Servants of Knowledge
Punjab Gazette · Government of Punjab

ਕਲੱਬਾਂ ਨੂੰ ਐਫੀਲੀਏਟ ਕਰਨ ਸਬੰਧੀ ਪਾਲਿਸੀ

Published 20 February 2026

Department
Sports and Youth Services
Type
Ordinary
Notification no.
ਨੰ:08/01/2026—4ਸਸ/2/1
Category
Part - I
Gazetteid
CHD/0092/2024-2026
Notification Date
07-01-2026
Notification For
Other notification
Identifier
in.gazette.punjabdsa.2026-02-20.90462
Languages
English, Punjabi

click here for IIIF manifest

382 PUNJAB GOVT. GAZ., FEBRUARY 20, 2026 (PHGN 1, 1947 SAKA) PART I]

Published by Authority

No. 8] CHANDIGARH, FRIDAY, FEBRUARY 20, 2026 (PHALGUNA 1, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ

(ਖੇਡਾਂ ਤੇ ਯੁਵਕ ਸੇਵਾਵਾਂ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 7 ਜਨਵਰੀ, 2026

ਮਿਸਲ ਨੰ:08/01/2026-4ਸਸ/2/1.-

ਕਲੱਬਾਂ ਨੂੰ ਐਫੀਲੀਏਟ ਕਰਨ ਸਬੰਧੀ ਪਾਲਿਸੀ

ਨੌਜਵਾਨਾਂ ਵਿੱਚ ਅਥਾਹ ਜੋਸ਼ ਹੁੰਦਾ ਹੈ , ਜੋ ਸਮਾਜਿਕ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦਾ ਹੈ । ਨੌਜਵਾਨ ਉਸਾਰੂ ਸਰਗਰਮੀਆਂ ਰਾਹੀਂ ਰਾਸ਼ਟਰ ਉਸਾਰੀ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।ਯੁਵਕ ਸੇਵਾਵਾਂ ਵਿਭਾਗ ਵੱਲੋਂ ਪਿੰਡਾਂ, ਵਾਰਡਾਂ ਅਤੇ ਕਸਬਿਆਂ,ਵਿੱਚ ਯੂਥ ਕਲੱਬ ਬਣਾਏੇ ਜਾਂਦੇ ਹਨ।

2. ਯੂਥ ਕਲੱਬ ਬਨਾਉਣ ਦੀ ਵਿਧੀ/ਸ਼ਰਤਾਂ:-

2.1 ਯੂਥ ਕਲੱਬ ਦੀ ਮੈਂਬਰੀ ਸਵੈ ਇੱਛੁਕ ਹੋਵੇਗੀ। ਯੂਥ ਕਲੱਬ ਦੇ ਮਂੈਬਰ ਉਸੇ ਪਿੰਡ/ਵਾਰਡਾਂ/ਕਸਬੇ ਦੇ ਹੋਣੇ ਚਾਹੀਦੇ ਹਨ।ਉਨ੍ਹਾਂ ਦੀ ਉਮਰ 15-35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇੱਕ ਯੂਥ ਕਲੱਬ ਦੇ ਮੈਂਬਰਾਂ ਦੀ ਗਿਣਤੀ ਘੱਟੋ ਘੱਟ 21 ਹੋਵੇਗੀ।

2.2 ਇੱਕ ਪਿੰਡ ਵਿੱਚ ਇੱਕ ਤੋਂ ਵੱਧ ਯੂਥ ਕਲੱਬ ਵੀ ਐਫੀਲੀਏਟ ਕੀਤਾ ਜਾ ਸਕਦਾ ਹੈ।

2.3 ਇੱਕ ਯੂਥ ਕਲੱਬ ਦਾ ਮੈਂਬਰ ਇਸ ਵਿਭਾਗ ਨਾਲ ਐਫੀਲੀਏਟਿਡ ਕਿਸੇ ਹੋਰ ਯੂਥ ਕਲੱਬ ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਇਸ ਸਬੰਧੀ ਐਫੀਲੀਏਸ਼ਨ ਫਾਰਮ ਦੇ ਬਿਨੈ-ਪੱਤਰ ਵਿਚ ਅੰਡਰਟੇਕਿੰਗ ਦਿੱਤੀ ਜਾਵੇਗੀ।

2.4 ਕਲੱਬ ਦੇ ਮੈਂਬਰਾਂ ਦੀ ਸੂਚੀ ਦਾ ਮੁਕੰਮਲ ਰਜਿਸਟਰ ਰੱਖਿਆ ਜਾਵੇਗਾ ਜੋ ਵਿਭਾਗ ਦੀ ਮੰਗ ਅਨੁਸਾਰ ਪੇਸ਼ ਕਰਨਾ ਲਾਜ਼ਮੀ ਹੋਵੇਗਾ।

2.5 ਵਿਭਾਗ ਨਾਲ ਐਫੀਲੀਏਟਡ ਕੋਈ ਵੀ ਯੂਥ ਕਲੱਬ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਸਬੰਧ ਨਹੀਂ ਰੱਖੇਗਾ, ਅਜਿਹਾ ਪਾਏ ਜਾਣ ਦੀ ਸੂਰਤ ਵਿੱਚ ਕਲੱਬ ਦੀ ਐਫੀਲੀਏਸ਼ਨ ਰੱਦ ਕਰ ਦਿੱਤੀ ਜਾਵੇਗੀ।

ਧਾਰਾ: 1 ਨਿਸ਼ਾਨੇ ਤੇ ਉਦੇਸ਼ :-

ਯੁਵਕ ਸੇਵਾਵਾਂ ਕਲੱਬਾਂ ਦੇ ਨਿਸ਼ਾਨੇ ਅਤੇ ਉਦੇਸ਼ ਇਸ ਪ੍ਰਕਾਰ ਹਨ:-

( 382 )PART I] PUNJAB GOVT. GAZ., FEBRUARY 20, 2026 (PHGN 1, 1947 SAKA) 383 ੳ) ਜਾਤੀ, ਰੰਗ, ਧਰਮ ਅਤੇ ਲਿੰਗ ਦੇ ਵਿਤਕਰੇ ਤੋਂ ਬਿਨਾਂ ਜਮਹੂਰੀ ਆਧਾਰ ਉ~ਤੇ ਨੌਜਵਾਨਾਂ ਦੀ ਸਭਿਆਚਾਰਕ ਅਤੇ ਸੇਵਾਈ ਸੰਸਥਾ ਬਣਾਉਣਾ।

ਅ) ਨੌਜਵਾਨਾਂ ਦੀ ਸਮੁੱਚੀ ਭਲਾਈ ਅਤੇ ਵਿਕਾਸ ਲਈ ਕੰਮ ਕਰਨਾ।

ੲ) ਨੌਜਵਾਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਕੰਮ ਕਰਨਾ ਤੇ ਉਨ੍ਹਾਂ ਦੀਆਂ ਸ਼ਕਤੀਆਂ ਨੂੰ ਮੰਤਵ-ਪੂਰਨ ਯੋਜਨਾਵਾਂ ਵਿੱਚ ਲਾਉਣ ਲਈ ਅਗਵਾਈ ਤੇ ਸਹਾਇਤਾ ਕਰਨੀ।

