Published by Authority
No. 6] CHANDIGARH, FRIDAY, FEBRUARY 6, 2026 (MAGHA 17, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ
(ਰੋਜ਼ਗਾਰ ਉਤਪੱਤੀ ਸ਼ਾਖਾ)
ਹੁਕਮ
ਮਿਸ ਦਰਸ਼ਨਾ ਕੁਮਾਰੀ, ਸੀਨੀਅਰ ਸਹਾਇਕ, ਜਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ, ਗੁਰਦਾਸਪੁਰ ਵੱਲੋਂ ਮਿਤੀ 09.03.2023 ਰਾਹੀਂ ਦਿੱਤੀ ਸਵੈ-ਇਛੁੱਕ ਰਿਟਾਇਰਮੈਂਟ ਦੀ ਪ੍ਰਤੀਬੇਨਤੀ ਨੂੰ ਵਿਚਾਰਨ ਉਪਰੰਤ ਕਰਮਚਾਰਨ ਨੂੰ ਪ੍ਰੀਮਿਚਿਊਰ ਰਿਟਾਇਰਮੈਂਟ ਰੂਲਜ਼ 1975 ਦੇ ਨਿਯਮ 3(3) ਅਧੀਨ ਮਿਤੀ 30.06.2023 ਤੋਂ ਪ੍ਰੀਮਿਚਿਊਰ ਰਿਟਾਇਰ ਕੀਤਾ ਜਾਂਦਾ ਹੈ।
2. ਇਸ ਕਰਮਚਾਰਨ ਵਿਰੁੱਧ ਜੇਕਰ ਕੋਈ ਲੰਬਿਤ ਵਿਭਾਗੀ ਪੜਤਾਲ, ਚੌਕਸੀ ਪੜਤਾਲ ਅਤੇ ਫੌਜਦਾਰੀ ਕੇਸ ਹੋਵੇ ਤਾਂ ਉਸ ਕੇਸ ਦੇ ਫੈਸਲੇ ਤੇ ਨਿਰਭਰ ਹੋਣਗੇ। ਇਸ ਤੋਂ ਇਲਾਵਾ ਜੇਕਰ ਭਵਿੱਖ ਵਿੱਚ ਉਸਦੀ ਸਰਕਾਰੀ ਸੇਵਾ ਸਮੇਂ ਦਾ ਕੋਈ ਹੋਰ ਵਾਕਿਆਤ ਧਿਆਨ ਵਿੱਚ ਆਇਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਸਪ੍ਰੀਤ ਤਲਵਾਰ, ਆਈ.ਏ.ਐਸ ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 6 ਜੂਨ, 2023 ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ
3628/2-2026/Pb. Govt. Press, S.A.S. Nagar