Published by Authority
No. 5] CHANDIGARH, FRIDAY, JANUARY 30, 2026 (MAGHA 10, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਰੱਖਿਆ ਸੇਵਾਵਾਂ ਭਲਾਈ ਵਿਭਾਗ
(ਰੱਖਿਆ ਸੇਵਾਵਾਂ ਭਲਾਈ ਵਿਭਾਗ)
ਦਫਤਰੀ ਹੁਕਮ
No.DSWD-1/29/2022-1DW/I/514693/2023.-ਬ੍ਰਿਗੇ(ਰਿਟਾ.) ਸਤਿੰਦਰ ਸਿੰਘ ਨੂੰ ਵਿਭਾਗ ਵਿੱਚ ਬਤੌਰ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਸਰਕਾਰ ਦੇ ਪਿੱਠ ਅੰਕਣ ਨੰ:1/31/2010-1ਰਭ/1336980/1 ਮਿਤੀ 18.10.2018 ਰਾਹੀਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਪੱਤਰ ਨੰ: 1/3/2019-1ਰਭ/1/11570/2020 ਮਿਤੀ 9.12.2020 ਰਾਹੀਂ ਉਨ੍ਹਾਂ ਦੇ ਸੇਵਾ ਕਾਲ ਵਿੱਚ ਮਿਤੀ 20.12.2020 ਤੋਂ 19.12.2022 ਤੱਕ ਦਾ ਵਾਧਾ ਕੀਤਾ ਗਿਆ ਸੀ। ਸੇਵਾ ਪੂਰੀ ਹੋਣ ਉਪਰੰਤ ਪ੍ਰਬੰਧਕੀ ਜਰੂਰਤਾ ਨੂੰ ਮੁੱਖ ਰੱਖਦੇ ਹੋਏ ਅਧਿਕਾਰੀ ਨੂੰ 3 ਮਹੀਨੇ ਜਾਂ ਨਵੇਂ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਦੀ ਨਿਯੁਕਤੀ, ਜੋ ਵੀ ਪਹਿਲਾਂ ਹੋਵੇ, ਤੱਕ ਵਾਧਾ ਦਿੱਤਾ ਗਿਆ ਸੀ।ਵਿਭਾਗ ਵਿਖੇ ਨਵੇਂ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਦੀ ਨਿਯੁਕਤੀ ਹੋਣ ਤੇ ਅਧਿਕਾਰੀ ਨੂੰ ਮਿਤੀ 22.2.2023(ਬ.ਦੁ) ਤੋਂ ਸੇਵਾ ਮੁਕਤ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿੱਰੁਧ ਕੋਈ ਵਿਭਾਗੀ/ਅਨੁਸ਼ਾਸਨੀ/ਵਿਜੀਲੈਂਸ ਕਾਰਵਾਈ ਲੰਬਤ ਹੋਈ ਜਾਂ ਆਰੰਭ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਹੁਕਮਾਂ ਦਾ ਉਸ ਕਾਰਵਾਈ ਤੇ ਕੋਈ ਅਸਰ ਨਹੀਂ ਹੋਵੇਗਾ।
ਚੰਡੀਗੜ੍ਹ
ਜੇ.ਐਮ.ਬਾਲਾਮੁਰੂਗਨ
ਮਿਤੀ 22 ਫਰਵਰੀ, 2023
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