Published by Authority
No. 8] CHANDIGARH, FRIDAY, FEBRUARY 20, 2026 (PHALGUNA 1, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਿੱਖਿਆ ਵਿਭਾਗ
(ਸਿੱਖਿਆ-7 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 2 ਜਨਵਰੀ, 2026
ਨੰ: I/1282219/2026.-
ਵਿਸ਼ਾ: ਸਮੱਗਰਾ ਸਿੱਖਿਆ ਅਭਿਆਨ ਅਧੀਨ ਕੰਟਰੈਕਰਟ/ਠੇਕੇ ਦੇ ਆਧਾਰ ਤੇ ਪੜ੍ਹਾ ਰਹੇ ਸਪੈਸ਼ਲ ਐਜੂਕੇਟਰ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ/ਨਿਯਮਿਤ ਕਰਨ ਸਬੰਧੀ।
******
1. ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵਿੱਚ WP(C) 132 of 2016 Rajneesh Kumar Panday Vs Union of India ਵਿੱਚ ਮਿਤੀ 28.10.2021 ਅਤੇ ਮਿਤੀ 07.03.2025 ਨੂੰ ਦਿੱਤੇ ਹੁਕਮਾਂ ਦਾ ਪਾਲਣਾ ਕਰਦੇ ਹੋਏ ਸਿੱਖਿਆ ਵਿਭਾਗ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਣ ਵਾਲੇ 375 ਸਪੈਸ਼ਲ ਐਜੂਕੇਟਰ ਵਿੱਚੋਂ The Punjab Educational (Teaching Cadre) Group C Service (Second Amendment) Rules, 2025 ਅਨੁਸਾਰ ਆਪਣੀ ਵਿੱਦਿਅਕ ਯੋਗਤਾਵਾਂ ਪੂਰੀਆਂ ਕਰਦੇ 12 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਨੋਟੀਫਿਕੇਸ਼ਨ ਨੰਬਰ SED-EDU706/18/2023-4EDU7/84 ਮਿਤੀ 18.09.2025 ਅਤੇ ਨੰਬਰ SED-EDU706/18/2023-4EDU7-part(3)1/1279226/2025 ਮਿਤੀ 31.12.2025 ਰਾਹੀਂ ਨਿਯਮਿਤ/ਰੈਗੁਲਰ ਕੀਤਾ ਜਾ ਚੁੱਕਾ ਹੈ।
2. ਮੰਤਰੀ ਮੰਡਲ ਵੱਲੋਂ ਮਿਤੀ 07.07.2025 ਨੂੰ ਦਿੱਤੀ ਪ੍ਰ਼ਵਾਨਗੀ ਰਾਹੀਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਸਪੈਸ਼ਲ ਐਜੂਕੇਟਰ ਟੀਚਰਾਂ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਤੇ ਰੈਗੂਲਰ ਕਰਨ ਦੇ ਕੇਸਾਂ ਨੂੰ ਸਕ੍ਰੀਨਿੰਗ ਕਮੇਟੀ ਵੱਲੋਂ ਕੀਤੀ ਸਿਫਾਰਸ ਅਨੁਸਾਰ ਵਿਚਾਰਨ ਲਈ ਅਧਿਕਾਰਿਤ ਕੀਤੇ ਸਨਮੁੱਖ ਕੰਟਰੈਕਟ/ ਠੇਕੇ ਦੇ ਆਧਾਰ ਤੇ ਪੜ੍ਹ ਰਹੇ 375 ਸਪੈਸ਼ਲ ਐਜੂਕੇਟਰ ਵਿੱਚੋਂ 12 ਹੋਰ ਸਪੈਸ਼ਲ ਐਜੂਕੇਟਰ ਟੀਚਰ (06 ਪ੍ਰਾਇਮਰੀ ਅਤੇ 06 ਸੈਕੰਡਰੀ), ਸੂਚੀ ਅਨੁਲੱਗ-ੳ ਅਨੁਸਾਰ, ਜੋ The Punjab Educational 410 PUNJAB GOVT. GAZ., FEBRUARY 20, 2026 (PHGN 1, 1947 SAKA) PART I] (Teaching Cadre) Group C Service (Second Amendment) Rules, 2025 ਅਨੁਸਾਰ ਵਿੱਦਿਅਕ ਯੋਗਤਾਵਾਂ ਪੂਰੀ ਕਰਦੇ ਹਨ, ਨੂੰ ਹੇਠ ਦਰਸਾਈਆਂ ਸ਼ਰਤਾਂ ਅਨੁਸਾਰ ਰੈਗੂਲਰ/ਨਿਯਮਿਤ ਕੀਤਾ ਜਾਂਦਾ ਹੈ:- (i) ਇਹਨਾਂ ਅਧਿਆਪਕਾਂ ਤੇ The Punjab Educational (Teaching Cadre) Group C Service (Second Amendement) Rules, 2025 ਲਾਗੂ ਹੋਣਗੇ।
(ii) ਇਹਨਾਂ ਅਧਿਆਪਕਾਂ ਤੇ ਉਕਤ ਦਰਸਾਏ ਨਿਯਮਾਂ ਅਧੀਨ 7ਵਾਂ ਤਨਖਾਹ ਕਮਿਸ਼ਨ ਦੇ ਤਨਖਾਹ ਸਕੇਲ ਲਾਗੂ ਹੋਣਗੇ ਅਤੇ ਇਸ ਤੋਂ ਇਲਾਵਾ ਵਿੱਤ ਵਿਭਾਗ ਵੱਲੋਂ ਤਨਖਾਹ/ਭੱਤਿਆਂ ਨਾਲ ਸਬੰਧਤ ਮਿਤੀ 15.01.2015 ਅਤੇ ਸਮੇਂ ਸਮੇਂ ਦੌਰਾਨ ਜਾਰੀ ਕੀਤੀਆਂ ਹਦਾਇਤਾਂ ਇੰਨ-ਬਿੰਨ ਲਾਗੂ ਹੋਣਗੀਆਂ।ਇਹਨਾਂ ਹਦਾਇਤਾਂ ਅਨੁਸਾਰ ਇਹਨਾਂ ਕਰਮਚਾਰੀਆਂ ਨੂੰ ਤਿੰਨ ਸਾਲਾਂ ਦੇ ਪਰਖਕਾਲ ਦੌਰਾਨ ਕੇਵਲ ਮੁੱਢਲੀ ਤਨਖਾਹ ਮਿਲਣਯੋਗ ਹੋਵੇਗੀ ਅਤੇ ਕੋਈ ਭੱਤਾ ਮਿਲਯੋਗ ਨਹੀਂ ਹੋਵੇਗਾ।
(iii) ਇਹਨਾਂ ਅਧਿਆਪਕਾਂ ਦੀ ਸੀਨੀਅਰਤਾ ਸਬੰਧੀ ਫੈਸਲਾ ਸਰਕਾਰ ਵੱਲੋਂ ਬਾਅਦ ਵਿੱਚ ਕੀਤਾ ਜਾਵੇਗਾ।
(iv) ਇਹਨਾਂ ਅਧਿਆਪਕਾਂ ਨੂੰ ਉਹਨਾਂ ਵੱਲੋਂ ਕੰਟਰੈਕਟਰ ਦੇ ਕੀਤੀ ਸੇਵਾ ਦਾ ਕੋਈ ਪਿਛਲਾ ਵਿੱਤੀ ਲਾਭ ਮਿਲਣਯੋਗ ਨਹੀਂ ਹੋਵੇਗਾ।
3. ਇਹ ਹੁਕਮ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਅਨਿੰਦਿਤਾ ਮਿਤਰਾ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ ਪੰਜਾਬ ਸਰਕਾਰ
ਮਿਤੀ 2 ਜਨਵਰੀ, 2026
ਸਕੂਲ ਸਿੱਖਿਆ ਵਿਭਾਗ
3640/2-2026/Pb. Govt. Press, S.A.S. Nagar