Servants of Knowledge
Punjab Gazette · Government of Punjab

ਡਾ. ਅਮਨਜੋਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ, ਮਹਿਲਾਂ ਚੌਕ , ਜਿਲ੍ਹਾ ਸੰਗਰੂਰ (ਹਣੁ ਗੈਰ— ਹਾਜ਼ਰ) ਨੂੰ ਮਿਤੀ

Published 23 January 2026

Department
Animal Husbandry Dairy Development and Fisheries
Type
Ordinary
Notification no.
ਨੰ: 09/57/2022—ਪ.ਪ.1(5)/5426
Category
Part - I
Gazetteid
CHD/0092/2024-2026
Notification Date
22-07-2023
Notification For
Other notification
Identifier
in.gazette.punjabdsa.2026-01-23.90257
Languages
English, Punjabi

click here for IIIF manifest

PART I] PUNJAB GOVT. GAZ., JANUARY 23, 2026 (MAGHA 3, 1947 SAKA) 211

Published by Authority

No. 4] CHANDIGARH, FRIDAY, JANUARY 23, 2026 (MAGHA 3, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ ਪਾਲਣ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 22 ਜੁਲਾਈ, 2023

ਨੰ: 09/57/2022-ਪ.ਪ.1(5)/5426 .- ਡਾ. ਅਮਨਜੋਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ, ਮਹਿਲਾਂ ਚੌਕ , ਜਿਲ੍ਹਾ ਸੰਗਰੂਰ (ਹੁਣ ਗੈਰ- ਹਾਜ਼ਰ) ƒ ਸਮਰੱਥ ਅਧਿਕਾਰੀ ਤੋਂ ਛੁਟੀ ਮੰਨਜੂਰ ਕਰਵਾਏ ਬਿਨ੍ਹਾ ਮਿਤੀ 05.12.2022 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਸਰਕਾਰ ਦੇ ਯਾਦ ਪੱਤਰ ਨੰ: 9/57/2022-ਪ.ਪ.1(5)/09, ਮਿਤੀ 02.01.2023 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਵਲੀ,1970 ਦੇ ਨਿਯਮ 8 ਅਧੀਨ ਚਾਰਜਸੀਟ ਜਾਰੀ ਕੀਤੀ ਗਈ ਸੀ।ਚਾਰਜਸੀਟ ਦਾ ਪੱਤਰ ਡਾਕ ਵਿਭਾਗ ਵੱਲੋ "ਪਤਾ ਕਰਨ ਤੇ ਪਤਾ ਲੱਗਾ ਕਿ ਪ੍ਰਾਪਤ ਕਰਤਾ ਇਥੇ ਨਹੀ ਆਉਂਦਾ ਇਥੇ ਨਹੀ ਮਿਲਦਾ ਹੈ ਅਤੇ ਕੋਈ ਪਤਾ ਨਹੀ ਕਿਥੇ ਹੈ " ਦੇ ਕਥਲਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ । ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਵੱਲੋਂ ਪ੍ਰਾਪਤ ਹੋਏ ਪੱਤਰ ਨੰ: 332, ਮਿਤੀ 01.02.2023 ਅਨੁਸਾਰ ਦਫਤਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਸੰਗਰੂਰ ਦਾ ਕਰਮਚਾਰੀ ਮਿਤੀ 18.01.2023 ਨੂੰ ਗੈਰ-ਹਾਜਰ ਅਧਿਕਾਰੀ ਦੇ ਰਿਹਾਇਸ਼ੀ ਪਤੇ ਤੇ ਸਬੰਧਤ ਦਸਤਾਵੇਜ ਡਲੀਵਰ ਕਰਵਾਉਣ ਗਿਆ ਸੀ, ਪੰ੍ਰਤੂ ਅਧਿਕਾਰੀ ਦੇ ਪਰਿਵਾਰ ਵੱਲੋਂ ਚਾਰਜਸੀਟ ਲੈਣ ਤੋਂ ਇੰਨਕਾਰ ਕਰ ਦਿੱਤਾ ਸੀ।ਇਸ ਅਧਿਕਾਰੀ

