Servants of Knowledge
Punjab Gazette · Government of Punjab

ਡਾ. ਹਰਵਿੰਦਰ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਝੁਨੀਰ, ਜਿਲ੍ਹਾ ਮਾਨਸਾ

Published 30 January 2026

Department
Animal Husbandry Dairy Development and Fisheries
Type
Ordinary
Notification no.
ਨੰ:09/56/2019—ਪ.ਪ.1(9/5)/2522
Category
Part - I
Gazetteid
CHD/0092/2024-2026
Notification Date
25-04-2023
Notification For
Other notification
Identifier
in.gazette.punjabdsa.2026-01-30.90301
Languages
English, Punjabi

click here for IIIF manifest

PART I] PUNJAB GOVT. GAZ., JANUARY 30, 2026 (MAGHA 10, 1947 SAKA) 247

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ ਪਾਲਣ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 25 ਅਪ੍ਰੈਲ, 2023

ਨੰ:09/56/2019-ਪ.ਪ.1(9/5)/2522.- ਡਾ. ਹਰਵਿੰਦਰ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਝੁਨੀਰ, ਜਿਲ੍ਹਾ ਮਾਨਸਾ (ਹੁਣ ਗੈਰ-ਹਾਜ਼ਰ) ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 17.10.2019 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾਂ ਕਾਰਨ ਯਾਦ ਨੰਬਰ 09/56/2019-ਪ.ਪ.1(9)/885, ਮਿਤੀ 18.1.2022 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾਂ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮ 8 ਅਧੀਨ ਚਾਰਜਸੀਟ ਜਾਰੀ ਕੀਤੀ ਗਈ ਸੀ। ਅਧਿਕਾਰੀ ƒ ਜਾਰੀ ਹੋਈਆਂ ਚਾਰਜਸੀਟ ਦਾ ਪੱਤਰ ਡਾਕ ਵਿਭਾਗ ਵੱਲੋਂ "ਸ੍ਰੀਮਾਨ ਜੀ ਸਿਵਲ ਪਸ਼ੂ ਹਸਪਤਾਲ ਝੁਨੀਰ ਤੋਂ ਪਤਾ ਕਰਨ ਤੇ ਪਤਾ ਲੱਗਾ ਕਿ ਪ੍ਰਾਪਤ ਕਰਤਾ ਡਾ ਹਰਵਿੰਦਰ ਸਿੰਘ, ਵੈਟਰਨਰੀ ਅਫਸਰ ਕਨੇਡਾ ਚਲਾ ਗਿਆ ਜੀ@ ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ।ਡਾਇਰੈਕਟਰ, ਪਸ਼ੂ ਪਾਲਣ ਵੱਲੋਂ ਪੱਤਰ ਨੰ: 2264, ਮਿਤੀ 25.02.2022 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਮਾਨਸਾ ਦੇ ਪੱਤਰ ਨੰ: 423, ਮਿਤੀ 17.02.2022 ਅਨੁਸਾਰ ਚਾਰਜਸੀਟ ਦੀ ਕਾਪੀ ਅਧਿਕਾਰੀ ਦੇ ਘਰੇਲੂ ਪਤੇ ਤੇ ਡਲੀਵਰ ਕਰਾਉਣ ਲਈ ਜਿਸ ਅਧਿਕਾਰੀ ਦੀ ਡਿਊਟੀ ਲਗਾਈ ਗਈ ਸੀ, ਵੱਲੋਂ ਦੱਸਿਆ ਗਿਆ ਕਿ ਗੈਰ-ਹਾਜ਼ਰ ਅਧਿਕਾਰੀ ਦੇ ਘਰ ਕੋਈ ਮੈਂਬਰ ਨਾ ਹੋਣ ਕਾਰਨ ਦਸਤਾਵੇਜ ਉਸ ਦੇ ਘਰ ਦੀ ਦੀਵਾਰ ਤੇ ਚਿਪਕਾਉਣ ਉਪਰੰਤ ਫੋਟੋਆ ਲਈਆਂ ਗਈਆਂ ਸਨ। ਪ੍ਰੰਤੂ ਅਧਿਕਾਰੀ ਵੱਲੋਂ ਚਾਰਜਸੀਟ ਦਾ ਕੋਈ ਜਵਾਬ ਨਹੀ ਦਿੱਤਾ ਗਿਆ ਸੀ।

