Published by Authority
No. 7] CHANDIGARH, FRIDAY, FEBRUARY 13, 2026 (MAGHA 24, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
(ਪਸ਼ੂ ਪਾਲਣ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 27 ਮਾਰਚ, 2023
ਨੰ:09/54/2018-ਪ.ਪ.1(9/5)/1892.-ਡਾ.ਗੁਰਜਿੰਦਰ ਪਾਲ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ ਜੰਗਿਆਣਾ, ਜਿਲ੍ਹਾ ਬਰਨਾਲਾ (ਹੁਣ ਗੈਰ-ਹਾਜ਼ਰ) ƒ ਮਿਤੀ 13.05.2018 ਤੋਂ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨਾਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਯਾਦ ਪੱਤਰ ਨੰਬਰ 09/54/2018-ਪ.ਪ.1(9)/4683, ਮਿਤੀ 24.09.2019 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾਂ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 8 ਅਧੀਨ ਚਾਰਜਸੀਟ ਜਾਰੀ ਕੀਤੀ ਗਈ ਸੀ। ਡਾਇਰੈਕਟਰ, ਪਸ਼ੂ ਪਾਲਣ ਵੱਲੋਂ ਪੱਤਰ ਨੰ:2062, ਮਿਤੀ 25.10.2019 ਰਾਹੀਂ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਬਰਨਾਲਾ ਦੇ ਪੱਤਰ ਨੰ: 2184, ਮਿਤੀ 17.10.2019 ਅਨੁਸਾਰ ਚਾਰਜਸੀਟ ਦੀ ਕਾਪੀ ਅਧਿਕਾਰੀ ਦੇ ਘਰੇਲੂ ਪਤੇ ਤੇ ਸਰਵ ਕਰਵਾਉਣ ਲਈ ਸ਼੍ਰੀ ਗੁਰਤੇਜ ਸਿੰਘ, ਵੈਟਰਨਰੀ ਇੰਸਪੈਕਟਰ, ਸਿਵਲ ਪਸ਼ੂ ਹਸਪਤਾਲ, ਛੀਨੀਵਾਲ ਕਲਾਂ ਦੀ ਡਿਊਟੀ ਲਗਾਈ ਗਈ ਸੀ।ਪ੍ਰੰਤੂ ਡਾ. ਗੁਰਜਿੰਦਰਪਾਲ ਸਿੰਘ, ਵੈਟਰਨਰੀ ਅਫਸਰ ਆਪਣੇ ਘਰ ਵਿੱਚ ਮੌਜੂਦ ਨਹੀਂ ਸੀ ਅਤੇ ਉਨ੍ਹਾਂ ਦੇ ਮਾਤਾ ਜੀ ਵੱਲੋਂ ਦੋਸ਼ ਪੱਤਰ ਲੈਣ ਤੋਂ ਇੰਨਕਾਰ ਕੀਤਾ ਗਿਆ ਸੀ। ਇਸ ਅਧਿਕਾਰੀ ਵਲੋਂ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ।
2. ਇਸ ਉਪਰੰਤ ਮਾਮਲੇ ਦੀ ਸਚਾਈ ਜਾਣਨ ਲਈ ਸਰਕਾਰ ਦੇ ਪਿ.ਅੰ.ਨੰ. 09/54/2018-ਪ.ਪ.1(9)/317, ਮਿਤੀ 19.01.2022 ਰਾਹੀਂ ਸ਼੍ਰੀ ਸੁਰਜੀਤ ਸਿੰਘ ਢਿੱਲੋਂ, ਆਈ.ਏ.ਐਸ.(ਰਿਟਾਇਰਡ) ƒ "ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵੱਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 31.05.2022 ਅਨੁਸਾਰ ਅਧਿਕਾਰੀ ਨੂੰ ਪੜਤਾਲ ਵਿੱਚ ਸਾਮਲ ਹੋ ਕੇ ਆਪਣਾ ਪੱਖ ਰੱਖਣ ਲਈ " ਅੰਗਰੇਜੀ ਟ੍ਰਿਬਿਊਨ@ ਅਤੇ "ਜੱਗਬਾਣੀ@ ਅਖਬਾਰ ਵਿੱਚ ਮਿਤੀ 22.3.2022 ਰਾਹੀਂ ਪਬਲਿਕ ਨੋਟਿਸ ਦੇਣ ਦੇ ਬਾਵਜੂਦ ਵੀ ਅਧਿਕਾਰੀ ਪੜਤਾਲ ਵਿੱਚ ਸ਼ਾਮਲ ਨਹੀਂ ਹੋਇਆ ਸੀ। ਪੜਤਾਲੀਆ ਅਫਸਰ ਵੱਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 31.05.2022 ਵਿੱਚ ਅਧਿਕਾਰੀ ਵਿਰੁੱਧ ਦੋਸ਼ ਸਿੱਧ ਕੀਤੇ ਗਏ ਸਨ।
3. ਇਸ ਵਿਭਾਗ ਵੱਲੋਂ ਰਜਿਸਟਰਡ ਮੀਮੋ ਨੰ:09/54/2018-ਪ.ਪ.1(9)/2708, ਮਿਤੀ 22.06.2022 ਰਾਹੀਂ ਪੜਤਾਲ 364 PUNJAB GOVT. GAZ., FEBRUARY 13, 2026 (MAGHA 24, 1947 SAKA) PART I] ਵੱਲੋਂ "Left without address" ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਵੱਲੋਂ ਪ੍ਰਾਪਤ ਹੋਏ ਪੱਤਰ ਨੰ: 1143, ਮਿਤੀ 28.06.2022 ਅਨੁਸਾਰ ਡਾ. ਅਸੋਕ ਕੁਮਾਰ ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਠੀਕਰੀਵਾਲ ਜਿਲ੍ਹਾ ਬਰਨਾਲਾ ਅਤੇ ਡਾ. ਰਸਪਾਲ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਸੰਘੇੜਾ ਜਿਲ੍ਹਾ ਬਰਨਾਲਾ ਦੋਨੋ ਅਧਿਕਾਰੀ ਮਿਤੀ 24.06.2022 ਨੂੰ ਡਾ. ਗੁਰਜਿੰਦਰਪਾਲ ਸਿੰਘ, ਵੈਟਰਨਰੀ ਅਫਸਰ ਦੇ ਘਰੇਲੂ ਪਤੇ ਤੇ ਪੱਤਰ ਡਲਿਵਰ ਕਰਵਾਉਣ ਗਏ ਸਨ, ਪ੍ਰੰਤੂ ਅਧਿਕਾਰੀ ਘਰ ਨਹੀਂ ਮਿਲਿਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੜਤਾਲ ਰਿਪੋਰਟ ਦੀ ਕਾਪੀ ਲੈਣ ਤੋਂ ਇੰਨਕਾਰ ਕਰ ਦਿੱਤਾ ਸੀ। ਇਸ ਸਬੰਧੀ ਡਾ. ਅਸੋਕ ਕੁਮਾਰ ਵੈਟਰਨਰੀ ਅਫਸਰ ਅਤੇ ਡਾ. ਰਸਪਾਲ ਸਿੰਘ, ਵੈਟਰਨਰੀ ਅਫਸਰ ਵੱਲੋਂ ਅਧਿਕਾਰੀ ਦੇ ਘਰ ਦੀ ਫੋਟੋ ਗ੍ਰਾਫੀ ਕੀਤੀ ਗਈ ਸੀ।
4. ਇਸ ਤਰਾਂ ਅਧਿਕਾਰੀ ਵਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀ ਦਿੱਤਾ ਗਿਆ ਸੀ, ਜਿਸ ਤੋ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀਂ ਦੇਣਾ ਚਾਹੁੰਦਾ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ।ਇਸ ਲਈ ਸਮਰੱਥ ਅਥਾਰਿਟੀ ਵੱਲੋ ਡਾ.ਗੁਰਜਿੰਦਰ ਪਾਲ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ ਜੰਗਿਆਣਾ, ਜਿਲ੍ਹਾ ਬਰਨਾਲਾ (ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜ਼ਰੀ ਦੀ ਮਿਤੀ 13.05.2018 ਤੋਂ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੌਰ ਤੇ ਫੈਸਲਾ ਲਿਆ ਗਿਆ ਸੀ।ਅਧਿਕਾਰੀ ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਮੀਮੋ ਨੰ:09/54/2018-ਪ.ਪ.1(9/5) /494, ਮਿਤੀ 25.01.2023 ਰਾਹੀਂ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲਂੋ ਪੱਤਰ ਨੰ:ਡਿਸ 179/2023/ਅ-7/7237, ਮਿਤੀ 03.03.2023 ਰਾਹੀਂ ਸੂਚਿਤ ਕੀਤਾ ਹੈ ਕਿ ਕਮਿਸ਼ਨ ਵੱਲੋਂ ਡਾ. ਗੁਰਜਿੰਦਰਪਾਲ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ ਜੰਗਿਆਣਾ, ਜਿਲ੍ਹਾ ਬਰਨਾਲਾ (ਹੁਣ ਗੈਰ-ਹਾਜ਼ਰ) ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।
5. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਵੱਲੋਂ ਪੇਸ਼ ਕੀਤੀ ਦੀ ਪੜਤਾਲ ਰਿਪੋਰਟ ਮਿਤੀ 31.05.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਡਾ.ਗੁਰਜਿੰਦਰ ਪਾਲ ਸਿੰਘ, ਵੈਟਰਨਰੀ ਅਫਸਰ,ਪੁੱਤਰ ਸ:ਬਲਵੀਰ ਸਿੰਘ, ਨਿਵਾਸੀ BXIII-997, ਬਾਬਾ ਦੀਪ ਸਿੰਘ ਨਗਰ, ਬਰਨਾਲਾ ਨੂੰ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 13.05.2018 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾਂ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰਬਰ 09/54/2018-ਪ.ਪ.1(9)/4683 ਮਿਤੀ 24.09.2019 ਰਾਹੀਂ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜ਼ਰੀ ਦੀ ਮਿਤੀ 13.05.2018 ਤੋਂ ਸਰਕਾਰੀ ਸੇਵਾ ਤੋਂ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।
ਸਹੀ/-
ਵਿਕਾਸ ਪ੍ਰਤਾਪ
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਮਿਤੀ 22 ਮਾਰਚ, 2023 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ।
3635/2-2026/Pb. Govt. Press, S.A.S. Nagar