Servants of Knowledge
Punjab Gazette · Government of Punjab

The Punjab Scheduled Castes and Backward Classes (Revervation in services) Act, 2006 ਦੀ ਧਾਰਾ 7(2) ਵ

Published 30 January 2026

Department
Home Affairs and Justice
Type
Ordinary
Notification no.
HOME-HM-30ESBM/296/2025-2H3 (E889788)/I/1283216/2026
Category
Part - I
Gazetteid
CHD/0092/2024-2026
Notification Date
05-01-2026
Notification For
Other notification
Identifier
in.gazette.punjabdsa.2026-01-30.90321
Languages
English, Punjabi

click here for IIIF manifest

234 PUNJAB GOVT. GAZ., JANUARY 30, 2026 (MAGHA 10, 1947 SAKA) PART I]

Published by Authority

No. 5] CHANDIGARH, FRIDAY, JANUARY 30, 2026 (MAGHA 10, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-3 ਸ਼ਾਖਾ)

ਹੁਕਮ

ਮਿਤੀ 5 ਜਨਵਰੀ, 2026

HOME-HM-30ESBM/296/2025-2H3 (E889788)/I/1283216/2026.- ਪੰਜਾਬ ਪੁਲਿਸ ਦੇ ਜ਼ਿਲ੍ਹਾ ਕਾਡਰ ਅਤੇ ਆਰਮਡ ਕਾਡਰ ਵਿਚ ਤੈਨਾਤ ਇੰਸਪੈਕਟਰਾਂ ƒ ਬਤੌਰ ਡੀ.ਐਸ.ਪੀ. ਤਰੱਕੀਯਾਬ ਕਰਨ ਸਬੰਧੀ ਮਿਤੀ 23.05.2025 ƒ ਵਿਭਾਗੀ ਤਰੱਕੀ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਸਨਮੁੱਖ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਵੱਲੋਂ ਉਹਨਾਂ ਦੇ ਪੱਤਰ ਮਿਤੀ 01.10.2025 ਰਾਹੀਂ The Punjab Scheduled Castes and Backward Classes (Revervation in services) Act, 2006 ਦੀ ਧਾਰਾ 7(2) ਵਿੱਚ ਦਰਜ਼ ਉਪਬੰਧ ਅਨੁਸਾਰ ਪੰਜਾਬ ਪੁਲਿਸ ਦੇ ਆਰਮਡ ਕਾਡਰ ਦੀਆਂ 3 ਰਾਖਵੀਆਂ ਅਸਾਮੀਆਂ ƒ ਡੀ-ਰਿਜ਼ਰਵ ਕਰਨ ਦੀ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਗਈ ਹੈ ਕਿ ਅਗਲਾ ਆਉਣ ਵਾਲਾ ਨੁਕਤਾ/ਅਸਾਮੀ ਅਨੁਸੂਚਿਤ ਜਾਤੀ ਦੇ ਕਰਮਚਾਰੀ ਰਾਹੀਂ ਭਰਿਆ ਜਾਵੇਗਾ।

2. ਉਕਤ ਪ੍ਰਵਾਨਗੀ ਦੀ ਰੋਸ਼ਨੀ ਵਿੱਚ ਮਿਤੀ 31.12.2025 ƒ ਆਰਮਡ ਕਾਡਰ ਵਿੱਚ ਡੀ.ਐਸ.ਪੀ.ਦੀ ਰਿਟਾਇਰਮੈਂਟ ਕਾਰਨ ਖਾਲੀ ਹੋਈ ਅਸਾਮੀ ਵਿਰੁੱਧ ਯੋਗ ਇੰਸਪੈਕਟਰ ਸ਼੍ਰੀ ਸਰਬਜੀਤ ਸਿੰਘ, 1382/ਪੀ.ਏ.ਪੀ., ਸੀਨੀਆਰਤਾ ਨੰ. 538 (ਆਮ ਵਰਗ ) ƒ ਬਤੌਰ ਉਪ ਕਪਤਾਨ ਪੁਲਿਸ ਦੀ ਆਸਾਮੀ ਤੇ ਛੇਵੇਂ ਤਨਖਾਹ ਕਮਿਸ਼ਨ ਦੀ ਸਿਫਾਰਸਾਂ ਅਨੁਸਾਰ ਸੋਧੇ ਤਨਖਾਹ ਸਕੇਲਾਂ (level 18: 56100-177500) ਵਿੱਚ ਪਦਉੱਨਤ ਕੀਤਾ ਜਾਂਦਾ ਹੈ।

