Servants of Knowledge
Punjab Gazette · Government of Punjab

ਡਾ. ਅਰਵਿੰਦ ਬੱਗਾ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਚੱਕ ਕਲਾਂ , ਜਿਲ੍ਹਾ ਜਲੰਧਰ (ਹੁਣ ਗੈਰ— ਹਾਜ਼ਰ) ਨੂੰ ਮਿਤੀ 25.

Published 16 January 2026

Department
Animal Husbandry Dairy Development and Fisheries
Type
Ordinary
Notification no.
ਨੰ: 09/13/2019—ਪ.ਪ.1(9/5)/1861
Category
Part - I
Gazetteid
CHD/0092/2024-2026
Notification Date
22-03-2023
Notification For
Other notification
Identifier
in.gazette.punjabdsa.2026-01-16.90132
Languages
English, Punjabi

click here for IIIF manifest

PART I] PUNJAB GOVT. GAZ., JANUARY 16, 2026 (PAUSA 26, 1947 SAKA) 111

Published by Authority

No. 3] CHANDIGARH, FRIDAY, JANUARY 16, 2026 (PAUSA 26, 1947 SAKA

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ ਪਾਲਣ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 22 ਮਾਰਚ, 2023

ਨੰ: 09/13/2019-ਪ.ਪ.1(9/5)/1861 .- ਡਾ. ਅਰਵਿੰਦ ਬੱਗਾ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਚੱਕ ਕਲਾਂ , ਜਿਲ੍ਹਾ ਜਲੰਧਰ (ਹੁਣ ਗੈਰ- ਹਾਜ਼ਰ) ƒ ਮਿਤੀ 25.12.2018 ਤੋ ਸਮਰੱਥ ਅਧਿਕਾਰੀ ਤੋ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਆਪਣੀ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਨ ਯਾਦ ਪੱਤਰ ਨੰ: 9/13/2019-ਪ.ਪ.1(9)/6092, ਮਿਤੀ 02.12.2019 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ,1970 ਦੇ ਨਿਯਮ 8 ਅਧੀਨ ਚਾਰਜਸੀਟ ਜਾਰੀ ਕੀਤੀ ਗਈ ਸੀ।ਇਸ ਅਧਿਕਾਰੀ ਵਲੋ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀ ਦਿੱਤਾ ਗਿਆ ਸੀ।

2. ਇਸ ਉਪਰੰਤ ਮਾਮਲੇ ਦੀ ਸਚਾਈ ਜਾਣਨ ਲਈ ਸਰਕਾਰ ਦੇ ਪਿ.ਅੰ.ਨੰ: 9/13/2019-ਪ.ਪ.1(9)/321, ਮਿਤੀ 19.01.2022 ਰਾਹੀ ਸ਼੍ਰੀ ਜਗਜੀਤ ਪੁਰੀ ,ਆਈ.ਏ.ਐਸ (ਰਿਟਾਇਰਡ) ƒ "ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵਲੋ ਪੇਸ਼ ਕੀਤੀ ਪੜਤਾਲ ਰਿਪੋਰਟ ਅਨੁਸਾਰ ਅਧਿਕਾਰੀ ƒ ਪੜਤਾਲ ਵਿੱਚ ਸ਼ਾਮਲ ਹੋਣ ਲਈ ਬਾਰ-ਬਾਰ ਬੁਲਾਉਣ ਅਤੇ " Hindustan Times@ ਅਖਬਾਰ ਵਿੱਚ ਮਿਤੀ 02.4.2022 ƒ ਪਬਲਿਕ ਨੋਟਿਸ ਪ੍ਰਕਾਸ਼ਿਤ ਕੀਤੇ ਜਾਣ ਦੇ ਬਾਵਜੂਦ ਵੀ ਡਾ.ਅਰਵਿੰਦ ਬੱਗਾ , ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਚੱਕ ਕਲਾਂ, ਜਿਲ੍ਹਾ ਜਲੰਧਰ (ਹੁਣ ਗੈਰ-ਹਾਜ਼ਰ ) ਪੜਤਾਲ ਵਿੱਚ ਹਾਜਰ ਨਹੀ ਹੋਇਆ ਸੀ। ਪੜਤਾਲੀਆ ਅਫਸਰ ਵਲੋ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 06.5.2022 ਰਾਹੀ ਅਧਿਕਾਰੀ ਵਿਰੁੱਧ ਦੋਸ਼ ਸੂਚੀ ਵਿੱਚ ਦਰਜ ਦੋਸ਼ ਸਿੱਧ ਕੀਤੇ ਗਏ ਸਨ।

