EXTRAORDINARY
Published by Authority
CHANDIGARH, TUESDAY, DECEMBER 23, 2025 (PAUSA 2, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 22 ਦਸੰਬਰ, 2025
ਨੰਬਰ:04/15/ਹਲਕਾਬੰਦੀ(ਸ-1)/ਮਚਸ਼/2025/255.- ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ III ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿ~ਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ ਜਿਨ੍ਹਾਂ ƒ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿ~ਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨਗਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ ਦੇ ਪਿ~ਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ ਸਮੇ ਅੰਦਰ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਾਹੀਂ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ƒ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਕੌਂਸਲ, ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨਗਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਗੜ੍ਹਦੀਵਾਲਾ ਨੂੰ 11 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 8 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-
1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:
2. ਇਸਤਰੀ ਮੈਂਬਰਾਂ ਲਈ ਰਾਖਵਾਂ:
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ
4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,
ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।
( 9420 )PUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9421 ਨਗਰ ਕੌਂਸਲ, ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨਗਰ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰ:01 (ਇਸਤਰੀ ਮੈਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉਤਰੀ ਹੱਦ ਅਤੇ ਬਲਾਲਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਲਾਲਾ ਰੋਡ ਨਾਲ ਚੱਲਦੇ, ਹੋਏ ਦਸੂਹਾ ਹੁਸ਼ਿਆਰਪੁਰ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਦੁਵਾਰਕੇ ਦੀ ਦੁਕਾਨ ਤੀਕ, ਫਿਰ ਗਲੀ ਨਾਲ ਚੱਲਦੇ ਹੋਏ ਗਲੀ ਬਜਾਰ ਸ਼ਿਵ ਸ਼ਕਤੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਸ਼ਿਵਾਲਾ ਰੋਡ ਨੂੰ ਪਾਰ ਕਰਦੇ ਹੋਏ ਗਲੀ ਦੁਸਿਹਰਾ ਗਰਾਉਂਡ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਾਸ਼ਿਆ ਤੀਕ,ਫਿਰ ਗਲੀ ਨੱਥੂ ਬਾਣੀਆਂ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਗਲੀ ਟਾਂਡਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ, ਹੁਸ਼ਿਆਰਪੁਰ ਰੋਡ ਨੂੰ ਪਾਰ ਕਰਦੇ ਹੋਏ ਖੰਡਾ ਸਰਵਿਸ ਸਟੇਸ਼ਨ ਤੀਕ ਫਿਰ ਗਲੀ ਗਲੀ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉਤਰੀ ਹੱਦ ਤੀਕ,ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:02