ਸ) ਸਮਾਜਿਕ ਅਤੇ ਸਭਿਆਚਾਰਕ ਖੇਤਰਾਂ ਵਿੱਚ ਉਸਾਰੂ ਸਰਗਰਮੀਆਂ ਨੂੰ ਉਤਸ਼ਾਹ ਦੇਣਾ।

ਹ) ਜਮਹੂਰੀ ਆਦਰਸ਼ਾਂ ਸਮਾਜਵਾਦੀ ਕੀਮਤਾਂ ਅਤੇ ਨੌਜਵਾਨਾਂ ਵਿੱਚ ਨਿਰਪੱਖ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਵਿਸ਼ਵਾਸ਼ ਜਗਾਉਣਾ ਅਤੇ ਦੇਸ਼ ਦੀ ਖਾਸ ਕਰਕੇ ਦਿਹਾਤੀ ਇਲਾਕਿਆਂ ਵਿੱਚ ਵਿਅਕਤੀਗਤ ਅਤੇ ਕੌਮੀ ਜੀਵਨ ਦੀ ਮੁੜ ਉਸਾਰੀ ਲਈ ਕੰਮ ਕਰਨਾ।

ਕ) ਨੌਜਵਾਨਾਂ ਨੂੰ ਸਾਂਝੇ ਕੌਮੀ ਜੀਵਨ ਦੀ ਬੁਨਿਆਦੀ ਏਕਤਾ ਪ੍ਰਤੀ ਜਾਣੂ ਕਰਵਾ ਕੇ ਜਾਤੀਵਾਦ, ਫਿਰਕਾਪ੍ਰਸਤੀ ਅਤੇ ਇਹੋ ਜਿਹੀਆਂ ਹੋਰ ਬਖੇੜਾ ਪਾਊ ਸ਼ਕਤੀਆਂ ਨੂੰ \ਤਮ ਕਰਨਾ।

ਖ) ਨੌਜਵਾਨਾਂ ਵਿੱਚ ਅਗਾਂਹ-ਵਧੂ ਦ੍ਰਿਸ਼ਟੀਕੋਣ ਅਤੇ ਵਿਗਿਆਨਿਕ ਪਹੁੰਚ ਨੂੰ ਵਿਕਸਤ ਕਰਨ ਅਤੇ ਦੇਸ਼ ਦੇ ਸੰਸਕ੍ਰਿਤਕ ਵਿਰਸੇ ਨੂੰ ਨਾਲ ਲੈਂਦਿਆਂ ਹੋਇਆਂ ਸਰਵ-ਪੱਖੀ ਉ~ਨਤੀ ਲਈ ਕੰਮ ਕਰਨਾ।

ਗ) ਸਹਿਨਸ਼ੀਲਤਾ ਅਤੇ ਭਾਈਚਾਰੇ ਨੂੰ ਸੁਰਜੀਤ ਕਰਕੇ ਸਮਾਜ ਦੇ ਵੱਖ-ਵੱਖ ਕੰਮਾਂ ਵਿੱਚ ਇੱਕਸਾਰਤਾ ਵਿਕਸਤ ਕਰਨੀ ਅਤੇ ਯੁਵਕ ਸੇਵਾਵਾਂ ਦੇ ਕੰਮਾਂ ਵਿੱਚ ਵਿਭਿੰਨ ਲੋਕ ਸੇਵਕਾਂ ਵਿੱਦਿਅਕ ਮਾਹਿਰਾਂ ਅਤੇ ਪ੍ਰਮੁੱਖ ਵਿਅਕਤੀਆਂ ਪਾਸੋਂ ਸਹਿਯੋਗ ਅਤੇ ਸ਼ੁੱਭ ਇੱਛਾ ਪ੍ਰਾਪਤ ਕਰਨੀ।

ਘ) ਰੰਗਲਾ ਪੰਜਾਬ ਦਿੱਖ ਨੂੰ ਕਾਇਮ ਰੱਖਣ ਲਈ ਪੰਜਾਬ ਦੇ ਅਮੀਰ ਸੱਭਿਆਚਾਰ ਵਿਰਾਸਤ ਨੂੰ ਸੰਭਾਲਣ ਲਈ ਸੱਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨਾ।

C) ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪਿੰਡ ਅਤੇ ਵਾਰਡ ਪੱਧਰ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਹਿੱਤ ਅਤੇ ਪੰਜਾਬ ਦੀਆਂ ਖੇਡਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੋਈ ਹੋਈ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਉਪਰਾਲੇ ਕਰਨੇ।

ਚ) ਉੱਦਮੀ ਪੰਜਾਬ ਬਿਜ਼ਨਸ ਡਿਵੈਲਪਮੈਂਟ ਕੰਪੋਨੈਂਟ ਦੇ ਤਹਿਤ ਪੰਜਾਬ ਦੇ ਨੌਜਵਾਨਾਂ ਨੁੂੰ ਉੱਦਮੀ ਬਣਾਉਣਾ, ਸਵੈ-ਰੋਜ਼ਗਾਰ ਲਈ ਪ੍ਰੇਰਿਤ ਕਰਨਾ ਅਤੇ ਸੂਬੇ ਅੰਦਰ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਉਤਸ਼ਾਹ ਦੇਣਾ।

ਛ) ਰਾਜ ਦੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਪ੍ਰਤੀ ਲੋੜਵੰਦਾਂ ਨੂੰ ਜਾਣੂ ਕਰਵਾ ਕੇ ਸਕੀਮਾਂ ਦਾ ਲਾਭ ਪਹੁੰਚਾਉਣਾ।

ਜ) ਪੰਜਾਬ ਦੇ ਨੌਜਵਾਨਾਂ ਨੂੰ ਅਰਥਪੂਰਨ ਢੰਗ ਨਾਲ ਜੋੜਨਾ।

ਝ) ਰਾਜ ਦੇ ਵਿਕਾਸ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ।

R) "ਰੰਗਲਾ ਪੰਜਾਬ" ਦੇ ਸੁਪਨੇ ਨੂੰ ਸਾਕਾਰ ਕਰਨਾ।

ਕਲੱਬਾਂ ਦੀ ਅੰਦਰੂਨੀ ਬਣਤਰ ਅਤੇ ਕਾਰਜਸ਼ੈਲੀ

ਧਾਰਾ: 1 ਜਨਰਲ ਕੌਂਸਲ:- ਸਾਰੇ ਮੈਂਬਰਾਂ ਦੀ ਮਿਲ ਕੇ ਇੱਕ ਜਨਰਲ ਕੌਂਸਲ ਬਣੇਗੀ। ਇਸ ਕੋਲ ਕੰਮਾਂ ਦੀਆਂ ਨੀਤੀਆਂ, ਯੋਗਤਾਵਾਂ ਅਤੇ ਪ੍ਰੋਗਰਾਮ ਬਣਾਉਣ ਦੇ ਸਾਰੇ ਅਧਿਕਾਰ ਹੋਣਗੇ। ਸਾਲਾਨਾ ਬਜਟ ਇਸ ਅੱਗੇ ਪ੍ਰਵਾਨਗੀ ਲਈ ਰੱਖਿਆ ਜਾਇਆ ਕਰੇਗਾ ਅਤੇ ਇਹ ਹਰ ਸਾਲ ਮਾਰਚ ਵਿੱਚ ਹਿਸਾਬ-ਕਿਤਾਬ ਪਾਸ ਕਰਿਆ ਕਰੇਗੀ।

