Servants of Knowledge
Punjab Gazette · Government of Punjab

ਡਾ. ਪ੍ਰਭਜੋਤ ਕੌਰ, ਮੈਡੀਕਲ ਅਫਸਰ, ਮੈਰਿਟ ਨੰ:4/ਸਪੋਰਟਸ/09, ਸਿਵਲ ਡਿਸਪੈਂਸਰੀ, ਤ੍ਰਿਪੜੀ, ਪਟਿਆਲਾ ਵਿਰੁੱਧ ਮਿਤੀ 31.0

Published 16 January 2026

Department
Health and Family Welfare
Type
Ordinary
Notification no.
ਨੰ:19/10/2015—2ਸਿ2/788
Category
Part - I
Gazetteid
CHD/0092/2024-2026
Notification Date
22-06-2023
Notification For
Other notification
Identifier
in.gazette.punjabdsa.2026-01-16.90151
Languages
English, Punjabi

click here for IIIF manifest

PART I] PUNJAB GOVT. GAZ., JANUARY 16, 2026 (PAUSA 26, 1947 SAKA) 109

Published by Authority

No. 3] CHANDIGARH, FRIDAY, JANUARY 16, 2026 (PAUSA 26, 1947 SAKA

PART I

Punjab Government Notifications and Orders

ਪੰਜਾਬ ਸਰਕਾਰ

ਸਿਹਤ ਤੇ ਪਰਿਵਾਰ ਭਲਾਈ ਵਿਭਾਗ

(ਸਿਹਤ-2 ਸ਼ਾਖਾ)

ਅਧਿਸੂਚਨਾ

ਮਿਤੀ 22 ਜੂਨ, 2023

ਨੰ:19/10/2015-2ਸਿ2/788.-ਡਾ. ਪ੍ਰਭਜੋਤ ਕੌਰ, ਮੈਡੀਕਲ ਅਫਸਰ, ਮੈਰਿਟ ਨੰ:4/ਸਪੋਰਟਸ/09, ਸਿਵਲ ਡਿਸਪੈਂਸਰੀ, ਤ੍ਰਿਪੜੀ, ਪਟਿਆਲਾ ਵਿਰੁੱਧ ਮਿਤੀ 31.08.2016 ਤੋਂ ਲਗਾਤਾਰ ਡਿਊਟੀ ਤੋਂ ਗੈਰ ਹਾਜਰ ਰਹਿਣ ਕਾਰਨ ਪੱਤਰ ਨੰ: 19/10/2015-2ਸਿ2/3422-24 ਮਿਤੀ 25.11.2020 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਰੂਲਜ 1970 ਦੇ ਨਿਯਮ 8 ਅਧੀਨ ਹੇਠ ਲਿਖੇ ਦੋਸ਼ਾ ਤਹਿਤ ਦੋਸ਼ ਸੂਚੀ ਜਾਰੀ ਕੀਤੀ ਗਈ:-

