Published by Authority
No. 52] CHANDIGARH, FRIDAY, DECEMBER 26,2025 (PAUSA 5, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
(ਇਮਾਰਤਾਂ ਤੇ ਸੜਕਾਂ-2 ਸ਼ਾਖਾ)
ਹੁਕਮ
ਮਿਤੀ 30 ਮਈ, 2023
ਨੰ:WSSD-BR203/11/2023-2BR2/1273.-ਸ਼੍ਰੀ ਬਲਵਿੰਦਰ ਸਿੰਘ, ਸੀਨੀਅਰ ਸਹਾਇਕ (ਜਨਰਲ) iHRMS Code (200779) ਦਫ਼ਤਰ ਕਾਰਜਕਾਰੀ ਇੰਜੀਨੀਅਰ ਜਸਸ ਮੰਡਲ ਨੰ. ਮੋਹਾਲੀ ਵੱਲੋਂ ਸਿਹਤ ਠੀਕ ਨਾ ਰਹਿਣ ਕਾਰਨ ਮਿਤੀ 31.01.2023 ਨੂੰ ਸਵੈ-ਇੱਛਕ ਰਿਟਾਇਰਮੈਂਟ ਲੈਣ ਲਈ ਦਿੱਤੀ ਗਈ ਪ੍ਰਤੀਬੇਨਤੀ ਮਿਤੀ 03.10.2022 ਦੇ ਸਨਮੁੱਖ ਕਰਮਚਾਰੀ ਨੂੰ ਪੰਜਾਬ ਸਿਵਲ ਸਰਵਿਸ਼ਿਜ ਸਵੈ ਇੱਛਕ ਰਿਟਾਇਰਮੈਂਟ ਰੂਲ-1975 ਦੇ ਨਿਯਮ 3(1), (2) ਅਤੇ (3) ਅਧੀਨ ਮਿਤੀ 31.01.2023 ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਅਧਿਕਾਰੀ ਵਿਰੁੱਧ ਜੇਕਰ ਕੋਈ ਕ੍ਰ੍ਰੀਮੀਨਲ, ਸਿਵਲ ਕੇਸ, ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਸਰਕਾਰ ਦੁਆਰਾਂ ਇਨ੍ਹਾਂ ਹੁਕਮਾਂ ਨੂੰ ਮੁੜ ਵਿਚਾਰਿਆ ਜਾ ਸਕਦਾ ਹੈ ਜਾਂ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ 2 ਦੇ ਨਿਯਮ 2.2 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।
3. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਡੀ.ਕੇ.ਤਿਵਾਰੀ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 29 ਮਈ, 2023
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
3589/12-2025/Pb. Govt. Press, S.A.S. Nagar