Published by Authority
No. 34] CHANDIGARH, FRIDAY, AUGUST 21, 2026 (SRAVANA 30, 1948 SAKA)
PART I
Punjab Government Notifications and Orders
ਡਾਇਰੈਕਟੋਰੇਟ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
ਖੇਤੀ ਭਵਨ, ਪਲਾਟ ਨੰ: 204, ਨੇੜੇ ਦਾਰਾ ਸਟੂਡੀU, ਫੇਜ਼-6, ਐਸ.ਏ.ਐਸ. ਨਗਰ (ਮੋਹਾਲੀ)
(ਅਮਲਾ-2 ਸ਼ਾਖਾ)
ਹੁਕਮ
ਇਹ ਕਿ ਸ਼੍ਰੀ ਰਮਨਦੀਪ ਸਿੰਘ ਸੇਖੋਂ, ਸੀਨੀਅਰ ਤਕਨੀਕੀ ਸਹਾਇਕ ਵੱਲੋਂ ਆਪਣੇ ਪਿਤਾ ਦੀ ਸਿਹਤ ਠੀਕ ਨਾ ਹੋਣ ਕਰਕੇ ਮਿਤੀ 06-07-2020 ਤੋਂ 24-07-2020 ਤੱਕ 19 ਦਿਨਾਂ ਦੀ ਕਮਾਈ ਛੁੱਟੀ ਦੀ ਮੰਗ ਕੀਤੀ ਸੀ, ਜੋ ਕਿ ਸਹਾਇਕ ਜਿਆਲੋਜਿਸਟ, ਪਟਿਆਲਾ ਦੇ ਪੱਤਰ ਨੰ. 28 ਮਿਤੀ 14-08-2020 ਰਾਹੀਂ ਜਿਆਲੋਜਿਸਟ/ਹਾਈਡਰਾਲੋਜਿਸਟ-1, ਗਰਾਉਂਡ ਵਾਟਰ ਸੈੱਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸ.ਏ.ਐਸ.ਨਗਰ ਨੂੰ ਭੇਜੀ ਗਈ ਜਿਸ ਵਿੱਚ ਕਰਮਚਾਰੀ ਦੀ ਛੁੱਟੀ ਰਿਕਮੈਂਡ ਨਹੀਂ ਕੀਤੀ ਗਈ ਸੀ।ਇਸ ਉਪਰੰਤ ਕਰਮਚਾਰੀ ਨੂੰ ਪੱਤਰਾਂ, ਵਟਸ-ਐਪ ਅਤੇ ਈ-ਮੇਲ ਤੇ ਸੁਨੇਹੇ ਭੇਜੇ ਗਏ ਪਰੰਤੂ ਕਰਮਚਾਰੀ ਵੱਲੋਂ ਕੋਈ ਸਪੱਸ਼ਟੀਕਰਨ ਪ੍ਰਾਪਤ ਨਹੀਂ ਹੋਇਆ।
ਇਹ ਕਿ ਕਰਮਚਾਰੀ ਵੱਲੋਂ ਪੱਤਰ ਨੰ. 12 ਮਿਤੀ 27-07-2020 ਰਾਹੀਂ ਮਿਤੀ 30-07-2020 ਤੋਂ 25-10-2020 ਤੱਕ 87 ਦਿਨਾਂ ਦੀ ਬਿਨ੍ਹਾਂ ਤਨਖਾਹ ਛੁੱਟੀ ਲਈ ਦਫਤਰ ਨੂੰ ਲਿਖਿਆ ਗਿਆ, ਜਿਆਲੋਜਿਸਟ/ਹਾਈਡਰਾਲੋਜਿਸਟ/1, ਗਰਾਊਂਡ ਵਾਟਰ ਸੈੱਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸ.ਏ.ਐਸ.ਨਗਰ ਵੱਲੋਂ ਆਪਣੇ ਪੱਤਰ ਨੰ. 