Servants of Knowledge
Punjab Gazette · Government of Punjab

ਡਾ: ਗੁਰਪ੍ਰੀਤ ਸਿੰਘ, ਮੈਡੀਕਲ ਅਫਸਰ,ਮਿਤੀ 01.03.2021 ਤੋਂ ਲਗਾਤਾਰ ਡਿਊਟੀ ਤੋਂ ਗੈਰ ਹਾਜਰ ਰਹਿਣ ਕਾਰਣ ਪੱਤਰ ਨੰ: 19/0

Published 02 January 2026

Department
Health and Family Welfare
Type
Ordinary
Notification no.
ਨੰ:19/07/2018—2ਸਿ2/1161
Gazetteid
CHD/0092/2024-2026
Identifier
in.gazette.punjabdsa.2026-01-02.89935
Languages
English, Punjabi

click here for IIIF manifest

PART I] PUNJAB GOVT. GAZ., JANUARY 2, 2026 (PAUSA 12, 1947 SAKA) 25

Published by Authority

No. 1] CHANDIGARH, FRIDAY, JANUARY 2, 2026 (PAUSA 12, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਿਹਤ ਤੇ ਪਰਿਵਾਰ ਭਲਾਈ ਵਿਭਾਗ

(ਸਿਹਤ-2 ਸ਼ਾਖਾ)

ਅਧਿਸੂਚਨਾ

ਮਿਤੀ 22 ਸਤੰਬਰ, 2023

ਨੰ:19/07/2018-2ਸਿ2/1161.- ਡਾ: ਗੁਰਪ੍ਰੀਤ ਸਿੰਘ, ਮੈਡੀਕਲ ਅਫਸਰ, ਮੈਰਿਟ ਨੰ:15/ਬੀ.ਸੀ/2009, ਮਾਤਾ ਕੋਸ਼ੱਲਿਆ ਹਸਪਤਾਲ, ਪਟਿਆਲਾ ਵਿਰੁੱਧ ਮਿਤੀ 01.03.2021 ਤੋਂ ਲਗਾਤਾਰ ਡਿਊਟੀ ਤੋਂ ਗੈਰ ਹਾਜਰ ਰਹਿਣ ਕਾਰਣ ਪੱਤਰ ਨੰ:

19/07/2018-2ਸਿ2/4052-53 ਮਿਤੀ 07.07.2021 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਰੂਲਜ 1970 ਦੇ ਨਿਯਮ 8 ਅਧੀਨ ਹੇਠ ਲਿਖੇ ਦੋਸ਼ਾਂ ਤਹਿਤ ਦੋਸ਼ ਸੂਚੀ ਜਾਰੀ ਕੀਤੀ ਗਈ:-

