Servants of Knowledge
Punjab Gazette · Government of Punjab

ਨਗਰ ਕੌਂਸਲ, ਮਜੀਠਾ, ਜਿਲ੍ਹਾ ਅਮ੍ਰਿਤਸਰ

Published 08 January 2026

Department
Local Government
Type
Extra Ordinary
Notification no.
ਨੰਬਰ: 04/32/ਹਲਕਾਬੰਦੀ(ਸ—1)/ਮਚਸ਼/2025/40
Gazetteid
CHD/0092/2024-2026
Identifier
in.gazette.punjabdsa.2026-01-08.90034
Languages
English, Punjabi

click here for IIIF manifest

412 PUNJAB GOVT. GAZ. (EXTRA), JANUARY 8, 2026 (PAUSA 18, 1947 SAKA)

EXTRAORDINARY

Published by Authority

CHANDIGARH, THURSDAY, JANUARY 8, 2026 (PAUSA 18, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 8 ਜਨਵਰੀ, 2026

ਨੰਬਰ: 04/32/ਹਲਕਾਬੰਦੀ(ਸ-1)/ਮਚਸ਼/2025/40.-ਅਧਿਸੂਚਨਾ ਨੰ: 04/32/ਹਲਕਾਬੰਦੀ(ਸ-1)/ਮਚਸ਼/2025/256 ਮਿਤੀ 22-12-2025 ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਮਜੀਠਾ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-

ਨਿਯਮ

ਨਗਰ ਕੌਂਸਲ, ਮਜੀਠਾ, ਜਿਲ੍ਹਾ ਅਮ੍ਰਿਤਸਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਮਜਿਠਾ ਨੂੰ 13 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-

1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:

2. ਇਸਤਰੀ ਮੈਂਬਰਾਂ ਲਈ ਰਾਖਵਾਂ:

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ

4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,

( 412 )PUNJAB GOVT. GAZ. (EXTRA), JANUARY 8, 2026 (PAUSA 18, 1947 SAKA) 413 ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।

