Servants of Knowledge
Punjab Gazette · Government of Punjab

ਜਿਲ੍ਹਾ ਅਤੇ ਬਲਾਕ ਪੱਧਰ ਤੇ ਬਿਲਡਿੰਗ/ਇਮਾਰਤਾਂ/ਦਫਤਰਾਂ ਦਾ Acess Audit/ਅਕਸੈਸ ਆਡਿਟ ਕਰਨ ਲਈ ਹੇਠ ਅਨੁਸਾਰ ਟੀਮਾਂ/ਕਮੇ

Published 20 February 2026

Department
Social Security and Development of Women and Child
Type
Ordinary
Notification no.
No SSWCD-10/161/2024-1DC/1/1153002/2025
Category
Part - I
Gazetteid
CHD/0092/2024-2026
Notification Date
16-07-2025
Notification For
Other notification
Identifier
in.gazette.punjabdsa.2026-02-20.90478
Languages
English, Punjabi

click here for IIIF manifest

380 PUNJAB GOVT. GAZ., FEBRUARY 20, 2026 (PHGN 1, 1947 SAKA) PART I]

Published by Authority

No. 8] CHANDIGARH, FRIDAY, FEBRUARY 20, 2026 (PHALGUNA 1, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ

(ਡਿਸਏਬਿਲਟੀ ਸੈੱਲ)

ਨੋਟੀਫਿਕੇਸ਼ਨ

ਮਿਤੀ 16 ਜੁਲਾਈ, 2025

ਨੰ:SSWCD-10/161/2024-1DC/1/1153002/2025.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਰਾਜ ਦੀਆਂ ਸਮੂਹ ਸਰਕਾਰੀ ਇਮਾਰਤਾਂ ਨੂੰ RPwD Act 2016 ਦੀ ਧਾਰਾ 45 ਵਿੱਚ ਕੀਤੇ ਉਪਬੰਧ ਅਤੇ Harmonised Guidelines and Standards for Universal Accessibility in India ਅਨੁਸਾਰ ਦਿਵਿਆਂਗਜਨਾ ਦੇ ਅਨੁਕੂਲ ਬਣਾਉਣ ਦੇ ਮੰਤਵ ਲਈ ਰਾਜ, ਜਿਲ੍ਹਾ ਅਤੇ ਬਲਾਕ ਪੱਧਰ ਤੇ ਬਿਲਡਿੰਗ/ਇਮਾਰਤਾਂ/ਦਫਤਰਾਂ ਦਾ Acess Audit/ਅਕਸੈਸ ਆਡਿਟ ਕਰਨ ਲਈ ਹੇਠ ਅਨੁਸਾਰ ਟੀਮਾਂ/ਕਮੇਟੀਆਂ ਦਾ ਗਠਨ ਕਰਦੇ ਹਨ:

ਰਾਜ ਪੱਧਰ:-

1. ਸਬੰਧਤ ਵਿਭਾਗ ਦੇ ਮੁੱਖੀ/ਵਿਭਾਗ ਦਾ ਨੁਮਾਇੰਦਾ।

2. ਕਾਰਜਕਾਰੀ ਇੰਜੀਨੀਅਰ-ਲੋਕ ਨਿਰਮਾਣ ਵਿਭਾਗ ਪੰਜਾਬ, ਚੰਡੀਗੜ੍ਹ ਦਾ ਨੁਮਾਇੰਦਾ।

3. ਕਾਰਜਕਾਰੀ ਇੰਜੀਨੀਅਰ-ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਵਿਭਾਗ/ਮੰਡੀ ਬੋਰਡ, ਪੰਜਾਬ ਚੰਡੀਗੜ੍ਹ ਦਾ ਨੁਮਾਇੰਦਾ।

4. ਕਾਰਜਕਾਰੀ ਇੰਜੀਨੀਅਰ-ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਚੰਡੀਗੜ੍ਹ ਦਾ ਨੁਮਾਇੰਦਾ 5. ਆਰਕੀਟੈਕਟ ਵਿਭਾਗ ਪੰਜਾਬ,ਚੰਡੀਗੜ੍ਹ ਦਾ ਨੁਮਾਇੰਦਾ।

6. ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦਾ ਨੁੰਮਾਇੰਦਾ।

ਜਿਲਾ ਪੱਧਰ:-

1. ਜਿਲਾ ਸਮਾਜਿਕ ਸੁਰੱਖਿਆ ਅਫਸਰ।

2. ਕਾਰਜਕਾਰੀ ਇੰਜੀਨੀਅਰ-ਲੋਕ ਨਿਰਮਾਣ ਵਿਭਾਗ।

3. ਕਾਰਜਕਾਰੀ ਇੰਜੀਨੀਅਰ- ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਵਿਭਾਗ/ਮੰਡੀ ਬੋਰਡ। 4. ਕਾਰਜਕਾਰੀ ਇੰਜੀਨੀਅਰ- ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ। ( 380 ) PART I] PUNJAB GOVT. GAZ., FEBRUARY 20, 2026 (PHGN 1, 1947 SAKA) 381 ਬਲਾਕ ਪੱਧਰ:- 1. ਸਬੰਧਤ ਆਈ.ਸੀ.ਡੀ.ਐਸ. ਬਲਾਕ ਦਾ ਬਾਲ ਵਿਕਾਸ ਪ੍ਰਾਜੈਕਟ ਅਫਸਰ।

