Servants of Knowledge
Punjab Gazette · Government of Punjab

ਸ਼੍ਰੀ ਚਰਨਜੀਤ ਗਿੱਲ ਪੁੱਤਰ ਬਖਸ਼ੀ ਰਾਮ, ਪਿੰਡ—ਸਰਦੁੱਲਾਪੁਰ, ਜਿਲ੍ਹਾ ਕਪੂਰਥਲਾ, ਪੰਜਾਬ ਨੂੰ ਕਪੂਰਥਲਾ ਸ਼ਹਿਰ

Published 09 January 2026

Department
Local Government
Type
Ordinary
Notification no.
ਨੰ:14/26/2015-2ਸਸ1(ਪ:ਫ:)/823
Gazetteid
CHD/0092/2024-2026
Identifier
in.gazette.punjabdsa.2026-01-09.89984
Languages
English, Punjabi

click here for IIIF manifest

52 PUNJAB GOVT. GAZ., OCTOBER 31, 2025 (KRTK 9, 1947 SAKA) PART I]

Published by Authority

No. 2] CHANDIGARH, FRIDAY, JANUARY 9, 2026 (PAUSA 19, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-1 ਸ਼ਾਖਾ)

ਅਧਿਸੂਚਨਾ

ਮਿਤੀ 4 ਦਸੰਬਰ, 2025

ਨੰ:14/26/2015-2ਸਸ1(ਪ:ਫ:)/823.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਇੰਡੀਅਨ ਕ੍ਰਿਸਚੀਅਨ ਮੈਰਿਜ਼ ਐਕਟ 1872 ਦੀ ਧਾਰਾ 07 ਤਹਿਤ ਸ਼੍ਰੀ ਚਰਨਜੀਤ ਗਿੱਲ ਪੁੱਤਰ ਬਖਸ਼ੀ ਰਾਮ, ਪਿੰਡ-ਸਰਦੁੱਲਾਪੁਰ, ਜਿਲ੍ਹਾ ਕਪੂਰਥਲਾ, ਪੰਜਾਬ ਨੂੰ ਕਪੂਰਥਲਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਲਈ ਹੇਠ ਲਿਖੀਆਂ ਸ਼ਰਤਾਂ ਤਹਿਤ ਕ੍ਰਿਸਚੀਅਨ ਮੈਰਿਜ ਰਜਿਸਟਰਾਰ ਡੈਜੀਗਨੇਟ ਕਰਦੇ ਹਨ:-

ਸ਼ਰਤਾਂ:(ੳ) ਮੈਰਿਜ ਰਜਿਸਟਰਾਰ ਆਪਣੇ ਤੌਰ ਤੇ ਕੰਮ ਕਰੇਗਾ। ਉਸ ਵਲੋਂ ਸ਼ਾਦੀਆਂ ਦਾ ਰਿਕਾਰਡ ਤਿਆਰ ਕਰਨ ਅਤੇ ਸਾਂਭ ਸੰਭਾਲ ਤੇ ਆਉਣ ਵਾਲਾ ਖਰਚਾ ਆਪਣੇ ਪੱਧਰ ਤੇ ਕੀਤਾ ਜਾਵੇਗਾ ਅਤੇ ਸੇਵਾ ਦੀ ਭਾਵਨਾ ਰੱਖ ਕੇ ਕੰਮ ਕਰਨਾ ਪਵੇਗਾ।ਇਸ ਦੇ ਇਵਜ਼ ਵਿਚ ਉਸ ਨੂੰ ਸਰਕਾਰ ਵਲੋਂ ਕੋਈ ਮਾਣ ਭੇਟਾਂ ਨਹੀਂ ਦਿੱਤੀ ਜਾਵੇਗੀ।

(ਅ) ਮੈਰਿਜ ਰਜਿਸਟਰਾਰ ਇੰਡੀਅਨ ਕ੍ਰਿਸਚੀਅਨ ਮੈਰਿਜ਼ ਐਕਟ, 1872 ਵਿਚ ਦਰਜ਼ ਪ੍ਰੋਵੀਜ਼ਨ ਅਨੁਸਾਰ ਕੰਮ ਕਰੇਗਾ ਅਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰੇਗਾ, ਕਿਸੇ ਵੀ ਕਿਸਮ ਦੀ ਉਣਤਾਈ ਸਬੰਧੀ ਅਤੇ ਜੇਕਰ ਕੋਈ ਮਾਮਲਾ ਕੋਰਟ ਵਿਚ ਚਲਾ ਜਾਂਦਾ ਹੈ ਤਾਂ ਉਹ ਅਜਿਹੇ ਮਾਮਲੇ ਵਿਚ ਆਪ ਜਵਾਬਦੇਹ ਹੋਵੇਗਾ।ਕੋਰਟ ਕੇਸ ਡਿਫੈਂਡ ਕਰਨ ਦਾ ਖਰਚਾ/ਫੀਸ ਆਦਿ ਸਰਕਾਰ ਵਲੋਂ ਨਹੀਂ ਦਿੱਤਾ ਜਾਵੇਗਾ।

2. ਇਹ ਹੁਕਮ ਹਾਜ਼ਰੀ ਦੀ ਮਿਤੀ ਤੋਂ ਲਾਗੂ ਹੋਣਗੇ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 1 ਦਸੰਬਰ, 2025

ਸਥਾਨਕ ਸਰਕਾਰ ਵਿਭਾਗ3603/1-2026/Pb. Govt. Press, S.A.S. Nagar ( 52 )

Cite this issue. Punjab Gazette, Government of Punjab, 09 January 2026. Indian Gazettes, https://egazette.servantsofknowledge.in/details/in.gazette.punjabdsa.2026-01-09.89984/. Archive identifier in.gazette.punjabdsa.2026-01-09.89984.