Published by Authority
No. 7] CHANDIGARH, FRIDAY, FEBRUARY 13, 2026 (MAGHA 24, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
(ਪਸ਼ੂ ਪਾਲਣ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 27 ਮਾਰਚ, 2023
ਨੰ:09/08/2019-ਪ.ਪ.1(9/5)/1894.-ਡਾ.ਸੰਜੀਵ ਕੁਮਾਰ ਬੇਦੀ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ ਦੋਲਤਪੁਰਾਂ ਨੀਵਾਂ, ਜਿਲ੍ਹਾ ਮੋਗਾ (ਹੁਣ ਗੈਰ-ਹਾਜ਼ਰ) ƒ ਮਿਤੀ 29.01.2019 ਤੋਂ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨਾਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਯਾਦ ਪੱਤਰ ਨੰ: 09/08/2019-ਪ.ਪ.1(5)/891, ਮਿਤੀ 18.01.2022 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾਂ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 8 ਅਧੀਨ ਵੱਡੀਆਂ ਸਜ਼ਾਵਾਂ ਦੇਣ ਲਈ ਦੋਸ਼ ਸੂਚੀ ਜਾਰੀ ਕਰਕੇ ਉਤਰ 21 ਦਿਨਾਂ ਦੇ ਅੰਦਰ-ਅੰਦਰ ਸਮਰੱਥ ਅਧਿਕਾਰੀ ਨੂੰ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ। ਇਹ ਪੱਤਰ ਡਾਕ ਵਿਭਾਗ ਵੱਲੋਂ "RTS Due to addressee absent" ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਇਸ ਉਪਰੰਤ ਡਾਇਰੈਕਟਰ, ਪਸ਼ੂ ਪਾਲਣ, ਵੱਲੋਂ ਪੱਤਰ ਨੰ: 146, ਮਿਤੀ 01.02.2022 ਰਾਹੀਂ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਮੋਗਾ ਦੇ ਪੱਤਰ ਨੰ: 514, ਮਿਤੀ 27.01.2022 ਅਨੁਸਾਰ ਚਾਰਜਸੀਟ ਦੀ ਕਾਪੀ ਅਧਿਕਾਰੀ ਦੀ ਮਾਤਾ ਜੀ ਨੂੰ ਰਸੀਵ ਕਰਵਾਈ ਗਈ ਸੀ। ਪੰ੍ਰਤੂ ਇਸ ਅਧਿਕਾਰੀ ਵੱਲੋਂ ਚਾਰਜਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।
2. ਇਸ ਉਪਰੰਤ ਮਾਮਲੇ ਦੀ ਸਚਾਈ ਜਾਣਨ ਲਈ ਸਰਕਾਰ ਦੇ ਪਿ.ਅੰ.ਨੰ. 09/08/2019-ਪ.ਪ.1(9)/871, ਮਿਤੀ 04.03.2022 ਰਾਹੀਂ ਡਾ. ਅਰਵਿੰਦਰ ਸਿੰਘ, ਆਈ.ਏ.ਐਸ.(ਰਿਟਾਇਰਡ) ƒ " ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 29.04.2022 ਅਨੁਸਾਰ ਅਧਿਕਾਰੀ ਨੂੰ ਪੜਤਾਲ ਸਾਮਲ ਹੋ ਕੇ ਆਪਣਾ ਪੱਖ ਰੱਖਣ ਨੋਟਿਸ ਭੇਜਣ ਅਤੇ ਅਧਿਕਾਰੀ ਦੇ ਭਰਾ ਸ਼੍ਰੀ ਪਰਦੀਪ ਕੁਮਾਰ ਅਤੇ ਮਾਤਾ ਸ਼੍ਰੀਮਤੀ ਸੋਭਾ ਲਤਾ ਵੱਲੋਂ ਰਸੀਵ ਕਰਨ ਦੇ ਬਾਵਜੂਦ ਵੀ ਅਧਿਕਾਰੀ ਪੜਤਾਲ ਵਿੱਚ ਸ਼ਾਮਲ ਨਹੀਂ ਹੋਇਆ ਸੀ। ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 29.04.2022 ਵਿੱਚ ਅਧਿਕਾਰੀ ਵਿਰੁੱਧ ਦੋਸ਼ ਸੂਚੀ ਵਿੱਚ ਦਰਜ ਦੋਸ਼ ਸਿੱਧ ਕੀਤੇ ਗਏ ਸਨ।
