EXTRAORDINARY
Published by Authority
CHANDIGARH, WEDNESDAY, DECEMBER 24, 2025 (PAUSA 3, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 22 ਦਸੰਬਰ, 2025
ਨੰਬਰ: 04/32/ਹਲਕਾਬੰਦੀ(ਸ-1)/ਮਚਸ਼/2025/256.-ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ III ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿ~ਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ ਜਿਨ੍ਹਾਂ ƒ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿ~ਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਸਲ ਮਜੀਠਾ, ਜਿਲ੍ਹਾ ਅਮ੍ਰਿਤਸਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ ਦੇ ਪਿ~ਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ ਸਮੇ ਅੰਦਰ ਸਬੰਧਤ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਰਾਂਹੀਂ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ƒ ਪ੍ਰਾਪਤ ਹੋਣਗੇ।
ਨਿਯਮ ਦਾ ਖਰੜਾ
ਨਗਰ ਕੌਸਲ ਮਜੀਠਾ, ਜਿਲ੍ਹਾ ਅਮ੍ਰਿਤਸਰ ਦੇ ਨਗਰ ਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਸਲ ਮਜੀਠਾ, ਨੂੰ 13 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿੱਚ:-
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂਸ
2. ਇਸਤਰੀ ਮੈਂਬਰਾਂ ਲਈ ਰਾਖਵਾਂਸ
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਜਾਖਵਾਂ ਅਤੇ
4. ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂਸ
ਲਿਖਿਆ ਹੋਵੇਗਾ ਕਿ ਉਹ ਵਾਰਡ ਉਨਾਂ ਕੈਟਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 9504 )PUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9505 ਨਗਰ ਕੌਸਲ, ਮਜੀਠਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰ 1 (ਇਸਤਰੀ ਮੈਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉੱਤਰ ਪੱਛਮੀ ਹੱਦ ਤੋਂ ਆਰੰਭ ਕਰਦੇ ਹੋਏ ਪੂਰਬ ਦਿਸ਼ਾ ਵੱਲ ਵੱਧਦੇ ਹੋਏ ਫਤਿਹਗੜ੍ਹ ਚੂੜੀਆਂ ਰੋਡ ਤੀਕ ਇਸ ਸਥਾਨ ਤੋਂ ਪੂਰਬ ਦਿਸ਼ਾ ਵੱਲ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ ਇਸ ਸਥਾਨ ਤੋਂ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਦਰਸ਼ਨ ਸਿੰਘ ਡੇਰਾ ਅਤੇ ਡਰੇਨ ਦੇ ਮਿਲਣ ਸਥਾਨ ਤੀਕ ਇਸ ਸਥਾਨ ਤੋਂ ਪੱਛਮ ਵੱਲ ਚੱਲਦੇ ਹੋਏ ਡਰੇਨ ਦੇ ਨਾਲ ਨਗਰ ਕੌਂਸਲ ਦੀ ਉੱਤਰੀ ਹੱਦ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 2 ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ
ਡਰੇਨ ਅਤੇ ਨਖਾਸੂ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਇਸ ਸਥਾਨ ਤੋਂ ਪੂਰਬ ਵੱਲ ਚੱਲਦੇ ਹੋਏ ਹਰੀਂਆ ਰੋਡ ਦੇ ਮਿਲਣ ਸਥਾਨ ਤੀਕ, ਇਸ ਸਥਾਨ ਤੋਂ ਪੱਛਮ ਵੱਲ ਸਕੂਲ ਰੋਡ ਤੋਂ ਗਲੀ ਮੀਰਾਂ ਸ਼ਾਹ ਵਾਲੀ ਤੀਕ ਫਿਰ ਉਕਤ ਗਲੀ ਤੋਂ ਚੱਲਦੇ ਹੋਏ ਗਲੀ ਸੁਰਜਨ ਸਿੰਘ ਵਾਲੀ ਤੀਕ ਫਿਰ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਬਜਾਰ ਰਾਮਦਾਸੀਆਂ ਵਾਲੀ ਤੀਕ ਫਿਰ ਗਲੀ ਗੁW ਰਾਮਦਾਸੀਆਂ ਵਾਲੀ ਤੀਕ ਫਿਰ ਦੱਖਣ ਫਤਿਹਗੜ੍ਹ ਚੂੜੀਆਂ ਰੋਡ ਤੋਂ ਪੱਛਮ ਦਾਦੂਪੁਰਾ ਰੋਡ ਤੀਕ ਫਿਰ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਡਰੇਨ ਅਤੇ ਨਖਾਸੂ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 3 ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ
ਸਬਜੀ ਮੰਡੀ ਬਜਾਰ ਅਤੇ ਗਲੀ ਸੁਰਜਨ ਸਿੰਘ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਪੂਰਬ ਵੱਲ ਚੱਲਦੇ ਹੋਏ ਮੀਰਾਂ ਸ਼ਾਹ ਤੀਕ ਅਤੇ ਇਸ ਨਸਥਾਨ ਤੋਂ ਫਿਰ ਸਰਕੂਲਰ ਰੋਡ ਦੇ ਮਿਲਣ ਸ਼ਥਾਨ ਤੀਕ ਫਿਰ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਗਲੀ ਸ਼ੇਖਾ ਵਾਲੀ ਤੀਕ ਫਿਰ ਇਸ ਗਲੀ ਤੇ ਪੱਛਮ ਵੱਲ ਚੱਲਦੇ ਹੋਏ ਭਗਵਾਨ ਪੁਰ ਵਾਲੀ ਗਲੀ ਦੇ ਮਿਲਣ ਸ਼ਥਾਨ ਤੀਕ ਫਿਰ ਪੱਛਮ ਵੱਲ ਰਸਤਾ ਦੇਵੀ ਮੰਦਿਰ ਵਾਲੀ ਤੀਕ ਫਿਰ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਸਬਜੀ ਮੰਡੀ ਵਾਲੀ ਬਜਾਰ ਗਲੀ ਅਤੇ ਗਲੀ ਸੁਰਜਨ ਸਿੰਘ ਵਾਲੇ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 4 ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ
ਸਰਕੂਲਰ ਰੋਡ ਅਤੇ ਰਸਤਾ ਹਰੀਆਂ ਰਸਤਾ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਪੂਰਬ ਵੱਲ ਚੱਲਦੇ ਹੋਏ ਨਹਿਰ ਦੇ ਮਿਲਣ ਸਥਾਨ ਤੀਕ ਫਿਰ ਪੂਰਬ ਦੱਕਣ ਵੱਲ ਚੱਲਦੇ ਹੋਏ ਨਹਿਰ ਈਦਗਾਹ ਵਾਲੀ ਦੇ ਮਿਲਣ ਸਥਾਨ ਤੀਕ ਫਿਰ ਪੱਛਮ ਵੱਲ ਚੱਲਦੇ ਹੋਏ ਸਿਵਲ ਹਸਪਤਾਲ ਵਾਲੀ ਤੀਕ ਫਿਰ ਇਸ ਸਥਾਨ ਤੋਂ ਚੱਲਦੇ ਹੋਏ ਗਲੀ ਭਗਵਾਨਪੁਰੀ ਤੀਕ ਫਿਰ ਉੱਤਰ ਵੱਲ ਚੱਲਦੇ ਹੋਏ ਗਲੀ ਸ਼ੇਖਾ ਵਾਲੀ ਤੀਕ ਫਿਰ ਸਰਕੂਲਰ ਰੋਡ ਅਤੇ ਰਸਤਾ ਹਰੀਆਂ ਰਸਤਾ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 5 (ਇਸਤਰੀ ਮੈਬਰਾਂ ਲਈ ਰਾਖਵਾਂ)
ਰਸਤਾ ਦੇਵੀ ਮੰਦਿਰ ਅਤੇ ਗਲੀ ਭਗਵਾਨਪੁਰ ਵਾਲੇ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਫਿਰ ਇਸ ਸਥਾਨ ਤੋਂ ਪੂਰਬ ਵੱਲ ਗਲੀ ਹਸਪਤਾਲ ਤੀਕ ਫਿਰ ਇਸ ਗਲੀ ਦੇ ਦੱਖਣ ਵੱਲ ਚੱਲਦੇ ਹੋਏ ਸਿਵਲ ਹਸਪਤਾਲ ਤੀਕ ਫਿਰ ਪੂਰਬ ਵੱਲ ਨਹਿਰ ਈਦ ਗਾਹ ਵਾਲੀ ਤੀਕ ਫਿਰ ਪੂਰਬ ਵੱਲ ਚੱਲਦੇ ਹੋਏ ਨਗਰ ਕੌਂਸਲ ਮਜੀਠਾ ਦੀ ਹੱਦ ਤੀਕ ਫਿਰ ਇਸ ਸਥਾਨ ਤੋਂ ਪੱਛਮ ਵੱਲ ਚੱਲਦੇ ਹੋਏ ਰੋਡ ਮਜੀਠਾ ਕੱਥੂਨੰਗਲ ਤੀਕ ਫਿਰ ਇਸ ਰੋਡ ਦੇ ਉੱਤਰ ਦਿਸ਼ਾ ਵੱਲ ਸੜਕ ਤੋਂ ਰਸਤਾ ਦੇਵੀ ਮੰਦਿਰ ਅਤੇ ਗਲੀ ਭਗਵਾਨਪੁਰ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 6
ਗਲੀ ਖੱਦਰ ਭੰਡਾਰ ਵਾਲੀ ਅਤੇ ਗਲੀ ਚੋਰਾਂ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਦੱਖਣ ਪੂਰਬ ਦਿਸ਼ਾ ਵੱਲ ਚੱਲਦੇ ਹੋਏ ਰਸਤਾ ਦੇਵੀ ਦਵਾਰਾ ਵਾਲੀ ਤੀਕ ਫਿਰ ਮਜੀਠਾ ਕੱਥੂਨੰਗਲ ਦੇ ਰੋਡ ਮਿਲਣ ਸਥਾਨ ਤੀਕ ਫਿਰ ਇਸ ਸਥਾਨ ਤੋਂ ਪੂਰਬੀ ਹੱਦ ਮਜੀਠਾ ਤੀਕ ਫਿਰ ਦੱਖਣ ਪੱਛਮ ਵੱਲ ਚੱਲਦੇ ਹੋਏ ਨਹਿਰ ਦਰਗਾਹਾਂ ਵਾਲੀ ਤੀਕ ਫਿਰ ਇਸ ਸਥਾਨ ਤੋਂ ਬਾਬਾ ਬੁੱਢਾ ਕਲੋਨੀ ਵਾਲੀ ਉੱਤਰ ਵੱਲ ਚੱਲਦੇ ਬਜਾਰ ਨਗਰ ਕੌਂਸਲ ਮਜੀਠਾ ਤੀਕ ਫਿਰ ਗਲੀ ਖੱਦਰ ਭੰਡਾਰ ਵਾਲੀ ਅਤੇ ਗਲੀ ਚੋਰਾਂ ਵਾਲੀ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
9506 PUNJAB GOVT. GAZ. (EXTRA), DECEMBER 24, 2025 (PAUSA 3, 1947 SAKA)ਵਾਰਡ ਨੰ 7 (ਇਸਤਰੀ ਮੈਬਰਾਂ ਲਈ ਰਾਖਵਾਂ)
