ਪੂਰਬ ਵੱਲ ਭੱਖਾ ਤਾਰਾ ਸਿੰਘ ਅਤੇ ਭੱਖਾ ਹਰੀ ਸਿੰਘ ਦੀ ਹੱਦ ਨਾਲ ਚੱਲਦੇ ਹੋਏ ਖਸਰਾ ਨੰ: 22//9 ਬਿੰਦੂ । ਤੱਕ। ਇਸ ਬਿੰਦੂ ।
ਤੋਂ ਭੱਖਾ ਹਰੀ ਸਿੰਘ ਅਤੇ ਭੱਖਾ ਤਾਰਾ ਸਿੰਘ ਦੀ ਸਾਂਝੀ ਹੱਦ ਦੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਖਸਰਾ ਨੰ. 7//16 ਬਿੰਦੂ J ਤੱਕ।
ਇਸ ਬਿੰਦੂ J ਤੋਂ ਦੱਖਣ ਵੱਲ ਨੂੰ ਭੱਖਾ ਹਰੀ ਸਿੰਘ ਅਤੇ ਭੱਖਾ ਤਾਰਾ ਸਿੰਘ ਦੀ ਸਾਂਝੀ ਹੱਦ ਦੇ ਨਾਲ ਚਲਦੇ ਹੋਏ ਅਜਨਾਲਾ ਰਜਬਾਹਾ ਨੰ. 17 ਨੂੰ ਪਾਰ ਕਰਦੇ ਹੋਏ ਸਿਹੱਦਾ ਪੰਜਗਰਾਈ ਨਿੱਜ਼ਰਾ ਦਿਹਰਜ਼ਾ ਭੱਖਾ ਤਾਰਾ ਸਿੰਘ ਦੇ ਖਸਰਾ ਨੰ. 1015 ਦੇ ਮਿਲਨ ਸਥਾਨ ਬਿੰਦੂ K ਤੱਕ। ਇਸ ਬਿੰਦੂ K ਤੋਂ ਭੱਖਾ ਹਰੀ ਸਿੰਘ ਅਤੇ ਪਿੰਡ ਪੰਜ਼ਗਰਾਈ ਨਿਜਰਾ ਦੀ ਸਾਂਝੀ ਹੱਦ ਨਾਲ ਪੱਛਮ ਦਿਸ਼ਾ ਵੱਲ ਨੂੰ ਚੱਲਦੇ ਹੋਏ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਸੜਕ ਨੂੰ ਪਾਰ ਕਰਦੇ ਅਤੇ ਖਸਰਾ ਨੰ. 11//18 ਦੇ ਛੋਟੇ ਹਿੱਸੇ ਨੂੰ ਵੀ ਵਿਚ ਲੈਂਦੇ ਹੋਏ, ਰਜ਼ਬਾਹਾ (ਰਜ਼ਬਾਹਾ ਅਜ਼ਨਾਲਾ) ਨੂੰ ਪਾਰ ਕਰਦੇ ਹੋਏ ਬਿੰਦੂ F ਤੱਕ ਅਰਥਾਤ ਜਿੱਥੋਂ ਸ਼ੁੁਰੂ ਕੀਤਾ ਸੀ।
ਇਸ ਤਰ੍ਹਾਂ ਪਹਿਲਾਂ ਨੋਟੀਫਿਕੇਸ਼ਨ ਨੰ: 10/14/95-5ਸਸ3/1717 ਮਿਤੀ 15.02.1996 ਰਾਹੀਂ ਨਗਰ ਪੰਚਾਇਤ ਅਜਨਾਲਾ ਦੀ ਹੱਦ ਵਿੱਚ ਵਾਧਾ ਕਰਦੇ ਹੋਏ ਭੱਖਾ ਹਰੀ ਸਿੰਘ ਦੇ ਕੁੁਝ ਹਿੱਸੇ ਨੂੰ ਨਗਰ ਪੰਚਾਇਤ ਅਜਨਾਲਾ ਦੀ ਹਦੂਦ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਤੇ ਹੁੁਣ ਉਕਤ ਰਾਹੀਂ ਪੂਰੇ ਭੱਖਾ ਹਰੀ ਸਿੰਘ ਨੂੰ ਮੁੁਕੰਮਲ ਤੌਰ ਤੇ ਨਗਰ ਪੰਚਾਇਤ ਅਜਨਾਲਾ ਦੀ ਹਦੂਦ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।
ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ.
ਚੰਡੀਗੜ
ਸਕੱਤਰ, ਪੰਜਾਬ ਸਰਕਾਰ ਮਿਤੀ 19 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3590/12-2025/Pb. Govt. Press, S.A.S. Nagar