3. ਇਸ ਵਿਭਾਗ ਵੱਲੋਂ ਰਜਿਸਟਰਡ ਮੀਮੋ ਨੰ:09/08/2019-ਪ.ਪ.1(9)/2097, ਮਿਤੀ 20.05.2022 ਰਾਹੀਂ ਪੜਤਾਲ 362 PUNJAB GOVT. GAZ., FEBRUARY 13, 2026 (MAGHA 24, 1947 SAKA) PART I] "RTS Due to Addressee absent" ਦੇ ਕਥਨਾ ਨਾਲ ਵਾਪਿਸ ਪ੍ਰਾਪਤ ਹੋ ਗਿਆ ਸੀ। ਉਪਰੰਤ ਡਾਇਰੈਕਟਰ, ਪਸ਼ੂ ਪਾਲਣ ਵੱਲੋਂ ਪੱਤਰ ਨੰ: 2945, ਮਿਤੀ 23.09.2022 ਰਾਹੀਂ ਸੂਚਿਤ ਕੀਤਾ ਸੀ ਕਿ ਪੜਤਾਲ ਰਿਪੋਰਟ ਮਿਤੀ 29.04.2022 ਦੀ ਕਾਪੀ ਅਧਿਕਾਰੀ ਦੇ ਘਰੇਲੂ ਪਤੇ ਤੇ ਉਸ ਦੇ ਭਰਾਂ ਸ਼੍ਰੀ ਵਿਨੋਦ ਕੁਮਾਰ ਵੱਲੋਂ ਪ੍ਰਾਪਤ ਕੀਤੀ ਗਈ ਹੈ। ਪੰ੍ਰਤੂ ਅਧਿਕਾਰੀ ਵਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਪ੍ਰਾਪਤ ਨਹੀਂ ਭੇਜਿਆ ਸੀ।
4. ਇਸ ਤਰ੍ਹਾਂ ਅਧਿਕਾਰੀ ਵਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀਂ ਦਿੱਤਾ ਗਿਆ ਸੀ, ਜਿਸ ਤੋਂ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀਂ ਦੇਣਾ ਚਾਹੁੰਦਾ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ।ਇਸ ਲਈ ਸਮਰੱਥ ਅਥਾਰਿਟੀ ਵੱਲੋਂ ਡਾ.ਸੰਜੀਵ ਕੁਮਾਰ ਬੇਦੀ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਦੋਲਤਪੁਰਾਂ ਨੀਵਾਂ, ਜਿਲ੍ਹਾ ਮੋਗਾ (ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜ਼ਰੀ ਦੀ ਮਿਤੀ 29.01.2019 ਤੋਂ ਸਰਕਾਰੀ ਸੇਵਾ ਤੋ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ। ਅਧਿਕਾਰੀ ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਮੀਮੋ ਨੰ:09/08/2019-ਪ.ਪ.1(9/5) /389, ਮਿਤੀ 20.01.2023 ਰਾਹੀਂ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋ ਪੱਤਰ ਨੰ:ਡਿਸ 180/2023/ਅ-7/7236, ਮਿਤੀ 03.03.2023 ਰਾਹੀਂ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਡਾ. ਸੰਜੀਵ ਕੁਮਾਰ ਬੇਦੀ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਦੋਲਤਪੁਰਾਂ ਨੀਵਾਂ, ਜਿਲ੍ਹਾ ਮੋਗਾ (ਹੁਣ ਗੈਰ-ਹਾਜਰ) ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।
5. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਮਿਤੀ 29.04.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਡਾ.ਸੰਜੀਵ ਕੁਮਾਰ ਬੇਦੀ, ਵੈਟਰਨਰੀ ਅਫਸਰ,ਪੁੱਤਰ ਸ਼੍ਰੀ ਸ਼ਾਮ ਸੁੰਦਰ, ਵਾਸੀ ਮਕਾਨ ਨੰ: 30, ਅਦਰਸ਼ ਨਗਰ ਧਰਮਕੋਟ, ਜਿਲ੍ਹਾ ਮੋਗਾ ਨੂੰ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 29.01.2019 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ: 09/08/2019-ਪ.ਪ.1(5)/891, ਮਿਤੀ 18.01.2022 ਰਾਹੀਂ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 29.01.2019 ਤੋਂ ਸਰਕਾਰੀ ਸੇਵਾ ਤੋਂ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।
ਸਹੀ/-
ਵਿਕਾਸ ਪ੍ਰਤਾਪ
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਮਿਤੀ 22 ਮਾਰਚ, 2023 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
3635/2-2026/Pb. Govt. Press, S.A.S. Nagar