Servants of Knowledge
Punjab Gazette · Government of Punjab

ਸ਼਼੍ਰੀਮਤੀ ਸਤਵੀਰ ਕੌਰ, ਨਰੀਖਕ ਪੜਤਾਲ (ਗੈਰ ਹਾਜ਼ਰ) ਮਿਤੀ 12.05.2023 ਤੋਂ ਅਣ—ਅਧਿਕਾਰਤ ਤੌਰ ਤੇ ਲਗਾਤਾਰ ਆਪਣੀ ਡਿਊਟੀ ਤ

Published 30 January 2026

Department
Cooperation
Type
Ordinary
Notification no.
ਨੰ.64/06/2023—ਸੀ—2(5)/15908
Category
Part - I
Gazetteid
CHD/0092/2024-2026
Notification Date
17-10-2025
Notification For
Other notification
Identifier
in.gazette.punjabdsa.2026-01-30.90308
Languages
English, Punjabi

click here for IIIF manifest

238 PUNJAB GOVT. GAZ., JANUARY 30, 2026 (MAHGA 10, 1947 SAKA) PART I]

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਹਿਕਾਰਤਾ ਵਿਭਾਗ

(ਸਹਿਕਾਰਤਾ-2 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 17 ਅਕਤੂਬਰ, 2025

ਨੰ.64/06/2023-ਸੀ-2(5)/15908.-ਇਹ ਹੈ ਕਿ ਸ਼਼੍ਰੀਮਤੀ ਸਤਵੀਰ ਕੌਰ, ਨਰੀਖਕ ਪੜਤਾਲ (ਗੈਰ ਹਾਜ਼ਰ) ਮਿਤੀ 12.05.2023 ਤੋਂ ਅਣ-ਅਧਿਕਾਰਤ ਤੌਰ ਤੇ ਲਗਾਤਾਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਅਤੇ ਪੱਤਰਾਂ ਦਾ ਜਵਾਬ ਨਾ ਦੇਣ ਕਾਰਨ ਸਰਕਾਰ ਦੇ ਪੱਤਰ ਨੰ:64/06/2023-ਸੀ2(5)/445 ਮਿਤੀ 12.01.2024 ਰਾਹੀਂ ਪੰਜਾਬ ਸਿਵਲ ਸੇਵਾਵਾਂ, (ਸਜ਼ਾ ਅਤੇ ਅਪੀਲ) ਰੂਲਜ, 1970 ਦੇ ਰੂਲ 8 ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ ਸੀ।ਕਰਮਚਾਰਿਕਾ ਵੱਲਂੋ ਦੋਸ਼ ਸੂਚੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।ਜਿਸ ਦੇ ਸਬੰਧ ਵਿੱਚ ਆਡਿਟ ਅਫਸਰ ਸਹਿਕਾਰੀ ਸਭਾਵਾਂ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸੇਵਾਦਾਰ ਨੂੰ ਦਸਤੀ ਤੌਰ ਤੇ ਉਸਦੇ ਘਰ ਦੇ ਪਤੇ ਤੇ ਪੱਤਰ ਦੇ ਕੇ ਭੇਜਿਆ ਗਿਆ, ਪੰ੍ਰਤੂ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਪੱਤਰ ਲੈਣ ਤੋਂ ਇੰਨਕਾਰ ਕੀਤਾ ਗਿਆ। ਜਿਸ ਕਾਰਨ ਚੀਫ ਆਡੀਟਰ ਸਹਿਕਾਰੀ ਸਭਾਵਾਂ, ਪੰਜਾਬ ਨੇ ਕਰਮਚਾਰਿਕਾ ਵਿਰੁੱਧ ਰੈਗੂਲਰ ਪੜਤਾਲ ਕਰਵਾਉਣ ਸਬੰਧੀ ਸ਼ਿਫਾਰਿਸ਼ ਕੀਤੀ ਗਈ।ਮਾਮਲੇ ਦੀ ਸਚਾਈ ਜਾਨਣ ਲਈ ਸਰਕਾਰ ਦੇ ਪੱਤਰ ਨੰ.64/06/2023-ਸੀ-2(5)/8719-22 ਮਿਤੀ 22.07.2024 ਰਾਹੀਂ ਸ਼਼੍ਰੀ ਬੀ.ਸੀ ਗੁਪਤਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਰਿਟਾ) ਨੂੰ ਕਰਮਚਾਰਨ ਵਿਰੁੱਧ ਰੈਗੂਲਰ ਪੜਤਾਲ ਕਰਨ ਲਈ ਇੰਨਕੁਆਰੀ ਅਫਸਰ ਨਿਯੁਕਤ ਕੀਤਾ ਗਿਆ।ਪੜਤਾਲੀਆਂ ਅਫਸਰ ਨੇ ਪੜਤਾਲ ਰਿਪੋਰਟ ਵਿੱਚ ਕਰਮਚਾਰਨ ਵਿਰੁੱਧ ਵਿਭਾਗ ਵੱਲਂੋ ਲਗਾਏ ਦੋਸ਼ ਸਿੱਧ ਕੀਤੇ ਗਏ।ਪੜਤਾਲੀਆਂ ਅਫਸਰ ਵੱਲਂੋ ਪ੍ਰਾਪਤ ਹੋਈ ਪੜਤਾਲ ਰਿਪੋਰਟ ਮਿਤੀ 30.09.2024 ਦੀ ਕਾਪੀ ਸ਼੍ਰੀਮਤੀ ਸਤਵੀਰ ਕੌਰ, ਨਰੀਖਕ ਪੜਤਾਲ ਨੂੰ ਭੇਜਕੇ ਆਪਣਾ ਸਫਾਈ ਪੱਖ ਲਿਖਤੀ ਰੂਪ ਸਮਰੱਥ ਅਧਿਕਾਰੀ ਨੂੰ ਭੇਜਣ ਲਈ ਸਰਕਾਰ ਦੇ ਪੱਤਰ ਨੰ:-64/06/2023-ਸੀ-2(5)/13447 ਮਿਤੀ 24.10.2024 ਰਾਹੀਂ ਲਿਖਿਆ ਗਿਆ ਸੀ, ਪ੍ਰੰਤੂ ਕਰਮਚਾਰਨ ਵੱਲਂੋ ਇਸ ਸਬੰਧੀ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।

