Published by Authority
No. 3] CHANDIGARH, FRIDAY, JANUARY 16, 2026 (PAUSA 26, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
(ਪਸ਼ੂ ਪਾਲਣ- 1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ: 22 ਮਾਰਚ, 2023
ਨੰ: 09/33/2021-ਪ.ਪ.1(9/5)/1863.- ਡਾ. ਵਿਨਵ ਬਜਾਜ, ਵੈਟਰਨਰੀ ਅਫਸਰ,ਸਿਵਲ ਪਸ਼ੂ ਹਸਪਤਾਲ, ਡਰੋਲੀ ਭਾਈ,ਜਿਲ੍ਹਾਂ ਮੋਗਾ (ਹੁਣ ਗੈਰ-ਹਾਜਰ) ƒ ਮਿਤੀ 26.08.2021 ਤੋ ਸਮਰੱਥ ਅਧਿਕਾਰੀ ਤੋ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਆਪਣੀ ਡਿਊਟੀ ਤੋ ਗੈਰ-ਹਾਜ਼ਰ ਰਹਿਣ ਅਤੇ ਪ੍ਰਵਾਨਗੀ ਤੋ ਬਿਨ੍ਹਾਂ ਵਿਦੇਸ਼ ਦਾ ਦੌਰਾ ਕਰਨ ਦੇ ਦੋਸ਼ਾ ਕਾਰਨ ਯਾਦ ਪੱਤਰ ਨੰ:09/33/2021-ਪ.ਪ-1(9) /241,ਮਿਤੀ 14.01.2022 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ,1970 ਦੇ ਨਿਯਮ 8 ਅਧੀਨ ਵੱਡੀਆਂ ਸਜ਼ਾਵਾਂ ਦੇਣ ਲਈ ਦੋਸ਼ ਸੂਚੀ ਜਾਰੀ ਕਰਕੇ ਉਤਰ 21 ਦਿਨਾਂ ਦੇ ਅੰਦਰ-ਅੰਦਰ ਸਮੱਰਥ ਅਧਿਕਾਰੀ ƒ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ।ਇਹ ਪੱਤਰ ਡਾਕ ਵਿਭਾਗ ਵਲੋ "ਹਸਪਤਾਲ ਪਤਾ ਕਰਨ ਬਾਹਰ ਚਲਾ ਗਿਆ ਹੈ@ ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਇਸ ਉਪਰੰਤ ਡਾਇਰੈਕਟਰ ,ਪਸ਼ੂ ਪਾਲਣ ਵਲੋ ਪ੍ਰਾਪਤ ਹੋਏ ਪੱਤਰ ਨੰ: 145,ਮਿਤੀ 01.02.2022 ਅਨੁਸਾਰ ਚਾਰਜਸੀਟ ਦੀ ਕਾਪੀ ਅਧਿਕਾਰੀ ਦੇ ਘਰ ਦੇ ਦਰਵਾਜੇ ਤੇ ਚਿਪਕਾ ਦਿੱਤੀ ਸੀ। ਪ੍ਰੰਤੂ ਇਸ ਅਧਿਕਾਰੀ ਵਲੋ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀ ਦਿੱਤਾ ਗਿਆ ਸੀ।
2. ਇਸ ਉਪਰੰਤ ਮਾਮਲੇ ਦੀ ਸਚਾਈ ਜਾਣਨ ਲਈ ਸਰਕਾਰ ਦੇ ਪਿ.ਅੰ.ਨੰ:09/33/2021-ਪ.ਪ-1(9)/898,ਮਿਤੀ 07.03.2022 ਰਾਹੀ ਸ਼੍ਰੀ ਗੁਰਦੀਪ ਸਿੰਘ,ਪੀ.ਸੀ.ਐਸ(ਰਿਟਾਇਰਡ) ƒ " ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵਲੋ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 04.04.2022 ਅਨੁਸਾਰ ਅਧਿਕਾਰੀ ƒ ਪੜਤਾਲ ਸਾਮਲ ਹੋ ਕੇ ਆਪਣਾ ਪੱਖ ਰੱਖਣ ਲਈ ਭੇਜਿਆ ਗਿਆ ਨੋਟਿਸ ਮਿਤੀ 14.03.2022 ਡਾਕ ਵਿਭਾਗ ਵਲੋ"ਪ੍ਰਾਪਤ ਕਰਤਾ ਬਹਾਰ ਚਲਾ ਗਿਆ ਹੈ@ ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਪੜਤਾਲੀਆ ਅਫਸਰ ਵਲੋ ਮਿਤੀ 24.03.2022 ƒ ਜੱਗ ਬਾਣੀ ਅਤੇ ਟ੍ਰਿਬਿਊਨ ਅਖਬਾਰ ਰਾਹੀ ਪਬਲਿਕ ਨੋਟਿਸ ਦੇਣ ਦੇ ਬਾਵਜੂਦ ਵੀ ਅਧਿਕਾਰੀ ਪੜਤਾਲ ਵਿੱਚ ਸ਼ਾਮਲ ਨਹੀ ਹੋਇਆ ਸੀ।
ਪੜਤਾਲੀਆ ਅਫਸਰ ਵਲੋ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 04.04.2022 ਵਿੱਚ ਅਧਿਕਾਰੀ ਵਿਰੁੱਧ ਦੋਸ਼ ਸੂਚੀ ਵਿੱਚ ਦਰਜ ਦੋਸ਼ ਸਿੱਧ ਕੀਤੇ ਗਏ ਸਨ।
