EXTRAORDINARY
Published by Authority
CHANDIGARH, THURSDAY, JANUARY 8, 2026 (PAUSA 18, 1947 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 8 ਜਨਵਰੀ, 2026
ਨੰਬਰ:04/120/ਹਲਕਾਬੰਦੀ(ਸ-1)/ਮਚਸ਼/2025/22.- ਅਧਿਸੂਚਨਾ 04/120/ਹਲਕਾਬੰਦੀ(ਸ-1)/ਮਚਸ਼/ 2025/278 ਮਿਤੀ 22-12-2025 ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਤਰਨਤਾਰਨ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਯਮ
ਨਗਰ ਕੌਂਸਲ ਤਰਨਤਾਰਨ, ਜਿਲ੍ਹਾ ਤਰਨਤਾਰਨ ਦੇ ਨਗਰ ਕੌਸਲ ਦੀ ਚੋਣ ਦੇ ਮਕਸਦ ਲਈ ਨਗਰ ਕਂੌਸਲ ਨੂੰ 25 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 17 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:-
1. ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾਂ:
2. ਇਸਤਰੀ ਮੈਂਬਰਾਂ ਲਈ ਰਾਖਵਾਂ:
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ ਅਤੇ
4. ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ,
ਲਿਖਿਆ ਹੋਵੇਗਾ ਕਿ ਊਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ।
ਨਗਰ ਕੌਸਲ, ਤਰਨਤਾਰਨ (ਜਿਲ੍ਹਾ ਤਰਨਤਾਰਨ) ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁੁਸੂਚੀ
ਵਾਰਡ ਨੰ 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਝਬਾਲ ਬਾਈਪਾਸ ਰੋਡ ਤੋ ਕਾਜੀਕੋਟ ਨਗਰ ਕੌਸਲ ਦੀ ਉੱਤਰੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਨਗਰ ਕੌਸਲ ਤਰਨ ਦੀ ਉੱਤਰੀ ਹੱਦ ਨਾਲ ਚੱਲਦੇ ਹੋਏ ਮੰਮਤਾ ਨਿਕਤੇਨ ਦੇ ਮਿਲਣ ਸਥਾਨ ਤੀਕ, ਫਿਰ ਉੱਕਤ ਸੋਏ ਵਾਲੀ ਸੜਕ ਤੋਂ ਉੱਤਰ-ਪੂਰਬ ਦਿਸ਼ਾ ਵੱਲ ਚੱਲਦੇ ਹੋਏ ਕੰਕਾ-ਕੰਡਿਆਲਾ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਸੜਕ ਦੇ ਪੂਰਬ ਵੱਲ ਚੱਲਦੇ ਹੋਏ ਸੜਕ ਅਤੇ
( 359 )360 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਰੇਲਵੇ ਸਥਾਨ ਦੇ ਮਿਲਣ ਤੀਕ, ਫਿਰ ਉਕਤ ਟਰੈਕ ਨਾਲ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਹਰੀਕੇ ਰੋਡ ਫਾਟਕ ਤੀਕ, ਫਿਰ ਉਕਤ ਸੜਕ ਦੇ ਨਾਲ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਝਬਾਲ ਬਾਈਪਾਸ ਚੌਕ ਤੀਕ, ਫਿਰ ਉਕਤ ਰੋਡ ਵੱਲ ਦੱਖਣ ਦਿਸ਼ਾ ਵੱਲ ਚਲਦੇ ਹੋਏ ਸਰਹਾਲੀ ਰੋਡ ਵੱਲ ਚੱਲਦੇ ਹੋਏ ਗਲੀ ਜੀਵਨ ਸਿੰਘ ਸਥਾਨ ਤੀਕ, ਫਿਰ ਗਲੀ ਜੀਵਨ ਸਿੰਘ ਨਗਰ ਤੋ ਪੱਛਣ ਰੋਡ ਵੱਲ ਚੱਲਦੇ ਹੋਏ ਗਲੀ ਜੀਵਨ ਸਿੰਘ ਨਗਰ ਅਤੇ ਕਾਜੀਕੋਟ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਰੋਡ ਨਾਲ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਝਬਾਲ ਰੋਡ ਅਤੇ ਕਾਜੀਕੋਟ ਰੋਡ ਤੀਕ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 2