ਧਾਰਾ:2 ਕਾਰਜਕਾਰੀ ਕੌਂਸਲ:-ਯੁਵਕ ਸੇਵਾਵਾਂ ਕਲੱਬ ਦੇ ਰੋਜ਼ਮਰਾ ਦੇ ਕੰਮਾਂ ਦੀ ਦੇਖਭਾਲ ਲਈ ਅਤੇ ਇਸ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਇੱਕ ਕਾਰਜਕਾਰੀ ਕੌਂਸਲ ਹੋਵੇਗੀ। ਇਹ ਕਲੱਬਾਂ ਦੇ384 PUNJAB GOVT. GAZ., FEBRUARY 20, 2026 (PHGN 1, 1947 SAKA) PART I] ਉਦੇਸ਼ਾਂ ਮੁਤਾਬਿਕ ਕਾਰਜ ਕਰਨ ਤੇ ਰੋਜ਼ਮਰ੍ਹਾ ਦੇ ਫੈਸਲੇ ਲੈਣਗੇ ਅਤੇ ਅਮਲੀ ਜਾਮਾਂ ਪਹਿਨਾਉਣਗੇ।

ਧਾਰਾ: 3 ਆਹੁੱਦੇਦਾਰ :- ਜਨਰਲ ਕੌਂਸਲ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਕਰੇਗੀ। ਪ੍ਰਧਾਨ ਜਨਰਲ ਸਕੱਤਰ ਨਾਲ ਮਸ਼ਵਰਾ ਕਰਕੇ ੳੋੁਪ-ਪ੍ਰਧਾਨ ਜਾਂ ਉਪ-ਪ੍ਰਧਾਨਾਂ, ਸਕੱਤਰ ਜਾਂ ਸਹਿ ਸਕੱਤਰਾਂ ਅਤੇ ਲੇਖਾ ਸਕੱਤਰਾਂ ਨੂੰ ਨਾਮਜ਼ਦ ਕਰੇਗਾ। ਉਪਰੋਕਤ ਅਹੁਦੇਦਾਰਾਂ ਤੋਂ ਇਲਾਵਾ ਉਹ ਜਨਰਲ ਕੌਂਸਲ ਦੇ ਮੈਂਬਰਾਂ ਵਿੱਚੋਂ ਪੰਜ ਜਾਂ ਛੇ ਕਾਰਜਕਾਰੀ ਮੈਂਬਰ ਨੂੰ ਨਾਮਜ਼ਦ ਕਰੇਗਾ। ਅਹੁਦੇਦਾਰਾਂ ਦੀ ਮਿਆਦ ਇੱਕ ਸਾਲ ਮਾਰਚ ਤੋਂ ਮਾਰਚ ਤੱਕ ਹੋਵੇਗੀ ਕਿਸੇ ਅਹੁਦੇਦਾਰ ਜਾਂ ਕਾਰਜਕਾਰਨੀ ਮੈਂਬਰ ਦੀ ਉਮਰ 35 ਸਾਲ ਤੋਂ ਵੱਧ ਹੋਣ ਦੀ ਸੂਰਤ ਵਿੱਚ ਉਸ ਦੇ ਬਦਲੇ ਨਵੀਂ ਚੋਣ ਕੀਤੀ ਜਾਵੇਗੀ।

ਧਾਰਾ: 4 ਆਹੁਦੇਦਾਰਾਂ ਦੇ ਨਾਮ ਅਤੇ ਜਿੰਮ਼ੇਵਾਰੀਆਂ

ਪ੍ਰਧਾਨ:-

1) ਯੋਜਨਾਵਾਂ ਤਿਆਰ ਕਰਨਾ ਅਤੇ ਯੁਵਕ ਸਰਗਰਮੀਆਂ ਦੇ ਵਿਧੀਬੱਧ ਢੰਗ ਨਾਲ ਚੱਲਣ ਨੂੰ ਨਿਸ਼ਚਿਤ ਕਰਨਾ।

2) ਜਮਹੂਰੀ ਲੀਹਾਂ ਉ~ਤੇ ਮੀਟਿੰਗ ਸੰਚਾਲਿਤ ਕਰਨੀਆਂ ਤੇ ਉਨ੍ਹਾਂ ਦੀ ਪ੍ਰਧਾਨਗੀ ਕਰਨੀ।

3) ਨਿਸ਼ਚਿਤ ਸਮੇਂ ਵਿੱਚ ਮੈਂਬਰਾਂ ਨੂੰ ਸਬੰਧਤ ਵਿਸ਼ੇ ਬਾਰੇ ਹੀ ਬੋਲਣ ਲਈ ਕਹਿਣਾ।

4) ਕਲੱਬ ਦੇ ਕੰਮਾਂ ਨੂੰ ਜਾਰੀ ਅਤੇ ਕਾਇਮ ਰੱਖਣ ਲਈ ਉਨ੍ਹਾਂ ਵਿੱਚ ਸੁਧਾਰ ਲਿਆਉਣਾ।

5) ਕਲੱਬ ਦੇ ਅਹੁਦੇਦਾਰਾਂ ਦੀ ਚੋਣ ਹਰ ਸਾਲ ਕੀਤੀ ਜਾਵੇ।

ਉਪ-ਪ੍ਰਧਾਨ:

ਪ੍ਰਧਾਨ ਦੀ ਗੈਰ-ਹਾਜ਼ਰੀ ਵਿੱਚ ਉਸ ਦੀ ਥਾਂ ਮੀਟਿੰਗ ਦੀ ਪ੍ਰਧਾਨਗੀ ਕਰਨਾ ਅਤੇ ਪ੍ਰਧਾਨਗੀ ਵਾਲੇ ਫਰਜ਼ ਅਦਾ ਕਰਨਾ।

ਜਨਰਲ ਸਕੱਤਰ:

1) ਪ੍ਰਧਾਨ ਦੀ ਪ੍ਰਵਾਨਗੀ ਉਪਰੰਤ ਜਨਰਲ ਕੌਂਸਲ ਅਤੇ ਕਾਰਜਕਾਰਨੀ ਦੀਆਂ ਮੀਟਿੰਗਾਂ ਦਾ ਏਜੰਡਾ ਜਾਰੀ ਕਰਨਾ।

