Published by Authority
No. 5] CHANDIGARH, FRIDAY, JANUARY 30, 2026 (MAGHA 10, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
(ਪਸ਼ੂ ਪਾਲਣ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 25 ਅਪ੍ਰੈਲ, 2023
ਨੰ:05/06/2022-ਪ.ਪ.1(9/5)/2510.- ਡਾ. ਨਵਪ੍ਰੀਤ ਕੌਰ, ਵੈਟਰਨਰੀ ਅਫਸਰ, ਸਿਵਲ ਪਸੂ ਹਸਪਤਾਲ ਥਰਾਜ, ਜਿਲਾ ਮੋਗਾ (ਹੁਣ ਗੈਰ-ਹਾਜ਼ਰ) ƒ ਮਿਤੀ 30.12.2021 ਤੋਂ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਨ ਯਾਦ ਪੱਤਰ ਨੰ: 05/06/2022-ਪ.ਪ.1(9)/2453, ਮਿਤੀ 09.06.2022 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾਂ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮ 8 ਅਧੀਨ ਵੱਡੀਆਂ ਸਜ਼ਾਵਾਂ ਦੇਣ ਲਈ ਦੋਸ਼ ਸੂਚੀ ਜਾਰੀ ਕਰਕੇ ਉਤਰ 21 ਦਿਨਾਂ ਦੇ ਅੰਦਰ-ਅੰਦਰ ਸਮਰੱਥ ਅਧਿਕਾਰੀ ƒ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ ਵਲੋਂ ਪ੍ਰਾਪਤ ਹੋਏ ਪੱਤਰ ਨੰ: 1920, ਮਿਤੀ 20.7.2022 ਅਨੁਸਾਰ ਅਧਿਕਾਰਨ ਨੂੰ ਚਾਰਜਸੀਟ ਦੀ ਕਾਪੀ ਸਰਵ ਕਰਵਾਉਣ ਗਏ ਸ਼੍ਰੀ ਬਲਕਰਨ ਸਿੰਘ, ਵੈਟਰਨਰੀ ਇੰਸਪੈਕਟਰ, ਸਿਵਲ ਪਸ਼ੂ ਹਸਪਤਾਲ ਘੋਲੀਆਂ ਖੀਰਦ ਵਲੋਂ ਦੱਸਿਆ ਗਿਆ ਸੀ ਕਿ ਆਸ ਪਾਸ ਦੇ ਲੋਕਾ ਤੋਂ ਪਤਾ ਕੀਤਾ ਗਿਆ ਉਨਾਂ੍ਹ ਵਲੋਂ ਦੱਸਿਆ ਹੈ ਕਿ ਅਧਿਕਾਰਨ ਆਪਣੇ ਪੱਕੇ ਪਤੇ ਤੇ ਨਹੀ ਰਹਿ ਰਹੀ ਸਮੇਤ ਪਰਿਵਾਰ ਕਨੇਡਾ ਰਹਿ ਰਹੀ ਹੈ। ਦੋਸ਼ੀ ਅਧਿਕਾਰਨ ਵਲੋ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਪ੍ਰਾਪਤ ਨਹੀ ਹੋਇਆ ਸੀ।
2. ਇਸ ਉਪਰੰਤ ਮਾਮਲੇ ਦੀ ਸਚਾਈ ਜਾਣਨ ਲਈ ਸਰਕਾਰ ਦੇ ਪਿ.ਅੰ.ਨੰ: 05/06/2022-ਪ.ਪ.1(9)/3806, ਮਿਤੀ 10.08.2022 ਰਾਹੀ ਸ੍ਰੀ ਗੁਰਦੀਪ ਸਿੰਘ, ਪੀ.ਸੀ.ਐਸ (ਰਿਟਾਇਰਡ) ƒ " ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵੱਲੋ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 16.09.2022 ਅਨੁਸਾਰ ਅਧਿਕਾਰਨ ਅਖਬਾਰਾ ਰਾਹੀ ਪਬਲਿਕ ਨੋਟਿਸ ਦੇਣ ਦੇ ਬਾਵਜੂਦ ਪੜਤਾਲੀਆ ਕਾਰਵਾਈ ਵਿੱਚ ਸ਼ਾਮਲ ਨਹੀ ਹੋਈ ਸੀ। ਪੜਤਾਲੀਆ ਅਫਸਰ ਪੜਤਾਲ ਰਿਪੋਰਟ ਮਿਤੀ 16.09.2022 ਵਿੱਚ ਅਧਿਕਾਰਨ ਵਿਰੁੱਧ ਦੋਸ਼ ਸੂਚੀ ਵਿੱਚ ਦਰਜ ਸਾਰੇ ਦੋਸ਼ ਸਿੱਧ ਕੀਤੇ ਗਏ ਸਨ।
3. ਇਸ ਵਿਭਾਗ ਵਲੋਂ ਰਜਿਸਟਰਡ ਮੀਮੋ ਨੰ: 05/06/2022-ਪ.ਪ.1(9/5)/5101, ਮਿਤੀ 04.10.2022 ਰਾਹੀ ਪੜਤਾਲ ਰਿਪੋਰਟ ਮਿਤੀ 16.09.2022 ਦੀ ਕਾਪੀ ਅਧਿਕਾਰਨ ƒ ਭੇਜਕੇ ਟਿੱਪਣੀ ਮੰਗੀ ਗਈ ਸੀ, ਜੋ ਕਿ ਡਾਕ ਵਿਭਾਗ ਵੱਲੋਂ " ਪ੍ਰਾਪਤ 250 PUNJAB GOVT. GAZ., JANUARY 30, 2026 (MAGHA 10, 1947 SAKA) PART I] ਨੰ: 4239, ਮਿਤੀ 22.12.2022 ਦੀ ਕਾਪੀ ਭੇਜ ਕੇ ਸੂਚਿਤ ਕੀਤਾ ਸੀ ਕਿ ਪੜਤਾਲ ਰਿਪੋਰਟ ਦੀ ਕਾਪੀ ਅਧਿਕਾਰਨ ƒ ਸਰਵ ਕਰਵਾਉਣ ਗਏ ਸ਼੍ਰੀ ਰਣਜੋਤ ਸਿੰਘ, ਵੈਟਰਨਰੀ ਇੰਸਪੈਕਟਰ, ਸਿਵਲ ਪਸ਼ੂ ਹਸਪਤਾਲ, ਸੰਗਤਪੁਰਾ ਵੱਲੋਂ ਪੱਤਰ ਨੰ: 32, ਮਿਤੀ 16.12.2022 ਰਾਹੀ ਸੂਚਿਤ ਕੀਤਾ ਸੀ ਕਿ ਜਦੋ ਡਾ. ਨਵਪ੍ਰੀਤ ਕੌਰ, ਵੈਟਰਨਰੀ ਅਫਸਰ ਦੇ ਘਰ ਗਿਆ ਤਾ ਮੇਨ ਗੇਟ ƒ ਤਾਲਾ ਲੱਗਾ ਹੋਇਆ ਸੀ, ਗੇਟ ਦੇ ਉਪਰ ਤੋ ਅੰਦਰ ਦੇਖਣ ਤੋ ਅੰਦਰ ਵੀ ਸਾਰੇ ਪਾਸੋ ਤਾਲੇ ਲੱਗੇ ਹੋਏ ਸਨ। ਆਸ ਪਾਸ ਦੇ ਲੋਕਾ ਤੋਂ ਪਤਾ ਲੱਗਾ ਕਿ ਡਾ. ਨਵਪ੍ਰੀਤ ਕੌਰ, ਵੈਟਰਨਰੀ ਅਫਸਰ ਦਾ ਸਾਰਾ ਪਰਿਵਾਰ ਵਿਦੇਸ ਵਿੱਚ ਰਹਿੰਦਾ ਹੈ। ਕਰਮਚਾਰੀ ਵੱਲੋ ਘਰ ਨੂੰ ਤਾਲਾ ਲੱਗਾ ਹੋਣ ਸਬੰਧੀ ਸਬੂਤ ਵਜੋ ਫੋਟੋਆ ਵੀ ਲਈਆਂ ਗਈਆਂ ਸਨ। ਅਧਿਕਾਰਨ ਵਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈੇ ਜਵਾਬ ਪ੍ਰਾਪਤ ਨਹੀ ਹੋਇਆ ਸੀ। ਜਿਸ ਤੋ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਉਤਰ ਨਹੀ ਦੇਣਾ ਚਾਹੁੰਦੀ ਅਤੇ ਨਾਂ ਹੀ ਅੱਗੇ ਸਰਕਾਰੀ ਸੇਵਾ ਕਰਨੀ ਚਾਹੁੰਦੀ ਹੈ। ਇਸ ਲਈ ਸਮਰੱਥ ਅਥਾਰਿਟੀ ਵੱਲੋਂ ਡਾ. ਨਵਪ੍ਰੀਤ ਕੌਰ, ਵੈਟਰਨਰੀ ਅਫਸਰ, ਸਿਵਲ ਪਸੂ ਹਸਪਤਾਲ ਥਰਾਜ, ਜਿਲਾ ਮੋਗਾ ( ਹੁਣ ਗੈਰ-ਹਾਜਰ) ƒ ਉਸ ਦੀ ਗੈਰ- ਹਾਜਰੀ ਦੀ ਮਿਤੀ 30.12.2021 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਲਏ ਗਏ ਸਿਧਾਂਤਕ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋ ਮੀਮੋ ਨੰ: 05/06/2022-ਪ.ਪ.1(9/5)1121, ਮਿਤੀ 23.02.2023 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ।ਸਕੱਤਰ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਪੱਤਰ ਨੰ: ਡਿਸ 186/2023/ਅ-7/21, ਮਿਤੀ 03.04.2023 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਡਾ.ਨਵਪ੍ਰੀਤ ਕੌਰ, ਵੈਟਰਨਰੀ ਅਫਸਰ ਸਿਵਲ ਪਸੂ ਹਸਪਤਾਲ ਥਰਾਜ, ਜਿਲਾ ਮੋਗਾ (ਹੁਣ ਗੈਰ-ਹਾਜਰ) ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।
4. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਮਿਤੀ 16.09.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਡਾ. ਨਵਪ੍ਰੀਤ ਕੌਰ, ਵੈਟਰਨਰੀ ਅਫਸਰ ਪਤਨੀ ਸ਼੍ਰੀ ਨਵਦੀਪ ਸਿੰਘ ਮਾਨ ਵਾਸੀ ਪਿੰਡ ਤੇ ਡਾਕਘਰ ਸੰਗਤਪੁਰਾ, ਬਾਘਾਪੁਰਾਣਾ, ਜਿਲ੍ਹਾ ਮੋਗਾ ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 30.12.2021 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰਬਰ 05/06/2022-ਪ.ਪ.1(9)/2453, ਮਿਤੀ 09.06.2022 ਰਾਹੀਂ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 30.12.2021 ਤੋਂ ਸਰਕਾਰੀ ਸੇਵਾ ਤੋਂ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।
ਵਿਕਾਸ ਪ੍ਰਤਾਪ
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਮਿਤੀ 24 ਅਪੈ੍ਰਲ, 2023 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
3622/1-2026/Pb. Govt. Press, S.A.S. Nagar