ਅੰਮ੍ਰਿਤਸਰ ਰੋਡ ਅਤੇ ਗਲੀ ਦੀਪ ਐਵੀਨਿਊ ਦੇ ਮਿਲਣ ਸਥਾਨ ਤੋ ਆਰੰਭ ਕਰਕੇ, ਗਲੀ ਦੀਪ ਸਿੰਘ ਦੇ ਪੂਰਬੀ ਹੱਦ ਵੱਲ ਚੱਲਦੇ ਗਲੀ ਬੈਂਕ ਸਾਈਡ ਸਿਵਲ ਹਸਪਤਾਲ ਤੀਕ, ਫਿਰ ਉਕਤ ਗਲੀ ਦਾ ਦੱਖਣ ਵੱਲ ਚੱਲਦੇ ਹੋਏ ਮਹ~ੁਲਾ ਨਾਨਕਸਰ ਰੋਹੀ ਕੰਢੇ ਤੀਕ. ਫਿਰ ਉਕਤ ਰੋਹੀ ਕੰਢੇ ਤੋਂ ਪੱਛਣ ਵੱਲ ਚੱਲਦੇ ਹੋਏ ਕਾਜੀਕੋਟ ਰੋਡ ਅਤੇ ਅਮ੍ਰਿਤਸਰ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਕਾਜੀਕੋਟ ਰੋਡ ਦੇ ਉੱਤਰ ਪੱਛਮ ਵੱਲ ਚੱਲੇ ਹੋਏ ਜੀਵਨ ਸਿੰਘ ਨਗਰ ਤੀਕ, ਫਿਰ ਇਸ ਗਲੀ ਤੋਂ ਅੰਮ੍ਰਿਤਸਰ ਰੋਡ ਤੀਕ, ਫਿਰ ਉਕਤ ਰੋਡ ਦੇ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਗਲੀ ਦੀਪ ਐਵੀਨਿਊ ਦੇ ਮਿਲਣ ਸਥਾਨ ਤੀਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 3 (ਪੱਛੜੀ ਸ੍ਰੇਣੀਆਂ ਦੇ ਮੈਂਬਰਾ ਲਈ ਰਾਖਵਾ)
ਗਲੀ ਬਾਜੀਗਰਾਂ ਵਾਲੀ ਅਤੇ ਸਿਵਲ ਹਸਪਤਾਲ ਦੀ ਬੈਂਕ ਸਾਈਡ ਤੋਂ ਆਰੰਭ ਕਰਕੇ, ਇਸ ਸਥਾਨ ਤੋਂ ਗਲੀ ਬਾਜੀਗਰਾਂ ਮਹ~ੁਲਾ ਦੀ ਰੋਹੀ ਕੰਢੇ ਦੇ ਮਿਲਣ ਸਥਾਨ ਤੀਕ, ਫਿਰ ਉਕਤ ਸੜਕ ਦੇ ਨਾਲ ਦੱਖਣ-ਪੱਛਣ ਵੱਲ ਚੱਲਦੇ ਹੋਏ ਗਲੀ ਦਸਮੇਸ਼ ਨਗਰ ਦੇ ਮਿਲਣ ਸਥਾਨ ਤੀਕ, ਫਿਰ ਗਲੀ ਦੇ ਉੱਤਰ ਵੱਲ ਚੱਲਦੇ ਹੋਏ ਸਿਵਲ ਹਸਪਤਾਲ ਦੇ ਬੈਂਕ ਸਾਈਡ ਗਲੀ ਦੇ ਮਿਲਨ ਸਥਾਨ ਤੀਕ, ਫਿਰ ਉਕਤ ਗਲੀ ਦੇ ਚੱਲਦੇ ਹੋਏ ਗਲੀ ਬਾਜੀਗਰਾਂ ਵਾਲੀ ਦੇ ਮਿਲਣ ਸਥਾਨ ਤੀਕ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 4 (ਇਸਤਰੀ ਮੈਂਬਰਾ ਲਈ ਰਾਖਵਾਂ)
ਅੰਮ੍ਰਿਤਸਰ ਰੋਡ ਅਤੇ ਗਲੀ ਫਤਿਹਚੱਕ ਦੇ ਮਿਲਣ ਸਥਾਨ ਤੋ ਆਰੰਭ ਕਰਕੇ, ਗਲੀ ਫਤਿਹਚੱਕ ਦੇ ਪੂਰਬ ਵੱਲ ਚੱਲਦੇ ਹੋਏ ਨਿਊ ਕਲੋਨੀ ਦੇ ਮਿਲਣ ਸਥਾਨ ਤੀਕ, ਫਿਰ ਨਿਊ ਕਲੋਨੀ ਦੀ ਗਲੀ ਵੱਲ ਚੱਲਦੇ ਹੋਏ ਕਸੂਰ ਰੋਹੀ ਦੇ ਮਿਲਣ ਸਥਾਨ ਤੀਕ, ਫਿਰ ਰੋਹੀ ਰੋਡ ਦੇ ਦੱਖਣ ਵੱਲ ਚੱਲਦੇ ਹੋਏ ਗਲੀ ਬਾਜੀਗਰਾਂ ਦੇ ਮਿਲਣ ਸਥਾਨ ਤੀਕ, ਫਿਰ ਉਕਤ ਗਲੀ ਦੇ ਪੱਛਮ ਵੱਲ ਚੱਲਦੇ ਹੋਏ ਗਲੀ ਦੀਪ ਐਵੀਨਿਊ ਅਤੇ ਅੰਮ੍ਰਿਤਸਰ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਰੋਡ ਦੇ ਉੱਤਰ ਰੋਡ ਵੱਲ ਚੱਲਦੇ ਫਤਿਹਚੱਕ ਦੇ ਮਿਲਣ ਸਥਾਨ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਅੰਮ੍ਰਿਤਸਰ ਰੋਡ ਝਬਾਲ ਬਾਈਪਾਸ ਚੋਂਕ ਰੋਡ ਮੋਗਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਉਕਤ ਰੋਡ ਦੇ ਪੂਰਬ ਵੱਲ ਚੱਲਦੇ ਹੋਏ ਰੇਲਵੇ ਕਰੋਸਿੰਗ ਅਤੇ ਪੁੁਰਾਣੇ ਮੋਗਾ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਸਥਾਨ ਦੇ ਰੇਲਵੇ ਰੋਡ ਵੱਲ ਚੱਲਦੇ ਹੋਏ ਮਹ~ੁਲਾ ਨਾਨਕਸਰ ਦੇ ਅੰਡਰ ਪਾਸ ਦੇ ਮਿਲਣ ਸਥਾਨ ਤੀਕ, ਫਿਰ ਉਕਤ ਰੋਡ ਦੇ ਦੱਖਣ ਵੱਲ ਚੱਲਦੇ ਹੋਏ ਨਿਊ ਦੀਪ ਕਲੋਨੀ ਦੇ ਮਿਲਣ ਸਥਾਨ ਤੀਕ, ਫਿਰ ਨਿਊ ਦੀਪ ਕਲੋਨੀ ਗਲੀ ਦੇ ਪੱਛਮ ਵੱਲ ਚੱਲਦੇ ਹੋਏ ਦੇ ਮਿਲਣ ਸਥਾਨ ਤੀਕ, ਫਿਰ ਉਕਤ ਸੜਕ ਦੇ ਉੱਤਰ ਵੱਲ ਚੱਲਦੇ ਹੋਏ ਝਬਾਲ ਬਾਈਪਾਸ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 6
