Servants of Knowledge
Punjab Gazette · Government of Punjab

ਡਾ.ਹਰਮਨਪ੍ਰੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਹਾਂਸ ਕਲਾਂ, ਜਿਲ੍ਹਾ ਲੁਧਿਆਣਾ (ਹੁਣ ਗੈਰ—ਹਾਜਰ) ਦੀ ਸਰਕਾਰੀ

Published 23 January 2026

Department
Animal Husbandry Dairy Development and Fisheries
Type
Ordinary
Notification no.
ਨੰ:09/08/2023—ਪ.ਪ.1(5)/3519
Category
Part - I
Gazetteid
CHD/0092/2024-2026
Notification Date
19-03-2024
Notification For
Other notification
Identifier
in.gazette.punjabdsa.2026-01-23.90255
Languages
English, Punjabi

click here for IIIF manifest

PART I] PUNJAB GOVT. GAZ., JANUARY 23, 2026 (MAGHA 3, 1947 SAKA) 147

Published by Authority

No. 4] CHANDIGARH, FRIDAY, JANUARY 23, 2026 (MAGHA 3, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ ਪਾਲਣ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 19 ਮਾਰਚ, 2024

ਨੰ:09/08/2023-ਪ.ਪ.1(5)/3519:-ਡਾ.ਹਰਮਨਪ੍ਰੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਹਾਂਸ ਕਲਾਂ, ਜਿਲ੍ਹਾ ਲੁਧਿਆਣਾ (ਹੁਣ ਗੈਰ-ਹਾਜਰ) ƒ ਮਿਤੀ 05.11.2022 ਤੋ ਸਮਰੱਥ ਅਧਿਕਾਰੀ ਤੋ ਛੁੱਟੀ ਮੰਨਜੂਰ ਕਰਵਾਏ ਬਿਨ੍ਹਾ ਆਪਣੀ ਮਰਜੀ ਨਾਲ ਲਗਾਤਾਰ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਯਾਦ ਪੱਤਰ ਨੰ:09/08/2023-ਪ.ਪ.1(5)/1143, ਮਿਤੀ 23.02.2023 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾਂ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਚਾਰਜਸੀਟ ਕਰਕੇ ਉਤਰ 21 ਦਿਨ੍ਹਾਂ ਦੇ ਅੰਦਰ-ਅੰਦਰ ਸਮੱਰਥ ਅਧਿਕਾਰੀ ƒ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ।

ਡਾਇਰੈਕਟਰ, ਪਸ਼ੂ ਪਾਲਣ ਵੱਲੋਂ ਪੱਤਰ ਨੰ:2023/ਅ-2/923, ਮਿਤੀ 03.04.2023 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਲੁਧਿਆਣਾ ਦੇ ਪੱਤਰ ਨੰ: 262, ਮਿਤੀ 27.03.2023 ਅਨੁਸਾਰ ਅਧਿਕਾਰੀ ਦੇ ਘਰੇਲੂ ਪਤੇ ਤੇ ਉਸ ਦੇੇ ਪਿਤਾ ਸ੍ਰੀ ਕਰਨੈਲ ਸਿੰਘ ਵੱਲੋਂ ਚਾਰਜਸੀਟ ਦੀ ਕਾਪੀ ਪ੍ਰਾਪਤ ਕੀਤੀ ਗਈ ਸੀ। ਪ੍ਰੰਤੂ ਇਸ ਅਧਿਕਾਰੀ ਵੱਲੋਂ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀ ਦਿੱਤਾ ਗਿਆ ਸੀ।

2. ਸਰਕਾਰ ਦੇ ਪਿ.ਅੰ.ਨੰ. 09/08/2023-ਪ.ਪ.1(5)/2670, ਮਿਤੀ 04.05.2023 ਰਾਹੀ ਸ੍ਰੀ ਗੁਰਦੀਪ ਸਿੰਘ, ਪੀ.ਸੀ.ਐਸ (ਰਿਟਾਇਰਡ) ƒ " ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ। ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 25.05.2023 ਅਨੁਸਾਰ ਰਜਿਸਟਰਡ ਨੋਟਿਸ ਜਾਰੀ ਹੋਣ ਅਤੇ ਮਿਤੀ 18.05.2023 ƒ ਪ੍ਰਮੁੱਖ ਅਖਬਾਰਾ (ਜਗਬਾਣੀ ਅਤੇ ਦੀ ਟ੍ਰਿਬਿਊਨ) ਰਾਹੀ ਪਬਲਿਕ ਨੋਟਿਸ ਦੇਣ ਦੇ ਬਾਵਜੂਦ ਵੀ ਦੋਸ਼ੀ ਅਧਿਕਾਰੀ ਪੜਤਾਲ ਵਿੱਚ ਹਾਜਰ ਨਹੀ ਹੋਇਆ ਸੀ। ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 25.05.2023 ਰਾਹੀ ਅਧਿਕਾਰੀ ਵਿਰੁੱਧ ਚਾਰਜਸੀਟ ਵਿੱਚ ਲਗਾਏ ਸਾਰੇ ਦੋਸ਼ ਸਿੱਧ ਹੋਣੇ ਕਰਾਰ ਪਾਏ ਗਏ ਹਨ।

