Servants of Knowledge
Punjab Gazette · Government of Punjab

ਡਾ.ਅਰਸ਼ਦੀਪ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਅਰਾਈਆਂਵਾਲਾ ਕਲਾਂ ਜਿਲ੍ਹਾ ਫਰੀਦਕੋਟ (ਹੁਣ ਗੈਰ—ਹਾਜਰ) ਨੂੰ ਮਿਤ

Published 06 February 2026

Department
Animal Husbandry Dairy Development and Fisheries
Type
Ordinary
Notification no.
ਨੰ:11/04/2023—ਪ.ਪ.1(5)/3834
Category
Part - I
Gazetteid
CHD/0092/2024-2026
Notification Date
27-03-2024
Notification For
Other notification
Identifier
in.gazette.punjabdsa.2026-02-06.90363
Languages
English, Punjabi

click here for IIIF manifest

266 PUNJAB GOVT. GAZ., FEBRUARY 6, 2026 (MAGHA 17, 1947 SAKA) PART I]

Published by Authority

No. 6] CHANDIGARH, FRIDAY, FEBRUARY 6, 2026 (MAGHA 17, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ ਪਾਲਣ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 27 ਮਾਰਚ, 2024

ਨੰ:11/04/2023-ਪ.ਪ.1(5)/3834.- ਡਾ.ਅਰਸ਼ਦੀਪ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਅਰਾਈਆਂਵਾਲਾ ਕਲਾਂ ਜਿਲ੍ਹਾ ਫਰੀਦਕੋਟ (ਹੁਣ ਗੈਰ-ਹਾਜਰ) ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨਾ ਮਿਤੀ 17.02.2023 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਯਾਦ ਪੱਤਰ ਨੰ:11/04/2023-ਪ.ਪ.1(5)/2871, ਮਿਤੀ 15.05.2023 ਰਾਹੀ ਪੰਜਾਬ ਸਿਵਲ ਸੇਵਾਵਾਂ (ਸਜਾਂ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਚਾਰਜਸੀਟ ਜਾਰੀ ਕਰਕੇ ਉਤਰ 21 ਦਿਨ੍ਹਾਂ ਦੇ ਅੰਦਰ-ਅੰਦਰ ਸਮਰੱਥ ਅਧਿਕਾਰੀ ƒ ਭੇਜਣ ਲਈ ਲਿਖਿਆ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ ਵਲੋਂ ਪੱਤਰ ਨੰ:1435, ਮਿਤੀ 07.06.2023 ਰਾਹੀ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਫਰੀਦਕੋਟ ਦੇ ਪੱਤਰ ਨੰ: 1690, ਮਿਤੀ 30.05.2023 ਅਨੁਸਾਰ ਅਧਿਕਾਰੀ ƒ ਜਾਰੀ ਹੋਈ ਉਕੱਤ ਚਾਰਜਸਸੀਟ ਦੀ ਕਾਪੀ ਅਧਿਕਾਰੀ ਦੇ ਪਿਤਾ ਸ੍ਰੀ ਬਗਜੀਤ ਸਿੰਘ ਗਿੱਲ ਵੱਲੋਂ ਮਿਤੀ 29.05.2023 ƒ ਰਸੀਵ ਕੀਤੀ ਗਈ ਸੀ। ਪ੍ਰੰਤੂ ਇਸ ਅਧਿਕਾਰੀ ਵੱਲੋਂ ਚਾਰਜਸੀਟ ਸਬੰਧ ਵਿੱਚ ਕੋਈ ਜਵਾਬ ਪ੍ਰਾਪਤ ਨਹੀ ਹੋਇਆ ਸੀ।

