Published by Authority
No. 34] CHANDIGARH, FRIDAY, AUGUST 21, 2026 (SRAVANA 30, 1948 SAKA)
PART I
Punjab Government Notifications and Orders
ਪੰਜਾਬ ਸਰਕਾਰ
ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ
(ਰੋਜ਼ਗਾਰ ਉਤਪੱਤੀ ਸ਼ਾਖਾ)
ਹੁਕਮ
ਸ਼੍ਰੀ ਅਨੁਰਾਗ ਗੁਪਤਾ, ਵਧੀਕ ਡਾਇਰੈਕਟਰ, ਡਾਇਰੈਕਟੋਰੇਟ, ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ 58 ਸਾਲਾਂ ਦੀ ਉਮਰ ਪੂਰੀ ਹੋਣ ਉਪਰੰਤ ਪੰਜਾਬ ਸਿਵਲ ਸਰਵਿਸਿਜ਼ ਰੂਲਜ਼ ਵਾਲਯੂਮ-1 ਪਾਰਟ-1 ਦੇ ਨਿਯਮ 3.26 (a) ਅਧੀਨ ਮਿਤੀ 31.7.2026 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ।
2. ਉਕਤ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਕੋਈ ਕਰੀਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਹਨਾਂ ਵਿਰੁੱਧ ਪੰਜਾਬ ਸੀ.ਐਸ.ਆਰ., ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਉਹਨਾਂ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਹਨਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।
ਵੀ.ਕੇ.ਮੀਨਾ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 21 ਜੁਲਾਈ, 2026 ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ
3803/8-2026/Pb. Govt. Press, S.A.S. Nagar