Published by Authority
No. 8] CHANDIGARH, FRIDAY, FEBRUARY 20, 2026 (PHALGUNA 1, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
ਅਧਿਸੂਚਨਾ
ਮਿਤੀ 21 ਅਪ੍ਰੈਲ, 2025
ਨੰ: DMER-GMCPOE1(RESG)/2/2022-ESTB 1-GMC PAT 1/1080548/2025.-ਡਾ. ਜਸਕਰਨ ਸਿੰਘ, ਸਹਾਇਕ ਪ੍ਰੋਫੈਸਰ, ਨਿਊਰੋ ਸਰਜਰੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਜੋ ਮਿਤੀ 20.10.2020 ਤੋਂ ਆਪਣੀ ਮਰਜੀ ਨਾਲ ਅਣ-ਅਧਿਕਾਰਤ ਤੌਰ ਉੱਤੇ ਸਰਕਾਰੀ ਡਿਊਟੀ ਤੋਂ ਗੈਰ-ਹਾਜਰ ਚੱਲ ਰਹੇ ਹਨ, ਦੀਆਂ ਸਰਕਾਰੀ ਸੇਵਾਵਾਂ ਸਮਾਪਤ ਕਰਨ ਸਬੰਧੀ ਹੇਠ ਲਿਖੇ ਅਨੁਸਾਰ ਅਧਿਸੂਚਨਾ ਜਾਰੀ ਕੀਤੀ ਜਾਂਦੀ ਹੈ:-
1. Offer of Appointment ਪਿਠ ਅੰਕਣ ਨੰ: 1/15/2019-2ਸਸ3/4881-4887 ਮਿਤੀ 17.07.2019 ਰਾਹੀਂ ਇਸ ਡਾਕਟਰ ਦੀ ਸਿੱਧੀ ਭਰਤੀ ਰਾਹੀਂ ਨਿਯੁਕਤੀ ਬਤੌਰ ਸਹਾਇਕ ਪ੍ਰੋਫੈਸਰ ਨਿਉਰੋਸਰਜਰੀ ਵਿਭਾਗ, ਤਿੰਨ ਸਾਲ ਦੇ ਪਰਖ ਕਾਲ ਸਮੇਂ ਅਧੀਨ ਹੋਈ ਸੀ।
2. ਮਿਤੀ 30.07.2019 ਨੂੰ ਇਸ ਡਾਕਟਰ ਨੇ ਬਤੌਰ ਸਹਾਇਕ ਪ੍ਰੋਫੈਸਰ ਨਿਉਰੋਸਰਜਰੀ ਵਿਭਾਗ ਆਪਣੀ ਹਾਜਰੀ ਰਿਪੋਰਟ ਦਿੱਤੀ ਸੀ।
3. ਮਿਤੀ 18.09.2020 ਨੂੰ ਇਸ ਡਾਕਟਰ ਨੇ ਸਹਾਇਕ ਪ੍ਰੋਫੈਸਰ ਨਿਉਰੋਸਰਜਰੀ ਵਿਭਾਗ ਦੀ ਅਸਾਮੀ ਤੋਂ ਅਸਤੀਫਾ ਦੇਣ ਲਈ ਇੱਕ ਮਹੀਨੇ ਦਾ ਨੋਟਿਸ ਦਿੱਤਾ ਸੀ।
4. ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਪੱਤਰ ਪਿਠ ਅੰਕਣ ਨੰ: 1(5237)ਈ1/2020/30497 ਮਿਤੀ 15.10.2020 ਰਾਹੀਂ ਇਸ ਡਾਕਟਰ ਨੁੂੰ ਹਦਾਇਤ ਕੀਤੀ ਗਈ ਸੀ ਕਿ ਜਦੋਂ ਤੱਕ ਅਸਤੀਫੇ ਸਬੰਧੀ ਸਰਕਾਰ ਦੀ ਪ੍ਰਵਾਨਗੀ ਪ੍ਰਾਪਤ ਨਹੀਂ ਹੁੰਦੀ, ਉਦੋਂ ਤੱਕ ਆਪਣੀ ਡਿਊਟੀ ਤੋਂ ਫਾਰਗੀ ਰਿਪੋਰਟ ਪੇਸ਼ ਨਾ ਕੀਤੀ ਜਾਵੇ।