510 ਮਿਤੀ 02-09-2020, 537 ਮਿਤੀ 10-09-2020, 565, ਮਿਤੀ 16-09-2020 ਰਾਹੀਂ ਕਰਮਚਾਰੀ ਨੂੰ ਦਫਤਰ ਵਿਖੇ ਨਿੱਜੀ ਪੱਧਰ ਤੇ ਹਾਜਰ ਹੋ ਕੇ ਨਿਯਮਾਂ ਅਨੁਸਾਰ ਛੁੱਟੀ ਪ੍ਰਵਾਨ ਕਰਵਾਉਣ ਲਈ ਲਿਖਿਆ ਗਿਆ, ਪੰਰਤੂ ਕਰਮਾਚਾਰੀ ਆਪਣੀ ਡਿਊਟੀ ਤੇ ਹਾਜਰ ਨਹੀਂ ਹੋਇਆ। ਇਸ ਉਪਰੰਤ ਕਰਮਚਾਰੀ ਵੱਲੋਂ ਮਿਤੀ 26-10-2020 ਨੂੰ ਈ-ਮੇਲ ਰਾਹੀਂ ਮਿਤੀ 26-10-2020 ਤੋਂ 22-01-2021 ਤੱਕ 89 ਦਿਨਾਂ ਦੀ ਬਿਨ੍ਹਾਂ ਤਨਖਾਹ ਛੁੱਟੀ ਵਿੱਚ ਵਾਧਾ ਕਰਨ ਲਈ ਲਿਖਿਆ ਹੈ। ਜਿਆਲੋਜਿਸਟ/ਹਾਈਡਰਾਲੋਜਿਸਟ-1, ਗਰਾਊਂਡ ਵਾਟਰ ਸੈੱਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸ.ਏ.ਐਸ.ਨਗਰ ਵੱਲੋਂ ਪੱਤਰ ਨੰ. 660 ਮਿਤੀ 10-11-20 ਰਾਹੀਂ ਕਰਮਚਾਰੀ ਨੂੰ ਰੂਲਾਂ ਅਨੁਸਾਰ ਛੁੱਟੀ ਦੇਣ ਬਾਰੇ ਅਤੇ ਅਨੁਸ਼ਾਸ਼ਨੀ ਕਾਰਵਾਈ ਸਬੰਧੀ ਆਖਰੀ ਮੌਕਾ ਦਿੱਤਾ ਗਿਆ।ਕਰਮਚਾਰੀ ਵੱਲੋਂ ਉਪਰੋਕਤ ਜਾਰੀ ਪੱਤਰਾਂ ਅਤੇ ਹਦਾਇਤਾਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਨਾ ਹੀ ਦਫਤਰ ਹਾਜਰ ਹੋਇਆ। ਇਸ ਲਈ ਕਰਮਚਾਰੀ ਨੂੰ ਮਿਤੀ: 06-07-2020 ਤੋਂ ਲਗਾਤਾਰ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਕਾਰਨ ਇਸ ਦਫਤਰ ਦੇ ਯਾਦ ਪੱਤਰ ਨੰ: 732 ਮਿਤੀ: 05-03-2021 ਰਾਹੀਂ ਪੰਜਾਬ ਸਿਵਲ ਸੇਵਾਵਾਂ (ਢੰਡ ਤੇ ਅਪੀਲ) ਨਿਯਮ 1970 ਦੇ 8 ਅਧੀਨ ਦੋਸ਼ ਸੂਚੀ ਹੇਠ ਲਿਖੇ ਦੋਸ਼ਾਂ ਤਹਿਤ ਜਾਰੀ ਕੀਤਾ ਗਿਆ ਸੀ:-
1716 PUNJAB GOVT. GAZ., AUGUST 21, 2026 (SRVN 30, 1948 SAKA) PART I] ਇਹ ਕਿ ਕਰਮਚਾਰੀ ਨੂੰ ਦੋਸ਼ ਸੂਚੀ ਦੀ ਕਾਪੀ ਦਫਤਰ ਜਿਆਲੋਜਿਸਟ/ਹਾਈਡਰਾਲੋਜਿਸਟ ਗ.ਵ.ਸ. ਡਵੀਜਨ ਨੰ: 1, ਐਸ.ਏ.ਐਸ.ਨਗਰ ਵੱਲੋਂ ਪੱਤਰ ਨੰ: 120 ਮਿਤੀ: 09-03-2021 ਰਾਹੀਂ ਸਰਵ ਕਰਵਾਈ ਗਈ।ਇਸ ਉਪਰੰਤ ਕਰਮਚਾਰੀ ਵੱਲੋਂਆਪਣੇ ਪੱਤਰ ਨੰ. ਸਪੈਸ਼ਲ-1 ਮਿਤੀ 26-03-2021 ਰਾਹੀਂ ਸਪਸ਼ਟੀਕਰਨ ਭੇਜਿਆ ਗਿਆ ਕਿ ਉਸਦਾ ਮਿਤੀ 23-01-2021 ਤੋਂ ਸਰਕਾਰੀ ਸੇਵਾ ਤੋਂ ਅਸਤੀਫਾ ਮੰਨਜੂਰ ਕੀਤਾ ਜਾਵੇ।