Published by Authority
No. 7] CHANDIGARH, FRIDAY, FEBRUARY 13, 2026 (MAGHA 24, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
(ਪਸ਼ੂ ਪਾਲਣ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 6 ਜੂਨ, 2023
ਨੰ: 10/01/2022-ਪ.ਪ.1(5)/4270.- ਡਾ. ਕਮਲਜੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ, ਸੀਲ ਥੇਹ, ਜਿਲ੍ਹਾ ਪਟਿਆਲਾ (ਹੁਣ ਗੈਰ-ਹਾਜਰ) ƒ ਮਿਤੀ 21.11.2021 ਤੋਂ ਸਮਰੱਥ ਅਧਿਕਾਰੀ ਤੋਂ ਬਿਨ੍ਹਾ ਛੁੱਟੀ ਮੰਨਜੂਰ ਕਰਵਾਏ ਆਪਣੀ ਮਰਜੀ ਨਾਲ ਲਗਾਤਾਰ ਡਿਊਟੀ ਤੋ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਯਾਦ ਪੱਤਰ ਨੰ:
10/01/2022-ਪ.ਪ.1(9/5)/858, ਮਿਤੀ 03.03.2022 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾਂ ਅਤੇ ਅਪੀਲ) ਨਿਯਮਾਵਲੀ 1970 ਦੇੇ ਨਿਯਮ 8 ਅਧੀਨ ਵੱਡੀਆ ਸਜ਼ਾਵਾਂ ਦੇਣ ਲਈ ਦੋਸ਼ ਸੂਚੀ ਜਾਰੀ ਕਰਕੇ ਉਤਰ 21 ਦਿਨ੍ਹਾਂ ਦੇ ਅੰਦਰ-ਅੰਦਰ ਸਮਰੱਥ ਅਧਿਕਾਰੀ ƒ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ।ਇਹ ਪੱਤਰ ਡਾਕ ਵਿਭਾਗ ਵਲੋਂ " ਅਣ ਡਿਲੀਵਰ@ ਵਾਪਿਸ ਪ੍ਰਾਪਤ ਹੋ ਗਿਆ ਸੀ। ਉਪਰੰਤ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਵੱਲੋਂ ਪੱਤਰ ਨੰ: 2947, ਮਿਤੀ 23.09.2022 ਰਾਹੀਂ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਪਟਿਆਲਾ ਦੇ ਪੱਤਰ ਨੰ: 1103, ਮਿਤੀ 13.09.2022, ਅਨੁਸਾਰ ਚਾਰਜਸੀਟ ਦੀ ਕਾਪੀ ਅਧਿਕਾਰੀ ਦੀ ਪਤਨੀ ਸ਼੍ਰੀ ਮਤੀ ਗੁਰਪ੍ਰੀਤ ਕੌਰ ਵਲੋਂ ਮਿਤੀ 10.04.2022 ƒ ਰਸੀਵ ਕਰ ਲਈ ਸੀ। ਪ੍ਰੰਤੂ ਇਸ ਅਧਿਕਾਰੀ ਵੱਲੋਂ ਚਾਜਰਸੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।
2. ਇਸ ਉਪਰੰਤ ਮਾਮਲੇ ਦੀ ਸਚਾਈ ਜਾਨਣ ਲਈ ਸਰਕਾਰ ਦੇ ਪਿ.ਅੰ.ਨੰ: 10/01/2022-ਪ.ਪ.1(9/5)/5267,ਮਿਤੀ 13.10.2022 ਰਾਹੀਂ ਸ੍ਰੀ ਗੁਰਦੀਪ ਸਿੰਘ, ਪੀ.ਸੀ.ਐਸ (ਰਿਟਾਇਰਡ) ƒ "ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ।ਪੜਤਾਲੀਆ ਅਫਸਰ ਵੱਲੋਂ ਪੇਸ਼ ਕੀਤੀ ਪੜਤਾਲ ਰਿਪਰਟ ਮਿਤੀ 17.11.2022 ਰਾਹੀ ਅਧਿਕਾਰੀ ਵਿਰੁੱਧ ਦੋਸ਼ ਸੂਚੀ ਵਿੱਚ ਦਰਜ ਸਾਰੇ ਦੋਸ਼ ਪੂਰੀ ਤਰਾਂ ਸਿੱਧ ਹੋਣੇ ਕਰਾਰ ਦਿੱਤੇ ਗਏ ਸਨ।
3. ਇਸ ਵਿਭਾਗ ਦੇ ਰਜਿਸਟਰਡ ਮੀਮੋ ਨੰ: 10/01/2022-ਪ.ਪ.1(9/5)/6473, ਮਿਤੀ 12.12.2022 ਰਾਹੀਂ ਪੜਤਾਲ ਰਿਪੋਰਟ ਮਿਤੀ 17.11.2022 ਦੀ ਕਾਪੀ ਅਧਿਕਾਰੀ ƒ ਭੇਜ ਕੇ ਟਿੱਪਣੀ ਮੰਗੀ ਗਈ ਸੀ।ਇਹ ਪੱਤਰ ਡਾਕ ਵਿਭਾਗ ਵੱਲੋਂ "ਡਾ.ਕਮਲਜੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ ਸੀਲ ਥੇਹ ਡਿਊਟੀ ਤੇ ਨਹੀ ਹੈ, ਬਾਹਰਲੇ ਦੇਸ਼ ਗਿਆ 366 PUNJAB GOVT. GAZ., FEBRUARY 13, 2026 (MAGHA 24, 1947 SAKA) PART I] 4. ਇਸ ਤਰਾਂ ਅਧਿਕਾਰੀ ਵੱਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਜਵਾਬ ਨਹੀਂ ਦਿੱਤਾ ਗਿਆ ਸੀ, ਜਿਸ ਤੋਂ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਉਤਰ ਨਹੀਂ ਦੇਣਾ ਚਾਹੁੰਦਾ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ।ਇਸ ਲਈ ਸਮਰੱਥ ਅਥਾਰਿਟੀ ਵੱਲੋਂ ਡਾ. ਕਮਲਜੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ, ਸੀਲ ਥੇਹ, ਜਿਲ੍ਹਾ ਪਟਿਆਲਾ(ਹੁਣ ਗੈਰ-ਹਾਜ਼ਰ) ƒ ਉਸ ਦੀ ਗੈਰ-ਹਾਜਰੀ ਦੀ ਮਿਤੀ 21.11.2021 ਤਂੋ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਿਧਾਂਤਕ ਤੋਰ ਤੇ ਫੈਸਲਾ ਲਿਆ ਗਿਆ ਸੀ।ਅਧਿਕਾਰੀ ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਲਏ ਗਏ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਮੀਮੋ ਨੰ: 10/01/2022-ਪ.ਪ.1.(9/5)/1408, ਮਿਤੀ 06.03.2023 ਰਾਹੀਂ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ,ਪੰੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਪੱਤਰ ਨੰ: ਡਿਸ 187/2023/ਅ-7/677,ਮਿਤੀ 19.05.2023 ਰਾਹੀਂ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਡਾ. ਕਮਲਜੀਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸ਼ਪਤਾਲ ਸੀਲ ਥੇਹ, ਜਿਲ੍ਹਾ ਪਟਿਆਲਾ (ਹੁਣ ਗੈਰ-ਹਾਜਰ) ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।
5. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਮਿਤੀ 17.11.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਡਾ.ਕਮਲਜੀਤ ਸਿੰਘ, ਵੈਟਰਨਰੀ ਅਫਸਰ ਪੁੱਤਰ ਸ਼੍ਰੀ ਚਰਨਜੀਤ ਸਿੰਘ, ਵਾਸੀ ਮਕਾਨ ਨੰ:
131-ਈ, ਭੁਪਿੰਦਰਾ ਨਗਰ, ਸਿਵਲ ਲਾਈਨ, ਪਟਿਆਲਾ ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 21.11.2021 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ: 10/01/2022-ਪ.ਪ.1(5)/858, ਮਿਤੀ 03.3.2022 ਰਾਹੀਂ ਜਾਰੀ ਹੋਈ ਚਾਰਜਸੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜਰੀ ਦੀ ਮਿਤੀ 21.11.2021 ਤੋਂ ਸਰਕਾਰੀ ਸੇਵਾ ਤੋਂ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।
ਵਿਕਾਸ ਪ੍ਰਤਾਪ
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਮਿਤੀ 31 ਮਈ, 2023 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
3635/2-2026/Pb. Govt. Press, S.A.S. Nagar