5. ਵਿਭਾਗ ਹੁਕਮ ਪਿਠ ਅੱਕਣ ਨੰ: 3ਐਮ.ਈ.1-ਪੰ:-2020/16353-55 ਮਿਤੀ 17.10.2020 ਰਾਹੀਂ ਵਿਭਾਗ ਵਲੋਂ ਇਸ ਡਾਕਟਰ ਦਾ ਅਸਤੀਫੇ ਦਾ ਨੋਟਿਸ ਕੋਵਿਡ-19 ਕਰਕੇ ਨਾ-ਮਨਜੂਰ ਕਰ ਦਿੱਤਾ ਗਿਆ ਸੀ। ਇਸ ਸਬੰਧੀ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਲੋਂ ਪਿੱ:ਅੰ:ਨੰ:1 (5237) ਈ1/2020/30674-75 ਮਿਤੀ PART I] PUNJAB GOVT. GAZ., FEBRUARY 20, 2026 (PHGN 1, 1947 SAKA) 405 6. ਪ੍ਰੰਤੂ ਮਿਤੀ 19.10.2020 ਨੂੰ ਇਹ ਡਾਕਟਰ ਸਹਾਇਕ ਪ੍ਰੋਫੈਸਰ ਨਿਉਰੋਸਰਜਰੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੀ ਅਸਾਮੀ ਤੋਂ ਆਪਣੀ ਡੀਮਡ ਰਵਾਨਗੀ ਰਿਪੋਰਟ ਦੇ ਚਲਾ ਗਿਆ ਸੀ। 7. ਇਸਤਰ੍ਹਾਂ ਇਹ ਡਾਕਟਰ ਮਿਤੀ 20.10.2020 ਤੋਂ ਆਪਣੀ ਮਰਜੀ ਨਾਲ ਅਣ-ਅਧਿਕਾਰਤ ਤੌਰ ਉੱਤੇ ਆਪਣੀ ਸਰਕਾਰੀ ਡਿਊਟੀ ਤੋਂ ਗੈਰ-ਹਾਜਰ ਹੋ ਗਿਆ ਸੀ।ਇਸ ਡਾਕਟਰ ਦਾ ਪਰਖ ਕਾਲ ਸਮਾਂ ਪਾਰ ਨਹੀਂ ਸੀ।
8. ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਲੋਂ ਇਸ ਡਾਕਟਰ ਨੂੰ ਆਪਣੀ ਡਿਊਟੀ ਉੱਤੇ ਤੁਰੰਤ ਹਾਜਰ ਹੋਣ ਲਈ ਪੱਤਰ 9380 ਮਿਤੀ 15.04.2021 ਅਤੇ ਪੱਤਰ ਨੰ: 14164 ਮਿਤੀ 07.06.2021 ਲਿਖੇ ਗਏ, ਪ੍ਰੰਤੂ ਇਹ ਡਾਕਟਰ ਆਪਣੀ ਡਿਊਟੀ ਉੱਤੇ ਹਾਜਰ ਨਹੀਂ ਹੋਇਆ।
9. ਮਿਤੀ 20.10.2020 ਤੋਂ ਲਗਾਤਾਰ ਗੈਰ-ਹਾਜਰੀ ਕਾਰਨ ਹੁਕਮ ਮਿਤੀ 29.11.2024 ਰਾਹੀਂ ਇਸ ਡਾਕਟਰ ਦਾ ਡੀਮਡ ਰੈਜੀਗਨੇਸ਼ਨ ਪ੍ਰਵਾਨ ਕੀਤਾ ਗਿਆ ਸੀ।
10. ਪੱਤਰ ਮਿਤੀ 29.11.2024 ਰਾਹੀਂ ਇਸ ਡਾਕਟਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਤੁਸੀਂ ਮਿਤੀ 20.10.2020 ਤੋਂ ਹੁਣ ਤੱਕ ਅਣਅਧਿਕਾਰਤ ਤੌਰ ਉੱਤੇ ਡਿਊਟੀ ਤੋਂ ਗੈਰ-ਹਾਜਰ ਚੱਲ ਰਹੇ ਹੋ, ਡਾਇਰਕੈਟਰ-ਪਿੰ੍ਰਸੀਪਲ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਲੋਂ ਪੱਤਰ ਨੰ: 9380 ਮਿਤੀ 15.04.2021 ਅਤੇ ਯਾਦ ਪੱਤਰ ਨੰ:
14164 ਮਿਤੀ 07.06.2021 ਰਾਹੀਂ ਤੁਹਾਨੂੰ ਡਿਊਟੀ ਉੱਤੇ ਤੁਰੰਤ ਹਾਜਰ ਹੋਣ ਲਈ ਲਿਖਿਆ ਗਿਆ ਸੀ, ਪ੍ਰੰਤੂ ਤੁਸੀਂ ਡਿਊਟੀ ਉੱਤੇ ਹਾਜਰ ਨਹੀਂ ਹੋਏ। ਤੁਹਾਡੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਤੁਸੀਂ ਪਰਖ ਕਾਲ ਸਮਂੇ ਂ ਅਧੀਨ ਹੋ ਅਤੇ ਆਪ ਦੇ ਨਿਯੁਕਤੀ ਪੱਤਰ ਦੇ ਲੜੀ ਨੰ: 7 ਤੇ ਦਰਜ ਸ਼ਰਤ ਅਨੁਸਾਰ ਤੁਹਾਡੀਆਂ ਸੇਵਾਵਾਂ ਬਿਨ੍ਹਾਂ ਕਿਸੇ ਨੋਟਿਸ ਤੋਂ ਸਮਾਪਤ ਕੀਤੀਆਂ ਜਾ ਸਕਦੀਆਂ ਹਨ।ਇਸ ਸਬੰਧ ਵਿੱਚ ਇਸ ਡਾਕਟਰ ਨੂੰ ਆਪਣਾ ਪੱਖ ਰੱਖਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਪ੍ਰੰਤੂ ਇਸ ਡਾਕਟਰ ਵਲੋਂ ਕੋਈ ਉੱਤਰ ਨਹੀਂ ਦਿੱਤਾ ਗਿਆ।
ਉਪਰੋਕਤ ਅਨੁਸਾਰ ਡਾ. ਜਸਕਰਨ ਸਿੰਘ, ਸਹਾਇਕ ਪ੍ਰੋਫੈਸਰ, ਨਿਊਰੋ ਸਰਜਰੀ ਵਿਭਾਗ, ਸਰਕਾਰੀ ਮੈਡੀਕਲ ਕਾਲਜ,ਪਟਿਆਲਾ, ਮਿਤੀ 20.10.2020 ਤੋਂ ਆਪਣੀ ਮਰਜੀ ਨਾਲ ਅਣ-ਅਧਿਕਾਰਤ ਤੌਰ ਉੱਤੇ ਸਰਕਾਰੀ ਡਿਊਟੀ ਤੋਂ ਗੈਰ-ਹਾਜਰ ਚੱਲ ਰਿਹਾ ਹੈ ਅਤੇ ਇਸ ਡਾਕਟਰ ਨੇ ਡਿਊਟੀ ਉੱਤੇ ਹਾਜਰ ਹੋਣ ਸਬੰਧੀ ਲਿਖੇ ਪੱਤਰਾਂ ਦੀ ਵੀ ਕੋਈ ਉੱਤਰ ਨਹੀਂ ਦਿੱਤਾ ਹੈ ਅਤੇ ਨਿਯੁਕਤੀ ਪੱਤਰ ਦੀ ਸ਼ਰਤ 7 ਅਧੀਨ ਇਸ ਡਾਕਟਰ ਦੀਆਂ ਸੇਵਾਵਾਂ ਸਮਾਪਤ ਕਰਨ ਸਬੰਧੀ ਲਿਖੇ ਪੱਤਰ ਮਿਤੀ 29.11.2024 ਦਾ ਵੀ ਕੋਈ ਉੱਤਰ ਨਹੀਂ ਦਿੱਤਾ ਹੈ। ਇਸ ਤੋਂ ਇਸ ਡਾਕਟਰ ਦਾ ਕੰਮ-ਕਾਜ ਅਤੇ ਵਿਵਹਾਰ ਗੈਰ-ਤਸੱਲੀਬਖਸ਼ ਸਾਬਤ ਹੁੰਦਾ ਹੈ। ਇਸ ਲਈ ਇਸ ਡਾਕਟਰ ਦੇ ਨਿਯੁਕਤੀ ਪੱਤਰ (Offer of Appointmet) ਪਿਠ ਅੰਕਣ ਨੰ:
1/15/2019-2ਸਸ3/4881-4887 ਮਿਤੀ 17.07.2019 ਦੀ ਸ਼ਰਤ 7 ਅਧੀਨ ਇਸ ਡਾਕਟਰ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾਂਦੀਆਂ ਹਨ।
ਕੁਮਾਰ ਰਾਹੁਲ, ਆਈ.ਏ.ਐਸ.
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਮਿਤੀ 16 ਅਪ੍ਰੈਲ, 2025
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