ਨਗਰ ਕੌਸਲ, ਮਜੀਠਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰ 1 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉੱਤਰ ਪੱਛਮੀ ਹੱਦ ਤੋਂ ਆਰੰਭ ਕਰਦੇ ਹੋਏ ਪੂਰਬ ਦਿਸ਼ਾ ਵੱਲ ਵੱਧਦੇ ਹੋਏ ਫਤਿਹਗੜ੍ਹ ਚੂੜੀਆਂ ਰੋਡ ਤੀਕ ਇਸ ਸਥਾਨ ਤੋਂ ਪੂਰਬ ਦਿਸ਼ਾ ਵੱਲ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ ਇਸ ਸਥਾਨ ਤੋਂ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਦਰਸ਼ਨ ਸਿੰਘ ਡੇਰਾ ਅਤੇ ਡਰੇਨ ਦੇ ਮਿਲਣ ਸਥਾਨ ਤੀਕ ਇਸ ਸਥਾਨ ਤੋਂ ਪੱਛਮ ਵੱਲ ਚੱਲਦੇ ਹੋਏ ਡਰੇਨ ਦੇ ਨਾਲ ਨਗਰ ਕੌਂਸਲ ਦੀ ਉੱਤਰੀ ਹੱਦ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 2 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਡਰੇਨ ਅਤੇ ਨਖਾਸੂ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਇਸ ਸਥਾਨ ਤੋਂ ਪੂਰਬ ਵੱਲ ਚੱਲਦੇ ਹੋਏ ਹਰੀਂਆ ਰੋਡ ਦੇ ਮਿਲਣ ਸਥਾਨ ਤੀਕ, ਇਸ ਸਥਾਨ ਤੋਂ ਪੱਛਮ ਵੱਲ ਸਕੂਲਰ ਰੋਡ ਤੋਂ ਗਲੀ ਮੀਰਾਂ ਸ਼ਾਹ ਵਾਲੀ ਤੀਕ ਫਿਰ ਉਕਤ ਗਲੀ ਤੋਂ ਚੱਲਦੇ ਹੋਏ ਗਲੀ ਸੁਰਜਨ ਸਿੰਘ ਵਾਲੀ ਤੀਕ ਫਿਰ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਬਜਾਰ ਰਾਮਦਾਸੀਆਂ ਵਾਲੀ ਤੀਕ ਫਿਰ ਗਲੀ ਗੁW ਰਾਮਦਾਸੀਆਂ ਵਾਲੀ ਤੀਕ ਫਿਰ ਦੱਖਣ ਫਤਿਹਗੜ੍ਹ ਚੂੜੀਆਂ ਰੋਡ ਤੋਂ ਪੱਛਮ ਦਾਦੂਪੁਰਾ ਰੋਡ ਤੀਕ ਫਿਰ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਡਰੇਨ ਅਤੇ ਨਖਾਸੂ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 3 (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਸਬਜੀ ਮੰਡੀ ਬਜਾਰ ਅਤੇ ਗਲੀ ਸੁਰਜਨ ਸਿੰਘ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਪੂਰਬ ਵੱਲ ਚੱਲਦੇ ਹੋਏ ਮੀਰਾਂ ਸ਼ਾਹ ਤੀਕ ਅਤੇ ਇਸ ਨਸਥਾਨ ਤੋਂ ਫਿਰ ਸਰਕੂਲਰ ਰੋਡ ਦੇ ਮਿਲਣ ਸ਼ਥਾਨ ਤੀਕ ਫਿਰ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਗਲੀ ਸ਼ੇਖਾ ਵਾਲੀ ਤੀਕ ਫਿਰ ਇਸ ਗਲੀ ਤੇ ਪੱਛਮ ਵੱਲ ਚੱਲਦੇ ਹੋਏ ਭਗਵਾਨ ਪੁਰ ਵਾਲੀ ਗਲੀ ਦੇ ਮਿਲਣ ਸ਼ਥਾਨ ਤੀਕ ਫਿਰ ਪੱਛਮ ਵੱਲ ਰਸਤਾ ਦੇਵੀ ਮੰਦਿਰ ਵਾਲੀ ਤੀਕ ਫਿਰ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਸਬਜੀ ਮੰਡੀ ਵਾਲੀ ਬਜਾਰ ਗਲੀ ਅਤੇ ਗਲੀ ਸੁਰਜਨ ਸਿੰਘ ਵਾਲੇ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 4 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਸਰਕੂਲਰ ਰੋਡ ਅਤੇ ਰਸਤਾ ਹਰੀਆਂ ਰਸਤਾ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਪੂਰਬ ਵੱਲ ਚੱਲਦੇ ਹੋਏ ਨਹਿਰ ਦੇ ਮਿਲਣ ਸਥਾਨ ਤੀਕ ਫਿਰ ਪੂਰਬ ਦੱਕਣ ਵੱਲ ਚੱਲਦੇ ਹੋਏ ਨਹਿਰ ਈਦਗਾਹ ਵਾਲੀ ਦੇ ਮਿਲਣ ਸਥਾਨ ਤੀਕ ਫਿਰ ਪੱਛਮ ਵੱਲ ਚੱਲਦੇ ਹੋਏ ਸਿਵਲ ਹਸਪਤਾਲ ਵਾਲੀ ਤੀਕ ਫਿਰ ਇਸ ਸਥਾਨ ਤੋਂ ਚੱਲਦੇ ਹੋਏ ਗਲੀ ਭਗਵਾਨਪੁਰੀ ਤੀਕ ਫਿਰ ਉੱਤਰ ਵੱਲ ਚੱਲਦੇ ਹੋਏ ਗਲੀ ਸ਼ੇਖਾ ਵਾਲੀ ਤੀਕ ਫਿਰ ਸਰਕੂਲਰ ਰੋਡ ਅਤੇ ਰਸਤਾ ਹਰੀਆਂ ਰਸਤਾ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 5 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਬਰਾਂ ਲਈ ਰਾਖਵਾਂ)