2. ਸਰਕਾਰ ਦੇ ਪਿ.ਅੰ.ਨੰ. 11/04/2023-ਪ.ਪ.1(5)/5412-16, ਮਿਤੀ 27.07.2023 ਰਾਹੀ ਸ਼੍ਰੀ ਗੁਰਦੀਪ ਸਿੰਘ, ਪੀ.ਸੀ.ਐਸ (ਰਿਟਾ.) ƒ " ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 29.08.2023 ਅਨੁਸਾਰ ਰਜਿਸਟਰਡ ਨੋਟਿਸ/ਪੱਤਰ ਅਧਿਕਾਰੀ ਦੇ ਪਿਤਾ ਸ੍ਰੀ ਬਗਜੀਤ ਸਿੰਘ ਵੱਲੋਂ ਰਸੀਵ ਕਰਨ ਅਤੇ ਪ੍ਰਮੁੱਖ ਅਖਬਾਰਾ ਰਾਹੀ ਪਬਲਿਕ ਨੋਟਿਸ ਦੇਣ ਦੇ ਬਾਵਜੂਦ ਵੀ ਅਧਿਕਾਰੀ ਪੜਤਾਲ ਵਿੱਚ ਹਾਜਰ ਨਹੀ ਹੋਇਆ ਸੀ। ਪੜਤਾਲੀਆ ਅਫਸਰ ਵਲੋਂ ਪੜਤਾਲ ਰਿਪੋਰਟ ਮਿਤੀ 29.08.2023 ਰਾਹੀ ਅਧਿਕਾਰੀ ਵਿਰੁੱਧ ਦੋਸ਼ ਸੂਚੀ ਵਿੱਚ ਦਰਜ ਸਾਰੇ ਦੋਸ਼ ਸਿੱਧ ਕੀਤੇ ਹਨ।

3. ਇਸ ਉਪਰੰਤ ਵਿਭਾਗ ਵੱਲੋਂ ਰਜਿਸਟਰਡ ਮੀਮੋ ਨੰ:11/04/2023-ਪ.ਪ.1(5)/6770, ਮਿਤੀ 18.09.2023 ਰਾਹੀਂ ਅਧਿਕਾਰੀ ƒ ਪੜਤਾਲ ਰਿਪੋਰਟ ਮਿਤੀ 29.08.2023 ਦੀ ਕਾਪੀ ਭੇਜਦੇ ਹੋਏ 21 ਦਿਨਾਂ ਦੇ ਅੰਦਰ-ਅੰਦਰ ਆਪਣਾ ਪੱਖਪੇਸ਼ ਕਰਨ ਲਈ ਲਿਖਿਆ ਗਿਆ ਸੀ। ਡਾਇਰੈਕਟਰ,ਪਸ਼ੂ ਪਾਲਣ ਵਲੋਂ ਪੱਤਰ ਨੰ: 3904, ਮਿਤੀ 27.10.2023 ਰਾਹੀਂ ( 266 ) PART I] PUNJAB GOVT. GAZ., FEBRUARY 6, 2026 (MAGHA 17, 1947 SAKA) 267 ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਫਰੀਦਕੋਟ ਦੇ ਪੱਤਰ ਨੰ: 3051, ਮਿਤੀ 25.10.2023 ਅਨੁਸਾਰ ਡਾ.ਅਰਸ਼ਦੀਪ ਸਿੰਘ, ਵੈਟਰਨਰੀ ਅਫਸਰ (ਹੁਣ ਗੈਰ-ਹਾਜਰ) ਦੇ ਘਰੇਲੂ ਪਤੇ ਤੇ ਪੜਤਾਲ ਰਿਪੋਰਟ ਮਿਤੀ 29.08.2023 ਦੀ ਕਾਪੀ ਅਧਿਕਾਰੀ ਦੇ ਪਿਤਾ ਸ੍ਰੀ ਬਗਜੀਤ ਸਿੰਘ ਗਿੱਲ ਵੱਲੋ ਮਿਤੀ 04.10.2023 ƒ ਰਸੀਵ ਕਰ ਲਈ ਸੀ। ਪ੍ਰੰਤੂ ਡਾ.ਅਰਸ਼ਦੀਪ ਸਿੰਘ, ਵੈਟਰਨਰੀ ਅਫਸਰ(ਹੁਣ ਗੈਰ-ਹਾਜਰ) ਵਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਪ੍ਰਾਪਤ ਨਾ ਹੋਣ ਕਰਕੇ ਡਾਇਰੈਕਟਰ,ਪਸ਼ੂ ਪਾਲਣ ਵਲੋਂ ਪੱਤਰ ਮਿਤੀ 27.10.2023 ਗੈਰ-ਹਾਜਰ ਅਧਿਕਾਰੀ ਵਿਰੁੱਧ ਅਗਲੇਰੀ ਕਾਰਵਾਈ ਕਰਨ ਲਈ ਲਿਖਿਆ ਸੀ।