ਮੋਗਾ ਰੋਡ ਅਤੇ ਫਾਟਕ ਨਗਰ ਕੌਸਲ ਤਰਨ ਤਾਰਨ ਦੀ ਉੱਤਰੀ ਹੱਦ ਦੇ ਮਿਲਣ ਸਥਾਨ ਆਰੰਭ ਕਰਕੇ, ਨਗਰ ਕੋਸਲ ਤਰਨ ਤਾਰਨ ਦੀ ਉੱਤਰੀ ਹੱਦ ਮੋਗਾ ਰੋਡ ਦੇ ਨਾਲ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਬਾਠ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਬਾਠ ਰੋਡ ਦੇ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਭਾਈ ਵੀਰ ਸਿੰਘ ਬਿਰਧ ਆਸ਼ਰਮ ਤੀਕ, ਫਿਰ ਉਕਤ ਜੰਡਿਆਲਾ ਰੋਡ ਦੇ ਜੰਡਿਆਲਾ ਰੋਡ ਰੇਲਵੇ ਕਰੋਸਿੰਗ ਤੀਕ, ਫਿਰ ਰੇਲਵੇ ਲਾਈਨ ਦੇ ਉੱਤਰ ਫਾਟਕ ਵੱਲ ਚੱਲਦੇ ਹੋਏ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਗਾਰਮੈਂਟ ਵਾਲੀ ਅਤੇ ਨਗਰ ਕੋਸਲ ਤਰਨ ਤਾਰਨ ਦੀ ਰੋਹੀ ਦੇ ਮਿਲਣ ਸਥਾਨ ਤੀਕ ਆਰੰਭ ਕਰਕੇ, ਇਸ ਸਥਾਨ ਤੋੰ ਰੋਹੀ ਦੇ ਉੱਤਰ-ਪੱਛਮ ਵੱਲ ਚੱਲਦੇ ਹੋਏ ਅੰਡਰ ਪਾਸ ਤੀਕ, ਫਿਰ ਰੇਲਵੇ ਕਰੋਸਿੰਸ ਦੇ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਰੇਲਵੇ ਫਾਟਕ ਤੀਕ, ਫਿਰ ਜੰਡਿਆਲਾ ਰੋਡ ਦੇ ਗਲੀ ਗਾਰਮੈਂਟ ਦੇ ਪੱਛਮ ਦੇ ਮਿਲਣ ਸਥਾਨ ਤੀਕ, ਫਿਰ ਗਲੀ ਗਾਰਮੈਂਟ ਦੀ ਉੱਤਰ ਦਿਸ਼ਾਂ ਵੱਲPUNJAB GOVT. GAZ. (EXTRA), JANUARY 8, 2026 (PAUSA 18, 1947 SAKA) 361 ਚੱਲਦੇ ਹੋਏ ਰੋਹੀ ਦੇ ਮਿਲਣ ਸਥਾਨ ਤੀਕ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 8
ਅੰਮ੍ਰਿਤਸਰ ਰੋਡ ਪੁੁਲ ਕਸੂਰ ਰੋਹੀ ਅਤੇ ਨਾਨਕਸਰ ਦੀ ਰੋਹੀ ਤੋ ਆਰੰਭ ਕਰਕੇ ਇਸ ਸਥਾਨ ਤੋਂ ਰੋਹੀ ਦੇ ਨਾਲ ਪੂਰਬ ਦਿਸ਼ਾ ਵੱਲ ਚੱਲਦੇ ਗਲੀ ਗਾਰਮੈਂਟ ਵਾਲੀ ਦੇ ਮਿਲਣ ਸਥਾਨ ਤੀਕ, ਫਿਰ ਇਸ ਸਥਾਨ ਤੋਂ ਦੱਖਣ ਦਿਸ਼ਾਂ ਵੱਲ ਚੱਲਦੇ ਹੋਏ ਜੰਡਿਆਲਾ ਰੋਡ ਦੇ ਮਿਲਣ ਸਥਾਨ ਤੀਕ, ਫਿਰ ਜੰਡਿਆਲਾ ਰੋਡ ਦੇ ਪੱਛਮ ਦਿਸ਼ਾਂ ਵੱਲ ਚੱਲਦੇ ਹੋਏ ਸਰਹਾਲੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਰੋਡ ਦੇ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਸਰਹਾਲੀ ਰੋਡ ਦੇ ਮਿਲਣ ਸਥਾਨ ਤੀਕ ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸਰਹਾਲੀ ਰੋਡ ਅਤੇ ਜੰਡਿਆਲਾ ਰੋਡ ਤੋਂ ਆਰੰਭ ਕਰਕੇ, ਫਿਰ ਜੰਡਿਆਲਾ ਰੋਡ ਦੇ ਪੂਰਬ ਵੱਲ ਚੱਲਦੇ ਹੋਏ ਰੇਲਵੇ ਕਰੋਸਿੰਗ ਦੇ ਮਿਲਣ ਸਥਾਨ ਤੀਕ, ਫਿਰ ਰੇਲਵੇ ਕਰੋਸਿੰਗ ਤੋਂ ਦੱਖਣ ਵੱਲ ਚੱਲਦੇ ਹੋਏ ਖਾਲਸਪੁੁਰ ਸੜਕ ਤੀਕ, ਫਿਰ ਉਕਤ ਸੜਕ ਤੋਂ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਖਾਲਸਾਪੁੁਰ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਖਾਲਸਾਪੁੁਰ ਅਤੇ ਉੱਤਰ ਸਥਾਨ ਵੱਲ ਚੱਲਦੇ ਹੋਏ ਸਿਨੇਮਾ ਵਾਲੀ ਗਲੀ ਦੇ ਮਿਲਣ ਸਥਾਨ ਤੀਕ, ਫਿਰ ਉਕਤ ਗਲੀ ਦੇ ਪੱਛਮ ਵੱਲ ਚੱਲਦੇ ਹੋਏ ਸਰਹਾਲੀ ਰੋਡ ਵੱਲ ਚੱਲਦੇ ਹੋਏ ਮਿਲਣ ਸਥਾਨ ਤੀਕ, ਫਿਰ ਸਰਹਾਲੀ ਰੋਡ ਦੇ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਜੰਡਿਆਲਾ ਰੋਡ ਵੱਲ ਚੱਲਦੇ ਹੋਏ ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 10