ਰਸਤਾ ਦੇਵੀ ਮੰਦਿਰ ਅਤੇ ਗਲੀ ਭਗਵਾਨਪੁਰ ਵਾਲੇ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਫਿਰ ਇਸ ਸਥਾਨ ਤੋਂ ਪੂਰਬ ਵੱਲ414 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਗਲੀ ਹਸਪਤਾਲ ਤੀਕ ਫਿਰ ਇਸ ਗਲੀ ਦੇ ਦੱਖਣ ਵੱਲ ਚੱਲਦੇ ਹੋਏ ਸਿਵਲ ਹਸਪਤਾਲ ਤੀਕ ਫਿਰ ਪੂਰਬ ਵੱਲ ਨਹਿਰ ਈਦ ਗਾਹ ਵਾਲੀ ਤੀਕ ਫਿਰ ਪੂਰਬ ਵੱਲ ਚੱਲਦੇ ਹੋਏ ਨਗਰ ਕੌਂਸਲ ਮਜੀਠਾ ਦੀ ਹੱਦ ਤੀਕ ਫਿਰ ਇਸ ਸਥਾਨ ਤੋਂ ਪੱਛਮ ਵੱਲ ਚੱਲਦੇ ਹੋਏ ਰੋਡ ਮਜੀਠਾ ਕੱਥੂਨੰਗਲ ਤੀਕ ਫਿਰ ਇਸ ਰੋਡ ਦੇ ਉੱਤਰ ਦਿਸ਼ਾ ਵੱਲ ਸੜਕ ਤੋਂ ਰਸਤਾ ਦੇਵੀ ਮੰਦਿਰ ਅਤੇ ਗਲੀ ਭਗਵਾਨਪੁਰ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 6

ਗਲੀ ਖੱਦਰ ਭੰਡਾਰ ਵਾਲੀ ਅਤੇ ਗਲੀ ਚੋਰਾਂ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਦੱਖਣ ਪੂਰਬ ਦਿਸ਼ਾ ਵੱਲ ਚੱਲਦੇ ਹੋਏ ਰਸਤਾ ਦੇਵੀ ਦਵਾਰਾ ਵਾਲੀ ਤੀਕ ਫਿਰ ਮਜੀਠਾ ਕੱਥੂਨੰਗਲ ਦੇ ਰੋਡ ਮਿਲਣ ਸਥਾਨ ਤੀਕ ਫਿਰ ਇਸ ਸਥਾਨ ਤੋਂ ਪੂਰਬੀ ਹੱਦ ਮਜੀਠਾ ਤੀਕ ਫਿਰ ਦੱਖਣ ਪੱਛਮ ਵੱਲ ਚੱਲਦੇ ਹੋਏ ਨਹਿਰ ਦਰਗਾਹਾਂ ਵਾਲੀ ਤੀਕ ਫਿਰ ਇਸ ਸਥਾਨ ਤੋਂ ਬਾਬਾ ਬੁੱਢਾ ਕਲੋਨੀ ਵਾਲੀ ਤੀਕ ਫਿਰ ਇਸ ਸਥਾਨ ਤੋਂ ਉੱਤਰ ਵੱਲ ਚੱਲਦੇ ਹੋਏ ਮਜੀਠਾ ਕੱਥੂਨੰਗਲ ਰੋਡ ਤੀਕ ਫਿਰ ਪੱਛਮ ਵੱਲ ਗਲੀ ਸੇਠ ਕਲੋਨੀ ਤੀਕ ਫਿਰ ਉੱਤਰ ਵੱਲ ਚੱਲਦੇ ਬਜਾਰ ਨਗਰ ਕੌਂਸਲ ਮਜੀਠਾ ਤੀਕ ਫਿਰ ਗਲੀ ਖੱਦਰ ਭੰਡਾਰ ਵਾਲੀ ਅਤੇ ਗਲੀ ਚੋਰਾਂ ਵਾਲੀ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 7 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਬਰਾਂ ਲਈ ਰਾਖਵਾਂ)

