Published by Authority
No. 7] CHANDIGARH, FRIDAY, FEBRUARY 13, 2026 (MAGHA 24, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ
(ਇਮਾਰਤਾਂ ਤੇ ਸੜਕਾਂ-2 ਸ਼ਾਖਾ)
ਹੁਕਮ
ਮਿਤੀ 30 ਜਨਵਰੀ, 2026
ਨੰ: WSSD-BR203/1/2026-3BR2/260.-ਸ਼੍ਰੀ ਨਰਿੰਦਰ ਸਿੰਘ, ਨਿਗਰਾਨ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਅੰਮ੍ਰਿਤਸਰ ਅਤੇ ਵਾਧੂ ਚਾਰਜ ਜਸਸ ਹਲਕਾ ਗੁਰਦਾਸਪੁਰ ਦੀ 58 ਸਾਲ ਦੀ ਉਮਰ ਪੂਰੀ ਹੋਣ ਤੇ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 3.26 (ੳ) ਅਧੀਨ ਮਿਤੀ 31.01.2026 ਨੂੰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਅਧਿਕਾਰੀ ਵਿਰੁੱਧ ਜੇਕਰ ਕੋਈ ਕ੍ਰੀਮੀਨਲ, ਸਿਵਲ ਕੇਸ, ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ਨੂੰ ਮੁੜ ਵਿਚਾਰਿਆ ਜਾ ਸਕਦਾ ਹੈ ਜਾਂ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ 2 ਦੇ ਨਿਯਮ 2.2 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।
3. ਅਧਿਕਾਰੀ ਦੀ ਸੇਵਾ ਨਿਵਿਰਤੀ ਉਪਰੰਤ ਜਲ ਸਪਲਾਈ ਤੇ ਸੈਨੀਟੇਸ਼ਨ ਹਲਕਾ ਅੰਮ੍ਰਿਤਸਰ ਅਤੇ ਜਸਸ ਹਲਕਾ ਗੁਰਦਾਸਪੁਰ ਦਾ ਵਾਧੂ ਚਾਰਜ ਇੰਜ, ਮਹੇਸ਼ ਕੁਮਾਰ, ਨਿਗਰਾਨ ਇੰਜੀਨੀਅਰ, ਹਲਕਾ ਹੁਸ਼ਿਆਰਪੁਰ ਨੂੰ ਦਿੱਤਾ ਜਾਂਦਾ ਹੈ ਅਤੇ ਇਸ ਵਾਧੂ ਚਾਰਜ ਬਦਲੇ ਅਧਿਕਾਰੀ ਨੂੰ ਕੋਈ ਵਾਧੂ ਵਿੱਤੀ ਲਾਭ ਮਿਲਣਯੋਗ ਨਹੀਂ ਹੋਵੇਗਾ।
ਨੀਲਕੰਠ ਐਸ. ਆਵ੍ਹਾਡ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 20 ਜਨਵਰੀ, 2026
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