ਸਰਹਾਲੀ ਰੋਡ ਅਤੇ ਸਿਨੇਮਾ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਫਿਰ ਉਕਤ ਗਲੀ ਦੇ ਪੂਰਬ ਵੱਲ ਚੱਲਦੇ ਹੋਏ ਖਾਲਸਾਪੁੁਰ ਰੋਡ ਦੇ ਮਿਲਣ ਸਥਾਨ ਤੀਕ, ਫਿਰ ਖਾਲਸਾਪੁੁਰ ਰੋਡ ਦੀ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਸਟੇਸ਼ਨ ਵਾਲੀ ਸੜਕ ਤੀਕ, ਫਿਰ ਉਕਤ ਸੜਕ ਤੋਂ ਪੂਰਬ ਵੱਲ ਚੱਲਦੇ ਹੋਏ ਰੇਲਵੇ ਲਾਈਨ ਸੜਕ ਤੀਕ, ਫਿਰ ਉਕਤ ਰੇਲਵੇ ਲਾਈਨ ਦੇ ਦੱਖਣ ਵੱਲ ਚੱਲਦੇ ਹੋਏ ਗਿੱਲ ਪੈਲੇਸ ਤੀਕ, ਫਿਰ ਗਿੱਲ ਪੈਲੇਸ ਤੋਂ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਥਾਣਾ ਸਦਰ ਅਤੇ ਸਰਹਾਲੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਸਥਾਨ ਤੋਂ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਸ਼ੋਕਰ ਸ਼ਾਹ ਵਾਲੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਸ਼ੋਕਰ ਸ਼ਾਹ ਵਾਲੀ ਗਲੀ ਅਤੇ ਮੁੁਹੱਲਾ ਭਾਗ ਸ਼ਾਹ ਦੇ ਮਿਲਣ ਸਥਾਨ ਤੀਕ, ਫਿਰ ਭਾਗ ਸ਼ਾਹ ਮੁੁਹੱਲਾ ਦੇ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਗਲੀ ਡੀ.ਐੱਸ.ਪੀ. ਦੇ ਮਿਲਣ ਸਥਾਨ ਤੀਕ, ਫਿਰ ਇਸ ਸਥਾਨ ਤੋਂ ਪੱਛਮ ਵੱਲ ਮੁੁੜਦੇ ਹੋਏ ਗਲੀ ਗਗੜਿਆਂ ਵਾਲੀ ਗਲੀ ਦੇ ਮਿਲਣ ਸਥਾਨ ਤੀਕ, ਫਿਰ ਗਗੜਿਆ ਵਾਲੀ ਗਲੀ ਤੋ ਤਹਿਸੀਲ ਬਜਾਰ ਦੇ ਮਿਲਣ ਸਥਾਨ ਤੀਕ, ਫਿਰ ਤਹਿਸੀਲ ਬਾਜਾਰ ਦੇ ਪੱਛਮ ਵੱਲ ਚੱਲਦੇ ਹੋਏ ਦਰਬਾਰ ਸਾਹਿਬ ਸੂਦਾ ਵਾਲੇ ਬਾਜਾਰ ਦੇ ਮਿਲਣ ਸਥਾਨ ਤੀਕ, ਫਿਰ ਸੂਦਾ ਵਾਲੇ ਗਲੀ ਤੋਂ ਅੱਡਾ ਬਾਜਾਰ ਦੇ ਮਿਲਣ ਸਥਾਨ ਤੀਕ, ਫਿਰ ਅੱਡਾ ਬਾਜਾਰ ਗਲੀ ਤੋਂ ਪੱਛਮ ਵੱਲ ਚੋਕ ਬੋਹੜੀ ਚੌਕ ਤੋ ਸਰਹਾਲੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਸਰਹਾਲੀ ਰੋਡ ਦੇ ਦੱਖਣ ਵੱਲ ਚੱਲਦੇ ਹੋਏ ਸਿਨੇਮਾ ਵਾਲੀ ਗਈ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 11 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)
ਨਗਰ ਕੌਸਲ ਤਰਨ ਤਾਰਨ ਅਤੇ ਗਲੀ ਸੀ.ਐੈਚ.ਸੀ. ਵਾਲੀ ਤੋਂ ਆਰੰਭ ਕਰਕੇ, ਫਿਰ ਸੀ.ਐਚ.ਸੀ. ਵਾਲੀ ਗਲੀ ਦੇ ਪੂਰਬ ਵੱਲ ਚੱਲਦੇ ਹੋਏ ਕੁੰਭਕਰਨ ਚੋਂਕ ਤੀਕ, ਫਿਰ ਕੁੰਭਕਰਨ ਚੋਕ ਤੋਂ ਪੂਰਬ ਵੱਲ ਚੱਲਦੇ ਹੋਏ ਪੰਡੋਰੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਪੰਡੋਰੀ ਰੋਡ ਦੱਖਣ ਵੱਲ ਚੱਲਦੇ ਹੋਏ ਗਲੀ ਚੰਨਾ ਸਿੰਘ ਵਾਲੀ ਦੇ ਮਿਲਣ ਸਥਾਨ ਤੀਕ, ਫਿਰ ਗਲੀ ਚੰਨਾ ਸਿੰਘ ਵਾਲੀ ਤੋਂ ਪੱਛਮ ਵੱਲ ਚੱਲਦੇ ਹੋਏ ਪੰਡੋਰੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਪੰਡੋਰੀ ਰੋਡ ਦੇ ਪੱਛਮ ਵੱਲ ਚੱਲਦੇ ਹੋਏ ਰੇਲਵੇ ਫਾਟਕ ਮੁੁਰਾਦਪੁੁਰ ਤੀਕ, ਫਿਰ ਮੁੁਰਾਦਪੁੁਰ ਫਾਟਕ ਰੇਲਵ ਲਾਈਨ ਦੇ ਨਾਲ ਚੱਲਦੇ ਹੋਏ ਸੀ.ਐੱਚ.ਸੀ. ਵਾਲੀ ਗਲੀ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 12 (ਅਨੁਸੂਚਿਤ ਜਾਤੀਆਂ ਦੇ ਮੈਂਬਰਾ ਲਈ ਰਾਖਵਾ)
ਰੇਲਵੇ ਸਟੇਸ਼ਨ ਕਰੋਸਿੰਗ ਅਤੇ ਗਲੀ ਜੰਡ ਪੀਰ ਤੋ ਆਰੰਭ ਕਰਕੇ, ਫਿਰ ਜੰਡ ਪੀਰ ਗਲੀ ਤੋ ਪੂਰਬ ਵੱਲ ਚੱਲਦੇ ਹੋਏ ਗਲੀ ਆਨਾਜ ਮੰਡੀ ਦੇ ਮਿਲਣ ਸਥਾਨ ਤੀਕ, ਫਿਰ ਗਲੀ ਅਨਾਜ ਮੰਡੀ ਤੋਂ ਗਲੀ ਭੱਠੇ ਵਾਲੇ ਤੀਕ, ਫਿਰ ਗਲੀ ਭੱਠੇ ਵਾਲੀ ਗਲੀ ਤੋਂ ਮੁੁੜਦੇ ਕੁੰਭਕਰਨ ਚੋਂਕ ਦੇ ਮਿਲਣ ਸਥਾਨ ਤੀਕ, ਫਿਰ ਕੁੰਭਕਰਨ ਚੋਂਕ ਗਲੀ ਪੂਰਬ ਵੱਲ ਚੱਲਦੇ ਗਲੀ ਸੀ.ਐਚ.ਸੀ. ਵਾਲੀ ਤੋਂ ਚੱਲਦੇ ਹੋਏ ਰੇਲਵੇ ਸਟੇਸ਼ਨ ਲਾਈਨ ਦੇ ਮਿਲਣ ਸਥਾਨ ਤੀਕ, ਫਿਰ ਰੇਲਵੇ ਸਟੇਸ਼ਨ ਦੇ ਜੰਡ ਪੀਰ ਵਾਲੀ ਤੀਕ ਅਰਥਾਤ ਜਿੱਥੋ ਆਰੰਭ ਕੀਤਾ ਸੀ।