2. ਸਬ ਡਵੀਜ਼ਨਲ ਇੰਜੀਨੀਅਰ- ਲੋਕ ਨਿਰਮਾਣ ਵਿਭਾਗ।

3. ਸਬ ਡਵੀਜ਼ਨਲ ਇੰਜੀਨੀਅਰ- ਪੰਚਾਇਤੀ ਰਾਜ ਅਤੇ ਪੇਡੂ ਵਿਕਾਸ ਵਿਭਾਗ/ਮੰਡੀ ਬੋਰਡ।

4. ਸਬ ਡਵੀਜ਼ਨਲ ਇੰਜੀਨੀਅਰ- ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ।

ਉਪਰੋਕਤ ਟੀਮਾਂ/ਕਮੇਟੀਆਂ ਦੇ ਵੱਲੋਂ ਹੇਠ ਦਰਸਾਏ ਅਨੁਸਾਰ Acess Audit ਕੀਤਾ ਜਾਵੇਗਾ:

1. ਨੋਟੀਫੀਕੇਸ਼ਨ ਦੇ ਜਾਰੀ ਹੋਣ ਦੇ 1 ਮਹੀਨੇ ਅੰਦਰ-ਅੰਦਰ ਪੰਜਾਬ ਸਰਕਾਰ ਦੀਆਂ ਬਲਾਕ ਪੱਧਰ ਦੀਆਂ ਇਮਾਰਤਾਂ ਦਾ ਬਲਾਕ ਪੱਧਰੀ ਟੀਮ/ਕਮੇਟੀ, ਜਿਲ੍ਹਾ ਪੱਧਰ ਦੀਆਂ ਇਮਾਰਤਾਂ ਦਾ ਜਿਲ੍ਹਾ ਪੱਧਰੀ ਟੀਮ/ਕਮੇਟੀ

Harmonised Guidelines ਅਤੇ ਚੰਡੀਗੜ੍ਹ ਵਿੱਖੇ ਸਥਿਤ ਇਮਾਰਤਾਂ ਦਾ ਰਾਜ ਪੱਧਰੀ ਟੀਮ/ਕਮੇਟੀ and Standards for Universal Accessibility in India ਦੇ ਅਨੁਸਾਰ ਦਿਵਿਆਂਗਜਨਾਂ ਦੇ ਅਨੁਕੂਲ ਹੋਣ ਸਬੰਧੀ ਨਿਰਿਖਣ ਕਰਣਗੀਆਂ।

2. ਨਿਰੀਖਣ ਉਪਰੰਤ ਟੀਮਾਂ/ਕਮੇਟੀਆਂ ਦੁਆਰਾ ਆਪਣੇ ਬਲਾਕ, ਜਿਲ੍ਹਾ ਅਤੇ ਰਾਜ ਪੱਧਰੀ ਦਫਤਰ ਦੀਆਂ ਨਿਰੀਖਣ ਕੀਤੀਆਂ ਗਈਆਂ ਇਮਾਰਤਾਂ ਦੀਆਂ Acess Audit Report ਤਿਆਰ ਕੀਤੀਆਂ ਜਾਣਗੀਆਂ ਅਤੇ ਇਹ ਕਮੇਟੀਆਂ ਆਪਣੀਆਂ ਰਿਪੋਰਟਾਂ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਭੇਜਣਗੀਆਂ।

3. ਇਨ੍ਹਾਂ ਟੀਮਾਂ/ਕਮੇਟੀਆਂ ਵੱਲੋਂ ਤਿਆਰ ਕੀਤੀਆਂ ਗਈਆਂ Acess Audit Report ਦੇ ਅਧਾਰ ਤੇ ਲੋਕ ਨਿਰਮਾਣ ਵਿਭਾਗ ਪ੍ਰਾਜੈਕਟ ਰਿਪੋਰਟਾਂ ਤਿਆਰ ਕਰਦੇ ਹੋਏ ਸਬੰਧਿਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਸਿਫਾਰਿਸ਼ ਸਮੇਤ ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਫਤਰ ਵਿਖੇ ਪ੍ਰਾਜੈਕਟ ਰਿਪੋਰਟਾਂ ਭੇਜਣਗੇ।

4. ਜੇਕਰ ਇਹ ਇਮਾਰਤਾਂ ਸਾਲ 2018 ਤੋਂ ਪਹਿਲਾਂ ਦੀਆਂ ਬਣਾਈਆਂ ਹੋਈਆਂ ਹਨ ਤਾਂ ਟੀਮ/ਕਮੇਟੀ ਇਹ ਸੁਨਿਸ਼ਚਿਤ ਕਰੇਗੀ ਕਿ Acess Audit ਅਤੇ ਪ੍ਰਾਜੈਕਟ ਰਿਪੋਰਟਾਂ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਤਿਆਰ ਕੀਤੀ ਜਾਵੇ।

5. ਇਹ ਟੀਮਾਂ/ਕਮੇਟੀਆਂ ਸਿਪਡਾ ਸਕੀਮ ਅਧੀਨ ਕੀਤੇ ਜਾਣ ਵਾਲੇ ਕੰਮਾਂ ਦੇ ਨਿਰੀਖਣ ਕਰਨ ਲਈ ਪਾਬੰਧ ਹੋਣਗੀਆਂ।

ਸਹੀ/-

ਰਾਜੀ ਪੀ. ਸ੍ਰੀਵਾਸ਼ਤਵਾ, ਆਈ.ਏ.ਐਸ.,

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਮਿਤੀ 15 ਜੁਲਾਈ, 2025

ਬਾਲ ਵਿਕਾਸ ਵਿਭਾਗ, ਪੰਜਾਬ।

3640/2-2026/Pb. Govt. Press, S.A.S. Nagar

Cite this issue. Punjab Gazette, Government of Punjab, 20 February 2026. Indian Gazettes, https://egazette.servantsofknowledge.in/details/in.gazette.punjabdsa.2026-02-20.90478/. Archive identifier in.gazette.punjabdsa.2026-02-20.90478.