ਬਜਾਰ ਕਾਹਨ ਸਿੰਘ ਵਾਲੀ ਗਲੀ ਅਤੇ ਗਲੀ ਨਗਰ ਕੌਂਸਲ ਵਾਲੀ ਤੋਂ ਆਰੰਭ ਕਰਕੇ ਫਿਰ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਗਲੀ ਸੇਠ ਕਲੋਨੀ ਤੀਕ ਫਿਰ ਇਸ ਸਥਾਨ ਤੋਂ ਮਜੀਠਾ ਰੋਡ ਤੀਕ ਫਿਰ ਪੱਛਮ ਵੱਲ ਚੱਲਦੇ ਹੋਏ ਗਲੀ ਗੁਰਮੇਜ ਸਿੰਘ ਤੀਕ ਫਿਰ ਉੱਤਰ ਦਿਸ਼ਾ ਵੱਲ ਚੱਲਦੇ ਹੋਈ ਗਲੀ ਸੀ.ਐਮ.ਐਸ. ਸਕੂਲ ਵਾਲੀ ਤੀਕ ਫਿਰ ਇਸ ਸਥਾਨ ਤੋਂ ਬਜਾਰ ਕਾਹਨ ਸਿੰਘ ਵਾਲੀ ਗਲੀ ਅਤੇ ਗਲੀ ਨਗਰ ਕੌਂਸਲ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 8

ਬਜਾਰ ਰਾਮਦਾਸੀਆਂ ਅਤੇ ਬਜਾਰ ਸਬਜੀ ਮੰਡੀ ਦੇ ਮਿਲਣ ਤੋਂ ਆਰੰਭ ਕਰਕੇ ਫਿਰ ਇਸ ਸਥਾਨ ਤੋਂ ਪੂਰਬ ਵੱਲ ਚੱਲਦੇ ਰਸਤਾ ਦੇਵੀ ਦਵਾਰਾ ਮੰਦਿਰ ਦੇ ਮਿਲਣ ਸਥਾਨ ਤੀਕ ਫਿਰ ਇਸ ਗਲੀ ਤੋਂ ਦੱਖਣ ਵੱਲ ਚੱਲਦੇ ਹੋਏ ਗਲੀ ਚੋਰ ਵਾਲੀ ਤੀਕ ਫਿਰ ਇਸ ਗਲੀ ਤੋਂ ਪੱਛਮ ਵੱਲ ਚੱਲਦੇ ਹੋਏ ਗਲੀ ਖੱਦਰ ਭੰਡਾਰ ਵਾਲੀ ਤੀਕ ਫਿਰ ਬਜਾਰ ਕਾਹਨ ਸਿੰਘ ਵਾਲਾ ਰੋਡ ਦੇ ਮਿਲਣ ਸਥਾਨ ਤੀਕ ਫਿਰ ਬਜਾਰ ਕਾਹਨ ਸਿੰਘ ਵਾਲਾ ਤੋਂ ਉੱਤਰ ਵੱਲ ਚੱਲਦੇ ਹੋਏ ਬਜਾਰ ਰਾਮਦਾਸੀਆਂ ਅਤੇ ਬਜਾਰ ਸਬਜੀ ਮੰਡੀ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 9 (ਇਸਤਰੀ ਮੈਬਰਾਂ ਲਈ ਰਾਖਵਾਂ)

ਗਲੀ ਸਰਦਾਰਾ ਵਾਲੀ ਅਤੇ ਗਲੀ ਬਜਾਰ ਕਾਹਨ ਸਿੰਘ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਫਿਰ ਦੱਖਣ ਦਿਸ਼ਾ ਵੱਲ ਗਲੀ ਸੀ.ਐਮ.ਐਸ. ਸਕੂਲ ਵਾਲੀ ਦੇ ਮਿਲਣ ਸਥਾਨ ਤੀਕ ਫਿਰ ਇਸ ਗਲੀ ਤੋਂ ਪੱਛਮ ਵੱਲ ਚੱਲਦੇ ਹੋਏ ਗਲੀ ਸਰਦਾਰਾ ਵਾਲੀ ਤੀਕ ਫਿਰ ਇਸ ਗਲੀ ਦੇ ਨਾਲ ਬਜਾਰ ਵਾਲੀ ਸੜਕ ਅਤੇ ਗਲੀ ਸਰਦਾਰਾ ਵਾਲੀ ਅਤੇ ਗਲੀ ਬਜਾਰ ਕਾਹਨ ਸਿੰਘ ਵਾਲੀ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

