Servants of Knowledge
Punjab Gazette · Government of Punjab

ਡਾ. ਅਮਨਪ੍ਰੀਤ ਕੌਰ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ, ਜਸਪਾਲੋਂ, ਜਿਲ੍ਹਾ ਲੁਧਿਆਣਾ ਨੂੰ ਸਰਕਾਰਦੇੀ ਸੇਵਾ ਤੋ ਡਿਸਮਿ

Published 30 January 2026

Department
Animal Husbandry Dairy Development and Fisheries
Type
Ordinary
Notification no.
ਨੰ: 09/07/2022—ਪ.ਪ.1(5)/4203
Category
Part - I
Gazetteid
CHD/0092/2024-2026
Notification Date
02-06-2023
Notification For
Other notification
Identifier
in.gazette.punjabdsa.2026-01-30.90304
Languages
English, Punjabi

click here for IIIF manifest

PART I] PUNJAB GOVT. GAZ., JANUARY 30, 2026 (MAGHA 10, 1947 SAKA) 251

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ ਪਾਲਣ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 02 ਜੂਨ, 2023

ਨੰ: 09/07/2022-ਪ.ਪ.1(5)/4203.- ਡਾ. ਅਮਨਪ੍ਰੀਤ ਕੌਰ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ, ਜਸਪਾਲੋਂ, ਜਿਲ੍ਹਾ ਲੁਧਿਆਣਾ (ਹੁਣ ਗੈਰ-ਹਾਜਰ) ƒ ਮਿਤੀ 11.08.2018 ਤੋਂ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾ ਆਪਣੀ ਮਰਜੀ ਨਾਲ ਲਗਾਤਾਰ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਇਸ ਵਿਭਾਗ ਵੱਲੋਂ ਯਾਦ ਪੱਤਰ ਨੰ:

09/07/2022-ਪ.ਪ.1(5)/1909, ਮਿਤੀ 11.05.2022 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾਂ ਅਤੇ ਅਪੀਲ) ਨਿਯਮਾਵਲੀ 1970 ਦੇੇ ਨਿਯਮ 8 ਅਧੀਨ ਚਾਰਜਸੀਟ ਜਾਰੀ ਕਰਕੇ ਉਤਰ 21 ਦਿਨ੍ਹਾਂ ਦੇ ਅੰਦਰ-ਅੰਦਰ ਸਮਰੱਥ ਅਧਿਕਾਰੀ ƒ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ। ਚਾਰਜਸੀਟ ਦਾ ਰਜਿਸਟਰਡ ਪੱਤਰ ਡਾਕ ਵਿਭਾਗ ਵੱਲੋਂ "ਇਹ ਵਿਅਕਤੀ ਨੌਕਰੀ ਛੱਡ ਕੇ ਜਾ ਚੁੱਕਾ ਹੈ@ ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਵਲੋਂ ਪੱਤਰ ਨੰ; 1046, ਮਿਤੀ 09.06.2022 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਲੁਧਿਆਣਾ ਦੇ ਪੱਤਰ ਨੰ: 400, ਮਿਤੀ 26.05.2022 ਅਨੁਸਾਰ ਚਾਰਜਸੀਟ ਦੀ ਕਾਪੀ ਅਧਿਕਾਰਨ ਦੇ ਭਰਾ ਸ਼੍ਰੀ ਨਰਪਿੰਦਰ ਸਿੰਘ ਵੱਲੋਂ ਮਿਤੀ 21.05.2022 ƒ ਰਸੀਵ ਕੀਤੀ ਗਈ ਸੀ। ਪ੍ਰੰਤੂ ਇਸ ਅਧਿਕਾਰਨ ਵਲੋ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀ ਦਿੱਤਾ ਗਿਆ ਸੀ।

2. ਸਰਕਾਰ ਦੇ ਪਿੱ.ਅੰ.ਨੰ. 09/07/2022-ਪ.ਪ.1(5)/4194, ਮਿਤੀ 29.08.2022 ਰਾਹੀ ਅਧਿਕਾਰਨ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਰੈਗੂਲਰ ਪੜਤਾਲ ਕਰਨ ਲਈ ਡਾ.ਅਰਵਿੰਦਰ ਸਿੰਘ, ਆਈ.ਏ.ਐਸ (ਰਿਟਾਇਰਡ) ƒ "ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ।ਪੜਤਾਲੀਆ ਅਫਸਰ ਵੱਲੋਂ ਪੇਸ਼ ਕੀਤੀ ਪੜਤਾਲ ਰਿਪਰਟ ਮਿਤੀ 24.11.2022 ਰਾਹੀ ਅਧਿਕਾਰਨ ਵਿਰੁੱਧ ਦੋਸ਼ ਸੂਚੀ ਵਿੱਚ ਦਰਜ ਸਾਰੇ ਦੋਸ਼ ਸਿੱਧ ਕੀਤੇ ਗਏ ਸਨ।