1. ਬਿਨ੍ਹਾਂ ਛੁੱਟੀ ਮੰਜੂਰ ਕਰਵਾਏ ਡਿਊਟੀ ਤੋਂ ਗੈਰ ਹਾਜਰ ਰਹਿਣਾ।

2. ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਨਾਂ ਕਰਨਾ।

2. ਦੋਸ਼ ਸੂਚੀ ਦੇ ਸਬੰਧ ਵਿੱਚ ਡਾਕਟਰ ਵਲੋਂ ਆਪਣਾ ਜਵਾਬ ਮਿਤੀ 27.07.2021 ਰਾਂਹੀ ਦਿੱਤਾ ਗਿਆ, ਜਿਸ ਵਿੱਚ ਉਸ ਨੇ ਦੋਸ਼ ਸੂਚੀ ਵਿੱਚ ਲਗਾਏ ਦੋਸ਼ਾ ƒ ਮੰਨਣ ਤੋਂ ਇਨਕਾਰ ਕੀਤਾ। ਇਸ ਲਈ ਪੱਤਰ ਨੰ: 19/07/2018-2ਸਿ2/4601-03 ਮਿਤੀ 13.08.2021 ਰਾਂਹੀ ਸ਼੍ਰੀ ਗੁਰਦੀਪ ਸਿੰਘ, ਪੀ.ਸੀ.ਐਸ (ਰਿਟਾ) ƒ ਇਸ ਕੇਸ ਵਿੱਚ ਪੜਤਾਲ ਕਰਨ ਲਈ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ।ਪੜਤਾਲੀਆ ਅਫਸਰ ਵਲੋਂ ਪੱਤਰ ਮਿਤੀ 07.12.2021 ਰਾਂਹੀ ਆਪਣੀ ਪੜਤਾਲ ਪੇਸ਼ ਕੀਤੀ, ਜਿਸ ਵਿੱਚ ਉਨ੍ਹਾਂ ਵਲੋਂ ਡਾਕਟਰ ƒ ex-parte ਕਰਦੇ ਹੋਏ ਉਸ ਵਿਰੁੱਧ ਲਗਾਏ ਸਾਰੇ ਦੋਸ਼ ਸਿੱਧ ਕਰਾਰ ਦਿੱਤੇ ਗਏ।ਇਸ ਉਪਰੰਤ ਪੱਤਰ ਨੰ: 19/07/2018-2ਸਿ2/7273 ਮਿਤੀ 20.12.2021 ਰਾਂਹੀ ਪੜਤਾਲ ਰਿਪੋਰਟ ਦੀ ਕਾਪੀ ਡਾਕਟਰ ƒ ਭੇਜਦੇ ਹੋਏ ਇਸ ਸਬੰਧੀ ਆਪਣਾ ਜਵਾਬ/ਸਪਸ਼ਟੀਕਰਨ ਪੇਸ਼ ਕਰਨ ਲਈ ਲਿਖਿਆ ਗਿਆ, ਜੋ ਕਿ ਡਾਕਟਰ ਵਲੋਂ ਪੱਤਰ ਮਿਤੀ 27.12.2021 ਰਾਂਹੀ ਭੇਜਦੇ ਹੋਏ ਪੜਤਾਲ ਰਿਪੋਰਟ ਨਾਲ ਆਪਣੀ ਅਸਹਿਮਤੀ ਜਾਹਰ ਕੀਤੀ।ਇਸ ਲਈ ਪੂਰਵਲੇ ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਜੀ ਵੱਲੋਂ ਪੱਤਰ ਨੰ: 19/7/2018-2ਸਿ2/559, ਮਿਤੀ 11.02.2022 ਰਾਂਹੀ ਮਿਤੀ 03.03.2022 ƒ ਸਮਾਂ 11.30 ਵਜੇ ਡਾਕਟਰ ƒ ਨਿਜੀ ਸੁਣਵਾਈ ਦਾ ਸਮਾਂ ਦਿੱਤਾ ਗਿਆ। ਨਿਜੀ ਸੁਣਵਾਈ ਦੌਰਾਨ ਡਾਕਟਰ ਵਲੋਂ ਬਣਦੀ ਬਾਂਡ ਮਨੀਜਮ੍ਹਾਂ ਕਰਵਾਉਣ ਦੇ ਸਬੂਤ ਵਜੋਂ ਚਲਾਨ ਦੀ ਕਾਪੀ ਅਤੇ ਆਪਣੇ ਨੌਕਰੀ ਤੋਂ ਦਿੱਤੇ ਅਸਤੀਫੇ ਦੇ ਨੋਟਿਸ ਦੀ ਕਾਪੀ ਪੇਸ਼ ਕੀਤੀ। ਡਾਕਟਰ ਦੇ ਦਿੱਤੇ ਅਸਤੀਫੇ ਦੇ ਨੋਟਿਸ ਦੀ ਕਾਪੀ ƒ ਪੱਤਰ ਨੰ: 19/7/2018-2ਸਿ2/973 ਮਿਤੀ 16.03.2022 ਰਾਂਹੀ ਉਸ ਦੀ (25) 26 PUNJAB GOVT. GAZ., JANUARY 2, 2026 (PAUSA 12, 1947 SAKA) PART I] ਤੈਨਾਤੀ ਦੀ ਥਾਂ ਤੇ ਭੇਜਦੇ ਹੋਏ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਤਾਜਾ ਸਥਿਤੀ ਤੋਂ ਜਾਣੂ ਕਰਵਾਉਣ ਲਈ ਲਿਖਿਆ ਗਿਆ।ਇਸ ਉਪਰੰਤ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਵਲੋਂ ਪੱਤਰ ਨੰ: ਈ-2(6) ਪੰ:- 22/4064 ਮਿਤੀ 28.07.2022 ਅਤੇ ਈ-2(6) ਪੰ:-22/5784 ਮਿਤੀ 02.11.2022 ਰਾਂਹੀ ਡਾਕਟਰ ਦਾ ਅਸਤੀਫਾ ਪ੍ਰਵਾਨ ਕਰਨ ਸਬੰਧੀ ਤਜਵੀਰ ਭੇਜੀ ਗਈ, ਜਿਸ ƒ ਸਮਰੱਥ ਅਥਾਰਟੀ ਦੇ ਪੱੱਧਰ ਤੇ ਵਿਚਾਰਦੇ ਹੋਏ ਸਰਕਾਰ ਦੀਆਂ ਹਦਾਇਤਾਂ ਨੰ: 196(GOI)-2SII- 74/44174, ਮਿਤੀ 09.01.1975 ਦੇ ਪੈਰਾ 4 ਦੇ ਸਨਮੁੱਖ, ਡਾਕਟਰ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਲੰਬਿਤ ਹੋੋਣ ਕਾਰਣ ਪੱਤਰ ਨੰ:

19/7/2018-2ਸਿ2/4536-40 ਮਿਤੀ 02.12.2022 ਰਾਂਹੀ ਰੱਦ ਕਰ ਦਿੱਤਾ ਗਿਆ ਅਤੇ ਡਾਕਟਰ ਵਿਰੁੱਧ ਜਾਰੀ ਦੋਸ਼ ਸੂਚੀ ਦੇ ਫੈਸਲੇ ਹਿੱਤ ਪੂਰਵਲੇ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਜੀ ਵਲੋਂ ਪੱਤਰ ਨੰ: 19/7/2018-2ਸਿ2/4591 ਮਿਤੀ 09.12.2022 ਰਾਂਹੀ ਡਾਕਟਰ ƒ ਨਿਜੀ ਸੁਣਵਾਈ ਲਈ ਮਿਤੀ 22.12.2022 ƒ ਸਮਾਂ 12.30 ਵਜੇ ਦਾ ਸਮਾਂ ਦਿੱਤਾ ਗਿਆ।ਨਿਜੀ ਸੁਣਵਾਈ ਦੌਰਾਨ ਡਾਕਟਰ ਹਾਜਰ ਹੋਏ। ਪੂਰਵਲੇ ਸਕੱਤਰ, ਸਿਹਤ ਜੀ ਵਲੋਂ ਡਾਕਟਰ ƒ ਸੁਨਣ ਉਪਰੰਤ ਮੁੜ ਤੋਂ ਨਿਜੀ ਸੁਣਵਾਈ ਲਈ ਹਾਜਰ ਹੋਣ ਲਈ ਹੁਕਮ ਕੀਤਾ।ਇਸ ਉਪਰੰਤ ਮੌਜੂਦਾ ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਜੀ ਵੱਲੋਂ ਪੱਤਰ ਨੰ: HFW-HLH2019/3/2023- 2H2/I/522186/2023, ਮਿਤੀ 06.03.2023 ਰਾਂਹੀ ਡਾਕਟਰ ƒ ਨਿਜੀ ਸੁਣਵਾਈ ਲਈ ਮਿਤੀ 05.04.2023 ƒ ਸਮਾਂ 12.00 ਵਜੇ ਦਾ ਨਵਾਂ ਸਮਾਂ ਦਿੱਤਾ ਗਿਆ ਪ੍ਰੰਤੂ ਇਸ ਵਾਰ ਡਾਕਟਰ ਹਾਜਰ ਨਹੀਂ ਹੋਏ।ਇਸ ਉਪਰੰਤ ਕੇਸ ਦੇ ਰਿਕਾਰਡ ਤੇ ਆਏ ਤੱਥਾਂ ਅਤੇ ਸਾਰੇ ਮਾਮਲੇ ƒ ਵਿਚਾਰਨ ਉਪਰੰਤ ਸਮਰੱਥ ਅਥਾਰਟੀ ਵਲੋਂ ਡਾ: ਗੁਰਪ੍ਰੀਤ ਸਿੰੰਘ, ਮੈਡੀਕਲ ਅਫਸਰ, ਮੈਰਿਟ ਨੰ: 15/ਬੀ.ਸੀ/2009, ਮਾਤਾ ਕੋਸ਼ੱਲਿਆ ਹਸਪਤਾਲ, ਪਟਿਆਲਾ ƒ Removal from Service ਕਰਨ ਦਾ ਆਰਜੀ ਫੈਸਲਾ ਕੀਤਾ ਗਿਆ।ਇਸ ਉਪਰੰਤ ਪੱਤਰ ਨੰ:

19/07/2018-2ਸਿ2/923 ਮਿਤੀ 11.07.2023 ਰਾਂਹੀ ਪੰਜਾਬ ਲੋਕ ਸੇਵਾ ਕਮਿਸਨ, ਪਟਿਆਲਾ ƒ ਡਾਕਟਰ ਦੀਆਂ ਸੇਵਾਵਾਂ remove ਕਰਨ ਸਬੰਧੀ ਪ੍ਰਵਾਨਗੀ ਦੇਣ ਲਈ ਲਿਖਿਆ ਗਿਆ। ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਆਪਣੇ ਪੱਤਰ ਨੰ:

ਡਿਸ.331/2023/ਅ-7/5433 ਮਿਤੀ 01.09.2023 ਰਾਹੀਂ ਡਾਕਟਰ ƒ ਸਰਕਾਰੀ ਨੌਕਰੀ ਤੋਂ Removal from Service ਦੀ ਪ੍ਰਵਾਨਗੀ ਦਿੱਤੀ ਗਈ।

3. ਉਕਤ ਦਰਸਾਈ ਸਥਿਤੀ ਤੋਂ ਇਹ ਸਪਸ਼ਟ ਹੈ ਕਿ ਡਾ: ਗੁਰਪ੍ਰੀਤ ਸਿੰਘ, ਮੈਡੀਕਲ ਅਫਸਰ, ਮੈਰਿਟ ਨੰ: 15/ਬੀ.ਸੀ/2009, ਮਾਤਾ ਕੌਸ਼ੱਲਿਆ ਹਸਪਤਾਲ, ਪਟਿਆਲਾ ਜਾਣਬੁੱਝ ਕੇ ਅਣ-ਅਧਿਕਾਰਤ ਤੌਰ ਤੇੇ ਮਿਤੀ 01.03.2021 ਤੋਂ ਲਗਾਤਾਰ ਗੈਰ ਹਾਜਰ ਚਲ ਰਿਹਾ ਹੈ। ਸਰਕਾਰ ਵਲੋਂ ਉਸ ƒ ਡਿਊਟੀ ਤੇ ਹਾਜਰ ਹੋਣ ਸਬੰਧੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਨਾਂ ਤਾਂ ਉਸ ਵਲੋਂ ਮੁੜ ਡਿਊਟੀ ਤੇ ਹਾਜਰ ਹੋਣ ਸਬੰਧੀ ਕੋਈ ਪੱਤਰ ਵਿਹਾਰ ਕੀਤਾ ਗਿਆ ਅਤੇ ਨਾਂ ਹੀ ਪੜਤਾਲੀਆ ਅਫਸਰ ਦੇ ਪੜਤਾਲ ਵਿੱਚ ਹਾਜਰ ਹੋਣ ਸਬੰਧੀ ਲਿਖੇ ਗਏ ਪੱਤਰ/ ਅਖਬਾਰ ਵਿੱਚ ਜਾਰੀ ਕੀਤੇ ਪਬਲਿਕ ਨੋਟਿਸ ਦੇ ਬਾਵਜੂਦ ਉਹ ਪੜਤਾਲ ਵਿੱਚ ਹਾਜਰ ਹੋਇਆ, ਜਿਸ ਕਰਕੇ ਹੀ ਪੜਤਾਲੀਆ ਅਫਸਰ ਵਲੋਂ ਡਾਕਟਰ ƒ Ex-parte ਕਰਕੇ ਹੋਏ ਉਸ ਵਿਰੁੱਧ ਦੋਸ਼ ਸੂਚੀ ਵਿੱਚ ਲਗਾਏ ਸਾਰੇ ਦੋਸ਼ ਸਿੱਧ ਕਰਾਰ ਦਿੱਤੇ।

