Servants of Knowledge
Punjab Gazette · Government of Punjab

ਡਾ. ਪਰਮਪਾਲ ਸਿੰਘ ਬਰਾੜ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ, ਮਾਹੂਆਣਾ, ਜਿਲ੍ਹਾ ਸ੍ਰੀ ਮ੍ਰਕਤਸਰ ਸਾਹਿਬ ਦੇ ਗੈਰ ਹਾਜਰ

Published 02 January 2026

Department
Animal Husbandry Dairy Development and Fisheries
Type
Ordinary
Notification no.
ਨੰ: 05/71/2017—ਪ.ਪ.1(9/5)/4442.
Gazetteid
CHD/0092/2024-2026
Identifier
in.gazette.punjabdsa.2026-01-02.89940
Languages
English, Punjabi

click here for IIIF manifest

28 PUNJAB GOVT. GAZ., JANUARY 2, 2026 (PAUSA 12, 1947 SAKA) PART I]

Published by Authority

No.1] CHANDIGARH, FRIDAY, JANUARY 2, 2026 (PAUSA 12, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ ਪਾਲਣ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 15 ਜੂਨ, 2023

ਨੰ: 05/71/2017-ਪ.ਪ.1(9/5)/4442.- ਡਾ. ਪਰਮਪਾਲ ਸਿੰਘ ਬਰਾੜ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ, ਮਾਹੂਆਣਾ, ਜਿਲ੍ਹਾ ਸ੍ਰੀ ਮ੍ਰਕਤਸਰ ਸਾਹਿਬ (ਹੁਣ ਗੈਰ-ਹਾਜਰ) ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾ ਮਿਤੀ 04.11.2018 ਤੋਂ ਆਪਣੀ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਸਰਕਾਰ ਦੇ ਯਾਦ ਪੱਤਰ ਨੰ:

05/71/2017-ਪ.ਪ.1(9)/860 ਮਿਤੀ 03.03.2022 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾਂ ਅਤੇ ਅਪੀਲ) ਨਿਯਮਾਵਲੀ 1970 ਦੇੇ ਨਿਯਮ 8 ਅਧੀਨ ਚਾਰਜਸ਼ੀਟ ਜਾਰੀ ਕੀਤੀ ਗਈ ਸੀ। ਚਾਰਜਸੀਟ ਦਾ ਪੱਤਰ ਡਾਕ ਵਿਭਾਗ ਵਲੋਂ "Note living or working at the given address from last 4 to 5 years New address not known@ ਕਥਨਾਂ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ।ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਵਲੋਂ ਪੱਤਰ ਨੰ: 1164 ਮਿਤੀ 30.06.2022 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ,ਪਸ਼ੂ ਪਾਲਣ, ਸ੍ਰੀ ਮੁਕਤਸਰ ਸਾਹਿਬ ਦੇ ਪੱਤਰ ਨੰ: 2124 ਮਿਤੀ 25.05.2022 ਅਨੁਸਾਰ ਚਾਰਜਸੀਟ ਦੀ ਕਾਪੀ ਅਧਿਕਾਰੀ ਦੇ ਪਰਿਵਾਰ ਵਲੋਂ ਪ੍ਰਾਪਤ ਕੀਤੀ ਗਈ ਸੀ, ਪਰ ਅਧਿਕਾਰੀ ਦੇ ਪਿਤਾ ਵਲੋਂ ਰਸੀਵਿੰਗ ਦੇਣ ਤੋ ਇੰਨਕਾਰ ਕੀਤਾ ਗਿਆ ਸੀ। ਇਸ ਅਧਿਕਾਰੀ ਵਲੋ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀ ਦਿੱਤਾ ਗਿਆ ਸੀ।

2. ਇਸ ਲਈ ਸਰਕਾਰ ਦੇ ਪਿ.ਅੰ.ਨੰ: 05/71/2017-ਪ.ਪ.1(9/5)/3769,ਮਿਤੀ 09.08.2022 ਰਾਹੀ ਅਧਿਕਾਰੀ ਵਿਰੁੱਧ ਲਗਾਏ ਗਏ ਦੋਸ਼ਾ ਦੀ ਰੈਗੂਲਰ ਪੜਤਾਲ ਕਰਨ ਲਈ ਸ੍ਰੀ ਗੁਰਦੀਪ ਸਿੰਘ, ਪੀ.ਸੀ.ਐਸ (ਰਿਟਾਇਰਡ) ƒ "ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ।ਪੜਤਾਲੀਆ ਅਫਸਰ ਵੱਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 16.09.2022 ਅਨੁਸਾਰ 'The Tribune ' (ਪੰਜਾਬੀ)* ਅਤੇ ਜਗਬਾਣੀ (ਪੰਜਾਬੀ) ਅਖਬਾਰਾਂ ਰਾਹੀ ਮਿਤੀ 31.08.2022 ƒ ਨੋਟਿਸ ਦੇਣ ਦੇ ਬਾਵਜੂਦ ਵੀ ਅਧਿਕਾਰੀ ਪੜਤਾਲ ਵਿੱਚ ਸ਼ਾਮਲ ਨਹੀ ਹੋਇਆ ਸੀ। ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 16.09.2022 ਰਾਹੀ ਅਧਿਕਾਰੀ ਵਿਰੁੱਧ ਦੋਸ਼ ਸਿੱਧ ਕੀਤੇ ਗਏ ਸਨ।