2) ਮੀਟਿੰਗਾਂ ਦੀ ਕਾਰਵਾਈ ਲਿਖਣੀ ਅਤੇ ਸਭਾ ਦਾ ਰਿਕਾਰਡ ਰੱਖਣਾ।

3) ਹਰ ਮੀਟਿੰਗ ਵਿੱਚ ਹਾਜ਼ਰੀ ਲਾਉਣੀ ਤੇ ਹਾਜ਼ਰੀ ਦਾ ਰਿਕਾਰਡ ਰੱਖਣਾ।

4) ਪ੍ਰਧਾਨ ਦੀ ਆਗਿਆ ਨਾਲ ਮੀਟਿੰਗਾਂ ਬਲਾਉਣੀਆਂ ਅਤੇ ਉਨ੍ਹਾਂ ਦਾ ਰਿਕਾਰਡ ਰੱਖਣਾ।

5) ਦਫ਼ਤਰੀ ਖਤੋਖਿਤਾਬ ਕਰਨੀ।

6) ਨੋਟਿਸ ਭੇਜਣੇ।

7) ਵੋਟਿੰਗ ਹੋ ਜਾਣ ਦੀ ਸੂਰਤ ਵਿੱਚ ਵੋਟਾਂ ਗਿਣਨੀਆਂ ਉਨ੍ਹਾਂ ਦਾ ਰਿਕਾਰਡ ਰੱਖਣਾ।

8) ਸਾਲਾਨਾ ਰਿਪੋਰਟਾਂ ਤਿਆਰ ਕਰਨੀਆਂ।

9) ਮੀਟਿੰਗਾਂ ਸਮੇਂ ਸੁਨੇਹੇ ਆਦਿ ਪੜ੍ਹਨੇ।

10) ਮੀਟਿੰਗਾਂ ਲਈ ਏਜੰਡਾ ਅਤੇ ਪ੍ਰੋਗਰਾਮ ਦੀ ਯੋਜਨਾ ਬਣਾਉਣਾ।

11) ਮੈਂਬਰਾਂ ਦੀਆਂ ਸਰਗਰਮੀਆਂ ਵਿੱਚ ਸਹਿਯੋਗ ਅਤੇ ਅਗਵਾਈ ਦੇਣੀ।

12) ਕਲੱਬ ਦੇ ਕੰਮਾਂ ਦੀਆਂ ਸੂਚਨਾਵਾਂ ਭੇਜਣੀਆਂ ਅਤੇ ਪ੍ਰਚਾਰ।

13) ਕਲੱਬ ਦੇ ਉਦੇਸ਼ ਦੀ ਪ੍ਰਾਪਤੀ ਲਈ ਲੋੜੀਂਦਾ ਸਭ ਕੁਝ ਕਰਨਾ।

ਸਹਿ-ਸਕੱਤਰ:

1) ਕਲੱਬ ਦੇ ਫੰਡਾਂ ਨੂੰ ਪ੍ਰਾਪਤ ਕਰਨਾ ਅਤੇ ਉਨ੍ਹਾਂ ਦੇ ਰੱਖਿਅਕ ਵਜੋਂ ਕੰਮ ਕਰਨਾ।

2) ਮੈਂਬਰਾਂ ਅਤੇ ਹੋਰ ਸਾਧਨਾਂ ਰਾਹੀਂ ਚੰਦੇ ਇੱਕਠੇ ਕਰਨੇ।

3) ਬਕਾਇਆ ਹਿਸਾਬ-ਕਿਤਾਬ ਰੱਖਣਾ।

PART I] PUNJAB GOVT. GAZ., FEBRUARY 20, 2026 (PHGN 1, 1947 SAKA) 385
       4)        ਅਨੁਮਾਨਿਤ ਆਮਦਨ ਅਤੇ ਖਰਚੇ ਦੇ ਸਾਲਾਨਾ ਬਜਟ ਤਿਆਰ ਕਰਨੇ।
       5)      ਵਿੱਤੀ ਸਟੇਟਮੈਂਟਾਂ ਅਤੇ ਰਿਪੋਰਟਾਂ ਤਿਆਰ ਕਰਨੀਆਂ।
ਧਾਰਾ:  6:-     ਪ੍ਰੋਗਰਾਮ  ਅਤੇ  ਸਰਗਰਮੀਆਂ:-
               ਯੁਵਕ ਸੇਵਾਵਾਂ ਕਲੱਬ ਦੇ ਪ੍ਰੋਗਰਾਮ ਅਤੇ ਸਰਗਰਮੀਆਂ ਦੇ ਹੇਠ ਲਿਖੇ ਅੰਗ ਹੋਣਗੇ:-
       ੳ)      ਯੁਵਕ ਸੇਵਾਵਾਂ  ਕਲੱਬ ਦੇ ਨਿਸ਼ਾਨਿਆਂ ਤੇ ਉਦੇਸ਼ਾਂ ਦੇ ਅਨੁਰੂਪ ਸਿੱਖਿਆਤਕ ਪ੍ਰਾਪੇਗੰਡੇ ਲਈ ਸਟੱਡੀ ਸਰਕਲਾਂ
               ਦਾ ਪ੍ਰਬੰਧ ਕਰਨਾ ਅਤੇ ਗਰੁੱਪ ਮੀਟਿੰਗਾਂ, ਵਿਚਾਰ-ਵਟਾਂਦਰੇ, ਵਾਦ-ਵਿਵਾਦ, ਮੇਲੇ, ਸੈਮੀਨਾਰ ਅਤੇ ਵਿਚਾਰ
               ਗੋਸ਼ਟੀਆਂ ਆਦਿ ਕਰਨੀਆਂ ਅਤੇ ਇਨ੍ਹਾਂ ਵਿੱਚ ਸਹਾਇਤਾ ਅਤੇ ਅਗਵਾਈ ਲਈ ਪ੍ਰਮੁੱਖ ਵਿਦਵਾਨਾਂ ਨੂੰ ਸੱਦਣਾ।
       ਅ)      ਨੌਜਵਾਨਾਂ ਵਿੱਚ ਮਿਲਵਰਤਨ ਦੀ ਭਾਵਨਾ ਵਿਕਸਤ ਕਰਨ ਲਈ ਅਤੇ ਸਮੂਹਿਕ ਜੀਵਨ ਨੂੰ ਮਾਨਣ ਦਾ ਅਹਿਸਾਸ
               ਪੈਦਾ ਕਰਨ ਲਈ ਯਾਤਰਾਵਾਂ, ਸੈਰਾਂ ਅਤੇ ਮਨਪ੍ਰਚਾਵੇ ਲਈ ਕੀਤੀਆਂ ਜਾਣ ਵਾਲੀਆਂ ਬੈਠਕਾਂ ਦਾ ਪ੍ਰਬੰਧ ਕਰਨਾ।
       ੲ)       ਬਾਲਗ ਵਿੱਦਿਆ, ਪਿੰਡਾਂ ਦੀ ਉ~ਨਤੀ, ਸਮਾਜਿਕ ਸਿੱਖਿਆ, ਸਹਾਇਤਾ ਕੰਮ ਅਤੇ ਦਿਹਾਤੀ ਵਿਕਾਸ ਜਿਹੀਆਂ
                ਉਸਾਰੂ ਅਤੇ ਲਾਹੇਵੰਦ ਸਰਗਰਮੀਆਂ ਵਿੱਚ ਨੌਜਵਾਨਾਂ ਦੀ ਸ਼ਕਤੀ ਅਤੇ ਵਿਹਲੇ ਸਮੇਂ ਨੂੰ ਵਰਤੋਂ ਵਿੱਚ ਲਿਆਉਣ
                ਦੇ ਯਤਨ ਕਰਨਾ ਅਤੇ ਉਨ੍ਹਾਂ ਨੂੰ ਸਮਾਜ-ਭਲਾਈ,  ਸਭਿਆਚਾਰਕ ਸਰਗਰਮੀਆਂ, ਸਿਹਤ ਤੇ ਸਫਾਈ ਮੁਹਿੰਮ
                 ਅਤੇ ਸਮਾਜਿਕ ਬੁਰਾਈਆਂ ਨੂੰ \ਤਮ ਕਰਨ ਵਿੱਚ ਭਾਗ ਲੈਣ ਲਈ ਤਿਆਰ ਕਰਨਾ।
       ਸ)      ਯੁਵਕ ਸੇਵਾਵਾਂ ਕਲੱਬ ਦੇ ਆਦਰਸ਼ਾਂ ਨੂੰ ਫੈਲਾਉਣ ਅਤੇ ਨੌਜਵਾਨਾਂ ਵਿੱਚ ਸਾਹਿਤਕ ਸੁਆਦਾਂ ਨੂੰ ਉ~ਨਤ ਕਰਨ ਹਿੱਤ
               ਲਾਹੇਵੰਦ ਅਤੇ ਸਿਹਤਮੰਦ ਸਾਹਿਤ ਪ੍ਰਕਾਸ਼ਿਤ ਕਰਨਾ।
       ਹ)      ਸਮੇਂ-ਸਮੇਂ ਹਾਲ ਅੰਦਰ ਅਤੇ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਟੂਰਨਾਮੈਂਟ ਕਰਾਉਣੇ ਅਤੇ ਨੌਜਵਾਨਾਂ
               ਵਿੱਚ ਸਰੀਰਕ ਤੰਦਰੁਸਤੀ ਪ੍ਰਤੀ ਸਿਹਤਮੰਦ ਰੁਚੀ ਪੈਦਾ ਕਰਨੀ,ਵੱਖ-ਵੱਖ ਖੇਡ ਸੰਸਥਾਵਾਂ ਨੂੰ ਉਤਸ਼ਾਹਿਤ ਕਰਨਾ
               ਅਤੇ ਉਨ੍ਹਾਂ ਦੀ ਸਹਾਇਤਾ ਕਰਨੀ।
       ਕ)      ਪੰਜਾਬ ਦੇ ਨੌਜਵਾਨਾਂ ਨੂੰ ਉੱਦਮੀ ਬਣਾਉਣਾ, ਸਵੈ-ਰੋਜ਼ਗਾਰ ਲਈ ਪ੍ਰੇਰਿਤ ਕਰਨਾ ਅਤੇ ਸੂਬੇ ਅੰਦਰ ਬੇਰੁਜ਼ਗਾਰੀ
                ਨੂੰ ਖਤਮ ਕਰਨ ਲਈ ਉਤਸ਼ਾਹ ਦੇਣਾ।
       ਖ)      ਰਾਜ ਦੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਪ੍ਰਤੀ ਲੋੜਵੰਦਾਂ ਨੂੰ ਜਾਣੂ ਕਰਵਾ
               ਕੇ ਸਕੀਮਾਂ ਦਾ ਲਾਭ ਪਹੁੰਚਾਉਣਾ।
ਧਾਰਾ:  7       ਹੇਠਾਂ  ਦਿੱਤੇ  ਕੁਝ  ਪ੍ਰਾਜੈਕਟ  ਯੁਵਕ  ਸੇਵਾਵਾਂ  ਕਲੱਬ ਆਪਣੇ  ਹੱਥਾਂ  ਵਿੱਚ  ਲੈ  ਸਕਦਾ  ਹੈ:-
       ੳ)       ਰੁੱਖ ਲਾਉਣੇ।
       ਅ)      ਪਿੰਡਾਂ ਤੇ ਰਾਹ, ਗਲੀਆਂ ਤੇ ਸੜਕ ਬਨਾਉਣੀ।
       ੲ)       ਪੰਚਾਇਤ ਘਰਾਂ, ਸਮੂਹਿਕ ਕੇਂਦਰ ਅਤੇ ਸਕੂਲ ਆਦਿ ਸਮੂਦਾਇਕ ਪੇਂਡੂ ਥਾਂਵਾਂ ਦੀ ਉਸਾਰੀ ਕਰਨੀ।
       ਸ)      ਪਿੰਡਾਂ ਅਤੇ ਗੰਦੀਆਂ ਬਸਤੀਆਂ ਦੀ ਸਫਾਈ ਮੁਹਿੰਮ।
       ਹ)      ਕਤਾਰਾਂ ਵਿੱਚ ਰੁੱਖ ਅਤੇ ਬਾਗ ਲਾਉਣੇ।
       ਕ)      ਫਸਲਾਂ ਦੀ ਰੱਖਿਆ ਮੁਹਿੰਮ।
       ਖ)      ਸਿੱਖਿਆ ਫੈਲਾਉਣ ਦੀਆਂ ਮੁਹਿੰਮਾਂ।
       ਗ)      ਅੰਤਰਰਾਜੀ ਯਾਤਰਾਵਾਂ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ।
       ਘ)      ਭਾਸ਼ਣ ਮੁਕਾਬਲੇ, ਨਾਟਕ ਅਤੇ ਉਪੇਰੇ।
       C)      ਲਾਇਬ੍ਰੇਰੀ ਵਿੱਚ ਕਿਤਾਬਾਂ, ਰਸਾਲੇ ਅਤੇ ਅ\ਬਾਰ ਮੰਗਵਾਉਣੇ।
       ਚ)      ਸਿਖਲਾਈ ਕੈਂਪਾਂ ਦਾ ਪ੍ਰਬੰਧ ਕਰਨਾ।
386 PUNJAB GOVT. GAZ., FEBRUARY 20, 2026 (PHGN 1, 1947 SAKA) PART I]

