Published by Authority
No. 7] CHANDIGARH, FRIDAY, FEBRUARY 13, 2026 (MAGHA 24, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
(ਪਸ਼ੂ ਪਾਲਣ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 24 ਫਰਵਰੀ, 2023
ਨੰ:09/04/2019-ਪ.ਪ.1(9/5)/1165.-ਡਾ.ਕਰਨਦੀਪ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਨਾਗੋਕੇ, ਜਿਲ੍ਹਾ ਤਰਨ ਤਾਰਨ (ਹੁਣ ਗੈਰ-ਹਾਜ਼ਰ) ƒ ਮਿਤੀ 26.12.2018 ਤੋਂ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾਂ ਕਾਰਨ ਯਾਦ ਪੱਤਰ ਨੰ: 9/04/2019-ਪ.ਪ-1(9)/1146,ਮਿਤੀ 06.03.2019 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ,1970 ਦੇ ਨਿਯਮ 8 ਅਧੀਨ ਵੱਡੀਆਂ ਸਜ਼ਾਵਾਂ ਦੇਣ ਲਈ ਚਾਰਜਸੀਟ ਜਾਰੀ ਕਰਕੇ ਉਤਰ 21 ਦਿਨਾਂ ਦੇ ਅੰਦਰ-ਅੰਦਰ ਸਮੱਰਥ ਅਧਿਕਾਰੀ ƒ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ ਵਲੋ ਪੱਤਰ ਨੰ: 744,ਮਿਤੀ 18.04.2019 ਰਾਹੀਂ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਤਰਨ ਤਾਰਨ ਦੇ ਪੱਤਰ ਨੰ:57, ਮਿਤੀ 05.04.2019 ਅਨੁਸਾਰ ਅਧਿਕਾਰੀ ਦੇ ਘਰ ƒ ਤਾਲਾ ਲਗਾ ਹੋਇਆ ਸੀ ਅਤੇ ਘਰ ਦੇ London Kids ਸਕੂਲ ਲਿਖਿਆ ਹੋਇਆ ਸੀ। ਜਿਸ ਕਰਕੇ ਚਾਰਜਸੀਟ ਦਾ ਪੱਤਰ ਅਧਿਕਾਰੀ ਦੇ ਘਰ ਦੇ ਗੇਟ ਤੇ ਪੇਸਟ ਕੀਤਾ ਗਿਆ ਸੀ।ਪ੍ਰੰਤੂ ਇਸ ਅਧਿਕਾਰੀ ਵੱਲੋਂ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।
2. ਇਸ ਉਪਰੰਤ ਮਾਮਲੇ ਦੀ ਸਚਾਈ ਜਾਣਨ ਲਈ ਸਰਕਾਰ ਦੇ ਪਿ.ਅੰ.ਨੰ 9/04/2019-ਪ.ਪ-1(9)/305, ਮਿਤੀ 19.01.2022 ਰਾਹੀਂ ਸ਼੍ਰੀ ਬੀ.ਸੀ.ਗੁਪਤਾ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ (ਰਿਟਾਇਰਡ) ƒ "ਪੜਤਾਲੀਆ ਅਫਸਰ" ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵੱਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 21.03.2022 ਅਨੁਸਾਰ ਅਖਬਾਰ ਵਿੱਚ ਪਬਲਿਕ ਨੋਟਿਸ ਪ੍ਰਕਾਸਿਤ ਕਰਵਾਉਣ ਦੇ ਬਾਵਜੂਦ ਵੀ ਅਧਿਕਾਰੀ ਪੜਤਾਲ ਵਿੱਚ ਹਾਜ਼ਰ ਨਹੀਂ ਹੋਈ ਸੀ। ਪੜਤਾਲੀਆ ਅਫਸਰ ਵੱਲੋ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 21.03.2022 ਵਿੱਚ ਅਧਿਕਾਰੀ ਵਿਰੁੱਧ ਦੋਸ਼ ਸੂਚੀ ਵਿੱਚ ਲਗਾਏ ਦੋਸ਼ ਸਿੱਧ ਕੀਤੇ ਗਏ ਸਨ।
3. ਇਸ ਵਿਭਾਗ ਵੱਲੋਂ ਰਜਿਸਟਰ ਮੀਮੋ ਨੰ: 9/04/2019-ਪ.ਪ-1(9)/1272, ਮਿਤੀ 01.04.2022 ਰਾਹੀਂ ਪੜਤਾਲ 360 PUNJAB GOVT. GAZ., FEBRUARY 13, 2026 (MAGHA 24, 1947 SAKA) PART I] ਰਿਪੋਰਟ ਦੀ ਕਾਪੀਂ ਅਧਿਕਾਰੀ ਦੇ ਘਰ ਦੇ ਬਾਹਰ ਚਿਪਕਾ ਦਿੱਤੀ ਸੀ।ਪ੍ਰੰਤੂ ਗੈਰ-ਹਾਜ਼ਰ ਅਧਿਕਾਰੀ ਵੱਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਨਹੀਂ ਭੇਜਿਆ ਸੀ। 4. ਇਸ ਤਰਾਂ ਅਧਿਕਾਰੀ ਵੱਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀਂ ਦਿੱਤਾ ਗਿਆ ਸੀ, ਜਿਸ ਤੋ ਸ਼ਪੱਸਟ ਹੁੰਦਾ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀ ਦੇਣਾ ਚਾਹੁੰਦਾ ਅਤੇ ਨਾਂ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ।
ਇਸ ਲਈ ਸਮਰੱਥ ਅਥਾਰਿਟੀ ਵੱਲੋ ਡਾ.ਕਰਨਦੀਪ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਨਾਗੋਕੇ, ਜਿਲ੍ਹਾ ਤਰਨ ਤਾਰਨ (ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜਰੀ ਦੀ ਮਿਤੀ 26.12.2018 ਤੋ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ।
5. ਅਧਿਕਾਰੀ ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਮੀਮੋ ਨੰ:09/04/2019-ਪ.ਪ.1(9/5)/6440, ਮਿਤੀ 09.12.2022 ਰਾਹੀ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਪੱਤਰ ਨੰ: ਡਿਸ 206/2022/ਅ-7/6722, ਮਿਤੀ 06.2.2023 ਰਾਹੀਂ ਡਾ ਕਰਨਦੀਪ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਨਾਗੋਕੇ, ਜਿਲ੍ਹਾ ਤਰਨ ਤਾਰਨ (ਹੁਣ ਗੈਰ-ਹਾਜ਼ਰ) ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।
6. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਮਿਤੀ 21.03.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਡਾ. ਕਰਨਦੀਪ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਨਾਗੋਕੇ, ਜਿਲ੍ਹਾ ਤਰਨ ਤਾਰਨ (ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜ਼ਰੀ ਦੀ ਮਿਤੀ 26.12.2018 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕੀਤਾ ਜਾਂਦਾ ਹੈ।
ਵਿਕਾਸ ਪ੍ਰਤਾਪ
ਚੰਡੀਗੜ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
22 ਫਰਵਰੀ, 2023 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
3635/2-2026/Pb. Govt. Press, S.A.S. Nagar