PUNJAB GOVT. GAZ. (EXTRA), JANUARY 8, 2026 (PAUSA 18, 1947 SAKA) 415

ਵਾਰਡ ਨੰ 10 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਫਤਿਹਗੜ੍ਹ ਚੂੜੀਆ ਰੋਡ ਤੋਂ ਸੁਰੂ ਕਰਦੇ ਹੋਏ ਬੀਕਾਨੇਰ ਰੋਡ ਤੋਂ ਆਰੰਭ ਕਰਕੇ ਫਿਰ ਪੂਰਬ ਵੱਲ ਚੱਲਦੇ ਹੋਏ ਗਲੀ ਮਿਸ਼ਨ ਸਿੰਘ ਸਕੂਲ ਵਾਲੀ ਤੀਕ ਫਿਰ ਇਸ ਗਲੀ ਤੋਂ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਗਲੀ ਸਰਦਾਰਾ ਸਿੰਘ ਵਾਲੀ ਦੇ ਮਿਲਣ ਸਥਾਨ ਤੀਕ ਫਿਰ ਫਤਿਹਗੜ੍ਹ ਚੂੜੀਆ ਰੋਡ ਤੋਂ ਸੁਰੂ ਕਰਦੇ ਹੋਏ ਬੀਕਾਨੇਰ ਰੋਡ ਤੋਂ ਆਰੰਭ ਕਰਦੇ ਹੋਏ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 11 (ਇਸਤਰੀ ਮੈਬਰਾਂ ਲਈ ਰਾਖਵਾਂ)

ਫਤਿਹਗੜ੍ਹ ਚੂੜੀਆ ਰੋਡ ਅਤੇ ਕੱਥੂਨੰਗਲ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਫਿਰ ਇਸ ਸਥਾਨ ਤੋਂ ਪੂਰਬ ਵੱਲ ਚੱਲਦੇ ਹੋਏ ਗਲੀ ਬਾਬਾ ਬੁੱਢਾ ਜੀ ਕਲੋਨੀ ਤੀਕ ਫਿਰ ਡੇਰੇ ਦਾਰੂ ਸ਼ਾਹ ਦੇ ਰਸਤੇ ਅਤੇ ਨਗਰ ਕੌਂਸਲ ਦੇ ਦੱੱਖਣੀ ਹੱਦ ਤੀਕ ਫਿਰ ਇਸ ਦਿਸ਼ਾ ਤੋਂ ਪੱਛਮ ਵੱਲ ਚੱਲਦੇ ਹੋਏ ਸੜਕ ਫਤਿਹਗੜ੍ਹ ਚੂੜੀਆਂ ਦੇ ਮਿਲਣ ਸਥਾਨ ਤੀਕ ਫਿਰ ਇਸ ਸਥਾਨ ਤੋਂ ਉੱਤਰ ਵੱਲ ਚੱਲਦੇ ਹੋਏ ਫਤਿਹਗੜ੍ਹ ਚੂੜੀਆ ਰੋਡ ਅਤੇ ਕੱਥੂਨੰਗਲ ਰੋਡ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 12

