Servants of Knowledge
Punjab Gazette · Government of Punjab

ਸ਼਼੍ਰੀਮਤੀ ਉਪਾਸਨਾ, ਨਰੀਖਕ ਪੜਤਾਲ (ਗੈਰ ਹਾਜ਼ਰ) ਮਿਤੀ 16.07.2019 ਤੋਂ ਲਗਾਤਾਰ ਆਪਣੀ ਡਿਊਟੀ ਤੇ ਗੈਰ ਹਾਜ਼ਰ ਰਹਿਣ ਸਬੰਧੀ

Published 30 January 2026

Department
Cooperation
Type
Ordinary
Notification no.
ਨੰ.64/04/2020—ਸੀ—2(5)/15902
Category
Part - I
Gazetteid
CHD/0092/2024-2026
Notification Date
17-10-2025
Notification For
Other notification
Identifier
in.gazette.punjabdsa.2026-01-30.90307
Languages
English, Punjabi

click here for IIIF manifest

236 PUNJAB GOVT. GAZ., JANUARY 30, 2026 (MAGHA 10, 1947 SAKA) PART I]

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਹਿਕਾਰਤਾ ਵਿਭਾਗ

(ਸਹਿਕਾਰਤਾ-2 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 17 ਅਕਤੂਬਰ, 2025

ਨੰ.64/04/2020-ਸੀ-2(5)/15902.-ਇਹ ਹੈ ਕਿ ਸ਼਼੍ਰੀਮਤੀ ਉਪਾਸਨਾ, ਨਰੀਖਕ ਪੜਤਾਲ (ਗੈਰ ਹਾਜ਼ਰ) ਮਿਤੀ 16.07.2019 ਤੋਂ ਲਗਾਤਾਰ ਆਪਣੀ ਡਿਊਟੀ ਤੇ ਗੈਰ ਹਾਜ਼ਰ ਰਹਿਣ ਦੇ ਦੋਸ਼ ਕਾਰਨ ਸਰਕਾਰ ਦੇ ਪੱਤਰ ਨੰ.64/04/2020-ਸੀ2(5)/1487 ਮਿਤੀ 18.02.2021 ਰਾਹੀਂ ਪੰਜਾਬ ਸਿਵਲ ਸੇਵਾਵਾਂ, (ਸਜ਼ਾ ਅਤੇ ਅਪੀਲ) ਰੂਲਜ, 1970 ਦੇ ਰੂਲ 8 ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ ਸੀ।ਕਰਮਚਾਰਿਕਾ ਵੱਲੋਂ ਦੋਸ਼ ਸੂਚੀ ਦਾ ਜਵਾਬ ਨਹੀਂ ਦਿੱਤਾ ਗਿਆ।ਜਿਸ ਕਾਰਨ ਚੀਫ ਆਡੀਟਰ ਸਹਿਕਾਰੀ ਸਭਾਵਾਂ, ਪੰਜਾਬ ਨੇ ਕਰਮਚਾਰਿਕਾ ਵਿਰੁੱਧ ਅਗਲੇਰੀ ਕਾਰਵਾਈ ਕਰਦੇ ਹੋਏ ਰੈਗੂਲਰ ਪੜਤਾਲ ਕਰਵਾਉਣ ਦੀ ਸ਼ਿਫਾਰਿਸ਼ ਕੀਤੀ ਗਈ।ਮਾਮਲੇ ਦੀ ਸਚਾਈ ਜਾਨਣ ਲਈ ਸਰਕਾਰ ਦੇ ਪੱਤਰ ਨੰ:64/04/2020-ਸੀ2(5)/3181 ਮਿਤੀ 22.03.2023 ਰਾਹੀਂ ਸ਼਼੍ਰੀ ਆਰ.ਸੀ ਨਈਅਰ, ਆਈ.ਏ.ਐਸ (ਰਿਟਾ), ਨੂੰ ਕਰਮਚਾਰਨ ਵਿਰੁੱਧ ਰੈਗੂਲਰ ਪੜਤਾਲ ਕਰਨ ਲਈ ਇੰਨਕੁਆਰੀ ਅਫਸਰ ਨਿਯੁਕਤ ਕੀਤਾ ਗਿਆ।ਪੜਤਾਲੀਆਂ ਅਫਸਰ ਨੇ ਪੜਤਾਲ ਰਿਪੋਰਟ ਵਿੱਚ ਲਿਖਿਆ ਕਿ ਸ਼੍ਰੀਮਤੀ ਉਪਾਸਨਾ ਨਰੀਖਕ ਪੜਤਾਲ ਮਿਤੀ 16.07.2019 ਤੋਂ ਲਗਾਤਾਰ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੀ ਸੀ।ਕਰਮਚਾਰਨ ਨੂੰ ਡਿਊਟੀ ਤੇ ਹਾਜ਼ਰ ਹੋਣ ਲਈ ਲਿਖਿਆ ਗਿਆ ਅਤੇ ਮਿਤੀ 02.06.2023 ਨੂੰ ਦੋ ਅਖਬਾਰਾਂ ਵਿੱਚ (ਪੰਜਾਬੀ ਟ੍ਰਿਬਿਊਨ ਅਤੇ ਅੰਗਰੇਜ਼ੀ), ਪਬਲਿਕ ਨੋਟਿਸ ਕਢਵਾਉਣ ਦੇ ਬਾਵਜੂਦ ਵੀ ਕਰਮਚਾਰਨ ਅੱਜ ਤੱਕ ਭਾਵ ਮਿਤੀ 14.06.2023 ਤੱਕ ਵੀ ਡਿਊਟੀ ਤੇ ਹਾਜ਼ਰ ਨਹੀਂ ਹੋਈ ਅਤੇ ਨਾ ਹੀ ਉਸ ਵੱਲੋਂ ਪੱਤਰਾਂ ਦਾ ਕੋਈ ਜਵਾਬ ਦਿੱਤਾ ਗਿਆ।ਪੜਤਾਲੀਆਂ ਅਫਸਰ ਨੇ ਸ਼਼੍ਰੀਮਤੀ ਉਪਾਸਨਾ ਵਿਰੁੱਧ ਲਗਾਏ ਗਏ ਦੋਸ਼ ਸਿੱਧ ਕੀਤਾ ਗਿਆ।ਪੜਤਾਲੀਆਂ ਅਫਸਰ ਵੱਲੋਂ ਪ੍ਰਾਪਤ ਹੋਈ ਪੜਤਾਲ ਰਿਪੋਰਟ ਮਿਤੀ 21.06.2023 ਦੀ ਕਾਪੀ ਸ਼਼੍ਰੀਮਤੀ ਉਪਾਸਨਾ, ਨਰੀਖਕ ਪੜਤਾਲ ਨੂੰ ਭੇਜਕੇ ਆਪਣਾ ਸਫਾਈ ਪੱਖ ਲਿਖਤੀ ਰੂਪ ਸਮਰੱਥ ਅਧਿਕਾਰੀ ਨੂੰ ਭੇਜਣ ਲਈ ਸਰਕਾਰ ਦੇ ਪੱਤਰ ਨੰ:-64/04/2020-ਸੀ-2(5)/9027 ਮਿਤੀ 26.07.2023 ਰਾਹੀਂ ਲਿਖਿਆ ਗਿਆ ਸੀ, ਪ੍ਰੰਤੂ ਕਰਮਚਾਰਿਕਾ ਵੱਲਂੋ ਕੋਈ ਵੀ ਜਵਾਬ ਪ੍ਰਾਪਤ ਨਹੀਂ ਹੋਇਆ।