ਇਸ ਉਪਰੰਤ ਜਿਆਲੋਜਿਸਟ/ਹਾਈਡਰਾਲੋਜਿਸਟ ਗ.ਵ.ਸ. ਡਵੀਜਨ ਨੰ: 1, ਐਸ.ਏ.ਐਸ.ਨਗਰ ਵੱਲੋਂ ਪੱਤਰ ਨੰ: 241 ਮਿਤੀ: 14-07-2021 ਅਤੇ ਪੱਤਰ ਨੰ. 357 ਮਿਤੀ 25-11-2021 ਰਾਹੀਂ ਕਰਮਚਾਰੀ ਨੂੰ ਉਸਦਾ ਅਸਤੀਫਾ ਨਾ ਮੰਨਜੂਰ ਕਰਨ ਸਬੰਧੀ ਪੱਤਰ ਭੇਜੇ ਗਏ ਅਤੇ ਦੋਸ਼ ਸੂਚੀ ਦੀ ਕਾਪੀ ਈ-ਮੇਲ ਰਾਹੀਂ ਅਤੇ ਰਜਿਸਟਰ ਡਾਕ ਰਾਹੀਂ ਭੇਜੀ ਗਈ ਸੀ ਜੋ ਕਿ ਅਨ-ਕਲੇਮਡ ਕਥਨ ਨਾਲ ਵਾਪਸ ਆ ਗਈ ਅਤੇ ਇਹ ਪਾਇਆ ਗਿਆ ਕਿ ਕਰਮਚਾਰੀ ਵਿਦੇਸ਼ ਚਲਾ ਗਿਆ ਹੈ।ਇਸ ਵਿਭਾਗ ਦੇ ਮੀਮੋ ਨੰ: 2-5525/ਅ2(1)/2022/434 ਮਿਤੀ 11.02.2022 ਰਾਹੀਂ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ, ਚੰਡੀਗੜ੍ਹ ਰਾਹੀਂ ਮਿਤੀ: 30-07-2022 ਨੂੰ ਪਬਲਿਕ ਨੋਟਿਸ ਪ੍ਰਚਲਿਤ ਅਖਬਾਰਾਂ ਵਿੱਚ ਛਪਵਾਇਆ ਗਿਆ।
ਇਹ ਕਿ ਇਸ ਦਫਤਰ ਦੇ ਅੰ.ਵਿ.ਪੱ.ਨੰ: 2-5525/ਅ2(1)/1938 ਮਿਤੀ: 27-06-2022 ਰਾਹੀਂ ਸ਼੍ਰੀ ਜਸਵੰਤ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਹ.ਜ) ਨੂੰ ਕਰਮਚਾਰੀ ਦੀ ਦੋਸ਼ ਸੂਚੀ ਦੇ ਸਬੰਧ ਵਿੱਚ ਪੜਤਾਲ ਕਰਨ ਲਈ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵੱਲੋਂ ਆਪਣੇ ਪੱਤਰ ਨੰ: 1203/ਸੰ.ਡ.ਖ(ਹ.ਜ) ਮਿਤੀ: 20-09-2022 ਰਾਹੀਂ ਪੇਸ਼ ਕੀਤੀ ਪੜਤਾਲ ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਕਿ ਕਰਮਚਾਰੀ ਨੂੰ ਵਾਰ-ਵਾਰ ਲਿਖਣ ਦੇ ਬਾਵਜੂਦ ਆਪਣਾ ਪੱਖ ਪੇਸ਼ ਕਰਨ ਲਈ ਹਾਜ਼ਰ ਨਹੀਂ ਹੋਇਆ।ਇਸ ਲਈ ਸ਼੍ਰੀ ਰਮਨਦੀਪ ਸਿੰਘ ਸੇਖੋਂ, ਸੀਨੀਅਰ ਤਕਨੀਕੀ ਸਹਾਇਕ ਵਿਰੁੱਧ ਲਗਾਏ ਗਏ ਦੋਸ਼ ਸਾਬਿਤ ਹੁੰਦੇ ਹਨ।