362 PUNJAB GOVT. GAZ. (EXTRA), JANUARY 8, 2026 (PAUSA 18, 1947 SAKA)ਵਾਰਡ ਨੰ 13 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)
ਜੰਡਿਆਲਾ ਰੋਡ ਫਾਟਕ ਅਤੇ ਜੰਡਿਆਲਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਫਿਰ ਜੰਡਿਆਲਾ ਰੋਡ ਦੇ ਪੂਰਬ ਵੱਲ ਚੱਲਦੇ ਹੋਏ ਬਾਠ ਰੋਡ ਦੇ ਮਿਲਣ ਸਥਾਨ ਤੀਕ, ਫਿਰ ਬਾਠ ਰੋਡ ਤੋਂ ਪੂਰਬ-ਦੱਖਣ ਵੱਲ ਚੱਲਦੇ ਹੋਏ ਮੋਗਾ ਰੋਡ ਦੇ ਮਿਲਣ ਸਥਾਨ ਤੀਕ, ਫਿਰ ਮੋਗਾ ਰੋਡ ਤੋਂ ਦੱਖਣ ਵੱਲ ਚੱਲਦੇ ਹੋਏ ਪੰਡੋਰੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਪੰਡੋਰੀ ਰੋਡ ਤੋਂ ਪੱਛਣ ਵੱਲ ਚੱਲਦੇ ਹੋਏ ਕੁੰਭਕਰਨ ਚੌਕ ਤੀਕ, ਫਿਰ ਕੁੰਭਕਰਨ ਚੌਕ ਤੋ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਗਲੀ ਭੱਠੇ ਵਾਲੀ ਦੇ ਮਿਲਣ ਸਥਾਨ ਤੀਕ, ਫਿਰ ਭੱਠੇ ਵਾਲੀ ਗਲੀ ਦੇ ਪੱਛਮ ਵੱਲ ਚੱਲਦੇ ਹੋਏ ਗਲੀ ਜੰਡ ਪੀਰ ਵਾਲੀ ਤੀਕ, ਫਿਰ ਗਲੀ ਜੰਡ ਪੀਰ ਵਾਲੀ ਗਲੀ ਤੋਂ ਪੱਛਮ ਵੱਲ ਚੱ+ਦੇ ਹੋਏ ਰੇਲਵੇ ਲਾਈਨ ਦੇ ਮਿਲਣ ਸਥਾਨ ਤੀਕ, ਫਿਰ ਰੇਲਵੇ ਲਾਈਨ ਤੋਂ ਉੱਤਰ ਵੱਲ ਚੱਲਦੇ ਹੋਏ ਜੰਡਿਆਲਾ ਫਾਟਕ ਅਤੇ ਜੰਡਿਆਲਾ ਰੋਡ ਤੀਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 14
ਜੰਡਿਆਲਾ ਰੋਡ ਅਤੇ ਮੋਗਾ ਵਾਲੇ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਫਿਰ ਇਸ ਸਥਾਨ ਤੋਂ ਪੂਰਬ ਵੱਲ ਨਗਰ ਕੌਸਲ ਤਰਨ ਤਾਰਨ ਦੀ ਨਵੀਂ ਹੱਦ ਪਿੰਡ ਮੱਲੀਆਂ ਅਤੇ ਨੈਸ਼ਨਲ ਹਾਈਵੇ ਦੇ ਮਿਲਣ ਸਥਾਨ ਤੀਕ, ਫਿਰ ਨੈਸ਼ਨਲ ਹਾਈਵੇ ਤੋਂ ਦੱਖਣ-ਪੱਛਮ ਦਿਸ਼ਾ ਵੱਲ ਚੱਲਦੇ ਹੋਏ ਪੁੁਰਾਣੇ ਬਾਈਪਾਸ ਮੁੁਰਾਦਪੁੁਰਾ ਰੋਡ ਦੇ ਮਿਲਣ ਸਥਾਨ ਤੀਕ, ਫਿਰ ਪੁੁਰਾਣੇ ਬਾਈਪਾਸ ਮੁੁਰਾਦਪੁੁਰਾਂ ਰੋਡ ਤੋਂ ਉੱਤਰ ਵੱਲ ਚੱ+ਦੇ ਹੋਏ ਜੰਡਿਆਲਾ ਰੋਡ ਦੇ ਮਿਲਣ ਸਥਾਨ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 15 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮੁੁਰਾਦਪੁੁਰਾ ਫਾਟਕ ਅਤੇ ਰੇਲਵੇ ਲਾਈਨ ਦੇ ਮਿਲਣ ਸਥਾਨ ਤੋ ਆਰੰਭ ਕਰਕੇ, ਫਿਰ ਪੰਡੋਰੀ ਰੋਡ ਤੋ ਚੱਲਦੇ ਹੋਏ ਗਲੀ ਚੰਨਾ ਸਿੰਘ ਦੇ ਮਿਲਣ ਸਥਾਨ ਤੀਕ, ਫਿਰ ਗਲੀ ਚੰਨਾ ਸਿੰਘ ਵਾਲੀ ਦੇ ਉੱਤਰ-ਪੂਰਬ ਵੱਲ ਚੱਲਦੇ ਹੋਏ ਗਲੀ ਪੰਡੋਰੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਪੰਡੋਰੀ ਰੋਡ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਸੜਕ ਮੋਗਾ ਪੁੁਰਾਣੀ ਹਾਈਵੇ ਦੇ ਮਿਲਣ ਸਥਾਨ ਤੀਕ, ਫਿਰ ਮੁੁਰਾਦਪਰਾ ਰੋਡ ਅਤੇ ਮੋਗੇ ਰੋਡ ਦੇ ਮਿਲਣ ਸਥਾਨ ਤੀਕ, ਫਿਰ ਤੇ ਦੱਖਣ ਵੱਲ ਚੱਲਦੇ ਹੋਏ ਨਗਰ ਕੋਸਲ ਤਰਨ ਤਾਰਨ ਦੀ ਹੱਦ ਵੱਲ ਚੱਲਦੇ ਹੋਏ ਮਾਝਾ ਕਾਲਜ ਦੇ ਮਿਲਣ ਸਥਾਨ ਤੀਕ, ਫਿਰ ਮਾਝਾ ਕਾਲਜ ਤੋਂ ਸਰਹਾਲੀ ਰੋਡ ਤੋ ਟੱਕਰ ਸਾਹਿਬ ਗੁੁਰੂਦੁੁਆਰਾ ਸਥਾਨ ਦੇ ਮਿਲਣ ਸਥਾਨ ਤੀਕ, ਫਿਰ ਟੱਕਰ ਸਾਹਿਬ ਗੁੁਰੂਦੁੁਆਰਾ ਸਥਾਨ ਵਾਲੀ ਸੜਕ ਤੋਂ ਉੱਤਰ ਦਿਸਾਂ ਵਾਲੀ ਸੜਕ ਤੋਂ ਚੱਲਦੇ ਹੋਏ ਮੁੁਰਾਦਪੁੁਰ ਫਾਟਕ ਦੇ ਮਿਲਣ ਸਥਾਨ ਤੀਕ, ਅਰਥਾਤ ਜਿੱਥੋ ਆਰੰਭ ਹੋਇਆ ਸੀ।
