Servants of Knowledge
Punjab Gazette · Government of Punjab

ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਸ (ਸੈਕੰਡਰੀ ਸਿੱਖਿਆ), ਪੰਜਾਬ ਦਾ ਨਾਮ ਡਾਇਰੈਕਟੋਰੇਟ

Published 13 February 2026

Department
Education
Type
Ordinary
Notification no.
ਨੰ: 11/01/2023—5ਸਿ6/24
Category
Part - I
Gazetteid
CHD/0092/2024-2026
Notification Date
03-03-2023
Notification For
Other notification
Identifier
in.gazette.punjabdsa.2026-02-13.90426
Languages
English, Punjabi

click here for IIIF manifest

PART I] PUNJAB GOVT. GAZ., FEBRUARY 13, 2026 (MAGHA 24, 1947 SAKA) 367

Published by Authority

No. 7] CHANDIGARH, FRIDAY, FEBRUARY 13, 2026 (MAGHA 24, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਿਖਿਆ ਵਿਭਾਗ

(ਸਿਖਿਆ-6 ਸ਼ਾਖਾ)

ਅਧਿਸੂਚਨਾ

ਮਿਤੀ 3 ਮਾਰਚ, 2023

ਨੰ: 11/01/2023-5ਸਿ6/24.-

1. ਮੰਤਰੀ ਪ੍ਰੀਸ਼ਦ ਵੱਲੋਂ ਮਿਤੀ 21.02.2023 ਨੂੰ ਹੋਈ ਮੀਟਿੰਗ ਵਿੱਚ ਦਿੱਤੀ ਗਈ ਪ੍ਰਵਾਨਗੀ ਦੇ ਸਨਮੁੱਖ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਸ (ਸੈਕੰਡਰੀ ਸਿੱਖਿਆ), ਪੰਜਾਬ ਦਾ ਨਾਮ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਅਤੇ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਸ (ਐਲੀਮੈਂਟਰੀ ਸਿੱਖਿਆ), ਪੰਜਾਬ ਦਾ ਨਾਮ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਭਵਿੱਖ ਵਿੱਚ, ਜਿੱਥੇ ਵੀ, ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਸ (ਸੈਕੰਡਰੀ ਸਿੱਖਿਆ), ਪੰਜਾਬ ਅਤੇ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਸ (ਐਲੀਮੈਂਟਰੀ ਸਿੱਖਿਆ), ਪੰਜਾਬ ਦੇ ਤੌਰ ਤੇ ਨਾਮਕਰਨ, ਕਿਸੇ ਨਿਯਮ,ਅਧਿਸੂਚਨਾ,ਰੈਗੂਲੇਸ਼ਨ,ਹਦਾਇਤ ਜਾਂ ਕਿਸੇ ਵਿਧਾਨਿਕ ਕਿਤਾਬ ਵਿੱਚ ਪ੍ਰਗਟ ਹੰਦਾ ਹੈ, ਉਥੇ ਕ੍ਰਮਵਾਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਅਤੇ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ ਦੇ ਤੌਰ ਤੇ ਬਦਲਿਆ ਸਮਝਿਆ ਜਾਵੇਗਾ।

3. ਮੰਤਰੀ ਪ੍ਰੀਸ਼ਦ ਵੱਲੋਂ ਮਿਤੀ 21.02.2023 ਨੂੰ ਹੋਈ ਮੀਟਿੰਗ ਵਿੱਚ ਦਿੱਤੀ ਗਈ ਪ੍ਰਵਾਨਗੀ ਦੇ ਸਨਮੁੱਖ ਡਾਇਰਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਅਤੇ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ ਦੇ ਨਿਮਨਲਿਖਤ ਅਹੁਦਿਆਂ ਦਾ ਨਾਮ ਹੇਠ ਅਨੁਸਾਰ ਬਦਲਿਆ ਜਾਂਦਾ ਹੈ ਅਤੇ ਭਵਿੱਖ ਵਿੱਚ ਇਨ੍ਹਾਂ ਅਧਿਕਾਰੀਆਂ ਨਾਲ ਪੱਤਰ ਵਿਹਾਰ ਕਰਦੇ ਸਮੇਂ ਇਨਾਂ ਨੂੰ ਉਕਤ ਨਾਮ ਅਨੁਸਾਰ ਸੰਬੋਧਿਤ ਕੀਤਾ ਜਾਵੇ:

( 367 ) 368 PUNJAB GOVT. GAZ., FEBRUARY 13, 2026 (MAGHA 24, 1947 SAKA) PART I] ਲੜੀ ਨੰ ਮੌਜੂਦਾ ਸਮੇਂ ਵਿੱਚ ਅਧਿਕਾਰੀਆਂ ਦੇ ਨੋਟੀਫਿਕੇਸ਼ਨ ਉਪਰੰਤ ਅਧਿਕਾਰੀਆਂ ਦੇ ਅਹੁਦੇ ਅਹੁਦੇ ਦਾ ਨਾਮ ਦਾ ਨਾਮ

1 ਡਾਇਰੈਕਟਰ, ਡੀ.ਪੀ.ਆਈ (ਸੈ:ਸਿ), ਡਾਇਰੈਕਟਰ, ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ

ਪੰਜਾਬ

2 ਡਾਇਰੈਕਟਰ, ਡੀ.ਪੀ.ਆਈ (ਐ:ਸਿ), ਡਾਇਰੈਕਟਰ, ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ

ਪੰਜਾਬ

3 ਡਿਪਟੀ ਡਾਇਰੈਕਟਰ, ਡੀ.ਪੀ.ਆਈ ਡਿਪਟੀ ਡਾਇਰੈਕਟਰ, ਸਕੂਲ ਐਜੂਕੇਸ਼ਨ (ਸੈ:ਸਿ/ਐ:ਸਿ), ਪੰਜਾਬ (ਸੈਕੰਡਰੀ/ਐਲੀਮੈਂਟਰੀ), ਪੰਜਾਬ

4 ਸਹਾਇਕ ਡਾਇਰੈਕਟਰ, ਡੀ.ਪੀ.ਆਈ ਸਹਾਇਕ ਡਾਇਰੈਕਟਰ, ਸਕੂਲ ਐਜੂਕੇਸ਼ਨ (ਸੈ:ਸਿ/ਐ:ਸਿ), ਪੰਜਾਬ (ਸੈਕੰਡਰੀ/ਐਲੀਮੈਂਟਰੀ), ਪੰਜਾਬ

4. ਇਹ ਹੁਕਮ ਤੁਰੰਤ ਲਾਗੂ ਹੋਣਗੇ।

ਜਸਪ੍ਰੀਤ ਤਲਵਾੜ, ਆਈ.ਏ.ਐਸ ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ

ਸਕੂਲ ਸਿੱਖਿਆ ਵਿਭਾਗ।

3635/2-2026/Pb. Govt. Press, S.A.S. Nagar

Cite this issue. Punjab Gazette, Government of Punjab, 13 February 2026. Indian Gazettes, https://egazette.servantsofknowledge.in/details/in.gazette.punjabdsa.2026-02-13.90426/. Archive identifier in.gazette.punjabdsa.2026-02-13.90426.