3. ਇਸ ਵਿਭਾਗ ਵਲੋ ਰਜਿਸਟਰਡ ਮੀਮੋ ਨੰ: 9/13/2019-ਪ.ਪ.1(9) /2105, ਮਿਤੀ 20-5-2022 ਰਾਹੀ ਪੜਤਾਲ ਰਿਪੋਰਟ ਮਿਤੀ 06.5.2022 ਦੀ ਕਾਪੀ ਅਧਿਕਾਰੀ ਦੇ ਘਰੇਲੂ ਪਤੇ ਤੇ ਭੇਜਕੇ ਟਿੱਪਣੀ ਮੰਗੀ ਗਈ ਸੀ । ਪ੍ਰੰਤੂ ਗੈਰ-ਹਾਜ਼ਰ ਅਧਿਕਾਰੀ ਵੱਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਨਹੀ ਭੇਜਿਆ ਸੀ।

4. ਇਸ ਤਰਾਂ ਅਧਿਕਾਰੀ ਵੱਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀ ਦਿੱਤਾ ਗਿਆ ਸੀ, ਜਿਸ ਤੋ ਸਪੱਸ਼ਟ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀ ਦੇਣਾ ਚਾਹੁੰਦਾ ਅਤੇ ਨਾਂ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ। ਇਸ(111) 112 PUNJAB GOVT. GAZ., JANUARY 16, 2026 (PAUSA 26, 1947 SAKA) PART I] ਲਈ ਸਮੱਰਥ ਅਥਾਰਿਟੀ ਵੱਲੋ ਡਾ. ਅਰਵਿੰਦ ਬੱਗਾ, ਵੈਟਰਨਰੀ ਅਫਸਰ,ਸਿਵਲ ਪਸ਼ੂ ਹਸਪਤਾਲ,ਚੱਕ ਕਲਾਂ, ਜਿਲ੍ਹਾ ਜਲੰਧਰ (ਹੁਣ ਗੈਰ-ਹਾਜ਼ਰ)ƒ ਉਸ ਦੀ ਗੈਰ-ਹਾਜਰੀ ਦੀ ਮਿਤੀ 25.12.2018 ਤੋ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ। ਅਧਿਕਾਰੀ ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਮੀਮੋ ਨੰ: 9/13/2019-ਪ.ਪ.1(9/5)/272, ਮਿਤੀ 17.01.2023 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ,ਪੰਜਾਬ ਲੋਕ ਸੇਵਾ ਕਮਿਸ਼ਨ,ਪਟਿਆਲਾ ਵੱਲੋਂ ਪੱਤਰ ਨੰ: ਡਿਸ 178/2023/ਅ-7/7202, ਮਿਤੀ 01.03.2023 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਡਾ.

ਅਰਵਿੰਦ ਬੱਗਾ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਚੱਕ ਕਲਾਂ , ਜਿਲ੍ਹਾ ਜਲੰਧਰ (ਹੁਣ ਗੈਰ-ਹਾਜ਼ਰ) ƒ ਸਰਕਾਰੀ ਸੇ ਵਾ ਤੋ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।

5. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਮਿਤੀ 06.5.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂੂਰਵਕ ਡਾ.ਅਰਵਿੰਦ ਬੱਗਾ, ਵੈਟਰਨਰੀ ਅਫਸਰ, ਪੁੱਤਰ ਸ਼੍ਰੀ ਨਰੇਸ਼ ਕੁਮਾਰ ਬੱਗਾ, ਵਾਸੀ ਮਕਾਨ ਨੰ:191,ਟਾਵਰ ਇਨਕਲੇਵ, ਫੇਜ-3, ਨਕੋਦਰ ਰੋਡ, ਜਲੰਧਰ ƒ ਸਮਰੱਥ ਅਧਿਕਾਰੀ ਤੋ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 25.12.2018 ਤੋਂ ਆਪਣੀ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ:9/13/2019-ਪ.ਪ.1(9)/6093, ਮਿਤੀ 02.12.2019 ਰਾਹੀ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸ ਦੀ ਗੈਰ-ਹਾਜਰੀ ਦੀ ਮਿਤੀ 25.12.2018 ਤੋ ਸਰਕਾਰੀ ਸੇਵਾ ਤੋ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।

ਸਹੀ/-

ਵਿਕਾਸ ਪ੍ਰਤਾਪ

ਚੰਡੀਗੜ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ

ਮਿਤੀ 20 ਮਾਰਚ,2023 ਪਸ਼ੂ ਪਾਲਣ ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

3610/1-2026/Pb. Govt. Press, S.A.S. Nagar

Cite this issue. Punjab Gazette, Government of Punjab, 16 January 2026. Indian Gazettes, https://egazette.servantsofknowledge.in/details/in.gazette.punjabdsa.2026-01-16.90132/. Archive identifier in.gazette.punjabdsa.2026-01-16.90132.