ਬਜਾਰ ਕਾਹਨ ਸਿੰਘ ਵਾਲੀ ਗਲੀ ਅਤੇ ਗਲੀ ਨਗਰ ਕੌਂਸਲ ਵਾਲੀ ਤੋਂ ਆਰੰਭ ਕਰਕੇ ਫਿਰ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਗਲੀ ਸੇਠ ਕਲੋਨੀ ਤੀਕ ਫਿਰ ਇਸ ਸਥਾਨ ਤੋਂ ਮਜੀਠਾ ਰੋਡ ਤੀਕ ਫਿਰ ਪੱਛਮ ਵੱਲ ਚੱਲਦੇ ਹੋਏ ਗਲੀ ਗੁਰਮੇਜ ਸਿੰਘ ਤੀਕ ਫਿਰ ਉੱਤਰ ਦਿਸ਼ਾ ਵੱਲ ਚੱਲਦੇ ਹੋਈ ਗਲੀ ਸੀ.ਐਮ.ਐਸ. ਸਕੂਲ ਵਾਲੀ ਤੀਕ ਫਿਰ ਇਸ ਸਥਾਨ ਤੋਂ ਬਜਾਰ ਕਾਹਨ ਸਿੰਘ ਵਾਲੀ ਗਲੀ ਅਤੇ ਗਲੀ ਨਗਰ ਕੌਂਸਲ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 8
ਬਜਾਰ ਰਾਮਦਾਸੀਆਂ ਅਤੇ ਬਜਾਰ ਸਬਜੀ ਮੰਡੀ ਦੇ ਮਿਲਣ ਤੋਂ ਆਰੰਭ ਕਰਕੇ ਫਿਰ ਇਸ ਸਥਾਨ ਤੋਂ ਪੂਰਬ ਵੱਲ ਚੱਲਦੇ ਰਸਤਾ ਦੇਵੀ ਦਵਾਰਾ ਮੰਦਿਰ ਦੇ ਮਿਲਣ ਸਥਾਨ ਤੀਕ ਫਿਰ ਇਸ ਗਲੀ ਤੋਂ ਦੱਖਣ ਵੱਲ ਚੱਲਦੇ ਹੋਏ ਗਲੀ ਚੋਰ ਵਾਲੀ ਤੀਕ ਫਿਰ ਇਸ ਗਲੀ ਤੋਂ ਪੱਛਮ ਵੱਲ ਚੱਲਦੇ ਹੋਏ ਗਲੀ ਖੱਦਰ ਭੰਡਾਰ ਵਾਲੀ ਤੀਕ ਫਿਰ ਬਜਾਰ ਕਾਹਨ ਸਿੰਘ ਵਾਲਾ ਰੋਡ ਦੇ ਮਿਲਣ ਸਥਾਨ ਤੀਕ ਫਿਰ ਬਜਾਰ ਕਾਹਨ ਸਿੰਘ ਵਾਲਾ ਤੋਂ ਉੱਤਰ ਵੱਲ ਚੱਲਦੇ ਹੋਏ ਬਜਾਰ ਰਾਮਦਾਸੀਆਂ ਅਤੇ ਬਜਾਰ ਸਬਜੀ ਮੰਡੀ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 9 (ਇਸਤਰੀ ਮੈਬਰਾਂ ਲਈ ਰਾਖਵਾਂ)
ਗਲੀ ਸਰਦਾਰਾ ਵਾਲੀ ਅਤੇ ਗਲੀ ਬਜਾਰ ਕਾਹਨ ਸਿੰਘ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਫਿਰ ਦੱਖਣ ਦਿਸ਼ਾ ਵੱਲ ਗਲੀ ਸੀ.ਐਮ.ਐਸ. ਸਕੂਲ ਵਾਲੀ ਦੇ ਮਿਲਣ ਸਥਾਨ ਤੀਕ ਫਿਰ ਇਸ ਗਲੀ ਤੋਂ ਪੱਛਮ ਵੱਲ ਚੱਲਦੇ ਹੋਏ ਗਲੀ ਸਰਦਾਰਾ ਵਾਲੀ ਤੀਕ ਫਿਰ ਇਸ ਗਲੀ ਦੇ ਨਾਲ ਬਜਾਰ ਵਾਲੀ ਸੜਕ ਅਤੇ ਗਲੀ ਸਰਦਾਰਾ ਵਾਲੀ ਅਤੇ ਗਲੀ ਬਜਾਰ ਕਾਹਨ ਸਿੰਘ ਵਾਲੀ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 10 ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ
ਫਤਿਹਗੜ੍ਹ ਚੂੜੀਆ ਰੋਡ ਤੋਂ ਸੁਰੂ ਕਰਦੇ ਹੋਏ ਬੀਕਾਨੇਰ ਰੋਡ ਤੋਂ ਆਰੰਭ ਕਰਕੇ ਫਿਰ ਪੂਰਬ ਵੱਲ ਚੱਲਦੇ ਹੋਏ ਗਲੀ ਮਿਸ਼ਨ ਸਿੰਘ ਸਕੂਲ ਵਾਲੀ ਤੀਕ ਫਿਰ ਇਸ ਗਲੀ ਤੋਂ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਗਲੀ ਸਰਦਾਰਾ ਸਿੰਘ ਵਾਲੀ ਦੇ ਮਿਲਣ ਸਥਾਨ ਤੀਕ ਫਿਰ ਫਤਿਹਗੜ੍ਹ ਚੂੜੀਆ ਰੋਡ ਤੋਂ ਸੁਰੂ ਕਰਦੇ ਹੋਏ ਬੀਕਾਨੇਰ ਰੋਡ ਤੋਂ ਆਰੰਭ ਕਰਦੇ ਹੋਏ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 11 (ਇਸਤਰੀ ਮੈਬਰਾਂ ਲਈ ਰਾਖਵਾਂ)