(28) PART I] PUNJAB GOVT. GAZ., JANUARY 2, 2026 (PAUSA 12, 1947 SAKA) 29 3. ਇਸ ਉਪਰੰਤ ਵਿਭਾਗ ਦੇ ਰਜਿਸਟਰਡ ਮੀਮੋ ਨੰ: 05/71/2017-ਪ.ਪ.1(9/5)/5105, ਮਿਤੀ 04.10.2022 ਰਾਹੀ ਉਸƒ ਪੜਤਾਲ ਰਿਪੋਰਟ ਦੀ ਕਾਪੀ ਭੇਜਦੇ ਹੋਏ 21 ਦਿਨ੍ਹਾਂ ਦੇ ਅੰਦਰ-ਅੰਦਰ ਆਪਣਾ ਪੱਖ ਰੱਖਣ ਲਈ ਲਿਖਿਆ ਗਿਆ ਸੀ,

ਇਹ ਪੱਤਰ ਡਾਕ ਵਿਭਾਗ ਵੱਲੋਂ ਇਸ ਵਿਅਕਤੀ ਦਾ ਪਤਾ ਨਹੀ ਲੱਗ ਰਿਹਾ, ਇਸ ਕਰਕੇ ਵਾਪਿਸ ਭੇਜੀ ਜਾਂਦੀ ਹੈ@ ਕਥਨਾਂ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ।ਡਾਇਰੈਕਟਰ, ਪਸ਼ੂ ਪਾਲਣ ਵਲੋਂ ਪੱਤਰ ਨੰ: 126, ਮਿਤੀ 12.01.2023 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਸ੍ਰੀ ਮੁਕਤਸਰ ਸਾਹਿਬ ਦੇ ਪੱਤਰ ਨੰ: 3369, ਮਿਤੀ 21.12.2022 ਅਨੁਸਾਰ ਪੜਤਾਲ ਰਿਪੋਰਟ ਦੀ ਕਾਪੀ ਡਾ.ਪਰਮਪਾਲ ਸਿੰਘ, ਵੈਟਰਨਰੀ ਅਫਸਰ ƒ ਉਸ ਦੀ ਘਰੇਲੂ ਪਤੇ ਤੇ ਅਧਿਕਾਰੀ ਦੀ ਪਤਨੀ ƒ ਸਰਵ ਕਰਵਾਈ ਗਈ ਸੀ। ਪ੍ਰੰਤੂ ਅਧਿਕਾਰੀ ਵਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਪ੍ਰਾਪਤ ਨਹੀ ਹੋਇਆ ਹੈ।

4. ਇਸ ਤਰਾਂ ਅਧਿਕਾਰੀ ਵੱਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀ ਦਿੱਤਾ ਗਿਆ ਸੀ, ਜਿਸ ਤੋ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਪੱਤਰ ਦਾ ਉਤਰ ਨਹੀ ਦੇਣਾ ਚਾਹੁੰਦੀ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ।ਇਸ ਲਈ ਸਮਰੱਥ ਅਥਾਰਿਟੀ ਵੱਲੋ ਡਾ. ਪਰਮਪਾਲ ਸਿੰਘ ਬਰਾੜ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ,ਮਾਹੂਆਣਾ, ਜਿਲ੍ਹਾ ਮੁਕਤਸਰ ਸਾਹਿਬ (ਹੁਣ ਗੈਰ-ਹਾਜਰ) ƒ ਉਸ ਦੀ ਗੈਰ-ਹਾਜਰੀ ਦੀ ਮਿਤੀ 04.11.2018 ਤੋਂ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ। ਇਸ ਅਧਿਕਾਰੀ ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ 05/71/2017-ਪ.ਪ.1(9/5)/1009, ਮਿਤੀ 17.02.2023 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ।

5. ਸਕੱਤਰ,ਪੰੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਪੱਤਰ ਨੰ: ਡਿਸ 185/2023/ਅ-7/825,ਮਿਤੀ 29.05.2023 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਡਾ. ਪਰਮਪਾਲ ਸਿੰਘ ਬਰਾੜ, ਵੈਟਰਨਰੀ ਅਫਸਰ,ਸਿਵਲ ਪਸ਼ੂ ਹਸ਼ਪਤਾਲ ਮਾਹੂਆਣਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ (ਹੁਣ ਗੈਰ-ਹਾਜਰ) ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।

6. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਡਾ.ਪਰਮਪਾਲ ਸਿੰਘ ਬਰਾੜ, ਵੈਟਰਨਰੀ ਅਫਸਰ ਪੁੱਤਰ ਸ੍ਰੀ ਗੁਰਦੀਪ ਸਿੰਘ, ਵਾਸੀ ਪਿੰਡ ਤੇ ਡਾਕਖਾਨਾ ਖੁੰਨਣ ਕਲਾਂ,ਤਹਿਸੀਲ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 04.11.2018 ਤੋ ਆਪਣੀ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ: 05/71/2017-ਪ.ਪ.1(9)/860 ਮਿਤੀ 03.3.2022 ਰਾਹੀ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 04.11.2018 ਤੋਂ ਸਰਕਾਰੀ ਸੇਵਾ ਤੋ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।

ਵਿਕਾਸ ਪ੍ਰਤਾਪ

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ

ਮਿਤੀ 9 ਜੂਨ, 2023 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ3596/12-2025/Pb. Govt. Press, S.A.S. Nagar

Cite this issue. Punjab Gazette, Government of Punjab, 02 January 2026. Indian Gazettes, https://egazette.servantsofknowledge.in/details/in.gazette.punjabdsa.2026-01-02.89940/. Archive identifier in.gazette.punjabdsa.2026-01-02.89940.