Servants of Knowledge
Punjab Gazette · Government of Punjab

ਨਗਰ ਕੌਂਸਲ, ਸ਼ਾਮਚੁਰਾਸੀ ਜਿਲ੍ਹਾ ਹੁਸਿ਼ਆਰਪੁਰ

Published 08 January 2026

Department
Local Government
Type
Extra Ordinary
Notification no.
ਨੰਬਰ:04/35/ਹਲਕਾਬੰਦੀ(ਸ—1)/ਮਚਸ਼/2025/18
Gazetteid
CHD/0092/2024-2026
Identifier
in.gazette.punjabdsa.2026-01-08.90024
Languages
English, Punjabi

click here for IIIF manifest

PUNJAB GOVT. GAZ. (EXTRA), JANUARY 8, 2026 (PAUSA 18, 1947 SAKA) 351

EXTRAORDINARY

Published by Authority

CHANDIGARH, THURSDAY, JANUARY 8, 2026 (PAUSA 18, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 8 ਜਨਵਰੀ, 2026

ਨੰਬਰ:04/35/ਹਲਕਾਬੰਦੀ(ਸ-1)/ਮਚਸ਼/2025/18.- ਅਧਿਸੂਚਨਾ 04/35/ਹਲਕਾਬੰਦੀ(ਸ-1)/ਮਚਸ਼/2025/165 ਮਿਤੀ 17-11-2025 ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਸ਼ਾਮਚੁਰਾਸੀ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-

ਨਿਯਮ

ਨਗਰ ਕੌਂਸਲ, ਸ਼ਾਮਚੁਰਾਸੀ ਜਿਲ੍ਹਾ ਹੁਸ਼ਿਆਰਪੁਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਸ਼ਾਮਚੁਰਾਸੀ ਨੂੰ 9 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 8 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-

1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:

2. ਇਸਤਰੀ ਮੈਂਬਰਾਂ ਲਈ ਰਾਖਵਾਂ:

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ

4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,

ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।

ਨਗਰ ਕੌਂਸਲ, ਸ਼ਾਮਚੁਰਾਸੀ, ਜਿਲ੍ਹਾ ਹੁਸ਼ਿਆਰਪੁਰ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਜੋਗਿੰਦਰ ਸਿੰਘ ਦੇ ਘਰ ਅਤੇ ਸਰਕੂਲਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਰਕੂਲਰ ਰੋਡ ਨਾਲ ਚੱਲਦੇ ਹੋਏ ਬਰਸਾਤੀ ਚੋਅ ਨੂੰ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਉੱਤਰੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਬਰਸਾਤੀ ਚੋਅ

( 351 )352 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਨੂੰ ਪਾਰ ਕਰਦੇ ਹੋਏ ਗਲੀ ਪੀਰਾਂ ਦੀ ਦਰਗਾਹ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਰਿੰਦਰ ਮੋਹਨ ਦੇ ਕਮਰਸ਼ੀਅਲ ਮਕਾਨ ਵਾਲੀ ਤੀਕ, ਫਿਰ ਉਕਤ ਮਕਾਨ ਨਾਲ ਚੱਲਦੇ ਹੋਏ ਗਲੀ ਸਾਈਂ ਖਾਂ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਰਦੀਪ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਚੌਂਕ ਸਾਈਂ ਖਾਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਰਾਏ ਖਾਂ ਬਜ਼ਾਰ ਚੌਂਕ ਨੂੰ ਜਾਣ ਵਾਲੀ ਸੜਕ ਤੀਕ, ਫਿਰ ਉਕਤ ਸੜਕ ਨਾਲ ਚੱਲਦੇ ਹੋਏ ਗਲੀ ਚਮਨ ਲਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਚੌਂਕ ਪਰਤੀਆਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਹੱਲਾ ਲੋਹਾਰਾਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੋਗਿੰਦਰ ਸਿੰਘ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 2 (ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ)