ਨਗਰ ਕੌਂਸਲ ਦੀ ਉਤਰੀ ਹੱਦ ਅਤੇ ਨਗਰ ਕੌਂਸਲ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਸਲ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ਗਲੀ ਸ਼ਰਮਾਂ ਡੇਅਰੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਕੋਈ ਰੋਡ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ,ਹੁਸ਼ਿਆਰਪੁਰ ਦਸੂਹਾ ਰੋਡ ਤੀਕ ਫਿਰ ਉਕਤ ਰੋਡ ਨਾਲ ਚੱਲਦੇ ਹੋਏ, ਬਲਾਲਾ ਰੋਡ ਤੀਕ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਸਲ ਦੀ ਉਤਰੀ ਹੱਦ ਤੀਕ, ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 03 (ਇਸਤਰੀ ਮੈਬਰਾਂ ਲਈ ਰਾਖਵਾਂ)
ਗਲੀ ਸ਼ਰਮਾ ਡੇਅਰੀ ਅਤੇ ਨਗਰ ਕੌਂਸਲ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ਕਣਕ ਮੰਡੀ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗੁਰੂਦੁਆਰਾ ਗੁਰੂ ਰਵਿਦਾਸ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਦਸੂਹਾ ਹੁਸ਼ਿਆਰਪੁਰ ਰੋਡ ਤੀਕ, ਫਿਰ ਉੰਕਤ ਰੋਡ ਨਾਲ ਚੱਲਦੇ ਹੋਏ,ਕੋਈ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸ਼ਰਮਾ ਡੇਅਰੀ ਤੀਕ, ਅਰਥਾਤ ਜਿਥੋਂ ਸੁਰੂ ਕੀਤਾ ਸੀ।
ਵਾਰਡ ਨੰ: 4
ਕਣਕ ਮੰਡੀ ਰੋਡ ਅਤੇ ਨਗਰ ਕੌਂਸਲ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ,ਨਗਰ ਕੌਂਸਲ ਦੀ ਦੱਖਣੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਅਨਮੋਲ ਨਗਰ ਨੂੰ ਜਾਣ ਵਾਲੇ ਰੋਡ ਤੀਕ ਫਿਰ ਉਕਤ ਰੋੋੋੋੋੋੋੋਡ ਨਾਲ ਚੱਲਦੇ ਹੋਏ,ਚੋਹਕਾ ਰੋਡ ਤੀਕ ਫਿਰ ਉਕਤ ਰੋਡ ਨਾਲ ਚੱਲਦੇ ਹੋਏ ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਦੁਕਾਨ ਕੈਲਾਸ਼ ਕਪਿਲਾ ਨੂੰ ਜਾਣ ਵਾਲੀ ਤੀਕ ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਡਾਕਘਰ ਰੋਡ ਤੀਕ,ਫਿਰ ਗਲੀ ਨਾਲ ਚੱਲਦੇ ਹੋਏ ਬਾਬਾ ਧਰਮ ਦਾਸ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ,ਹੁਸ਼ਿਆਰਪੁਰ ਦਸੂਹਾ ਰੋਡ ਨੂੰ ਪਾਰ ਕਰਕੇ ਕਣਕ ਮੰਡੀ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ:5 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਦੁਵਾਰਕਾ ਦੀ ਦੁਕਾਨ ਅਤੇ ਹੁਸ਼ਿਆਰਪੁਰ ਦਸੂਹਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹੁਸ਼ਿਆਰਪੁਰ ਦਸੂਹਾ ਰੋਡ ਨਾਲ ਚੱਲਦੇ ਹੋਏ ਗਲੀ ਗੁਰੂਦੁਆਰਾ ਗੁਰੂ ਰਵਿਦਾਸ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕਣਕ ਮੰਡੀ ਰੋਡ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ,ਹੁਸ਼ਿਆਰਪੁਰ ਰੋਡ ਨੂੰ ਪਾਰ ਕਰਦੇ ਹੋਏ, ਗਲੀ ਬਾਬਾ ਧਰਮਦਾਸ ਜੀ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੁਰਾਣਾਂ ਡਾਕਘਰ ਰੋਡ ਤੀਕ, ਫਿਰ ਰੋਡ ਨਾਲ ਚੱਲਦੇ ਹੋਏ, ਗਲੀ ਦੁਵਾਰਕਾ ਦੀ ਦੁਕਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:6 (ਪੱਛੜੀਆਂ ਸ਼੍ਰੇਣੀਆਂ ਦੇ ਮੈਬਰਾਂ ਲਈ ਰਾਖਵਾਂ)
