Published by Authority
No. 7] CHANDIGARH, FRIDAY, FEBRUARY 13, 2026 (MEGHA 24, 1947 SAKA
PART I
Punjab Government Notifications and Orders
ਪੰਜਾਬ ਸਰਕਾਰ
ਪਸ਼ੂ ਪਾਲਣ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ
(ਪਸ਼ੂ ਪਾਲਣ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 16 ਜਨਵਰੀ, 2023
ਨੰ: 05/05/2019-ਪ.ਪ.1(9/5)/256 .- ਡਾ. ਜਸਪ੍ਰੀਤ ਕੌਰ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਮਨੋਲੀ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਹੁਣ ਗੈਰ- ਹਾਜ਼ਰ) ƒ ਮਿਤੀ 01.07.2020 ਤੋਂ ਬਿਨਾਂ ਛੁੱਟੀ ਮੰਨਜੂਰ ਕਰਵਾਏ ਆਪਣੀ ਡਿਊਟੀ ਤੋਂ ਗੈਰ-ਹਾਜਰ ਰਹਿਣ ਦੇ ਦੋਸ਼ਾਂ ਕਾਰਣ ਯਾਦ ਪੱਤਰ ਨੰ: 05/05/2019-ਪ.ਪ.1(9)/5288, ਮਿਤੀ 18.08.2021 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 8 ਅਧੀਨ ਵੱਡੀਆਂ ਸਜ਼ਾਵਾਂ ਦੇਣ ਲਈ ਦੋਸ਼ ਸੂਚੀ ਜਾਰੀ ਕਰਕੇ ਉਤਰ 21 ਦਿਨਾਂ ਦੇ ਅੰਦਰ-ਅੰਦਰ ਸਮਰੱਥ ਅਧਿਕਾਰੀ ਨੂੰ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਵਲੋਂ ਨੰ: 302, ਮਿਤੀ 23.02.2022 ਰਾਹੀਂ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪੱਤਰ ਨੰ:31, ਮਿਤੀ 27.01.2022 ਅਨੁਸਾਰ ਚਾਰਜਸੀਟ ਦੀ ਕਾਪੀ ਅਧਿਕਾਰਨ ਦੀ ਮਾਤਾ ਜੀ ਵੱਲੋਂ ਮਿਤੀ 21.01.2022 ਨੂੰ ਰਸੀਵ ਕੀਤੀ ਗਈ ਸੀ। ਪ੍ਰੰਤੂ ਇਸ ਅਧਿਕਾਰਨ ਵਲੋਂ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।
2. ਇਸ ਉਪਰੰਤ ਮਾਮਲੇ ਦੀ ਸਚਾਈ ਜਾਣਨ ਲਈ ਪਿ.ਅੰ.ਨੰ: 05/05/2019-ਪ.ਪ.1(9)/869, ਮਿਤੀ 04.03.2022 ਰਾਹੀ ਸ਼੍ਰੀ ਸੁਰਜੀਤ ਸਿੰਘ ਢਿੱਲੋਂ, ਆਈ.ਏ.ਐਸ (ਰਿਟਾਇਰਡ) ƒ "ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ।
ਅਧਿਕਾਰਨ ƒ ਪੜਤਾਲ ਵਿੱਚ ਸ਼ਾਮਲ ਹੋ ਕੇ ਆਪਣਾ ਪੱਖ ਰੱਖਣ ਲਈ ਪੜਤਾਲੀਆ ਅਫਸਰ/ਪੈਰਵੀ ਕਰਤਾ ਅਫਸਰ ਵਲੋਂ ਪੱਤਰ ਨੰ: 2022/ਪੀ.U./2566, ਮਿਤੀ 11.03.2020 ਰਾਹੀ ਰਜਿਸਟਰਡ ਡਾਕ ਰਾਹੀਂ ਅਧਿਕਾਰਨ ਦੇ ਘਰੇਲੂ ਪਤੇ ਤੇ ਭੇਜਿਆ ਗਿਆ ਨੋਟਿਸ ਡਾਕ ਵਿਭਾਗ ਵੱਲੋਂ " No Such Person in the Address" ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਇਸ ਉਪਰੰਤ ਵੀ ਪੜਤਾਲੀਆ ਅਫਸਰ/ਪੈਰਵੀ ਕਰਤਾ ਅਫਸਰ ਵਲੋ ਅਧਿਕਾਰਨ ਨੂੰ ਪੜਤਾਲ ਵਿੱਚ ਹਾਜਰ ਹੋਣ ਲਈ ਨੋਟਿਸ ਭੇਜਣ ਅਤੇ ਅਧਿਕਾਰਨ ਦੇ ਪਿਤਾ ਵਲੋ ਰਸੀਵ ਕਰਨ ਦੇ ਬਾਵਜੂਦ ਵੀ ਅਧਿਕਾਰਨ ਪੜਤਾਲ ਵਿੱਚ ਹਾਜ਼ਰ ਨਹੀਂ ਹੋਈ ਸੀ। ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 31.05.2022 ਵਿੱਚ ਅਧਿਕਾਰਨ ਵਿਰੁੱਧ ਦੋਸ਼ ਸੂਚੀ ਵਿੱਚ ਲਗਾਏ ਦੋਸ਼ ਸਿੱਧ 358 PUNJAB GOVT. GAZ., FEBRUARY 13, 2026 (MAGHA 24, 1947 SAKA) PART I] 3. ਇਸ ਵਿਭਾਗ ਵਲੋ ਰਜਿਸਟਰਡ ਮੀਮੋ ਨੰ: 05/05/2019-ਪ.