3. ਇਸ ਉਪਰੰਤ ਵਿਭਾਗ ਦੇ ਰਜਿਸਟਰਡ ਮੀਮੋ ਨੰ: 09/07/2022-ਪ.ਪ.1(5)/6470, ਮਿਤੀ 12.12.2022 ਰਾਹੀ ਉਸ ƒ ਪੜਤਾਲ ਰਿਪੋਰਟ ਦੀ ਕਾਪੀ ਅਧਿਕਾਰਨ ƒ ਭੇਜਦੇ ਹੋਏ 21 ਦਿਨ੍ਹਾਂ ਦੇ ਅੰਦਰ-ਅੰਦਰ ਆਪਣਾ ਜਵਾਬ ਭੇਜਣ ਲਈ ਲਿਖਿਆ ਗਿਆ ਸੀ। ਇਹ ਪੱਤਰ ਡਾਕ ਵਿਭਾਗ ਵੱਲੋਂ "Addressee moved@ ਦੇ ਕਥਨਾਂ ਨਾਲ ਵਾਪਿਸ ਪ੍ਰਾਪਤ ਹੋ ਗਿਆ ਅਤੇਅਧਿਕਾਰਨ ਵੱਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਪ੍ਰਾਪਤ ਨਹੀ ਹੋਇਆ। ( 251 ) 252 PUNJAB GOVT. GAZ., JANUARY 30, 2026 (MAGHA 10, 1947 SAKA) PART I] 4. ਇਸ ਤਰਾਂ ਅਧਿਕਾਰਨ ਵੱਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀ ਦਿੱਤਾ ਗਿਆ ਸੀ, ਜਿਸ ਤੋ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਪੱਤਰ ਦਾ ਉਤਰ ਨਹੀ ਦੇਣਾ ਚਾਹੁੰਦੀ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦੀ ਹੈ।ਇਸ ਲਈ ਸਮਰੱਥ ਅਥਾਰਿਟੀ ਵੱਲੋ ਡਾ. ਅਮਨਪ੍ਰੀਤ ਕੌਰ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ,ਜਸਪਾਲੋਂ, ਜਿਲ੍ਹਾ ਲੁਧਿਆਣਾ(ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜਰੀ ਦੀ ਮਿਤੀ 11.08.2018 ਤੋ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ। ਇਸ ਅਧਿਕਾਰਨ ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਮੀਮੋ ਨੰ: 09/07/2022-ਪ.ਪ.1.(5)/1586, ਮਿਤੀ 13.03.2023 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ।

5. ਸਕੱਤਰ,ਪੰੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਪੱਤਰ ਨੰ: ਡਿਸ 190/2023/ਅ-7/680,ਮਿਤੀ 19.05.2023 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਡਾ. ਅਮਨਪ੍ਰੀਤ ਕੌਰ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ ਜਸਪਾਲੋ, ਜਿਲ੍ਹਾ ਲੁਧਿਆਣਾ (ਹੁਣ ਗੈਰ-ਹਾਜਰ) ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।

6. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਡਾ.ਅਮਨਪ੍ਰੀਤ ਕੌਰ, ਵੈਟਰਨਰੀ ਅਫਸਰ ਪੁੱਤਰੀ ਸ੍ਰੀ ਬਹਾਦਰ ਸਿੰਘ, ਪਿੰਡ ਜਟਾਣਾ, ਤਹਿਸੀਲ ਖੰਨਾ, ਜਿਲ੍ਹਾ ਲੁਧਿਆਣਾ ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 11.08.2018 ਤੋ ਆਪਣੀ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ: 09/07/2022-ਪ.ਪ.1(5)/1909, ਮਿਤੀ 11.05.2022 ਰਾਹੀ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 11.08.2018 ਤੋਂ ਸਰਕਾਰੀ ਸੇਵਾ ਤੋ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।

ਵਿਕਾਸ ਪ੍ਰਤਾਪ

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ

ਮਿਤੀ 31 ਮਈ, 2023 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

3622/1-2026/Pb. Govt. Press, S.A.S. Nagar

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90304/. Archive identifier in.gazette.punjabdsa.2026-01-30.90304.