ਵਾਰਡ ਨੰ 16
ਸਰਹਾਲੀ ਰੋਡ ਅਤੇ ਗੋਇੰਦਵਾਲ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਫਿਰ ਗੋਇੰਦਵਾਲ ਰੋਡ ਦੇ ਪੂਰਬ ਦਿਸ਼ਾ ਵੱਲ ਚੱਲਦੇ ਹੋਏ ਗੋਇੰਦਵਾਲ ਰੇਲਵੇ ਫਾਟਕ ਦੀ ਕਰੋਸਿੰਗ ਤੀਕ, ਫਿਰ ਗੋਇੰਦਵਾਲ ਰੇਲਵੇ ਕਰੋਸਿੰਗ ਤੋਂ ਚੱਲਦੇ ਹੋਏ ਟੱਕਰ ਸਾਹਿਬ ਗੁੁਰੂਦੁੁਆਰਾ ਅਤੇ ਸਰਹਾਲੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਸਰਹਾਲੀ ਰੋਡ ਤੋ ਦੱਖਣ ਦਿਸਾ ਵੱਲ ਚੱਲਦੇ ਹੋਏ ਮਾਝਾ ਕਾਲਜ ਤੀਕ, ਫਿਰ ਮਾਝਾ ਕਾਲਜ ਤੋਂ ਨਗਰ ਕੌਸਲ ਤਰਨ ਤਾਰਨ ਦੀ ਪੱਛਮੀ ਹੱਦ ਤੋਂ ਉੱਤਰ ਤੋਂ ਚੱਲਦੇ ਹੋਏ ਮੁੁਰਾਦਪੁੁਰਾ ਡਰੇਨ ਤੀਕ, ਫਿਰ ਮੁੁਰਾਦਪੁੁਰਾ ਡਰੇਨ ਤੋਂ ਪੂਰਬ ਵੱਲ ਚੱਲਦੇ ਹੋਏ ਸਰਹਾਲੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਸਰਹਾਲੀ ਰੋਡ ਗੋਇੰਦਵਾਲ ਰੋਡ ਦੇ ਮਿਲਣ ਸਥਾਨ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 17 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਹਾਰਾਜਾ ਰਣਜੀਤ ਸਿੰਘ ਸਕੂਲ ਵਾਲੀ ਗਲੀ ਤੋਂ ਆਰੰਭ ਕਰਕੇ, ਫਿਰ ਸਰਕੂਲਰ ਰੋਡ ਦੇ ਉੱਤਰ-ਪੂਰਬੀ ਦਿਸ਼ਾ ਵੱਲ ਚੱਲਦੇ ਹੋਏ ਭਾਗ ਸ਼ਾਹ ਦੇ ਮਿਲਣ ਸਥਾਨ ਤੀਕ, ਫਿਰ ਭਾਗ ਸ਼ਾਹ ਮੁੁਹੱਲੇ ਵਾਲੀ ਗਲੀ ਤੋਂ ਸਰਹਾਲੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਸਰਹਾਲੀ ਰੋਡ ਤੋਂ ਦੱਖਣ ਵੱਲ ਚੱ+ਦੇ ਹੋਏ ਮੁੁਰਾਦਪੁੁਰਾਂ ਡਰੇਨ ਦੇ ਮਿਲਣ ਸਥਾਨ ਤੀਕ, ਫਿਰ ਮੁੁਰਾਦਪੁੁਰਾ ਡਰੇਨ ਤੋਂ ਪੱਛਮ ਵੱਲ ਚੱਲਦੇ ਹੋਏ ਮਹਾਰਾਜਾ ਰਣਜੀਤ ਸਿੰਘ ਸਕੂਲ ਵਾਲੀ ਗਲੀ ਦੇ ਮਿਲਣ ਸਥਾਨ ਤੀਕ, ਫਿਰ ਮਹਾਰਾਜਾ ਰਣਜੀਤ ਸਿੰਘ ਸਕੂਲ ਵਾਲੀ ਗਲੀ ਤੋ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਸਰਕੂਲਰ ਰੋਡ ਦੇ ਮਿਲਣ ਸਥਾਨ ਤੀਕ ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 18
ਸ੍ਰੀ ਦਰਬਾਰ ਸਾਹਿਬ ਦੇ ਲੰਗਰ ਬਾਜਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮਿਲਣ ਸਥਾਨ ਤੋ ਆਰੰਭ ਕਰਕੇ, ਫਿਰ ਸੈਰੀ ਦਰਬਾਰ ਸਾਹਿਤ ਤੋਂ ਉੱਤਰ ਦਿਸ਼ਾ ਵੱਲ ਚੱ+ਦੇ ਹੋਏ ਤਹਿਸੀਲ ਬਾਜਾਰ ਤੀਕ, ਫਿਰ ਤਹਿਸੀਲ ਬਾਜਾਰ ਤੋਂ ਪੂਰਬ ਵੱਲ ਚੱ+ਦੇ ਹੋਏ ਗਲੀ ਗਗੜਿਆਂ ਵਾਲੀ ਤੀਕ, ਫਿਰ ਗਲੀ ਗਗੜਿਆਂ ਵਾਲੀ ਤੋਂ ਦੱਖਂਣ ਵੱਲ ਚੱ+ਦੇ ਹੋਏ ਗਲੀ ਡੀ.ਐੱਸ.ਪੀ. ਵਾਲੀ ਦੇ ਮਿਲਣPUNJAB GOVT. GAZ. (EXTRA), JANUARY 8, 2026 (PAUSA 18, 1947 SAKA) 363 ਸਥਾਨ ਤੀਕ, ਫਿਰ ਗਲੀ ਡੀ.ਐੱਸ.ਪੀ. ਵਾਲੀ ਤੋਂ ਦੱਖਣ ਵੱਲ ਚੱਲਦੇ ਹੋਏ ਗਲੀ ਸ਼ੋਕਰ ਸ਼ਾਹ ਦੇ ਮਿਲਣ ਸਥਾਨ ਤੀਕ, ਫਿਰ ਗਲੀ ਸ਼ੋਕਰ ਸ਼ਾਹ ਵਾਲੀ ਤੋਂ ਸਰਕੂਲਰ ਰੋਡ ਤੋਂ ਪੱਛਮ ਵੱਲ ਮੁੁੜਦੇ ਹੋਏ ਗੁੁਰੂ ਕੇ ਖੂਹ ਦੇ ਮਿਲਣ ਸਥਾਨ ਤੀਕ, ਫਿਰ ਗੁੁਰੂ ਕੇ ਖੂਹ ਵਾਲੀ ਗਲੀ ਤੋਂ ਫਿਰ ਵਾਪਿਸ ਗਲੀ ਰੋਸ਼ਨ ਵਾਲੀ ਤੀਕ, ਫਿਰ ਗਲੀ ਰੋਸ਼ਨ ਵਾਲੀ ਗਲੀ ਆਕਾਲੀ ਮਾਰਕੀਟ ਦੇ ਮਿਲਣ ਸਥਾਨ ਤੀਕ, ਫਿਰ ਗਲੀ ਆਕਾਲੀ ਮਾਰਕੀਟ ਵਾਲੀ ਗਲੀ ਤੋਂ ਲੰਗਰ ਵਾਲੀ ਗਲੀ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 19 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾ ਲਈ ਰਾਖਵਾਂ)
