Published by Authority
No. 3] CHANDIGARH, FRIDAY, JANUARY 16, 2026 (PAUSA 26, 1947 SAKA
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 26 ਦਸੰਬਰ, 2023
ਨੰਬਰ:WR-IRP201.1/16/2023-5IP2/748615(1-7):- ਸੀ੍ਰ ਅਜੀਤਪਾਲ ਸਿੰਘ ਪੁੱਤਰ ਸ੍ਰੀ ਸਵਰਨਜੀਤ ਸਿੰਘ,ਡਿਪਟੀ ਕੂਲੈਕਟਰ, ਜਲ ਸਰੋਤ ਵਿਭਾਗ,ਪੰਜਾਬ ਵੱਲੋਂ ਆਪਣੇ ਘਰੇਲੂ ਕਾਰਨਾ ਕਰਕੇ ਸਵੈ-ਇੱਛੁਕ ਸੇਵਾ ਨਿਵਿਰਤੀ ਲੈਣ ਸਬੰਧੀ ਦਿੱਤੀ ਪ੍ਰਤੀਬੇਨਤੀ ƒ ਪੰਜਾਬ ਸਿਵਲ ਸੇਵਾਵਾਂ (ਪੂਰਵ ਸੇਵਾ ਨਿਵਿਰਤੀ) ਨਿਯਮਾਵਲੀ, 1975 ਦੇ ਨਿਯਮ 3(3) (ਬੀ) ਅਧੀਨ ਕੀਤੇ ਗਏ ਉਪਬੰਧਾਂ ਦੀ ਰੌਸ਼ਨੀ ਵਿੱਚ ਸਬੰਧਤ ਅਧਿਕਾਰੀ ਦੀ ਪ੍ਰਤੀ ਬੇਨਤੀ ਅਤੇ ਤਿੰਨ ਮਹੀਨੇ ਦੇ ਨੋਟਿਸ ƒ ਪ੍ਰਵਾਨ ਕਰਦੇ ਹੋਏ ਸਬੰਧਤ ਅਧਿਕਾਰੀ ƒ ਮਿਤੀ 31.01.2024 ਤੋਂ ਬਾਅਦ ਦੁੁਪਹਿਰ ਸਰਕਾਰੀ ਸੇਵਾ ਤੋਂ ਸਵੈ-ਇੱਛੁਕ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਉਕਤ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸਾਸ਼ਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ.ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇਨਕੈਸ਼ਮੈਂਟ/ ਪੈਨਸ਼ਨ ਵਿਚੋਂ ਕੀਤੀ ਜਾਵੇਗੀ।
ਕ੍ਰਿਸ਼ਨ ਕੁਮਾਰ, ਆਈ.ਏ.ਐਸ,
ਚੰਡੀਗੜ੍ਹ
ਪ੍ਰਮੁੱਖ ਸਕੱਤਰ,ਪੰਜਾਬ ਸਰਕਾਰ,
ਮਿਤੀ 21 ਦਸੰਬਰ, 2023
ਜਲ ਸਰੋਤ ਵਿਭਾਗ।
(115)