3. ਇਸ ਵਿਭਾਗ ਦੇ ਰਜਿਸਟਰਡ ਮੀਮੋ ਨੰ: 09/08/2023-ਪ.ਪ.1(5)/4434, ਮਿਤੀ 15.06.2023 ਰਾਹੀ ਡਾ.ਹਰਮਨਪ੍ਰੀਤ ਸਿੰਘ, ਵੈਟਰਨਰੀ ਅਫਸਰ ƒ ਪੜਤਾਲ ਰਿਪੋਰਟ ਮਿਤੀ 25.05.2023 ਦੀ ਕਾਪੀ ਉਸ ਦੇ ਘਰੇਲੂ ਪਤੇ ਤੇ ਭੇਜ ਕੇ 21 ਦਿਨਾਂਦੇ ਅੰਦਰ-ਅੰਦਰ ਆਪਣੇ ਪੱਖ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਡਾਇਰੈਕਟਰ,ਪਸ਼ੂ ਪਾਲਣ ਵੱਲੋਂ ਪੱਤਰ ਨੰ: 2023/ਅ-2/2388, ਮਿਤੀ 04.09.2023 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਲੁਧਿਆਣਾ ਦੇ ਪੱਤਰ ਨੰ: (147) 148 PUNJAB GOVT. GAZ., JANUARY 23, 2026 (MAGHA 3, 1947 SAKA) PART I] 713, ਮਿਤੀ 30.08.2023 ਅਨੁਸਾਰ ਜਦੋ ਡਾ.ਹਰਮਨਪ੍ਰੀਤ ਸਿੰਘ, ਵੈਟਰਨਰੀ ਅਫਸਰ ਦੇ ਘਰੇਲੂ ਪਤੇ ਤੇ ਪੜਤਾਲ ਰਿਪੋਰਟ ਦੀ ਕਾਪੀ ਡਲੀਵਰ ਕਰਵਾਉਣ ਗਏ ਤਾ ਅਧਿਕਾਰੀ ਦੇ ਘਰ ਨੂੰ ਤਾਲਾ ਲੱਗਾ ਹੋਣ ਕਰਕੇ ਕ੍ਰਮਚਾਰੀ ਵੱਲੋਂ ਪੜਤਾਲ ਰਿਪੋਰਟ ਦੀ ਕਾਪੀ ਅਧਿਕਾਰ ਦੇ ਘਰ ਦੇ ਮੇਨ ਗੇਟ ਤੇ ਚਿਪਕਾ ਦਿੱਤੀ ਸੀ। ਇਸ ਅਧਿਕਾਰੀ ਵਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ਸੀ।

4. ਇਸ ਤਰਾਂ ਅਧਿਕਾਰੀ ਵਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀ ਦਿੱਤਾ ਗਿਆ ਸੀ, ਜਿਸ ਤੋ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਪੱਤਰ ਦਾ ਉੱਤਰ ਨਹੀ ਦੇਣਾ ਚਾਹੁੰਦਾ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ।ਇਸ ਲਈ ਸਮਰੱਥ ਅਥਾਰਿਟੀ ਵਲੋ ਡਾ.ਹਰਮਨਪ੍ਰੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਹਾਂਸ ਕਲਾਂ ਜਿਲ੍ਹਾ ਲੁਧਿਆਣਾ (ਹੁਣ ਗੈਰ-ਹਾਜਰ) ƒ ਉਸ ਦੀ ਗੈਰ-ਹਾਜ਼ਰੀ ਦੀ ਮਿਤੀ 05.11.2022 ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੌਰ ਤੇ ਫੈਸਲਾ ਲਿਆ ਗਿਆ ਸੀ।ਇਸ ਅਧਿਕਾਰੀ ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲ ਦੀੇ ਸਹਿਮਤੀ ਪ੍ਰਾਪਤ ਕਰਨ ਬਾਰੇ ਮੀਮੋ ਨੰ:09/08/2023-ਪ.ਪ.1(5) /9048, ਮਿਤੀ 29.11.2023 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋ ਪੱਤਰ ਨੰ:ਡਿਸ/195/2023/ਅ-7/7855, ਮਿਤੀ 04.03.2024 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਡਾ.ਹਰਮਨਪ੍ਰੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਹਾਂਸ ਕਲਾਂ, ਜਿਲ੍ਹਾ ਲੁਧਿਆਣਾ (ਹੁਣ ਗੈਰ-ਹਾਜਰ) ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।

5. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ,ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਡਾ.ਹਰਮਨਪ੍ਰੀਤ ਸਿੰਘ, ਵੈਟਰਨਰੀ ਅਫਸਰ ਪੁੱਤਰ ਸ਼੍ਰੀ ਕਰਨੈਲ ਸਿੰਘ, ਵਾਸੀ ਮਕਾਨ ਨੰ:3/171, ਅਵਤਾਰ ਨਗਰ, ਮੰਡੀ ਮੁੱਲਾਂਪੁਰ, ਜਿਲ੍ਹਾ ਲੁਧਿਆਣਾ ƒ ਸਮਰੱਥ ਅਧਿਕਾਰੀ ਤੋ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 05.11.2022 ਤੋ ਆਪਣੀ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ,1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ: 09/08/2023-ਪ.ਪ.1(5)/1143, ਮਿਤੀ 23.02.2023 ਰਾਹੀ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 05.11.2022 ਤੋਂ ਸਰਕਾਰੀ ਸੇਵਾ ਤੋ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।

ਸਹੀ/-

ਵਿਕਾਸ ਪ੍ਰਤਾਪ

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ

ਮਿਤੀ 14 ਮਾਰਚ, 2024 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ।

3616/1-2026/Pb. Govt. Press, S.A.S. Nagar

Cite this issue. Punjab Gazette, Government of Punjab, 23 January 2026. Indian Gazettes, https://egazette.servantsofknowledge.in/details/in.gazette.punjabdsa.2026-01-23.90255/. Archive identifier in.gazette.punjabdsa.2026-01-23.90255.