2. ਚੀਫ ਆਡੀਟਰ ਸਹਿਕਾਰੀ ਸਭਾਵਾਂ, ਪੰਜਾਬ ਵੱਲਂੋ ਪੱਤਰ ਨੰ-ਆਡਿਟ/ਏਟੀਏ1/2025/424 ਮਿਤੀ 10.06.2025 ਰਾਹੀਂ ਸ਼਼੍ਰੀਮਤੀ ਸਤਵੀਰ ਕੌਰ, ਨਰੀਖਕ ਪੜਤਾਲ (ਗੈਰ ਹਾਜ਼ਰ) ਨੂੰ ਪੰਜਾਬ ਸਿਵਲ ਸੇਵਾਵਾਂ, (ਸਜ਼ਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 5 (ix) ਤਹਿਤ (Dismissal from service which shall ordinarily be a disqualification for futureemployment under the Government) ਇੱਕ ਤਰਫਾ ਕਾਰਵਾਈ ਕਰਦੇ ਹੋੋਏ ਮਿਤੀ 12.05.2023 ਤੋਂ ਸਰਕਾਰੀ ਸੇਵਾਂ ਤੋਂ ਡਿਸਮਿਸ ਕਰਨ ਦੀ ਸ਼ਿਫਾਰਿਸ਼ ਕੀਤੀ ਗਈ। ( 238 ) PART I] PUNJAB GOVT. GAZ., JANUARY 30, 2026 (MAHGA 10, 1947 SAKA) 239 3. ਜਿਸ ਦੇ ਸਬੰਧ ਵਿੱਚ ਮਾਨਯੋਗ ਵਧੀਕ ਮੁੱਖ ਸਕੱਤਰ ਸਹਿਕਾਰਤਾ ਜੀ ਵੱਲਂੋ ਸ਼੍ਰੀਮਤੀ ਸਤਵੀਰ ਕੌਰ, ਨਰੀਖਕ ਪੜਤਾਲ (ਗੈਰ-ਹਾਜ਼ਰ) ਨੂੰ ਮਿਤੀ 09.07.2025 ਨੂੰ ਸਵੇਰੇ 11.30 ਵਜੇ ਨਿੱਜੀ ਸੁਣਵਾਈ ਦਾ ਮੌਕਾ ਦੇਣ ਸਬੰਧੀ ਹੁਕਮ ਕੀਤੇ ਗਏ। ਸਰਕਾਰ ਦੇ ਪੱਤਰ ਨੰ:-64/06/2023-ਸੀ-2(5)/9000 ਮਿਤੀ 24.06.2025 ਰਾਹੀਂ ਸ਼਼੍ਰੀਮਤੀ ਸਤਵੀਰ ਕੌਰ, ਨਰੀਖਕ ਪੜਤਾਲ ਨੂੰ ਮਿਤੀ 09.07.2025 ਨੂੰ ਨਿੱਜੀ ਸੁਣਵਾਈ ਵਾਲੇ ਦਿਨ ਹਾਜ਼ਰ ਹੋਣ ਲਈ ਲਿਖਿਆ ਗਿਆ, ਪੰ੍ਰਤੂ ਨਿੱਜੀ ਸੁਣਵਾਈ ਵਾਲੇ ਦਿਨ ਵੀ ਕਰਮਚਾਰਨ ਹਾਜ਼ਰ ਨਹੀਂ ਹੋਈ।