ਛ) ਸਰਕਾਰ ਵੱਲੋਂ ਲਾਗੂ ਲੋਕਾਂ ਦੀ ਭਲਾਈ ਸਬੰਧੀ ਸਕੀਮਾਂ ਦਾ ਪ੍ਰਚਾਰ ਕਰਨਾ ਅਤੇ ਲਾਹਾ ਲੇੈਣ ਲਈ ਸਹਾਇਤਾ ਕਰਨਾ।

ਜ) ਮਲੇਰੀਆ ਰੋਕੂ ਮੁਹਿੰਮ।

ਝ) ਖੂਨਦਾਨ ਕੈਂਪ।

R) ਪਿੰਡਾਂ ਵਿੱਚ ਖੇਡ ਮੈਦਾਨਾਂ ਅਤੇ ਜਿੰਮਾਂ ਦੀ ਸਾਂਭ ਸੰਭਾਲ ਕਰਨਾ।

ਟ) ਉੱਦਮਾਂ ਲਈ ਸਹਾਇਤਾ ਪ੍ਰਾਪਤ ਕਰਨਾ।

ਠ) ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੂਲਿਤ ਕਰਨ ਦੇ ਉਪਰਾਲੇ ਕਰਨਾ।

ਧਾਰਾ: 8 ਮੀਟਿੰਗਾਂ:-

ੳ) ਮੈਂਬਰ ਹਫਤੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਜ਼ਰੂਰ ਮਿਲਣਗੇ।

ਅ) ਕਾਰਜਕਾਰਨੀ ਕਮੇਟੀ ਦੀ ਮੀਟਿੰਗ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਜ਼ਰੂਰ ਹੋਵੇਗੀ।