114 PUNJAB GOVT. GAZ., JANUARY 16, 2026 (PAUSA 26, 1947 SAKA) PART I] ਵਲੋ ਪੱਤਰ ਨੰ: 2131, ਮਿਤੀ 08.08.2022 ਰਾਹੀ ਸੂਚਿਤ ਕੀਤਾ ਗਿਆ ਸੀ ਕਿ ਪੜਤਾਲ ਰਿਪੋਰਟ ਮਿਤੀ 04.04.2022 ਦੀ ਕਾਪੀ ਡਲੀਵਰ ਕਰਵਾਉਣ ਗਏ ਕਰਮਚਾਰੀ ਵਲੋ ਦੱਸਿਆ ਗਿਆ ਹੈ ਕਿ ਗੈਰ-ਹਾਜਰ ਅਧਿਕਾਰੀ ਦੇ ਘਰ ƒ ਤਾਲਾ ਲੱਗਿਆਹੋਇਆ ਸੀ ਅਤੇ ਆਸ ਪਾਸ ਦੇ ਘਰਾ ਤੋ ਪਤਾ ਕਰਨ ਤੇ ਪਤਾ ਲੱਗਾ ਕਿ ਗੈਰ-ਹਾਜਰ ਅਧਿਕਾਰੀ ਸਮੇਤ ਪਰਿਵਾਰ ਪੱਕੇ ਤੋਰ ਤੇ ਵਿਦੇਸ਼ ਕਨੇਡਾ ਚੱਲਾ ਗਿਆ ਹੈ।ਗੈਰ-ਹਾਜ਼ਰ ਅਧਿਕਾਰੀ ਵਲੋ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਪ੍ਰਾਪਤ ਨਹੀ ਭੇਜਿਆ ਸੀ।
4. ਇਸ ਤਰਾਂ ਅਧਿਕਾਰੀ ਵੱਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀ ਦਿੱਤਾ ਗਿਆ ਸੀ,ਜਿਸ ਤੋ ਸਪੱਸ਼ਟ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀ ਦੇਣਾ ਚਾਹੁੰਦਾ ਅਤੇ ਨਾਂ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ।ਇਸ ਲਈ ਸਮੱਰਥ ਅਥਾਰਿਟੀ ਵੱਲੋ ਡਾ.ਵਿਨਵ ਬਜਾਜ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਡਰੋਲੀ ਭਾਈ , ਜ਼ਿਲ੍ਹਾਂ ਮੋਗਾ ( ਹੁਣ ਗੈਰ-ਹਾਜਰ ) ƒ ਉਸ ਦੀ ਗੈਰ-ਹਾਜਰੀ ਦੀ ਮਿਤੀ 26.08.2021 ਤੋ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ।
5. ਅਧਿਕਾਰੀ ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਮੀਮੋ ਨੰ: 09/33/2021-ਪ.ਪ.1(9/5)/6739, ਮਿਤੀ 22.12.2022 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ,ਪਟਿਆਲਾ ਵੱਲੋਂ ਪੱਤਰ ਨੰ: ਡਿਸ 171/2022/ ਅ-7/7112, ਮਿਤੀ 24.02.2023 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਡਾ.
ਵਿਨਵ ਬਜਾਜ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਡਰੋਲੀ ਭਾਈ, ਜਿਲ੍ਹਾਂ ਮੋਗਾ (ਹੁਣ ਗੈਰ-ਹਾਜ਼ਰ) ƒ ਸਰਕਾਰੀ ਸੇ ਵਾ ਤੋ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।
6. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਮਿਤੀ 04.04.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਡਾ.ਵਿਨਵ ਬਜਾਜ, ਵੈਟਰਨਰੀ ਅਫਸਰ ਪੁੱਤਰ ਸ੍ਰੀ ਪਰਦੀਪ ਕੁਮਾਰ, ਹਾਊਸ ਨੰ: 523, ਵਾਰਡ ਨੰ: 13, ਗਲੀ ਨੰ: 2, ਸਹਿਜ ਕਲੋਨੀ ਨੇੜੇ ਗੀਤਾ ਭਵਨ, ਮੋਗਾ ƒ ਸਮੱਰਥ ਅਧਿਕਾਰੀ ਤੋ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 26.08.2021 ਤੋ ਆਪਣੀ ਡਿਊਟੀ ਤੋ ਗੈਰ-ਹਾਜ਼ਰ ਰਹਿਣ ਅਤੇ ਪ੍ਰਵਾਨਗੀ ਤੋ ਬਿਨ੍ਹਾਂ ਵਿਦੇਸ਼ ਦਾ ਦੌਰਾ ਕਰਨ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ:
09/33/2021-ਪ.ਪ.1(9)/241,ਮਿਤੀ 14.01.2022 ਰਾਹੀ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 26.08.2021 ਤੋਂ ਸਰਕਾਰੀ ਸੇਵਾ ਤੋ ਡਿਸਮਿਸ ਦੀ ਸਜਾ ਦਿੱਤੀ ਜਾਂਦੀ ਹੈ।
ਸਹੀ/-
ਵਿਕਾਸ ਪ੍ਰਤਾਪ
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ: 20 ਮਾਰਚ, 2023
ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
3610/1-2026/Pb. Govt. Press, S.A.S. Nagar