3. ਇਹ ਪਦ-ਉਨਤੀ ਹੇਠ ਲਿਖੀਆਂ ਸ਼ਰਤਾਂ ਤੇ ਹੋਵੇਗੀ:-

1) ਇਹ ਪਦ ਉਨਤੀ ਵੱਖ-ਵੱਖ ਮਾਨਯੋਗ ਅਦਾਲਤਾਂ ਵਿਖੇ ਚੱਲਦੇ ਵੱਖ ਵੱਖ ਕੇਸਾਂ ਦੇ ਅੰਤਮ ਫੈਸਲਿਆਂ ਦੇ ਆਧਾਰ ਤੇ ਸੋਧਣ ਯੋਗ ਹੋਵੇਗੀ।

2) ਮਾਨਯੋਗ ਸੁਪਰੀਮ ਕੋਰਟ ਵਿਖੇ ਸੰਵਿਧਾਨ ਦੀ 85ਵੀ ਸੋਧ ਸਬੰਧੀ ਫੈਸਲੇ ਦੇ ਆਧਾਰ ਤੇ ਪਦ-ਉਨਤੀ ਮੁੜ ਵਿਚਾਰਨਯੋਗ ਹੋਵੇਗੀ।

3) ਜੇਕਰ ਕਿਸੇ ਕਾਰਨ ਵਿਭਾਗ ਦੇ ਇੰਸਪੈਕਟਰਾਂ ਦੀ ਸੀਨੀਆਰਤਾ ਸੂਚੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਆਉਂਦੀ ਹੈ ਤਾਂ ਉਸ ਅਨੁਸਾਰ ਇਸ ਤਰੱਕੀ ਤੇ ਮੁੜ ਵਿਚਾਰ ਕੀਤਾ ਜਾਵੇਗਾ।

( 234 ) PART I] PUNJAB GOVT. GAZ., JANUARY 30, 2026 (MAGHA 10, 1947 SAKA) 235 4) ਇਸ ਅਧਿਕਾਰੀ ਦਾ ਪਰਖ ਕਾਲ ਦਾ ਸਮਾਂ ਇਕ ਸਾਲ ਦਾ ਹੋਵੇਗਾ। 5) ਇਸ ਪਦਉਨਤੀ ਦੇ ਵਿੱਤੀ ਲਾਭ ਡੀ.ਐਸ.ਪੀ ਦੀ ਅਸਾਮੀ ਦਾ ਕਾਰਜਭਾਰ ਸੰਭਾਲਣ ਦੀ ਮਿਤੀ ਤੋਂ ਮਿਲਣਯੋਗ

ਹੋਣਗੇ।

4. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਗਏ ਹਨ।

ਆਲੋਕ ਸ਼ੇਖਰ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 5 ਜਨਵਰੀ, 2026

ਗ੍ਰਹਿ ਮਾਮਲੇ ਵਿਭਾਗ।

3622/1-2026/Pb. Govt. Press, S.A.S. Nagar

Cite this issue. Punjab Gazette, Government of Punjab, 30 January 2026. Indian Gazettes, https://egazette.servantsofknowledge.in/details/in.gazette.punjabdsa.2026-01-30.90321/. Archive identifier in.gazette.punjabdsa.2026-01-30.90321.