ਵੱਲੋਂ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।

2. ਇਸ ਸਰਕਾਰ ਲਈ ਦੇ ਪਿ.ਅੰ.ਨੰ: 09/57/2022-ਪ.ਪ.1(5)/920, ਮਿਤੀ 13.02.2023 ਰਾਹੀ ਅਧਿਕਾਰੀ ਵਿਰੁੱਧ ਲਗਾਏ ਗਏ ਦੋਸ਼ਾ ਦੀ ਰੈਗੂਲਰ ਪੜਤਾਲ ਕਰਨ ਲਈ ਸ਼੍ਰੀ ਗੁਰਦੀਪ ਸਿੰਘ ,ਪੀ.ਸੀ.ਐਸ ਰਿਟਾਇਰਡ ƒ "ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵਲੋ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 10.03.2023 ਅਨੁਸਾਰ ਪੜਤਾਲੀਆ ਅਫਸਰ ਵੱਲੋਂ ਦੋਸ਼ੀ ਅਧਿਕਾਰੀ ਨੂੰ ਲਿਖਤੀ ਤੋਰ ਤੇ ਸੂਚਿਤ ਕਰਨ ਅਤੇ ਮਿਤੀ 03.03.2023 ਨੂੰ "ਜਗਬਾਣੀ ਅਤੇ ਦੀ ਟ੍ਰੀਬਿਊਨ ਰਾਹੀਂ ਸੂਚਿਤ ਕਰਨ ਦੇ ਬਾਵਜੂਦ ਵੀ ਇਹ ਅਧਿਕਾਰੀ ਪੜਤਾਲ ਵਿੱੱਚ ਸ਼ਾਮਲ ਨਹੀਂ ਹੋਇਆ ਸੀ।ਪੜਤਾਲੀਆ ਅਫਸਰ ਵੱਲੋਂ ਪੜਤਾਲ ਰਿਪੋਰਟ ਮਿਤੀ 10.03.2023 ਰਾਹੀਂ ਅਧਿਕਾਰੀ ਵਿਰੁੱਧ ਦੋਸ਼ ਸੂਚੀ ਵਿੱਚ ਦਰਜ ਸਾਰੇ ਦੋਸ਼ ਸਿੱਧ ਕੀਤੇ ਗਏ ਸਨ।

3. ਇਸ ਉਪਰੰਤ ਵਿਭਾਗ ਰਜਿਸਟਰਡ ਮੀਮੋ ਨੰ: 09/57/2022-ਪ.ਪ.1(5) /1854, ਮਿਤੀ 22.3.2023 ਰਾਹੀਂ ਉਸ (211) 212 PUNJAB GOVT. GAZ., JANUARY 23, 2026 (MAGHA 3, 1947 SAKA) PART I] ਨੂੰ ਪੜਤਾਲ ਰਿਪੋਰਟ ਦੀ ਕਾਪੀ ਭੇਜਦੇ ਹੋਏ 21 ਦਿਨ੍ਹਾਂ ਦੇ ਅੰਦਰ-ਅੰਦਰ ਆਪਣਾ ਪੱਖ ਰੱਖਣ ਲਈ ਲਿਖਿਆ ਗਿਆ ਸੀ, ਇਸ ਪੱਤਰ ਡਾਕ ਵਿਭਾਗ ਵੱਲੋਂ "left without address" ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ

ਵੱਲੋਂ ਪੱਤਰ ਨੰ: 1080, ਮਿਤੀ 25.04.2023 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਸੰਗਰੂਰ ਦੇ ਪੱਤਰ ਨੰ:

430, ਮਿਤੀ 05.04.2023 ਅਨੁਸਾਰ ਪੜਤਾਲ ਰਿਪੋਰਟ ਦੀ ਕਾਪੀ ਡਾ. ਅਮਨਜੋਤ ਸਿੰਘ, ਵੈਟਰਨਰੀ ਅਫਸਰ ਨੂੰ ਉਸਦੇ ਘਰੇਲੂ ਪਤੇ ਤੇ ਡਲੀਵਰ ਕਰਵਾਉਣ ਗਏ ਕਰਮਚਾਰੀ ਅਨੁਸਾਰ ਗੈਰ-ਹਾਜਰ ਅਧਿਕਾਰੀ ਦੇ ਪਰਿਵਾਰ ਵੱਲੋ ਪੱਤਰ ਲੈਣ ਤੋਂ ਇੰਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਕੋਈ ਜਵਾਬ ਪ੍ਰਾਪਤ ਨਹੀ ਹੋਇਆ ਸੀ।