2. ਇਸ ਉਪਰੰਤ ਮਾਮਲੇ ਦੀ ਸਚਾਈ ਜਾਣਨ ਲਈ ਸਰਕਾਰ ਦੇ ਪਿ.ਅੰ.ਨੰ: 09/56/2019-ਪ.ਪ.1(9)/880, ਮਿਤੀ 4.03.2022 ਰਾਹੀ ਅਧਿਕਾਰੀ ਵਿਰੁੱਧ ਰੈਗੂਲਰ ਪੜਤਾਲ ਕਰਨ ਲਈ ਸ੍ਰੀ ਅਮਰਜੀਤ ਸਿੰਘ ਕਟਾਰੀ, ਵਧੀਕ ਜਿਲ੍ਹਾ ਅਤੇ ਸੈਸਨ ਜੱਜ (ਰਿਟਾਇਰਡ) ƒ " ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵੱਲੋ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 06.06.2022 ਅਨੁਸਾਰ ਡਾ. ਹਰਵਿੰਦਰ ਸਿੰਘ, ਵੈਟਰਨਰੀ ਅਫਸਰ, ਸਿਵਲ ਪਸੂ ਹਸਪਤਾਲ, ਝੁਨੀਰ, ਜਿਲ੍ਹਾ ਮਾਨਸਾ (ਹੁਣ ਗੈਰ-ਹਾਜ਼ਰ) ƒ ਮਿਤੀ 21.03.2022 ƒ ਪੜਤਾਲ ਵਿੱਚ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕਰਨ ਲਈ ਪੜਤਾਲੀਆਂ ਅਫਸਰ/ਪੇਸ਼ ਕਰਤਾ ਅਫਸਰ ਵੱਲੋਂ ਬਾਰ-ਬਾਰ ਨੋਟਿਸ ਜਾਰੀ ਕਰਨ ਅਤੇ ਮਿਤੀ 27.04.2022 ਰਾਹੀ ਰੋਜਾਨਾ ਟ੍ਰਿਬਿਊਨ ਅਤੇਪੰਜਾਬ ਅਜੀਤ ਅਖਬਾਰਾ ਵਿੱਚ ਪਬਲਿਕ ਨੋਟਿਸ ਪ੍ਰਕਾਸਿਤ ਕਰਨ ਦੇ ਬਾਵਜੂਦ ਵੀ ਦੋਸ਼ੀ ਅਧਿਕਾਰੀ ਪੜਤਾਲ ਵਿੱਚ ਸ਼ਾਮਲ ਨਹੀ ਹੋਇਆ ਸੀ। ਪੜਤਾਲੀਆ ਅਫਸਰ ਵੱਲੋਂ ਪੇਸ਼ ਕੀਤੀ ਪੜਤਾਲ ਮਿਤੀ 06.06.2022 ਵਿੱਚ ਅਧਿਕਾਰੀ ਵਿਰੁੱਧ ਦੋਸ਼ ਸਿੱਧ ਕੀਤੇ ਸਨ। ( 247 ) 248 PUNJAB GOVT. GAZ., JANUARY 30, 2026 (MAGHA 10, 1947 SAKA) PART I] 3. ਇਸ ਵਿਭਾਗ ਵਲੋਂ ਰਜਿਸਟਰਡ ਮੀਮੋ ਨੰ: 09/56/2019-ਪ.ਪ.1(9)/2934, ਮਿਤੀ 30.06.2022 ਰਾਹੀ ਪੜਤਾਲ ਰਿਪੋਰਟ ਮਿਤੀ 06.06.2022 ਦੀ ਕਾਪੀ ਅਧਿਕਾਰੀ ਦੇ ਘਰੇਲੂ ਪਤੇ ਤੇ ਭੇਜਕੇ ਟਿੱਪਣੀ ਮੰਗੀ ਗਈ ਸੀ। ਅਧਿਕਾਰੀ ਵਲੋਂ ਪੜਤਾਲ ਰਿਪੋਰਟ ਸਬੰਧੀ ਕੋਈ ਟਿਪਣੀ ਪ੍ਰਾਪਤ ਨਹੀ ਹੋਈ ਸੀ। ਜਿਸ ਤੋਂ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀ ਦੇਣਾ ਚਾਹੁੰਦਾ ਅਤੇ ਨਾਂ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ। ਇਸ ਲਈ ਸਮਰੱਥ ਅਥਾਰਿਟੀ ਵੱਲੋਂ ਡਾ. ਹਰਵਿੰਦਰ ਸਿੰਘ, ਵੈਟਰਨਰੀ ਅਫਸਰ, ਸਿਵਲ ਪਸੂ ਹਸਪਤਾਲ, ਝੁਨੀਰ, ਜਿਲ੍ਹਾ ਮਾਨਸਾ ( ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜਰੀ ਦੀ ਮਿਤੀ 17.10.2019 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਲਏ ਗਏ ਸਿਧਾਂਤਕ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਮੀਮੋਂ ਨੰ: 09/56/2019-ਪ.ਪ.1(9/5)/882, ਮਿਤੀ 13.02.2023 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਪੱਤਰ ਨੰ: ਡਿਸ 181/2023/ਅ-7/20, ਮਿਤੀ 03.04.2023 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਡਾ. ਹਰਵਿੰਦਰ ਸਿੰਘ, ਵੈਟਰਨਰੀ ਅਫਸਰ, ਸਿਵਲ ਪਸੂ ਹਸਪਤਾਲ ਝੁਨੀਰ, ਜਿਲ੍ਹਾ ਮਾਨਸਾ (ਹੁਣ ਗੈਰ-ਹਾਜ਼ਰ) ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।

4. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਮਿਤੀ 06.06.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਡਾ. ਹਰਵਿੰਦਰ ਸਿੰਘ, ਵੈਟਰਨਰੀ ਅਫਸਰ ਪੁੱਤਰ ਸ਼੍ਰੀ ਜੀਤ ਸਿੰਘ, ਵਾਸੀ ਪਿੰਡ ਸਰਦੂਲੇਵਾਲਾ, ਤਹਿਸੀਲ ਸਰਦੂਲਗੜ੍ਹ, ਜਿਲ੍ਹਾ ਮਾਨਸਾ ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 17.10.2019 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਨੰਬਰ 09/56/2019-ਪ.ਪ.1(9)/885,, ਮਿਤੀ 18.1.2022 ਰਾਹੀ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 17.10.2019 ਤੋਂ ਸਰਕਾਰੀ ਸੇਵਾ ਤੋਂ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।

ਵਿਕਾਸ ਪ੍ਰਤਾਪ

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ

ਮਿਤੀ 24 ਅਪੈ੍ਰਲ, 2023 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

3622/1-2026/Pb.Govt.Press, S.A.S. Nagar

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90301/. Archive identifier in.gazette.punjabdsa.2026-01-30.90301.