ਗਲੀ ਪੀਰਾਂ ਦੀ ਦਰਗਾਹ ਅਤੇ ਬਰਸਾਤੀ ਚੋਅ ਨੂੰ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਉੱਤਰੀ ਹੱਦ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਹਰਿਆਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਸਿਵਲ ਹਸਪਤਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਰੀਆ ਸਮਾਜ ਮੰਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਟੈਲੀਫੂਨ ਐਕਸਚੇਂਜ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਾਂਈ ਖਾਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸੁਰਿੰਦਰ ਮੋਹਣ ਦੇ ਮਕਾਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਪੀਰਾਂ ਦੀ ਦਰਗਾਹ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 3 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)

ਗਲੀ ਮਹਿੰਦਰ ਸਿੰਘ ਅਤੇ ਗਲੀ ਪਰਦੀਪ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਪਰਦੀਪ ਵਾਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਟੈਲੀਫੂਨ ਐਕਸਚੇਂਜ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਮੇਨ ਬਜ਼ਾਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਆਰੀਆ ਸਮਾਜ ਮੰਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਮਾਸਟਰ ਅਵਤਾਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਨੂਪ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਲਿਤ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਨਕ ਰਾਣੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਜ਼ਾਰ ਤੀਕ, ਫਿਰ ਉਕਤ ਬਜ਼ਾਰ ਨਾਲ ਚੱਲਦੇ ਹੋਏ ਸਾਹਮਣੇ ਗਲੀ ਚੌਂਕ ਸਾਈਂ ਖਾਂ ਨੂੰ ਜਾਣ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 4 (ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਸੁਸ਼ਮਾ ਅਤੇ ਗਲੀ ਵਿੱਕੀ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਵਿੱਕੀ ਵਾਲੀ ਨਾਲ ਚੱਲਦੇ ਹੋਏ ਗਲੀ ਰਾਮ ਪ੍ਰਤਾਪ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਅਨੂਪ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮਾਸਟਰ ਅਵਤਾਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਆਰੀਆ ਸਮਾਜ ਮੰਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੋਸਟ ਆਫਿਸ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ (ਮੁਹੱਲਾ ਆਧਰਮੀਆਂ) ਸਰਕੂਲਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਮੋਹਣ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੁਹੱਲਾ ਘੁਮਿਆਰਾਂ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਿਆਰਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਸੁਸ਼ਮਾ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 5 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ)

ਪੋਸਟ ਆਫਿਸ ਰੋਡ ਅਤੇ ਆਰੀਆ ਸਮਾਜ ਮੰਦਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਆਰੀਆ ਸਮਾਜ ਮੰਦਰ ਰੋਡ ਨਾਲ ਚੱਲਦੇ ਹੋਏ ਸਿਵਲ ਹਸਪਤਾਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਹਰਿਆਣਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਪਿੰਡ ਕੋਟਲੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਚਾਲੀ ਫੁੱਟੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਡਾ: ਭੀਮ ਰਾU ਅੰਬਦੇਕਰ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚੱਲਦੇ ਹੋਏ ਪੋਸਟ ਆਫਿਸ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), JANUARY 8, 2026 (PAUSA 18, 1947 SAKA) 353

ਵਾਰਡ ਨੰ: 6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਮੁਹੱਲਾ ਠਾਕੁਰਾ ਅਤੇ ਗਲੀ ਗੁਰਮੀਤ ਰਾਮ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਗੁਰਮੀਤ ਰਾਮ ਨਾਲ ਚੱਲਦੇ ਹੋਏ ਗਲੀ ਮੁਹੱਲਾ ਮਹਿਮੂਦਕਾ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਿਆਰਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਹੱਲਾ ਘੁਮਿਆਰਾਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਖਤਿਆਰ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਰਕੂਲਰ ਰੋਡ ਤੀਕ (ਮੁਹੱਲਾ ਆਧਰਮੀਆਂ), ਫਿਰ ਉਕਤ ਰੋਡ ਨਾਲ ਚੱਲਦੇ ਹੋਏ ਪੋਸਟ ਆਫਿਸ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਡਾ: ਭੀਮ ਰਾU ਅੰਬੇਦਕਰ ਚੌਂਕ ਨੂੰ ਪਾਰ ਕਰਦੇ ਹੋਏ ਚਾਲੀ ਫੁੱਟੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗੁਰੂ ਰਵਿਦਾਸ ਗੁਰੂਦੁਆਰਾ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚੱਲਦੇ ਹੋਏ ਗਲੀ ਮੁਹੱਲਾ ਠਾਕੁਰਾਂ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 7 (ਇਸਤਰੀ ਮੈਬਰਾਂ ਲਈ ਰਾਖਵਾਂ)