ੲ) ਜਨਰਲ ਬਾਡੀ ਦੀ ਮੀਟਿੰਗ ਸਾਲ ਵਿੱਚ ਇੱਕ ਵਾਰ ਜ਼ਰੂਰ ਹੋਵੇਗੀ।

ਧਾਰਾ: 9 ਕੋਰਮ:-

ਮੀਟਿੰਗ ਦਾ ਕੋਰਮ ਜਨਰਲ ਕੌਂਸਲ ਦੀ ਮੀਟਿੰਗ ਲਈ ਕੁੱਲ ਮੈਂਬਰਾਂ ਦੀ ਗਿਣਤੀ ਦਾ ਅੱਧ, ਪਰ ਕਾਰਜਕਾਰਨੀ ਦੀ ਮੀਟਿੰਗ ਲਈ ਦੋ ਤਿਹਾਈ ਹੋਣਾ ਚਾਹੀਦਾ ਹੈ। ਕੋਰਮ ਪੂਰਾ ਨਾ ਹੋਣ ਦੀ ਸੂਰਤ ਵਿੱਚ ਪ੍ਰਧਾਨ ਮੀਟਿੰਗਾਂ ਮੁਲਤਵੀ ਕਰ ਸਕਦਾ ਹੈ, ਪਰ ਉਸੇ ਹੀ ਮੀਟਿੰਗ ਵਿੱਚ ਅਗਲੀ ਮੀਟਿੰਗ ਦਾ ਥਾਂ ਅਤੇ ਸਮਾਂ ਨਿਸ਼ਚਿਤ ਕਰ ਸਕਦਾ ਹੈ। ਇਸ ਤਰ੍ਹਾਂ ਇਸ ਫ਼ੈਸਲੇ ਲਈ ਨਿਸ਼ਚਿਤ ਕੀਤਾ ਕੋਰਮ ਜ਼ਰੂਰੀ ਨਹੀਂ ਹੋਵੇਗਾ।

ਧਾਰਾ: 10 ਫੰਡ:-

ੳ) ਫੰਡਾਂ ਦਾ ਨਿਯੰਤਰਣ :- ਫੰਡਾਂ ਉ~ਤੇ ਕੰਟਰੋਲ ਕਾਰਜਕਾਰਨੀ ਕਮੇਟੀ ਦਾ ਹੋਵੇਗਾ ਅਤੇ ਇਹ ਮਾਨਤਾ ਪ੍ਰਾਪਤ ਬੈਂਕ ਜਾਂ ਡਾਕਖਾਨੇ ਵਿੱਚ ਜਮ੍ਹਾਂ ਕਰਵਾਏ ਜਾਣਗੇ। ਯੁਵਕ ਸੇਵਾਵਾਂ ਕਲੱਬ ਦੇ ਉਦੇਸ਼ਾਂ ਤੋਂ ਸਿਵਾਏ ਕਿਸੇ ਹੋਰ ਮੰਤਵ ਲਈ ਕੋਈ ਪੈਸਾ ਨਹੀਂ ਕਢਵਾਇਆ ਜਾਵੇਗਾ।

ਅ) ਫੰਡ ਕਢਵਾਉਣੇ :- ਪ੍ਰਧਾਨ ਅਤੇ ਲੇਖਾ ਸਕੱਤਰ ਦੇ ਹਸਤਾ\ਰਾਂ ਬਿਨਾਂ ਕੋਈ ਪੈਸਾ ਨਹੀਂ ਕਢਵਾਇਆ ਜਾ ਸਕੇਗਾ।

ੲ) ਹਿਸਾਬ-ਕਿਤਾਬ ਦੀ ਪੜਤਾਲ (ਆਡਿਟ) :- ਹਰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਜਨਰਲ ਬਾਡੀ ਰਾਹੀਂ ਚੁਣੇ ਦੋ ਮੈਂਬਰਾਂ ਦੁਆਰਾ ਇਸ ਦੀ ਪੜਤਾਲ ਕੀਤੀ ਜਾਵੇਗੀ। ਯੁਵਕ ਸੇਵਾਵਾਂ ਦਾ ਡਾਇਰੈਕਟੋਰੇਟ ਜਾਂ ਇਸ ਦਾ ਪ੍ਰਤੀਨਿੱਧ ਕਿਸੇ ਵੀ ਸਮੇਂ ਹਿਸਾਬ-ਕਿਤਾਬ ਜਾਂ ਹੋਰ ਰਿਕਾਰਡ ਦੀ ਪੜਤਾਲ ਕਰ ਸਕਦਾ ਹੈ।

ਸ) ਹਰ ਯੂਥ ਕਲੱਬ ਦਾ ਆਪਣਾ PAN Number ਹੋਵੇਗਾ ਅਤੇ ਕਲੱਬ ਦੇ ਨਾਮ ਤੇ Bank Account ਖੁਲਵਾਉਣਾ ਲਾਜ਼ਮੀ ਹੋਵੇਗਾ।

ਹ) ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਕਿਸੇ ਹੋਰੇ ਸਰਕਾਰੀ ਅਦਾਰੇ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਹੁੰਦੀ ਹੈ ਤਾਂ ਉਸ ਦਾ ਵਰਤੋਂ ਸਰਟੀਫਿਕੇਟ ਸਮੇਤ ਬਿਲਾਂ ਦੇ ਵਿਭਾਗ ਨੂੰ ਦੇਣਾ ਪਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਕਲੱਬ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ ਅਤੇ ਹੋਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਧਾਰਾ: 11 ਮਾਟੋ:-

ਫਰਜ਼, ਅਨੁਸ਼ਾਸਨ ਅਤੇ ਸਮਰਪਣ।

ਧਾਰਾ: 12 ਐਫੀਲੀਏਸ਼ਨ:-

ਪੰਜਾਬ ਦੇ ਕਿਸੇ ਵੀ ਪਿੰਡ,ਵਾਰਡ, ਸ਼ਹਿਰ, ਕਸਬਿਆਂ ਦੀ ਕਲੱਬ ਇਸ ਸੰਵਿਧਾਨ ਵਿਚਲੀਆਂ ਸ਼ਰਤਾਂ ਅਤੇPART I] PUNJAB GOVT. GAZ., FEBRUARY 20, 2026 (PHGN 1, 1947 SAKA) 387 ਨਿਯਮਾਂ ਨੂੰ ਪੂਰਾ ਕਰਦੀ ਹੋਈ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੀ ਹੈ। ਵਿਭਾਗ ਨਾਲ ਐਫੀਲੀਏਸ਼ਨ ਕਰਵਾਉਣ ਤੋਂ ਪਹਿਲਾਂ ਕਲੱਬ ਨੂੰ ਰਜਿਸ

ਟਰਾਰ ਆਫ ਸੁਸਾਇਟੀਜ ਨਾਲ ਰਜਿਸ਼ਟਰ ਹੋਣ ਉਪਰੰਤ ਪੈਨ ਕਾਰਡ ਅਤੇ ਕਲੱਬ ਦੇ ਨਾਂ ਤੇ ਬੈਂਕ ਖਾਤਾ ਖੁਲਵਾ ਕੇ ਕਲੱਬ ਦੀ ਕਾਰਜਕਾਰਨੀ ਦੁਆਰਾ ਇਸ ਦੇ ਮੈਂਬਰਾਂ ਦੇ ਨਾਂ ਅਤੇ ਪਤੇ ਸਮੇਤ ਭੇਜੇ ਬਿਨੈ-ਪੱਤਰ ਪ੍ਰਾਪਤ ਹੋ ਜਾਣ ਤੇ ਡਾਇਰੈਕਟੋਰੇਟ ਵਿਧੀਵਤ ਐਫੀਲੀਏਸ਼ਨ ਨੰਬਰ ਅਲਾਟ ਕਰੇਗਾ।