1. ਮਿਤੀ 31.08.2016 ਤੋਂ ਮਨਮਰਜੀ ਨਾਲ ਡਿਊਟੀ ਤੋਂ ਗੈਰ ਹਾਜਰ ਰਹਿਣਾ।

2. ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ।

3. ਸਰਕਾਰੀ ਕੰਮ ਵਿੱਚ ਵਿਘਨ ਪਾਉਣਾ।

2. ਡਾਕਟਰ ਵਲੋਂ ਦੋਸ਼ ਸੂਚੀ ਦੇ ਸਬੰਧ ਵਿੱਚ ਕੋਈ ਵੀ ਜਵਾਬ ਪ੍ਰ਼ਾਪਤ ਨਹੀਂ ਹੋਇਆ ਅਤੇ ਇਸ ਸਬੰਧੀ ਸਿਵਲ ਸਰਜਨ, ਪਟਿਆਲਾ ਵਲੋਂ ਪੱਤਰ ਨੰ: ਅਮਲਾ-1/2021/1942-43 ਮਿਤੀ 10.02.2021 ਰਾਹੀਂ ਸੂਚਿਤ ਕੀਤਾ ਗਿਆ ਕਿ ਡਾਕਟਰ India Left ਕਰ ਗਈ ਹੈ।ਇਸ ਲਈ ਪੱਤਰ ਨੰ:19/10/2015-2ਸਿ2/2291-93, ਮਿਤੀ 30.03.2021 ਰਾਹੀਂ ਇਸ ਕੇਸ ਵਿੱਚ ਡਾ: ਅਰਵਿੰਦਰ ਸਿੰਘ, ਆਈ.ਏ.ਐਸ (ਰਿਟਾ) ਨੂੰ ਪੜਤਾਲ ਕਰਨ ਲਈ ਬਤੌਰ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ।ਪੜਤਾਲੀਆ ਅਫਸਰ ਵਲੋਂ ਮਿਤੀ 20.07.2021 ਰਾਹੀਂ ਆਪਣੀ ਪੜਤਾਲ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਉਨ੍ਹਾਂ ਵਲੋਂ ਡਾਕਟਰ ਵਿਰੁੱਧ ਲਗਾਏ ਸਾਰੇ ਦੋਸ਼ ਸਿੱਧ ਕਰਾਰ ਦਿੱਤੇ ਗਏ। ਇਸ ਉਪਰੰਤ ਪੱਤਰ ਨੰ: 19/10/2015-2ਸਿ2/4419-20, ਮਿਤੀ 5.08.2021 ਰਾਹੀਂ ਪੜਤਾਲ ਰਿਪੋਰਟ ਦੀ ਕਾਪੀ ਡਾਕਟਰ ਨੂੰ ਆਪਣਾ ਜਵਾਬ/ਸਪਸ਼ਟੀਕਰਨ ਦੇਣ ਲਈ ਭੇਜੀ ਗਈ, ਪ੍ਰੰਤੂ ਡਾਕਟਰ ਵੱਲੋਂ ਕੋਈ ਵੀ ਜਵਾਬ ਪ੍ਰਤਾਪ ਨਹੀਂ ਹੋਇਆ।ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਲੋਂ ਪੱਤਰ ਨੰ:

ਈ2(6)ਪੰ:22/1338 ਮਿਤੀ 22.03.2022 ਰਾਹੀਂ ਸੂਚਿਤ ਕੀਤਾ ਗਿਆ ਕਿ "ਪੜਤਾਲ ਰਿਪੋਰਟ ਦੀ ਕਾਪੀ ਦਸਤੀ ਡਾਕਟਰ ਦੇ ਘਰ ਦੇ ਮੈਂਬਰਾਂ ਨੂੰ ਦਿੱਤੀ ਗਈ ਸੀ, ਉਨ੍ਹਾਂ ਵਲੋ ਕਿਹਾ ਗਿਆ ਹੈ ਕਿ ਡਾਕਟਰ ਯੂ.ਐਸ.ਏ ਚਲੇ ਗਏ (109) 110 PUNJAB GOVT. GAZ., JANUARY 16, 2026 (PAUSA 26, 1947 SAKA) PART I] ਹਨ।ਇਸ ਉਪਰੰਤ ਕੁਦਰਤੀ ਨਿਆਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਪੱਤਰ ਨੰ:19/10/2015-2ਸਿ2/1640-42, ਮਿਤੀ 04.05.2022 ਰਾਹੀਂ ਡਾਕਟਰ ਨੂੰ ਮਿਤੀ 18.05.2022 ਨੂੰ 12.30 ਵਜੇ ਨਿਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ ਪ੍ਰੰਤੂ ਉਹ

ਨਿਜੀ ਸੁਣਵਾਈ ਵਿੱਚ ਵੀ ਹਾਜਰ ਨਹੀਂ ਹੋਈ।ਮਿਸਲ ਤੇ ਆਏ ਤੱਥਾਂ ਅਤੇ ਸਾਰੇ ਮਾਮਲੇ ਨੂੰ ਵਿਚਾਰਨ ਉਪਰੰਤ ਸਮਰੱਥ ਅਥਾਰਟੀ ਵਲੋਂ ਡਾ. ਪ੍ਰਭਜੋਤ ਕੌਰ, ਮੈਡੀਕਲ ਅਫਸਰ, ਮੈਰਿਟ ਨੰ:4/ਸਪੋਰਟਸ/09, ਸਿਵਲ ਡਿਸਪੈਂਸਰੀ, ਤ੍ਰਿਪੜੀ, ਪਟਿਆਲਾ ਨੂੰ Dismiss ਕਰਨ ਦਾ ਆਰਜੀ ਫੈਸਲਾ ਲਿਆ ਗਿਆ ਅਤੇ ਪੱਤਰ ਨੰ: 19/10/2015-2ਸਿ2/487-88, ਮਿਤੀ 12.04.2023 ਰਾਹੀਂ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨੂੰ ਡਾਕਟਰ ਦੀਆਂ ਸੇਵਾਵਾਂ ਡਿਸਮਿਸ ਕਰਨ ਸਬੰਧੀ ਪ੍ਰਵਾਨਗੀ ਦੇਣ ਲਈ ਲਿਖਿਆ ਗਿਆ। ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵਲੋਂ ਆਪਣੇ ਪੱਤਰ ਨੰ: ਡਿਸ.325/2023/ਅ-7/896 ਮਿਤੀ 31.05.2023 ਰਾਹੀਂ ਡਾਕਟਰ ਨੂੰ ਸਰਕਾਰੀ ਨੌਕਰੀ ਤੋਂ ਡਿਸਮਿਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ।