ਗੁੁਰੂ ਕਾ ਖੂਹ ਦੇ ਗੇਟ ਅਤੇ ਸਰਕੂਲਰ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ, ਫਿਰ ਸਰਕੂਲਰ ਰੋਡ ਤੋਂ ਪੂਰਬ ਵੱਲ ਮਹਾਰਾਜਾ ਰਣਜੀਤ ਸਿੰਘ ਸਕੂਲ ਵਾਲੀ ਗਲੀ ਦੇ ਮਿਲਣ ਸਥਾਨ ਤੀਕ, ਫਿਰ ਮਹਾਰਾਜਾ ਰਣਜੀਤ ਸਿੰਘ ਸਕੂਲ ਵਾਲੀ ਗਲੀ ਤੋਂ ਪੱਛਮ ਵੱਲ ਚੱਲਦੇ ਦੇ ਹੋਏ ਧੋੜਾ ਚੋਕੀਂ ਦੇ ਮਿਲਣ ਸਥਾਨ ਤੀਕ, ਫਿਰ ਧੋੜਾ ਚੋਕੀਂ ਤੋਂ ਉੱਤਰੀ ਦਿਸ਼ਾ ਵੱਲ ਚੱਲਦੇ ਹੋਏ ਸੜਕ ਵਲੀਪੁੁਰ ਦੇ ਮਿਲਣ ਸਥਾਨ ਤੀਕ, ਫਿਰ ਪਿੰਡ ਵਲੀਪੁੁਰ ਤੋ ਪੂਰਬ ਦਿਸ਼ਾਂ ਤੋਂ ਚੱ+ਦੇ ਹੋਏ ਗੇਟ ਗੁੁਰੂ ਕੇ ਖੂਹ ਤੀਕ ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 20 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾ)
ਪੁੁਰਾਣੀ ਸੜਕ ਪਲਾਸੌਰ ਰੋਡ ਅਤੇ ਗਲੀ ਕਿਰਪਾ ਸਿੰਘ ਵਾਲੀ ਦੇ ਮਿਲਣ ਸਥਾਨ ਤੋ ਆਰੰਭ ਕਰਕੇ, ਫਿਰ ਪੁੁਰਾਣੇ ਪਲਾਸੌਰ ਰੋਡ ਤੋਂ ਦੱਖਣ ਦਿਸ਼ਾਂ ਵੱਲ ਗਲੀ ਰੋਸ਼ਨੀ ਵਾਲੀ ਦੇ ਮਿਲਣ ਸਥਾਨ ਤੀਕ, ਫਿਰ ਗਲੀ ਰੋਸ਼ਨੀ ਵਾਲੀ ਤੋਂ ਪੱਛਮ ਵੱਲ ਚੱਲਦੇ ਹੋਏ ਸੜਕ ਵਲੀਪੁੁਰ ਦੇ ਰੋਹੀ ਪ~ੁਲ ਦੇ ਮਿਲਣ ਸਥਾਨ ਤੀਕ, ਫਿਰ ਵਲੀਪੁੁਰ ਦੇ ਰੋਹੀ ਪ~ੁਲ ਉੱਤਰ ਦਿਸ਼ਾਂ ਵੱਲ ਚੱਲਦੇ ਹੋਏ ਗਲੀ ਕਿਰਪਾ ਵਾਲੀ ਦੇ ਮਿਲਣ ਸਥਾਨ ਤੀਕ, ਫਿਰ ਗਲੀ ਕਿਰਪਾ ਸਿੰਘ ਵਾਲੀ ਤੋਂ ਪੂਰਬ ਵੱਲ ਚੱਲਦੇ ਹੋਏ ਪੁੁਰਾਣੀ ਸੜਕ ਦੇ ਦੇ ਮਿਲਣ ਸਥਾਨ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ 21 (ਅਨੁਸੂਚਿਤ ਜਾਤੀਆਂ ਦੇ ਮੈਂਬਰਾ ਲਈ ਰਾਖਵਾਂ)
ਗਲੀ ਬਾਜਵਾ ਪ੍ਰੈੱਸ ਵਾਲੀ ਅਤੇ ਸਰਹਾਲੀ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ, ਫਿਰ ਸਰਹਾਲੀ ਰੋਡ ਤੋ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਅੱਡਾ ਬਾਜਾਰ ਦੇ ਮਿਲਣ ਸਥਾਨ ਤੀਕ, ਫਿਰ ਅੱਡਾ ਬਾਜਾਰ ਤੋਂ ਪੱਛਮ ਤੋਂ ਚੱ+ਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਮਿਲਣ ਸਥਾਨ ਤੀਕ, ਫਿਰ ਸ੍ਰੀ ਦਰਬਾਰ ਸਾਹਿਬ ਦੇ ਦੱਖਣ ਦਿਸ਼ਾਂ ਵੱਲ ਚੱਲਦੇ ਹੋਏ ਆਕਾਲੀ ਮਾਰਕੀਟ ਤੋ ਸਰਕੂਲਰ ਰੋਡ ਤੀਕ, ਫਿਰ ਸਰਕੂਲਰ ਰੋਡ ਤੋਂ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਨੂਰਦੀ ਰੋਡ ਅਤੇ ਸ਼ਰਮੇ ਵਾਲੀ ਗਲੀ ਦੇ ਮਿਲਣ ਸਥਾਨ ਤੀਕ, ਫਿਰ ਗਲੀ ਸ਼ਰਮੇ ਵਾਲੀ ਤੋਂ ਸਰਕੂਲਰ ਰੋਡ ਤੋਂ ਸ੍ਰੀ ਦਰਬਾਰ ਸਾਹਿਬ ਤੀਕ, ਫਿਰ ਸ੍ਰੀ ਦਰਬਾਰ ਸਾਹਿਬ ਸਰਕੂਲਰ ਰੋਡ ਤੋਂ ਪੱਛਮ ਵੱਲ ਚੱਲਦੇ ਹੋਏ ਸਰਹਾਲੀ ਰੋਡ ਅਤੇ ਗਲੀ ਬਾਜਵਾ ਪ੍ਰੈੱਸ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 22 (ਅਨੁਸੂਚਿਤ ਜਾਤੀਆ ਦੇ ਮੈਂਬਰਾ ਲਈ ਰਾਖਵਾ)