ਇਹ ਕਿ ਸ਼੍ਰੀ ਰਮਨਦੀਪ ਸਿੰਘ ਸੇਖੋਂ, ਸੀਨੀਅਰ ਤਕਨੀਕੀ ਸਹਾਇਕ ਜੋ ਕਿ ਮਿਤੀ: 06-07-2020 ਤੋਂ ਲਗਾਤਾਰ ਡਿਊਟੀ ਤੋਂ ਗੈਰ-ਹਾਜ਼ਰ ਚਲ ਰਿਹਾ ਹੈ ਅਤੇ ਇਸ ਦੀ ਗੈਰ-ਹਾਜ਼ਰੀ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ, ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਵੱਲੋਂ ਪੱਤਰ ਨੰ:2/1/2017/-3-ਐਫ.ਪੀ.2/189, ਮਿਤੀ:
12-05-2017 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਬਿਨ੍ਹਾਂ ਛੁੱਟੀ ਮੰਨਜੂਰ ਕਰਵਾਏ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿੰਦਾ ਹੈ ਅਤੇ ਇਹ ਗੈਰ-ਹਾਜ਼ਰੀ ਦਾ ਸਮਾਂ ਚਲਦੇ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਜਾਂਦਾ ਹੈ ਤਾਂ ਉਸ ਵੱਲੋਂ ਸਰਕਾਰੀ ਸਰਵਿਸ ਤੋਂ ਅਸਤੀਫਾ ਦਿੱਤਾ Deemed Resignation ਮੰਨਿਆ ਜਾਵੇਗਾ।
ਇਸ ਲਈ ਉਕਤ ਤੱਥਾਂ ਸਰਕਾਰੀ ਹਦਾਇਤਾਂ ਅਧੀਨ ਪੂਰੀ ਗੱਹੁ ਨਾਲ ਵਿਚਾਰਦੇ ਮੈਂ, ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਐਸ.ਏ.ਐਸ. ਨਗਰ ਸ਼੍ਰੀ ਰਮਨਦੀਪ ਸਿੰਘ ਸੇਖੋਂ ਪੁੱਤਰ ਸ਼੍ਰੀ ਜਗਤਾਰ ਸਿੰਘ ਸੇਖੋਂ, ਸੀਨੀਅਰ ਤਕਨੀਕੀ ਸਹਇਕ ਜੋ ਕਿ ਦਫਤਰ ਜਿਆਲੋਜਿਸਟ/ਹਾਈਡ੍ਰਾਲੋਜਿਸਟ ਗ.ਵ.ਸ ਡਵੀਜਨ ਨੰ: 1, ਪੰਜਾਬ, ਮੋਹਾਲੀ ਵਿਖੇ ਤੈਨਾਤ ਸੀ, ਨੂੰ ਮਿਤੀ: 06-07-2020 ਤੋਂ ਲਗਾਤਾਰ ਹੁਣ ਤੱਕ ਆਪਣੀ ਡਿਊਟੀ ਤੋਂ ਬਿਨ੍ਹਾਂ ਆਗਿਆ ਗੈਰ-ਹਾਜ਼ਰ ਰਹਿਣ ਕਾਰਨ ਮਿਤੀ: 06-07-2020 ਤੋਂ ਸਰਕਾਰੀ ਸੇਵਾਵਾਂ ਤੋਂ ਅਸਤੀਫਾ ਮੰਨਦੇ ਹੋਏ ਉਸ ਦੀਆਂ ਸੇਵਾਵਾਂ ਸਮਾਪਤ ਕਰਦਾ ਹਾਂ।
ਕਰਮਚਾਰੀ ਦਾ ਪੱਕਾ ਪਤਾ ਹੇਠ ਲਿਖੇ ਅਨੁਸਾਰ ਹੈ:-
ਸ਼੍ਰੀ ਰਮਨਦੀਪ ਸਿੰਘ ਸੇਖੋਂ ਪੁੱਤਰ ਸ਼੍ਰੀ ਜਗਤਾਰ ਸਿੰਘ ਸੇਖੋਂ
ਮਕਾਨ ਨੰ: 1999ਏ, ਗਲੀ ਨੰ. 10ਈ/2 ਨਿਊ ਦਸ਼ਮੇਸ਼ ਰੋਡ,
ਅੰਮ੍ਰਿਤਸਰ ਰੋਡ, ਮੋਗਾ, 142001
ਈ.ਮੇਲ:- [email protected]
ਗੁਰਵਿੰਦਰ ਸਿੰਘ
ਡਾਇਰੈਕਟਰ ਖੇਤੀਬਾੜੀ ਅਤੇ