3. ਉਕਤ ਦਰਸਾਈ ਸਥਿਤੀ ਅਤੇ ਡਾਕਟਰ ਦੇ ਘਰ ਦੇ ਮੈਂਬਰਾਂ ਦੇ ਬਿਆਨਾਂ ਤੋਂ ਇਹ ਸਪਸ਼ਟ ਹੈ ਕਿ ਡਾ. ਪ੍ਰਭਜੋਤ ਕੌਰ, ਮੈਡੀਕਲ ਅਫਸਰ India Left ਕਰਕੇ U.S.A. ਚਲੀ ਗਈ ਹੈ ਅਤੇ ਇਸ ਕਾਰਣ ਹੀ ਉਹ ਜਾਣਬੁੱਂਝ ਕੇ ਮਿਤੀ 31.08.2016

ਤੋਂ ਲਗਾਤਰ ਡਿਊਟੀ ਤੋਂ ਗੈਰ ਹਾਜਰ ਰਹੀ ਅਤੇ ਸਰਕਾਰ ਵਲੋਂ ਡਿਊਟੀ ਤੇ ਹਾਜਰ ਹੋਣ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਬਾਵਜੂਦ ਵੀ ਹਾਜਰ ਨਹੀਂ ਹੋਈ।

4. ਇਸ ਲਈ ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵਲੋਂ ਡਾਕਟਰ ਨੂੰ ਡਿਸਮਿਸ ਕਰਨ ਸਬੰਧੀ ਪ੍ਰਾਪਤ ਸਹਿਮਤੀ ਦੇ ਸਨਮੁੱਖ ਪੰਜਾਬ ਦੇ ਰਾਜਪਾਲ ਜੀ ਵਲੋਂ ਡਾ. ਪ੍ਰਭਜੋਤ ਕੌਰ, ਮੈਡੀਕਲ ਅਫਸਰ, ਮੈਰਿਟ ਨੰ:4/ਸਪੋਰਟਸ/09, ਸਿਵਲ ਡਿਸਪੈਂਸਰੀ, ਤ੍ਰਿਪੜੀ, ਜਿਲ੍ਹਾ ਪਟਿਆਲਾ ਨੂੰ ਪੰਜਾਬ ਸਿਵਲ ਸੇਵਾਵਾਂ (ਸਜ੍ਹਾ ਤੇ ਅਪੀਲ) ਨਿਯਮ ਦੇ ਨਿਯਮ 5(ix) ਵਿੱਚ ਦਰਸਾਈ ਵੱਡੀ ਸਜਾ ਦਿੰਦੇ ਹੋਏ ਉਸ ਨੂੰ ਸਰਕਾਰੀ ਨੌਕਰੀ ਤੋਂ ਗੈਰ ਹਾਜਰੀ ਦੀ ਮਿਤੀ 31.08.2016 ਤੋਂ ਡਿਸਮਿਸ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਇਸ ਡਾਕਟਰ ਨੂੰ ਵਾਪਸ ਸਰਕਾਰੀ ਸੇਵਾ ਵਿੱਚ ਆਉਣ ਦਾ ਹੱਕ ਨਹੀਂ ਹੋਵੇਗਾ ਅਤੇ ਡਾਕਟਰ ਤੋਂ ਬਾਂਡ ਦੀ ਰਕਮ ਜਾਂ ਹੋਰ ਬਕਾਇਆ ਰਕਮ ( ਜੇਕਰ ਕੋਈ ਹੋਵੇ), ਵਸੂਲ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਰਹੇਗਾ।

ਸਹੀ/-

ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,

ਮਿਤੀ 21 ਜੂਨ, 2023

ਸਿਹਤ ਤੇ ਪਰਿਵਾਰ ਭਲਾਈ ਵਿਭਾਗ

3610/1-2026/Pb. Govt. Press, S.A.S. Nagar

Cite this issue. Punjab Gazette, Government of Punjab, 16 January 2026. Indian Gazettes, https://egazette.servantsofknowledge.in/details/in.gazette.punjabdsa.2026-01-16.90151/. Archive identifier in.gazette.punjabdsa.2026-01-16.90151.