ਪ.1(9) /2716, ਮਿਤੀ 23.06.2022 ਰਾਹੀ ਪੜਤਾਲ ਰਿਪੋਰਟ ਮਿਤੀ 31.05.2022 ਦੀ ਕਾਪੀ ਅਧਿਕਾਰਨ ਦੇ ਘਰੇਲੂ ਪਤੇ ਤੇ ਭੇਜ ਕੇ ਆਪਣਾ ਪੱਖ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਡਾਇਰੈਕਟਰ, ਪਸੂ ਪਾਲਣ ਵਿਭਾਗ, ਪੰਜਾਬ ਵਲੋਂ ਪੱਤਰ ਨੰ: 2046, ਮਿਤੀ 02.08.2022 ਰਾਹੀ ਡਿਪਟੀ ਡਾਇਰੈਕਟਰ, ਪਸੂ ਪਾਲਣ, ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪੱਤਰ ਨੰ: 300, ਮਿਤੀ 14.07.2022 ਦੀ ਕਾਪੀ ਭੇਜਦੇ ਹੋਏ ਸੂਚਿਤ ਕੀਤਾ ਸੀ ਕਿ ਅਧਿਕਾਰਨ ਦੇ ਘਰ ਨੂੰ ਤਾਲਾ ਲੱਗਾ ਹੋਣ ਕਾਰਨ ਦਸਤਾਵੇਜ਼ ਉਸ ਦੇ ਘਰ ਦੇ ਦਰਵਾਜੇ ਤੇ ਪੇਸਟ ਕਰ ਦਿੱਤੇ ਸਨ।ਇਸ ਅਧਿਕਾਰਨ ਵਲੋ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਵੀ ਕੋਈ ਜਵਾਬ ਨਹੀਂ ਭੇਜਿਆ ਸੀ।
4. ਇਸ ਤਰਾਂ ਅਧਿਕਾਰੀ ਵੱਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀ ਦਿੱਤਾ ਗਿਆ ਸੀ, ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀ ਦੇਣਾ ਚਾਹੁੰਦੀ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦੀ ਹੈ।
ਇਸ ਲਈ ਸਮੱਰਥ ਅਥਾਰਿਟੀ ਵੱਲੋ ਡਾ. ਜਸਪ੍ਰੀਤ ਕੌਰ, ਵੈਟਰਨਰੀ ਅਫਸਰ,ਸਿਵਲ ਪਸ਼ੂ ਹਸਪਤਾਲ,ਮਨੋਲੀ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜਰੀ ਦੀ ਮਿਤੀ 01.07.2020 ਤੋ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ।
5. ਅਧਿਕਾਰਨ ਨੂੰ ਸਰਕਾਰੀ ਸੇਵਾ ਤੋੋਂ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵਲੋਂ ਮੀਮੋ ਨੰ: 05/05/2019.ਪ.ਪ.1(9/5)/5179, ਮਿਤੀ 10.10.2022 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵਲੋਂ ਪੱਤਰ ਨੰ: ਡਿਸ 203/2022/ਅ-7/5776, ਮਿਤੀ 19.12.2022 ਰਾਹੀ ਡਾ. ਜਸਪ੍ਰੀਤ ਕੌਰ, ਵੈਟਰਨਰੀ ਅਫਸਰ, ਸਿਵਲ ਪਸੂ ਹਸਪਤਾਲ, ਮਨੋਲੀ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਹੁਣ ਗੈਰ-ਹਾਜ਼ਰ) ਨੂੰ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।
6. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਰਿਪੋਰਟ ਮਿਤੀ 31.05.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ-ਪੂੂਰਵਕ ਡਾ.ਜਸਪ੍ਰੀਤ ਕੌਰ, ਵੈਟਰਨਰੀ ਅਫਸਰ,ਸਿਵਲ ਪਸ਼ੂ ਹਸਪਤਾਲ, ਮਨੋਲੀ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਹੁਣ ਗੈਰ-ਹਾਜ਼ਰ) ਨੂੰ ਉਸ ਦੀ ਗੈਰ-ਹਾਜ਼ਰੀ ਦੀ ਮਿਤੀ 01.07.2020 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕੀਤਾ ਜਾਂਦਾ ਹੈ।
ਵਿਕਾਸ ਪ੍ਰਤਾਪ
ਚੰਡੀਗੜ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਮਿਤੀ 12 ਜਨਵਰੀ,2023 ਪਸ਼ੂ ਪਾਲਣ ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ
3635/2-2026/Pb. Govt. Press, S.A.S. Nagar