4. ਇਸ ਤਰਾਂ ਅਧਿਕਾਰੀ ਵੱਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਉਤਰ ਨਹੀ ਦਿੱਤਾ ਗਿਆ ਸੀ, ਜਿਸ ਤੋ ਸਪੱਸ਼ਟ ਹੈ ਕਿ ਉਹ ਸਰਕਾਰ ਦੇ ਕਿਸੇ ਪੱਤਰ ਦਾ ਉੱਤਰ ਨਹੀ ਦੇਣਾ ਚਾਹੁੰਦਾ ਅਤੇ ਨਾਂ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ। ਇਸ ਲਈ ਸਮੱਰਥ ਅਥਾਰਿਟੀ ਵੱਲੋ ਡਾ. ਅਮਨਜੋਤ ਸਿੰਘ, ਵੈਟਰਨਰੀ ਅਫਸਰ,ਸਿਵਲ ਪਸ਼ੂ ਹਸਪਤਾਲ,ਮਹਿਲਾਂ ਚੌਕ, ਜਿਲ੍ਹਾ ਸੰਗਰੂਰ (ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜ਼ਰੀ ਦੀ ਮਿਤੀ 05.12.2022 ਤੋ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ। ਅਧਿਕਾਰੀ ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਮੀਮੋ ਨੰ: 09/57/2022-ਪ.ਪ.1(5)/4266, ਮਿਤੀ 06.06.2023 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ।

5. ਸਕੱਤਰ,ਪੰਜਾਬ ਲੋਕ ਸੇਵਾ ਕਮਿਸ਼ਨ,ਪਟਿਆਲਾ ਵੱਲੋਂ ਪੱਤਰ ਨੰ: ਡਿਸ 193/2023/ਅ-7/1680, ਮਿਤੀ 26.06.2023 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਡਾ. ਅਮਨਜੋਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਮਹਿਲਾਂ ਚੌਕ, ਜਿਲ੍ਹਾ ਸੰਗਰੂਰ (ਹੁਣ ਗੈਰ-ਹਾਜ਼ਰ) ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।

6. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਡਾ.ਅਮਨਜੋਤ ਸਿੰਘ, ਵੈਟਰਨਰੀ ਅਫਸਰ, ਪੁੱਤਰ ਸ਼੍ਰੀ ਗੁਰਮੀਤ ਸਿੰਘ ਵਾਸੀ ਮਕਾਨ ਨੰ: 251, ਡਰੀਮਲੈਂਡ ਕਲੋਨੀ,ਪਟਿਆਲਾ ਰੋਡ, ਸੰਗਰੂਰ-148001 ਨੂੰ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 05.12.2022 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ: 09/57/2022-ਪ.ਪ.1(5)/09, ਮਿਤੀ 02.01.2023 ਰਾਹੀ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 05.12.2022 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕੀਤਾ ਜਾਂਦਾ ਹੈ।

ਸਹੀ/-

ਵਿਕਾਸ ਪ੍ਰਤਾਪ

ਚੰਡੀਗੜ

ਪ੍ਰਮੱਖ ਸਕੱਤਰ, ਪੰਜਾਬ ਸਰਕਾਰ

ਮਿਤੀ 25 ਜੁਲਾਈ, 2023 ਪਸ਼ੂ ਪਾਲਣ ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

3616/1-2026/Pb. Govt. Press, S.A.S. Nagar

Cite this issue. Punjab Gazette, Government of Punjab, 23 January 2026. Indian Gazettes, https://egazette.servantsofknowledge.in/details/in.gazette.punjabdsa.2026-01-23.90257/. Archive identifier in.gazette.punjabdsa.2026-01-23.90257.