2. ਚੀਫ ਆਡੀਟਰ ਸਹਿਕਾਰੀ ਸਭਾਵਾਂ, ਪੰਜਾਬ ਵੱਲਂੋ ਪੱਤਰ ਨੰ- ਆਡਿਟ/ਏਟੀਏ5/2024/154 ਮਿਤੀ 06.03.2024 ਰਾਹੀਂ ਸ਼਼੍ਰੀਮਤੀ ਉਪਾਸਨਾ ਨਰੀਖਕ ਪੜਤਾਲ (ਗੈਰ ਹਾਜ਼ਰ) ਵਿਰੁੱਧ ਪੰਜਾਬ ਸਿਵਲ ਸੇਵਾਵਾਂ, (ਦੰਡ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 5 (ix) ਤਹਿਤ ਇੱਕ ਤਰਫਾ ਕਾਰਵਾਈ ਕਰਦੇ ਹੋੋਏ ਮਿਤੀ 16.07.2019 ਤੋਂ ਸਰਕਾਰੀ ਸੇਵਾ ਤੋਂ ਰੀਮੂਵ ਕਰਨਦੀ ਸ਼ਿਫਾਰਿਸ਼ ਕੀਤੀ ਗਈ।ਜਿਸ ਦੇ ਸਬੰਧ ਵਿੱਚ ਮਾਨਯੋਗ ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਜੀ ਵੱਲੋਂ ਕਰਮਚਾਰਿਕਾ ਨੂੰ ਮਿਤੀ ( 236 ) PART I] PUNJAB GOVT. GAZ., JANUARY 30, 2026 (MAGHA 10, 1947 SAKA) 237 27.03.2024 ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ, ਪੰ੍ਰਤੂ ਇਹ ਕਰਮਚਾਰਿਕਾ ਨਿੱਜੀ ਸੁਣਵਾਈ ਵਾਲੇ ਦਿਨ ਹਾਜ਼ਰ ਨਹੀ ਹੋੋਈ। 3. ਜਿਸ ਕਾਰਨ ਮਾਨਯੋਗ ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਜੀ ਵੱਲੋਂ ਹੁਕਮ ਮਿਤੀ 26.04.2024 ਰਾਹੀਂ ਸ਼਼੍ਰੀਮਤੀ ਉਪਾਸਨਾ, ਨਰੀਖਕ ਪੜਤਾਲ ਨੂੰ ਮਿਤੀ 16.07.2019 ਤੋਂ ਲਗਾਤਾਰ ਆਪਣੀ ਡਿਊਟੀ ਤੇ ਗੈਰ ਹਾਜ਼ਰ ਰਹਿਣ ਕਾਰਨ ਪੰਜਾਬ ਸਿਵਲ ਸੇਵਾਵਾਂ, (ਦੰਡ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 5 (ix) ਤਹਿਤ ਮਿਤੀ 16.07.2019 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਦਾ ਫੈਸਲਾ ਲਿਆ ਗਿਆ ਹੈ।ਇਸ ਸਬੰਧ ਵਿੱਚ ਮਾਨਯੋਗ ਮੁੱਖ ਮੰਤਰੀ, ਪੰਜਾਬ ਬਤੌਰ ਇੰਚਾਰਜ ਸਹਿਕਾਰਤਾ ਮੰਤਰੀ ਜੀ ਵੱਲੋਂ ਮਿਤੀ 05.06.2024 ਨੂੰ ਕਰਮਚਾਰਨ ਦੀਆਂ ਸੇਵਾਵਾਂ ਖਤਮ ਕਰਨ ਸਬੰਧੀ ਦਿੱਤੀ ਪ੍ਰਵਾਨਗੀ ਦੇ ਸਨਮੁੱਖ ਸਰਕਾਰ ਦੇ ਪੱਤਰ ਨੰ:-64/04/2020-ਸੀ-2(5)/6985 ਮਿਤੀ 11.06.2024 ਰਾਹੀਂ ਉਕਤ ਦਿੱਤੀ ਗਈ ਸਜਾ ਦੀ ਪ੍ਰਵਾਨਗੀ ਲੈਣ ਲਈ ਤਜਵੀਜ਼ ਸਕੱਤਰ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਨੂੰ ਭੇਜੀ ਗਈ ਸੀ।