4. ਇਸ ਲਈ ਮਿਸਲ ਤੇ ਆਏ ਤੱਥ, ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਅਤੇ ਪੰਜਾਬ ਲੋਕ ਸੇਵਾ ਕਮਿਸਨ, ਪਟਿਆਲਾ ਵਲੋਂ ਡਾਕਟਰ ƒ remove ਕਰਨ ਸਬੰਧੀ ਪ੍ਰਾਪਤ ਸਹਿਮਤੀ ਦੇ ਸਨਮੁੱਖ ਪੰਜਾਬ ਦੇ ਰਾਜਪਾਲ ਜੀ ਵਲੋਂ ਡਾ: ਗੁਰਪ੍ਰੀਤ ਸਿੰਘ, ਮੈਡੀਕਲ ਅਫਸਰ, ਮੈਰਿਟ ਨੰ: 15/ਬੀ.ਸੀ/2009, ਮਾਤਾ ਕੌਸ਼ੱਲਿਆ ਹਸਪਤਾਲ, ਪਟਿਆਲਾ ƒ ਪੰਜਾਬ ਸਿਵਲ ਸਵਾਵਾਂ (ਸਜ੍ਹਾ ਤੇ ਅਪੀਲ ) ਨਿਯਮ ਦੇ ਨਿਯਮ 5(viii) ਵਿੱਚ ਦਰਸਾਈ ਵੱਡੀ ਸਜਾ ਦਿੰਦੇ ਹੋਏ ਉਸ ƒ ਸਰਕਾਰੀ ਨੌਕਰੀ ਤੋਂ ਗੈਰ ਹਾਜਰੀ ਦੀ ਮਿਤੀ 01.03.2021 ਤੋਂ Removal from Service ਕੀਤਾ ਜਾਂਦਾ ਹੈ। ਡਾਕਟਰ ਤੋਂ ਬਾਂਡ ਦੀ ਰਕਮ ਜਾਂ ਹੋਰ ਬਕਾਇਆ ਰਕਮ (ਜੇਕਰ ਕੋਈ ਹੋਵੇ), ਵਸੂਲ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਰਹੇਗਾ।

ਸਹੀ/-

ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,

ਮਿਤੀ 20 ਸਤੰਬਰ, 2023

ਸਿਹਤ ਤੇ ਪਰਿਵਾਰ ਭਲਾਈ ਵਿਭਾਗ।

3596/12-2025/Pb. Govt. Press, S.A.S. Nagar
Cite this issue. Punjab Gazette, Government of Punjab, 02 January 2026. Indian Gazettes, https://egazette.servantsofknowledge.in/details/in.gazette.punjabdsa.2026-01-02.89935/. Archive identifier in.gazette.punjabdsa.2026-01-02.89935.