ਮੇਨ ਮਜੀਠਾ ਰੋਡ ਤੋਂ ਦੱਖਣ ਵੱਲ ਚੱਲਦੇ ਹੋਏ ਪਿੰਡ ਸੋਹੀਆਂ ਰੋਡ ਦੇ ਮਿਲਣ ਸਥਾਨ ਤੀਕ ਫਿਰ ਪੂਰਬ ਵੱਲ ਚੱਲਦੇ ਹੋਏ ਫਤਿਹਗੜ੍ਹ ਚੂੜੀਆਂ ਰੋਡ ਦੇ ਮਿਲਣ ਸਥਾਨ ਤੀਕ ਫਿਰ ਇਸ ਰੋਡ ਦੇ ਦੱਖਣ ਵੱਲ ਚੱਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੀਕ ਫਿਰ ਤੋਂ ਪੱਛਮ ਵੱਲ ਚੱਲਦੇ ਹੋਏ ਨਗਰ ਕਂੌਸਲ ਦੀ ਦੱਖਣੀ ਪੱਛਮੀ ਹੱਦ ਤੀਕ ਫਿਰ ਇਸ ਤੋਂ ਨਗਰ ਕੌਂਸਲ ਦੀ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਡਰੇਨ ਤੋਂ ਪੂਰਬ ਦਿਸ਼ਾ ਵੱਲ ਚੱਲਦੇ ਹੋਏ ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰ 13 (ਇਸਤਰੀ ਮੈਬਰਾਂ ਲਈ ਰਾਖਵਾਂ)

ਫਤਿਹਗੜ੍ਹ ਚੂੜੀਆ ਰੋਡ ਤੋਂ ਗਲੀ ਗੁਰਦੁਆਰਾ ਰਾਮਦਾਸੀਆਂ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਫਿਰ ਪੂਰਬ ਵੱਲ ਚੱਲਦੇ ਹੋਏ ਬਜਾਰ ਰਾਮਦਾਸੀਆਂ ਤੀਕ ਫਿਰ ਦੱਖਣ ਵੱਲ ਚੱਲਦੇ ਹੋਏ ਗਲੀ ਮਿਸ਼ਨ ਸਿੰਘ ਸਕੂਲ ਵਾਲੀ ਦੇ ਮਿਲਣ ਸਥਾਨ ਤੀਕ ਫਿਰ ਪੱਛਮ ਵੱਲ ਚੱਲਦੇ ਹੋਏ ਗਲੀ ਬੀਕਾਨੇਰ ਵਾਲੀ ਤੀਕ ਫਿਰ ਦੱਖਣ ਪੱਛਮ ਵੱਲ ਸੋਹੀਆਂ ਰੋਡ ਦੇ ਮਿਲਣ ਸਥਾਨ ਤੀਕ ਫਿਰ ਸੋਹੀਆਂ ਰੋਡ ਅਤੇ ਨਾਲੇ ਦੇ ਮਿਲਣ ਸਥਾਨ ਤੀਕ ਫਿਰ ਨਾਲੇ ਦੇ ੳੱਤਰ ਵੱਲ ਚੱਲਦੇ ਹੋਏ ਮੇਨ ਮਜੀਠਾ ਰੋਡ ਤੋਂ ਪੱਛਮ ਵੱਲ ਚੱਲਦੇ ਹੋਏ ਫਤਿਹਗੜ੍ਹ ਚੂੜੀਆ ਰੋਡ ਤੋਂ ਗਲੀ ਗੁਰਦੁਆਰਾ ਰਾਮਦਾਸੀਆਂ ਦੇ ਮਿਲਣ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।

ਸਹੀ/-

ਮਨਜੀਤ ਸਿੰਘ ਬਰਾੜ, ਆਈ.ਏ.ਐਸ,

ਸਕੱਤਰ, ਪੰਜਾਬ ਸਰਕਾਰ ਮਿਤੀ 8 ਜਨਵਰੀ, 2026

ਸਥਾਨਕ ਸਰਕਾਰ ਵਿਭਾਗ

3606/1-2026/Pb. Govt. Press, S.A.S. Nagar

Cite this issue. Punjab Gazette, Government of Punjab, 08 January 2026. Indian Gazettes, https://egazette.servantsofknowledge.in/details/in.gazette.punjabdsa.2026-01-08.90034/. Archive identifier in.gazette.punjabdsa.2026-01-08.90034.