ਗਲੀ ਪੁਰਾਣਾ ਡਾਕ ਘਰ ਰੋਡ ਅਤੇ ਗਲੀ ਕੈਲਾਸ਼ ਕਪਿਲਾ ਦੀ ਦੁਕਾਨ ਨੂੰ ਜਾਣ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ 9422 PUNJAB GOVT. GAZ. (EXTRA), DECEMBER 23, 2025 (PAUSA 2, 1947 SAKA) ਵਾਲੇ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਗਲੀ ਸੋਹਣ ਹਲਵਾਈ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ,ਗਲੀ ਪ੍ਰਦੀਪ ਸੋਨੂੰ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਿੰਕੀ ਲਲਾਰੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਗੁਜਰਾਤੀਆਂ ਵਾਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਗਲੀ ਪੁਰਾਣਾ ਡਾਰਘਰ ਰੋਡ ਤੀਕ,ਅਰਥਾਤ ਜਿਥੋ ਸੁਰੂ ਕੀਤਾ ਸੀ।
ਵਾਰਡ ਨੰ: 7 (ਇਸਤਰੀ ਮੈਬਰਾਂ ਲਈ ਰਾਖਵਾਂ)
ਗਲੀ ਮਹਾਸ਼ਿਆ ਅਤੇ ਗਲੀ ਦੁਸ਼ਿਹਰਾ ਗਰਾਉਂਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਦੁਸ਼ਿਹਰਾ ਗਰਾਉਂਡ ਨਾਲ ਚੱਲਦੇ ਹੋਏ,ਸਾਹਮਣੇ ਗਲੀ ਸ਼ਿਵ ਸ਼ਕਤੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ,ਗਲੀ ਦੁਆਰਕਾ ਦੀ ਦੁਕਾਨ ਤੀਕ, ਫਿਰ ਉਕਤ ਗਲੀ ਨਾਲ ਚੱਲਦੇ, ਥਾਨਾ ਚੋਂਕ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਗਲੀ ਗੁਜਰਾਤੀਆਂ ਵਾਲੀ ਤੀਕ, ਫਿਰ ਗਾਂਧੀ ਚੌਂਕ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਾਜਾਰ ਗਲੀ ਚੱਲਦੇ ਹੋਏ,ਤਾਲਵਾੜ ਵਾਲੀ ਗਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ,ਦੁਸ਼ਿਹਰਾਂ ਗਰਾਂਉਡ ਵਾਲੀ ਗਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਾਸ਼ਿਆ ਵਾਲੀ ਤੀਕ ਅਰਥਾਤ ਜਿਥੋ ਸੁਰੂ ਕੀਤਾ ਸੀ।
ਵਾਰਡ ਨੰ: 8
ਗਲੀ ਲਾਲ ਜੀ ਖੂਹ ਅਤੇ ਗਲੀ ਡਾ. ਸੰਜੀਵ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਡਾ. ਸੰਜੀਵ ਨਾਲ ਚੱਲਦੇ ਹੋਏ, ਗਲੀ ਗਾਂਧੀ ਚੌਕ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਿੰਕੀ ਲਲਾਰੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪ੍ਰਦੀਪ ਸੋਨੂੰ ਵਾਲੇ ਦੀ ਗਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਘਰ ਸੋਹਣ ਹਲਵਾਈ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜਨਕ ਬਿਸਕੁੱਟਾਂ ਵਾਲੀ ਗਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਸੋਦਾ ਸਿੰਘ ਡੀ.ਐਮ.ਪੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਚੋਹਕਾ ਸਰਿਆਲਾ ਰੋਡ ਫਿਰ ਉਕਤ ਰੋਡ ਨਾਲ ਚੱਲਦੇ ਹੋਏ,ਨਗਰ ਕੋਸਲ ਦੀ ਦੱਖਣੀ ਹੱਦ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ,ਗਲੀ ਪੀਰਾਂ ਵਾਲੀ ਤੀਕ ਚੋਹਕਾ ਰੋਡ ਤੀਕ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰਣਜੀਤ ਸਿੰਘ ਤੀਕ ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੱਟਾਂ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ,ਲਾਲ ਜੀ ਦੇ ਖੂਹ ਤੀਕ ਅਰਥਾਤ ਜਿਥੋ ਸੁਰੂ ਕੀਤਾ ਸੀ।
ਵਾਰਡ ਨੰ: 09 (ਇਸਤਰੀਆਂ ਮੈਂਬਰਾਂ ਲਈ ਰਾਖਵਾਂ)
ਗਲੀ ਮਹਾਸ਼ਿਆਂ ਵਾਲੀ ਅਤੇ ਗਲੀ ਗੁਰਮੀਤ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਗੁਰਮੀਤ ਵਾਲੀ ਨਾਲ ਚੱਲਦੇ ਹੋਏ ਗਲੀ ਸਾਂਈ ਦਾਸ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਗਲੀ ਗਾਂਧੀ ਚੌਕ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾਂ. ਸੰਜੀਵ ਵਾਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਾਲ ਜੀ ਵਾਲੇ ਖੂਹ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੱਟਾਂ ਵਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਗਲੀ ਰਣਜੀਤ ਸਿੰਘ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਚੋਹਕਾ ਰੋਡ ਤੀਕ, ਫਿਰ ਰੋਡ ਲਾਲ ਚੱਲਦੇ ਹੋਏ ਦੱਖਣੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਕੌਸਲ ਦੀ ਪੱਛਮੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਚੋਅ ਡਰੇਨ ਤੀਕ, ਫਿਰ ਉਕਤ ਡਰੇਨ ਚੱਲਦੇ ਹੋਏ ਗਲੀ ਪਾਲੀ ਸਹੋਤਾ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਾਸ਼ਿਆਂ ਵਾਲੀ ਤੀਕ ਅਰਥਾਰਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 10 (ਅਨੂਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਸਲ ਦੀ ਪੱਛਮੀ ਹੱਦ ਵਾਲੀ ਗਲੀ ਰਾਹੁਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਵਿੱਕੀ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਮ੍ਰਿਤਸੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਟਾਂਡਾ ਰੋਡ ਦੁਕਾਨ ਰਾਜਨ ਕਰਿਆਨਾ ਤੀਕ, ਫਿਰ ਟਾਂਡਾ ਰੋਡ ਨੂੰ ਪਾਰ ਕਰਦੇ ਹੋਏ, ਗਲੀ ਤਹਿਸੀਲ ਵਾਲੀ ਤੋਂ ਪ੍ਰਦੀਪ ਕਰਿਆਨਾ ਵਾਲੀ ਗਲੀ ਤੀਕ, ਫਿਰ ਟਾਂਡਾ ਰੋਡ ਨੂੰ ਪਾਰ ਕਰਦੇ ਹੋਏ, ਗਲੀ ਤਹਿਸੀਲ ਗਲੀ ਤੋਂ ਪ੍ਰਦੀਪ ਕਰਿਆਨਾ ਵਾਲੀ ਗਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ, ਪਾਲੀ ਸਹੋਤਾ ਵਾਲੀ ਗਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਟਾਂਡਾ ਰੋਡ ਲਿੰਕ ਰੋਡ ਤੋਂ ਚੋਹਕਾ ਰੋਡ ਨੂੰ ਪਾਰ ਕਰਦੇ ਹੋਏ ਚੋਅ ਡਰੇਨ ਤੀਕ, ਫਿਰ ਉਕਤ ਚੋਅ ਡਰੇਨ ਨਾਲ ਚੱਲਦੇ ਹੋਏ ਨਗਰ ਕੌਸਲ ਦੀ ਪੱਛਮੀ ਹੱਦ ਤੀਕ ਅਰਥਾਰਤ ਜਿਥੋਂ ਆਰੰਭ ਕੀਤਾ ਸੀPUNJAB GOVT. GAZ. (EXTRA), DECEMBER 23, 2025 (PAUSA 2, 1947 SAKA) 9423 ਵਾਰਡ ਨੰ: 11 (ਅਨੂਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਸਲ ਦੀ ਪੱਛਮੀ ਹੱਦ ਅਤੇ ਨਗਰ ਕੌਸਲ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਸਲ ਦੀ ਉਤਰੀ ਹੱਦ ਨਾਲ ਚੱਲਦੇ ਹੋਏ ਗਲੀ ਖੰਡਾ ਸਰਵਿਸ ਸਟੇਸਨ ਦੀ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਹੁਸ਼ਿਆਰਪੁਰ ਦਸੂਹਾ ਰੋਡ ਨੂੰ ਪਾਰ ਕਰਦੇ ਹੋਏ ਟਾਂਡਾ ਰੋਡ ਤੀਕ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਅਸ਼ਵਨੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਟਾਂਡਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਰਾਜਨ ਕਰਿਆਨ ਵਾਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਿੱਟੂ ਸਕੂਟਰਾਂ ਵਾਲੀ ਤੀਕ, ਫਿਰ ਉਕਤ ਗਲੀ ਚੱਲਦੇ ਹੋਏ ਗਲੀ ਅਮ੍ਰਿਤਰਸੀਆਂ ਵਾਲ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿੱਕੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਹੁਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਕੌਸਲ ਦੀ ਪੱਛਮੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ,
ਸਕੱਤਰ, ਪੰਜਾਬ ਸਰਕਾਰ ਮਿਤੀ 22 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3590/12-2025/Pb. Govt. Press, S.A.S. Nagar