ਫਤਿਹਗੜ੍ਹ ਚੂੜੀਆ ਰੋਡ ਅਤੇ ਕੱਥੂਨੰਗਲ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਫਿਰ ਇਸ ਸਥਾਨ ਤੋਂ ਪੂਰਬ ਵੱਲ ਚੱਲਦੇ ਹੋਏ ਗਲੀ ਬਾਬਾ ਬੁੱਢਾ ਜੀ ਕਲੋਨੀ ਤੀਕ ਫਿਰ ਡੇਰੇ ਦਾਰੂ ਸ਼ਾਹ ਦੇ ਰਸਤੇ ਅਤੇ ਨਗਰ ਕੌਂਸਲ ਦੇ ਦੱੱਖਣੀ ਹੱਦ ਤੀਕ ਫਿਰ ਇਸ ਦਿਸ਼ਾ ਤੋਂ ਪੱਛਮ ਵੱਲ ਚੱਲਦੇ ਹੋਏ ਸੜਕ ਫਤਿਹਗੜ੍ਹ ਚੂੜੀਆਂ ਦੇ ਮਿਲਣ ਸਥਾਨ ਤੀਕ ਫਿਰ ਇਸ ਸਥਾਨ ਤੋਂ ਉੱਤਰ ਵੱਲ ਚੱਲਦੇ ਹੋਏ ਫਤਿਹਗੜ੍ਹ ਚੂੜੀਆ ਰੋਡ ਅਤੇ ਕੱਥੂਨੰਗਲ ਰੋਡ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 12
ਮੇਨ ਮਜੀਠਾ ਰੋਡ ਤੋਂ ਦੱਖਣ ਵੱਲ ਚੱਲਦੇ ਹੋਏ ਪਿੰਡ ਸੋਹੀਆਂ ਰੋਡ ਦੇ ਮਿਲਣ ਸਥਾਨ ਤੀਕ ਫਿਰ ਪੂਰਬ ਵੱਲ ਚੱਲਦੇ ਹੋਏ ਫਤਿਹਗੜ੍ਹ ਚੂੜੀਆਂ ਰੋਡ ਦੇ ਮਿਲਣ ਸਥਾਨ ਤੀਕ ਫਿਰ ਇਸ ਰੋਡ ਦੇ ਦੱਖਣ ਵੱਲ ਚੱਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ ਫਿਰ ਤੋਂ ਪੱਛਮ ਵੱਲ ਚੱਲਦੇ ਹੋਏ ਨਗਰ ਕਂੌਸਲ ਦੀ ਦੱਖਣੀ ਪੱਛਮੀ ਹੱਦ ਤੀਕ ਫਿਰ ਇਸ ਤੋਂ ਨਗਰ ਕੌਂਸਲ ਦੀ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਡਰੇਨ ਤੋਂ ਪੂਰਬ ਦਿਸ਼ਾ ਵੱਲ ਚੱਲਦੇ ਹੋਏ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 13 (ਇਸਤਰੀ ਮੈਬਰਾਂ ਲਈ ਰਾਖਵਾਂ)
ਫਤਿਹਗੜ੍ਹ ਚੂੜੀਆ ਰੋਡ ਤੋਂ ਗਲੀ ਗੁਰਦੁਆਰਾ ਰਾਮਦਾਸੀਆਂ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਫਿਰ ਪੂਰਬ ਵੱਲ ਚੱਲਦੇ ਹੋਏ ਬਜਾਰ ਰਾਮਦਾਸੀਆਂ ਤੀਕ ਫਿਰ ਦੱਖਣ ਵੱਲ ਚੱਲਦੇ ਹੋਏ ਗਲੀ ਮਿਸ਼ਨ ਸਿੰਘ ਸਕੂਲ ਵਾਲੀ ਦੇ ਮਿਲਣ ਸਥਾਨ ਤੀਕ ਫਿਰ PUNJAB GOVT. GAZ. (EXTRA), DECEMBER 24, 2025 (PAUSA 3, 1947 SAKA) 9507 ਰੋਡ ਅਤੇ ਨਾਲੇ ਦੇ ਮਿਲਣ ਸਥਾਨ ਤੀਕ ਫਿਰ ਨਾਲੇ ਦੇ ੳੱਤਰ ਵੱਲ ਚੱਲਦੇ ਹੋਏ ਮੇਨ ਮਜੀਠਾ ਰੋਡ ਤੋਂ ਪੱਛਮ ਵੱਲ ਚੱਲਦੇ ਹੋਏ ਫਤਿਹਗੜ੍ਹ ਚੂੜੀਆ ਰੋਡ ਤੋਂ ਗਲੀ ਗੁਰਦੁਆਰਾ ਰਾਮਦਾਸੀਆਂ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਸਹੀ/-
ਮਨਜੀਤ ਸਿੰਘ ਬਰਾੜ,ਆਈ.ਏ.ਐਸ,
ਸਕੱਤਰ, ਪੰਜਾਬ ਸਰਕਾਰ ਮਿਤੀ 22 ਦਸੰਬਰ, 2025
ਸਥਾਨਕ ਸਰਕਾਰ ਵਿਭਾਗ
3591/12-2025/Pb.Govt.Press, S.A.S. Nagar