ਗਲੀ ਗੁਰੂਦੁਆਰਾ ਸਿੰਘ ਸਭਾ ਅਤੇ ਰਾਏ ਖਾਂ ਬਜ਼ਾਰ ਚੌਂਕ ਦੇ ਮਿਲਣ ਦੇ ਸਥਾਨ ਤੋੋਂ ਆਰੰਭ ਕਰਕੇ ਰਾਏ ਖਾਂ ਚੌਂਕ ਨਾਲ ਚੱਲਦੇ ਹੋਏ ਮੇਨ ਬਜ਼ਾਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਾਲਕਿਸ਼ਨ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜਨਕ ਰਾਣੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਲਲਿਤ ਕੁਮਾਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਰਾਮ ਪ੍ਰਤਾਪ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿੱਕੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮਾਤਾ ਮੰਦਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਹੱਲਾ ਮਹਿਮੂਦਕਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਘੁਮਿਆਰਾਂ ਵਾਲੀ ਨੂੰ ਪਾਰ ਕਰਦੇ ਹੋਏ ਗਲੀ ਗੁਰੂਦੁਆਰਾ ਸਿੰਘ ਸਭਾ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 8

ਸਰਕੂਲਰ ਰੋਡ ਅਤੇ ਗਲੀ ਮੁਹੱਲਾ ਲੋਹਾਰਾਂ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਪਰਤੀਆਂ ਵਾਲੀ ਚੌਂਕ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਚਮਨ ਲਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਮੇਨ ਬਜਾਰ ਰੋਡ ਤੀਕ, ਫਿਰ ਮੇਨ ਬਜ਼ਾਰ ਰੋਡ ਨਾਲ ਚੱਲਦੇ ਹੋਏ ਗਲੀ ਰਾਏ ਖਾਂ ਬਜ਼ਾਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗੁਰੂਦੁਆਰਾ ਸਿੰਘ ਸਭਾ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਘੁਮਿਆਰਾਂ ਵਾਲੀ ਨੂੰ ਪਾਰ ਕਰਦੇ ਹੋਏ ਗਲੀ ਠਾਕੁਰਾਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੂਦੁਆਰਾ ਗੁਰੂ ਰਵਿਦਾਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੁਹੱਲਾ ਸੇ਼ਰ ਗਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਰਕੂਲਰ ਰੋਡ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ: 9 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉੱਤਰੀ ਹੱਦ ਅਤੇ ਸਰਕੂਲਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਰਕੂਲਰ ਰੋਡ ਨਾਲ ਚੱਲਦੇ ਹੋਏ ਗਲੀ ਮੁਹੱਲਾ ਸ਼ੇਰ ਗਰਾਮ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੂਦੁਆਰਾ ਗੁਰੂ ਰਵਿਦਾਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੁਹੱਲਾ ਠਾਕੁਰਾਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗੁਰੂਦੁਆਰਾ ਗੁਰੂ ਰਵਿਦਾਸ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚੱਲਦੇ ਹੋਏ ਪਿੰਡ ਕੋਟਲੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਉੱਤਰੀ ਹੱਦ ਤੀਕ, ਅਰਥਾਤ ਜਿੱਥੋਂ ਆੰਰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ, ਆਈ.ਏ.ਐਸ, ਮਿਤੀ 8 ਜਨਵਰੀ, 2026

ਸਕੱਤਰ, ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

3606/1-2026/Pb. Govt. Press, S.A.S. Nagar

Cite this issue. Punjab Gazette, Government of Punjab, 08 January 2026. Indian Gazettes, https://egazette.servantsofknowledge.in/details/in.gazette.punjabdsa.2026-01-08.90024/. Archive identifier in.gazette.punjabdsa.2026-01-08.90024.