ਧਾਰਾ: 13 ਤਾਲਮੇਲ

ਤਾਲਮੇਲ ਅਗਵਾਈ ਅਤੇ ਸਹਾਇਤਾ ਦੇ ਮੰਤਵ ਲਈ ਜ਼ਿਲ੍ਹਾ ਪੱਧਰ ਉ~ਤੇ ਇੱਕ ਤਾਲਮੇਲ ਕਮੇਟੀ ਹੋਵੇਗੀ। ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਕਮੇਟੀ ਦਾ ਪ੍ਰਧਾਨ ਹੋਵੇਗਾ ਅਤੇ ਡਾਇਰੈਕਟੋਰੇਟ ਦਾ ਜ਼ਿਲ੍ਹਾ ਪੱਧਰ ਦਾ ਅਧਿਕਾਰੀ ਇਸ ਦਾ ਮੈਂਬਰ ਸਕੱਤਰ ਹੋਵੇਗਾ। ਜ਼ਿਲ੍ਹੇ ਪੱਧਰ ਦੀ ਤਾਲਮੇਲ ਕਮੇਟੀ ਸਾਲ ਵਿੱਚ ਇੱਕ ਵਾਰ ਜੁੜੇਗੀ ਅਤੇ ਇਹ ਕੰਮ ਇਸ ਪ੍ਰਕਾਰ ਹੋਵੇਗਾ :-

ੳ) ਜ਼ਿਲ੍ਹੇ ਵਿੱਚ ਯੁਵਕ ਕਲੱਬਾਂ ਬਣਾਉਣ ਲਈ ਸਹਾਇਤਾ ਕਰਨਾ।

ਅ) ਥੋੜ੍ਹੇ ਸਮੇਂ ਦੇ ਲੀਡਰਸ਼ਿ~ਪ ਟ੍ਰੇਨਿੰਗ ਕੈਂਪਾਂ ਦਾ ਪ੍ਰਬੰਧ ਕਰਨਾ।

ੲ) ਕਲੱਬਾਂ ਵਿਚਕਾਰ ਮੁਕਾਬਲੇ ਕਰਾਉਣੇ।

ਸ) ਕਲੱਬਾਂ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰਨਾ।

ਧਾਰਾ: 14 ਸਰਪ੍ਰਸਤ ਅਤੇ ਸਲਾਹਕਾਰ ਬੋਰਡ :-

ਪੂਰੇ ਪੰਜਾਬ ਦੇ ਯੂਥ ਕਲੱਬਾਂ ਯੂਥ ਡਿਵੈਲਪਮੈਂਟ ਬੋਰਡ ਦਾ ਰੋਲ ਮੁੱਖ ਸਲਾਹਕਾਰ ਅਤੇ ਸਰਪ੍ਰਸਤੀ ਵਾਲਾ ਹੋਵੇਗਾ, ਉਕਤ ਉਦੇਸ਼ਾਂ ਨੂੰ ਪੂਰਾ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਰਗਰਮ ਕਰਨਾ ਯਕੀਨੀ ਬਣਾਉਂਦੇ ਹੋਏ ਜ਼ੋਨਲ ਪੱਧਰ, ਜਿਲ੍ਹਾ ਪੱਧਰ ਅਤੇ ਪਿੰਡ/ਵਾਰਡ ਪੱਧਰੀ ਢਾਂਚੇ ਨੂੰ ਹੇਠ ਲਿਖੇ ਅਨੁਸਾਰ ਤਿਆਰ ਕੀਤਾ ਜਾਵੇਗਾ।

1. ਜ਼ੋਨਲ ਪੱਧਰ

• ਜ਼ੋਨਲ ਯੂਥ ਡਿਵੈਲਪਮੈਂਟ ਕੋਆਰਡੀਨੇਟਰ (ਕੁੱਲ:10)

• ਪੰਜਾਬ ਦੇ 5 ਜ਼ੋਨਾਂ ਲਈ 2-2 ਕੋਆਰਡੀਨੇਟਰ

• ਬੋਰਡ ਅਤੇ ਜਿਲ੍ਹਾ ਕੋਆਰਡੀਨੇਟਰਾਂ ਵਿਚਕਾਰ ਸਿੱਧਾ ਸਬੰਧ।

• ਜ਼ੋਨ ਪੱਧਰ ਤੇ ਰਣਨੀਤੀਆਂ ਦੀ ਨਿਗਰਾਨੀ, ਰਿਪੋਰਟਿੰਗ ਅਤੇ ਰੋਲਆਊਟ ਲਈ ਜਿੰਮੇਵਾਰ।

2. ਜਿਲ੍ਹਾ ਪੱਧਰ

• ਜਿਲ੍ਹਾ ਯੂਥ ਡਿਵੈਲਪਮੈਂਟ ਕੋਆਰਡੀਨੇਟਰ

• ਹਰ ਜਿਲ੍ਹੇ ਲਈ ਇੱਕ ਕੋਆਰਡੀਨੇਟਰ

• ਵੱਡੇ ਜਿਲ੍ਹਿਆਂ ਲਈ ਦੋ ਕੋਆਰਡੀਨੇਟਰ (ਇੱਕ ਸ਼ਹਿਰੀ ਅਤੇ ਇੱਕ ਪਿੰਡਾਂ ਲਈ)।

• ਬੋਰਡ ਦੇ ਵਿਜ਼ਨ ਨੂੰ ਲਾਗੂ ਕਰਨਾ ਅਤੇ ਹਲਕਾ ਪੱਧਰੀ ਟੀਮਾਂ ਦੀ ਅਗਵਾਈ ਕਰਨੀ।

3. ਹਲਕਾ (ਵਿਧਾਨ ਸਭਾ) ਪੱਧਰ

• ਹਲਕਾ ਯੂਥ ਡਿਵੈਲਪਮੈਂਟ ਕੋਆਰਡੀਨੇਟਰ

• ਹਰ ਵਿਧਾਨ ਸਭਾ ਹਲਕੇ ਲਈ ਇੱਕ (ਕੁੱਲ:117)

• ਜਿਲ੍ਹਾ ਅਤੇ ਪਿੰਡ/ਵਾਰਡ ਪੱਧਰ ਵਿਚਕਾਰ ਕਾਰਗੁਜ਼ਾਰ ਜ਼ੋੜ।

• ਵਿਧਾਇਕ/ਹਲਕਾ ਇੰਚਾਰਜ ਨਾਲ ਸਹਿਯੋਗ।

388 PUNJAB GOVT. GAZ., FEBRUARY 20, 2026 (PHGN 1, 1947 SAKA) PART I]

• ਨੌਜਵਾਨਾਂ ਦੀ ਜੁੜਾਵਟ, ਯੋਜਨਾਂ ਅਤੇ ਮੁਹਿੰਮਾਂ ਤੇ ਰੋਲਆਊਟ ਲਈ ਜਿੰਮੇਵਾਰ।

4. ਯੂਥ ਡਿਵੈਲਪਮੈਂਟ ਸਰਕਲ ਪ੍ਰਧਾਨ

• ਹਰ ਹਲਕਾ ਨੂੰ 15 ਸਰਕਲਾਂ ਵਿੱਚ ਵੰਡਿਆ ਜਾਵੇਗਾ।

• ਹਰ ਸਰਕਲ ਲਈ ਇੱਕ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।

• ਇਹ 15 ਪ੍ਰਧਾਨ ਮਿਲ ਕੇ ਹਲਕਾ ਯੂਥ ਡਿਵੈਲਪਮੈਂਟ ਟੀਮ ਬਣਾਉਣਗੇ।

5. ਹਲਕਾ ਯੂਥ ਡਿਵੈਲਪਮੈਂਟ ਟੀਮ

• ਹਰੇਕ ਹਲਕੇ ਵਿੱਚ 15 ਸਰਕਲ ਪ੍ਰਧਾਨ

• ਮੁੱਖ ਭੁਮਿਕਾਵਾਂ:

• ਪਿੰਡਾਂ ਅਤੇ ਵਾਰਡਾਂ ਦੀ ਯਾਤਰਾ।

• ਯੂਥ ਕਲੱਬਾਂ ਨੂੰ ਉਤਸ਼ਾਹਤ ਅਤੇ ਸਰਗਰਮ ਕਰਨਾ।

• ਗ੍ਰਾਸਰੂਟ ਪੱਧਰ ਦੀ ਪੇਸ਼ਕਾਰੀ ਅਤੇ ਭਾਵਨਾਵਾਂ ਦੀ ਰਿਪੋਰਟਿੰਗ।

• ਹਰ ਪਿੰਡ ਜਾਂ ਵਾਰਡ ਵਿੱਚ ਇੱਕ ਯੂਥ ਕਲੱਬ ਕੋਆਰਡੀਨੇਟਰ ਦੀ ਪਛਾਣ।

6. ਪਿੰਡ/ਵਾਰਡ ਪੱਧਰ

• ਪਿੰਡ/ਵਾਰਡ ਯੂਥ ਕਲੱਬ ਕੋਆਰਡੀਨੇਟਰ

• ਹਰ ਪਿੰਡ ਜਾਂ ਵਾਰਡ ਲਈ ਇੱਕ ਕੋਆਰਡੀਨੇਟਰ।

• ਸਥਾਨਕ ਯੂਥ ਕਲੱਬ ਦੀ ਅਗਵਾਈ।

• ਖੇਡਾਂ, ਸੱਭਿਆਚਾਰਕ ਅਤੇ ਉਦਯੋਗਿਕ ਸਰਗਰਮੀਆਂ ਦਾ ਨਿਯਮਤ ਆਯੋਜਨ।

• ਹਲਕਾ ਟੀਮ ਨਾਲ ਨੇੜਲੇ ਸਬੰਧ ਬਣਾਈ ਰੱਖਣਾ।

ਯੂਥ ਕਲੱਬ ਦੀ ਰਚਨਾ

• ਹਰ ਕੋਆਰਡੀਨੇਟਰ ਆਪਣੇ ਕਲੱਬ ਲਈ 21 ਮੈਂਬਰ ਚੁਣੇਗਾ।

• ਮੈਂਬਰਾਂ ਦੀ ਚੋਣ ਸਰਗਰਮ ਅਤੇ ਆਗੂ ਨੌਜਵਾਨਾਂ ਲਈ ਤੈਅ ਮਾਪਦੰਡਾਂ ਅਧੀਨ ਕੀਤੀ ਜਾਵੇਗੀ।

7. ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੁਆਰਾ ਕਲੱਬਾਂ ਨੂੰ ਸਾਚਾਰੂ ਰੂਪ ਨਾਲ ਚਲਾਉਣ ਸੰਬੰਧੀ ਸਹਿਯੋਗ ਅਤੇ ਲੋੜੀਂਦੀ ਟਰੇਨਿੰਗਜ ਲਈ ਲਾਜਿਸਟਿਕਸ ਦਾ ਪ੍ਰਬੰਧ ਕਰਨਾ ਤੋ ਇਲਾਵਾ ਯੂਥ ਕਲੱਬਾਂ ਦੀ ਸਥਾਪਨਾ ਅਤੇ ਸਰਗਰਮੀਆਂ ਲਈ ਲਗਾਤਾਰ ਸਹਿਯੋਗ ਦੇਵੇਗਾ। ਆਈਡੀਆ ਦੇ ਅਮਲ ਲਈ ਜਰੂਰੀ ਸਰੋਤ ਅਤੇ ਮਾਰਗਦਰਸ਼ਨ ਵੀ ਕੀਤਾ ਜਾਵੇਗਾ।

ਧਾਰਾ: 15 ਕਲੱਬ ਦਾ ਪ੍ਰਣ:

ਮੈਂ ਸੱਚੇ ਭਾਵ ਨਾਲ ਬਿਆਨ ਕਰਦਾ ਹਾਂ ਕਿ ਮੈਂ ਇਸ ਕਲੱਬ ਦਾ ਸਰਗਰਮ ਮੈਂਬਰ ਰਹਾਂਗਾ। ਇਸ ਦੇ ਨਿਯਮਾਂ ਦੀ ਪਾਲਣਾ ਕਰਾਂਗਾ ਅਤੇ ਇਸ ਕਲੱਬ ਰਾਹੀਂ ਆਪਣੀ ਪੂਰੀ ਸਮਰੱਥਾ ਨਾਲ ਆਪਣੇ ਕਸਬੇ ਅਤੇ ਸਮੁਦਾਇ ਦੀ ਸੇਵਾ ਕਰਾਂਗਾ।

ਧਾਰਾ: 16 ਅਨੁਸ਼ਾਸਨੀ ਕਾਰਵਾਈ:- ਜੇਕਰ ਕੋਈ ਮੈਂਬਰ ਨਿਯਮਾਂ ਅਤੇ ਵਿਨਿਯਮਾਂ ਨੂੰ ਭੰਗ ਕਰਦਾ ਹੈ, ਤਾਂ ਉਸ ਨੂੰ ਜਨਰਲ ਬਾਡੀ ਦੀ ਪ੍ਰਵਾਨਗੀ ਨਾਲ ਕਲੱਬ ਦਾ ਪ੍ਰਧਾਨ ਮੈਂਬਰਸ਼ਿਪ ਤੋਂ ਵੱਖ ਕਰ ਸਕਦਾ ਹੈ।

PART I] PUNJAB GOVT. GAZ., FEBRUARY 20, 2026 (PHGN 1, 1947 SAKA) 389

ਧਾਰਾ: 17 ਜੋ ਕਲੱਬ 2 ਸਾਲ ਗੈਰ-ਸਰਗਰਮ ਰਹੇਗਾ, ਉਸ ਕਲੱਬ ਨੂੰ 45 ਦਿਨ ਦਾ ਪਬਲਿਕ ਨੋਟਿਸ ਦੇਣ ਉਪਰੰਤ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀ ਦੀ ਸਿਫਾਰਿਸ਼ ਅਨੁਸਾਰ ਐਫੀਲੀਏਸ਼ਨ ਰੱਦ ਕਰ ਦਿੱਤੀ ਜਾਵੇਗੀ।

3. ਇਹ ਨੋਟੀਫਿਕੇਸ਼ਨ ਮਾਣਯੋਗ ਮੁੱਖ ਮੰਤਰੀ, ਪੰਜਾਬ ਜੀ (ਬਤੌਰ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ) ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਸਹੀ/-

ਸਰਵਜੀਤ ਸਿੰਘ, ਆਈ.ਏ.ਐਸ., ਚੰਡੀਗੜ੍ਹ

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 7 ਜਨਵਰੀ, 2026

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ।

3640/2-2026/Pb. Govt. Press, S.A.S. Nagar

Cite this issue. Punjab Gazette, Government of Punjab, 20 February 2026. Indian Gazettes, https://egazette.servantsofknowledge.in/details/in.gazette.punjabdsa.2026-02-20.90462/. Archive identifier in.gazette.punjabdsa.2026-02-20.90462.