EXTRAORDINARY
Published by Authority
CHANDIGARH, THURSDAY, JANUARY 8, 2026 (PAUSA 18, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਭਰਤੀ ਸੈਲ)
ਨੋਟੀਫਿਕੇਸ਼ਨ
ਮਿਤੀ 7 ਜਨਵਰੀ, 2026
ਨੰ: ਭਰਤੀ ਸੈਲ-ਡਸਸ-2026/02.- ਨਗਰ ਕੌਸਲਾਂ-ਨਗਰ ਪੰਚਾਇਤਾਂ ਕਾਡਰ ਵਿੱਚ ਪ੍ਰਾਂਤੀਕਰਨ ਕਾਡਰ ਵਿੱਚ ਸਿੱਧੀ ਭਰਤੀ ਕੋਟੇ ਦੀਆਂ ਖਾਲੀ ਕਾਰਜ ਸਾਧਕ ਅਫਸਰ ਦਰਜਾ-1 ਅਤੇ ਦਰਜਾ-2 ਦੀਆਂ ਅਸਾਮੀਆਂ ਭਰਨ ਲਈ The Punjab Municipal Services (Recruitment and Conditions of Service) Rules 1975 ਦੇ ਰੂਲ 5(4) ਵਿਚ ਕੀਤੇ ਉਪਬੰਧ ਅਨੁਸਾਰ ਸਥਾਨਕ ਸਰਕਾਰ ਵਿਭਾਗ, ਪੰਜਾਬ ਵੱਲੋਂ ਨੋਟੀਫਿਕੇਸ਼ਨ ਨੰ: ਭਰਤੀ ਸੈਲ-ਡਸਸ-2024/34, ਮਿਤੀ 24.10.2024 ਰਾਹੀਂ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਸੀ।
2. ਨੋਟੀਫਿਕੇਸ਼ਨ ਨੰ: ਭਰਤੀ ਸੈਲ-ਡਸਸ-2024/34, ਮਿਤੀ 24.10.2024 ਰਾਹੀਂ ਗਠਿਤ ਚੋਣ ਕਮੇਟੀ ਦੇ ਲੜੀ ਨੰ: 7 ਤੇ ਦਰਜ ਉਪ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ (ਮਂੈਬਰ) ਦੀ ਅਸਾਮੀ ਖਾਲੀ ਹੋਣ ਕਾਰਨ ਉਨ੍ਹਾਂ ਦੀ ਥਾਂ ਤੇ ਸੰਯੁਕਤ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਨੂੰ ਮੈਂਬਰ ਸਕੱਤਰ ਅਤੇ ਲੜੀ 8 ਤੇ ਦਰਜ ਸੰਯੁਕਤ ਡਾਇਰੈਕਟਰ, ਸਥਾਨਕ ਸਰਕਾਰ ਪੰਜਾਬ (ਮੈਂਬਰ ਸਕੱਤਰ) ਦੀ ਅਸਾਮੀ ਖਾਲੀ ਹੋਣ ਕਾਰਨ ਉਨ੍ਹਾਂ ਦੀ ਥਾਂ ਤੇ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਪੰਜਾਬ ਨੂੰ ਮੈਂਬਰ ਨਾਮਜ਼ਦ ਕੀਤਾ ਜਾਂਦਾ ਹੈ।
ਮਨਜੀਤ ਸਿੰਘ ਬਰਾੜ, ਆਈ.ਏ.ਐਸ., ਮਿਤੀ 18 ਦਸੰਬਰ, 2025 ਸਕੱਤਰ, ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ
3606/1-2026/Pb. Govt. Press, S.A.S. Nagar