4. ਸਕੱਤਰ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਪੱਤਰ ਨੰ.ਡਿਸ74/2025/ਅ-7/2338 ਮਿਤੀ 30.09.2025 ਰਾਹੀਂ ਸ਼੍ਰ਼ੀਮਤੀ ਉਪਾਸਨਾ, ਨਰੀਖਕ ਪੜਤਾਲ ਨੂੰ ਮਿਤੀ 16.07.2019 ਤੋਂ ਲਗਾਤਾਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਕਾਰਣ ਪੰਜਾਬ ਸਿਵਲ ਸੇਵਾਵਾਂ, (ਦੰਡ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 5 (ix) ਤਹਿਤ ਮਿਤੀ 16.07.2019 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।ਇਸ ਲਈ ਸ਼਼੍ਰੀਮਤੀ ਉਪਾਸਨਾ, ਨਰੀਖਕ ਪੜਤਾਲ (ਗੈਰ ਹਾਜ਼ਰ) ਨੂੰ ਮਿਤੀ 16.07.2019 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕੀਤਾ ਜਾਂਦਾ ਹੈ।

ਸਹੀ/-

ਚੰਡੀਗੜ੍ਹ

ਸੁਮੇਰ ਸਿੰਘ ਗੁਰਜਰ, ਆਈ.ਏ.ਐਸ ਮਿਤੀ 16 ਅਕਤੂਬਰ, 2025

ਵਿੱਤੀ ਕਮਿਸ਼ਨਰ ਸਹਿਕਾਰਤਾ

3622/1-2026/Pb. Govt. Press, S.A.S. Nagar

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90307/. Archive identifier in.gazette.punjabdsa.2026-01-30.90307.