4. ਇਸ ਤਰਾਂ ਅਧਿਕਾਰੀ ਵਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀ ਦਿੱਤਾ ਗਿਆ ਸੀ, ਜਿਸ ਤੋ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਪੱਤਰ ਦਾ ਉੱਤਰ ਨਹੀ ਦੇਣਾ ਚਾਹੁੰਦਾ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ।ਇਸ ਲਈ ਸਮਰੱਥ ਅਥਾਰਿਟੀ ਵਲੋ ਡਾ.ਅਰਸ਼ਦੀਪ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਅਰਾਈਆਂਵਾਲਾ ਕਲਾਂ ਜਿਲ੍ਹਾ ਫਰੀਦਕੋਟ (ਹੁਣ ਗੈਰ-ਹਾਜਰ) ƒ ਉਸ ਦੀ ਗੈਰ-ਹਾਜ਼ਰੀ ਦੀ ਮਿਤੀ 17.02.2023 ਤੋਂ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੌਰ ਤੇ ਫੈਸਲਾ ਲਿਆ ਗਿਆ ਸੀ।ਇਸ ਅਧਿਕਾਰੀ ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੌਰ ਤੇ ਲਏ ਗਏ ਫੈਸਲੇ ਸਹਿਮਤੀ ਪ੍ਰਾਪਤ ਕਰਨ ਬਾਰੇ ਮੀਮੋ ਨੰ:11/04/2023-ਪ.ਪ.1(5) /868, ਮਿਤੀ :23.01.2024 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋ ਪੱਤਰ ਨੰ:ਡਿਸ/171/2024/ਅ-7/7960, ਮਿਤੀ 12.03.2024 ਰਾਹੀ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਡਾ.ਅਰਸ਼ਦੀਪ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਅਰਾਈਆਂਵਾਲਾ ਕਲਾਂ ਜਿਲ੍ਹਾ ਫਰੀਦਕੋਟ (ਹੁਣ ਗੈਰ-ਹਾਜਰ) ƒ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।

5. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ,ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਡਾ.ਅਰਸ਼ਦੀਪ ਸਿੰਘ, ਵੈਟਰਨਰੀ ਅਫਸਰ,ਪੁੱਤਰ ਸ੍ਰੀ ਬਗਜੀਤ ਸਿੰਘ, ਵਾਸੀ ਪਿੰਡ ਤੇ ਡਾਕਘਰ ਸੰਧਵਾਂ, ਤਹਿਸੀਲ ਕੋਟਕਪੂਰਾ , ਜਿਲ੍ਹਾ ਫਰੀਦਕੋਟ ƒ ਸਮਰੱਥ ਅਧਿਕਾਰੀ ਤੋ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 17.02.2023 ਤੋਂ ਆਪਣੀ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ,1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ: 11/04/2023-ਪ.ਪ.1(5)/2871, ਮਿਤੀ 15.05.2023 ਰਾਹੀ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 17.02.2023 ਤੋਂ ਸਰਕਾਰੀ ਸੇਵਾ ਤੋ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।

ਸਹੀ/-

ਵਿਕਾਸ ਪ੍ਰਤਾਪ

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ

ਮਿਤੀ 26 ਮਾਰਚ, 2024 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ।

3628/2-2026/Pb. Govt. Press, S.A.S. Nagar

Cite this issue. Punjab Gazette, Government of Punjab, 06 February 2026. Indian Gazettes, https://egazette.servantsofknowledge.in/details/in.gazette.punjabdsa.2026-02-06.90363/. Archive identifier in.gazette.punjabdsa.2026-02-06.90363.