4. ਇਸ ਲਈ ਸਮਰੱਥ ਅਧਿਕਾਰੀ ਵੱਲੋਂ ਸ਼਼੍ਰੀਮਤੀ ਸਤਵੀਰ ਕੌਰ, ਨਰੀਖਕ ਪੜਤਾਲ ਨੂੰ ਪੰਜਾਬ ਸਿਵਲ ਸੇਵਾਵਾਂ, (ਦੰਡ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 5 (ix) ਤਹਿਤ ਮਿਤੀ 12.05.2023 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਦੇ ਹੁਕਮ ਕੀਤੇ ਗਏ। ਕਰਮਚਾਰਿਕਾ ਨੂੰ ਡਿਸਮਿਸ ਕਰਨ ਦੇ ਕੀਤੇ ਹੁਕਮਾਂ ਦੀ ਪ੍ਰਵਾਨਗੀ ਮਾਨਯੋਗ ਮੁੱਖ ਮੰਤਰੀ, ਪੰਜਾਬ ਬਤੌਰ ਇੰਚਾਰਜ ਸਹਿਕਾਰਤਾ ਮੰਤਰੀ, ਜੀ ਪਾਸੋਂ ਪ੍ਰਾਪਤ ਕਰਕੇ ਸਰਕਾਰ ਦੇ ਪੱਤਰ ਨੰ-64/06/2023-ਸੀ-2(5)/11603 ਮਿਤੀ 08.08.2025 ਰਾਹੀਂ ਉਕਤ ਦਿੱਤੀ ਗਈ ਸਜ਼ਾ ਦੀ ਪ੍ਰਵਾਨਗੀ ਲੈਣ ਲਈ ਤਜਵੀਜ਼ ਸਕੱਤਰ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਨੂੰ ਭੇਜੀ ਗਈ ਸੀ।

5. ਸਕੱਤਰ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲਂੋ ਪੱਤਰ ਨੰ-ਡਿਸ74/2025/ਅ-7/2329 ਮਿਤੀ 30.09.2025 ਰਾਹੀਂ ਸ਼੍ਰ਼ੀਮਤੀ ਸਤਵੀਰ ਕੌਰ, ਨਰੀਖਕ ਪੜਤਾਲ ਨੂੰ ਮਿਤੀ 12.05.2023 ਤੋਂ ਲਗਾਤਾਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਕਾਰਨ ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 5 (ix) ਤਹਿਤ ਮਿਤੀ 12.05.2023 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।ਇਸ ਲਈ ਸ਼਼੍ਰੀਮਤੀ ਸਤਵੀਰ ਕੌਰ, ਨਰੀਖਕ ਪੜਤਾਲ (ਗੈਰ ਹਾਜ਼ਰ) ਨੂੰ ਮਿਤੀ 12.05.2023 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕੀਤਾ ਜਾਂਦਾ ਹੈ।

ਸਹੀ/-

ਚੰਡੀਗੜ੍ਹ

ਸੁਮੇਰ ਸਿੰਘ ਗੁਰਜਰ, ਆਈ.ਏ.ਐਸ

ਮਿਤੀ 16 ਅਕਤੂਬਰ, 2025

ਵਿੱਤੀ ਕਮਿਸ਼ਨਰ ਸਹਿਕਾਰਤਾ

3622/1-2026/Pb. Govt. Press, S.A.S. Nagar

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90308/. Archive identifier in.gazette.punjabdsa.2026-01-30.90308.