ਨੂਰਦੀ ਰੋਡ ਅਤੇ ਸੜਕ ਪਲਾਸੋਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਫਿਰ ਨੂਰਦੀ ਰੋਡ ਤੋਂ ਨੂਰਦੀ ਚੌਕ ਸਰਕੂਲਰ ਰੋਡ ਦੇ ਮਿਲਣ ਸਥਾਨ ਤੀਕ, ਫਿਰ ਸਰਕੂਲਰ ਰੋਡ ਤੋਂ ਪੱਛਮ ਵੱਲ ਚੱਲਦੇ ਹੋਏ ਪੁੁਰਾਣੀ ਪਲਾਸੋਰ ਰੋਡ ਦੇ ਮਿਲਣ ਸਥਾਨ ਤੀਕ, ਫਿਰ ਪੁੁਰਾਣੀ ਪਲਾਸੋਰ ਰੋਡ ਤੋਂ ਕਿਰਪਾ ਸਿੰਘ ਵਾਲੀ ਗਲੀ ਦੇ ਮਿਲਣ ਸਥਾਨ ਤੀਕ, ਫਿਰ ਕਿਰਪਾ ਸਿੰਘ ਵਾਲੀ ਗਲੀ ਤੋਂ ਪੱਛਮ ਵੱਲ ਚੱਲਦੇ ਹੋਏ ਨਗਰ ਕੋਸਲ ਤਰਨ ਤਾਰਨ ਤੀਕ, ਫਿਰ ਨਗਰ ਕੋਸਲ ਤਰਨ ਤਾਰਨ ਦੀ ਪੱਛਮੀ ਹੱਦ ਤੋਂ ਚੱਲਦੇ ਹੋਏ ਉੱਤਰ ਦਿਸ਼ਾ ਦੇ ਪਲਾਸੋਰ ਰੋਡ ਦੇ ਮਿਲਣ ਸਥਾਨ ਤੀਕ, ਫਿਰ ਪਲਾਸੋਰ ਰੋਡ ਦੇ ਪੂਰਬ ਵੱਲ ਚੱਲਦੇ ਹੋਏ ਨੂਰਦੀ ਰੋਡ ਅਤੇ ਸੜਕ ਪਲਾਸੋਰ ਤੀਕ ਅਰਥਾਤ ਜਿੱਥੋ ਆਰੰਭ ਕੀਤਾ ਸੀ।
ਵਾਰਡ ਨੰ 23 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨੂਰਦੀ ਰੋਡ ਅਤੇ ਸ੍ਰੀ ਦਰਬਾਰ ਸਾਹਿਬ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਫਿਰ ਸ੍ਰੀ ਦਰਬਾਰ ਸਾਹਿਬ ਰੋਹੀ ਵਾਲੀ ਸੜਕ ਦੇ ਪੂਰਬ ਵੱਲ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਵਾਲੀ ਦੇ ਮਿਲਣ ਸਥਾਨ ਤੀਕ, ਫਿਰ ਗਲੀ ਮਹਿੰਦਰ ਸਿੰਘ ਵਾਲੀ ਤੋਂ ਪੂਰਬ ਵੱਲ ਚੱਲਦੇ ਹੋਏ ਸ੍ਰੀ ਦਰਬਾਰ ਸਾਹਿਬ ਵੱਲ ਚੱਲਦੇ ਹੋਏ ਗਲੀ ਬੀਬੀ ਭਾਨੀ ਵਾਲੀ ਸਰਕੂਲਰ ਰੋਡ ਦੇ ਮਿਲਣ ਸਥਾਨ ਤੀਕ, ਫਿਰ ਗਲੀ ਬੀਬੀ ਭਾਨੀ ਵਾਲੀ ਸਰਕੂਲਰ ਰੋਡ ਤੋਂ ਗਲੀ ਸ਼ਰਮੇ ਵਾਲੀ ਫਿਰ ਗਲੀ ਸ਼ਰਮੇ ਵਾਲੀ ਦੇ ਮਿਲਣ ਸਥਾਨ ਤੋਂ ਉੱਤਰ ਦਿਸ਼ਾ ਵੱਲ ਚੱਲਦੇ ਹੋਏ ਸੜਕ ਸ੍ਰੀ ਦਰਬਾਰ ਸਾਹਿਬ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 24
ਸੜਕ ਪਾਰਕਿੰਗ ਸ੍ਰੀ ਦਰਬਾਰ ਸਾਹਿਬ ਅਤੇ ਸਰਹਾਲੀ ਰੋਡ ਪੁੁਲ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਫਿਰ ਦੱਖਣ ਦਿਸ਼ਾ364 PUNJAB GOVT. GAZ. (EXTRA), JANUARY 8, 2026 (PAUSA 18, 1947 SAKA) ਵੱਲ ਚੱ+ਦੇ ਹੋਏ ਗਲੀ ਬਾਜਵਾ ਪ੍ਰਿਟਿੰਗ ਪ੍ਰੈੱਸ ਵਾਲੀ ਗਲੀ ਦੇ ਮਿਲਣ ਸਥਾਨ ਤੀਕ, ਫਿਰ ਗਲੀ ਬਾਜਵਾ ਪ੍ਰਿਟਿੰਗ ਪ੍ਰੈੱਸ ਤੋਂ ਪੱਛਮ ਵੱਲ ਚੱ+ਦੇ ਹੋਏ ਗਲੀ ਗੁੁਰੁੁਦੁੁਆਰਾ ਬੀਬੀ ਭਾਨੀ ਵਾਲੀ ਤੀਕ, ਫਿਰ ਗਲੀ ਗੁੁਰੂਦੁੁਆਰਾ ਬੀਬੀ ਭਾਨੀ ਵਾਲੀ ਦੇ ਉੱਤਰ ਵੱਲ ਚੱਲਦੇ ਹੋਏ ਗਲੀ ਮਹਿੰਦਰ ਸਿੰਘ ਦੇ ਮਿਲਣ ਸਥਾਨ ਤੀਕ, ਫਿਰ ਗਲੀ ਮਹਿੰਦਰ ਸਿੰਘ ਵਾਲੀ ਤੋਂ ਪੱਛਮ ਦਿਸ਼ਾ ਵੱਲ ਚੱਲਦੇ ਹੋਏ ਸਰਹਾਲੀ ਰੋਡ ਦੇ ਮਿਲਣ ਸਥਾਨ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ 25 (ਇਸਤਰੀ ਮੈਂਬਰਾ ਲਈ ਰਾਖਵਾਂ)
ਨਗਰ ਕੌਂਸਲ ਦੀ ਉੱਤਰੀ ਹੱਦ ਨੂਰਦੀ ਰੋਡ ਅਤੇ ਝਬਾਲ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਫਿਰ ਝਬਾਲ ਰੋਡ ਤੋਂ ਪੂਰਬ ਵੱਲ ਚੱ+ਦੇ ਹੋਏ ਸੜਕ ਆਬਾਦੀ ਕਾਜੀਕੋਟ ਰੋਡ ਦੇ ਮਿਲਣ ਸਥਾਨ ਤੀਕ, ਫਿਰ ਆਬਾਦੀ ਕਾਜੀਕੋਟ ਰੋਡ ਤੋਂ ਦੱਖਣ ਦਿਸ਼ਾ ਵੱਲ ਚੱਲਦੇ ਹੋਏ ਸੜਕ ਸਰਹਾਲੀ ਰੋਡ ਦੇ ਮਿਲਣ ਸਥਾਨ ਰਿਹੜੀ ਮਾਰਕੀਟ ਤੀਕ, ਫਿਰ ਰਿਹੜੀ ਮਾਰਕੀਟ ਤੋਂ ਚੱਲਦੇ ਹੋਏ ਪੱਛਮ ਵੱਲ ਚੱ+ਦੇ ਹੋਏ ਨੂਰਦੀ ਰੋਡ ਦੇ ਪ~ੁਲ ਦੇ ਮਿਲਣ ਸਥਾਨ ਤੀਕ, ਫਿਰ ਨੂਰਦੀ ਰੋਡ ਪ~ੁਲ ਤੋਂ ਝਬਾਲ ਰੋਡ ਦੇ ਮਿਲਣ ਸਥਾਨ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਸਹੀ/-
ਮਨਜੀਤ ਸਿੰਘ ਬਰਾੜ, ਆਈ.ਏ.ਐਸ, ਮਿਤੀ 8 ਜਨਵਰੀ, 2026
ਸਕੱਤਰ, ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
3606/1-2026/Pb. Govt. Press, S.A.S. Nagar