Published by Authority
No. 35] CHANDIGARH, FRIDAY, AUGUST 28, 2026 (BHADRA 6, 1948 SAKA)
PART I
Punjab Government Notifications and Orders
ਦਫਤਰ: ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ)-ਕਮ-ਸੁਪਰਡੈਂਟ ਹੈਡਕੁਆਟਰ ਜੇਲ੍ਹ ਅੰਮ੍ਰਿਤਸਰ।
ਹੁਕਮ
ਮਿਤੀ 18 ਮਾਰਚ, 2025
ਨੰ.13.-
1. ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਖਿਲਾਫ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿੱਚ ਮੁਕੱਦਮਾ ਨੰਬਰ 0061 ਮਿਤੀ 08.03.2025 ਅਧੀਨ ਧਾਰਾ 18/21/22/27ਏ/29 ਐਨ.ਡੀ.ਪੀ.ਐਸ.ਐਕਟ 42,52ਏ ਪ੍ਰੀਜਨ ਐਕਟ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਵਿਖੇ ਦਰਜ ਹੋਇਆ ਹੈ।ਉਕਤ ਦੋਸ਼ ਵਿਚ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ƒ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਵੱਲੋਂ ਮਿਤੀ 08.03.2025 ƒ ਸਵੇਰ ਤੋਂ ਡਿਊਟੀ ਤੋਂ ਮੁਅੱਤਲ ਕੀਤਾ ਗਿਆ ਹੈ।
2. ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਵੱਲੋਂ ਪੱਤਰ ਨੰਬਰ 2035 ਮਿਤੀ 13.03.2025 ਰਾਹੀਂ ਕਰਮਚਾਰੀ ਵਿਰੁੱਧ ਅਗਲੇਰੀ ਕਾਰਵਾਈ ਕਰਨ ਲਈ ਆਪਣੀ ਰਿਪੋਰਟ ਇਸ ਦਫਤਰ ƒ ਭੇਜੀ ਹੈ।ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੀ ਰਿਪੋਰਟ ਅਨੁਸਾਰ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਮਿਤੀ 05.08.2022 ƒ ਜੇਲ੍ਹ ਵਿਭਾਗ ਵਿਚ ਭਰਤੀ ਹੋਇਆ ਸੀ।ਇਸ ਕਰਮਚਾਰੀ ਵੱਲੋਂ ਪੁਲਿਸ ਟੇ੍ਰਨਿੰਗ ਲੱਡਾ ਕੋਠੀ, ਸੰਗਰੂਰ ਤੋਂ ਮਿਤੀ 06.10.2022 ਤੋਂ 09.06.2023 ਤੱਕ ਬੇਸਿਕ ਟ੍ਰੇਨਿੰਗ ਦਾ ਕੋਰਸ ਮੁਕੰਮਲ ਕੀਤਾ ਗਿਆ।
ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਦਾ ਸਰਵਿਸ ਰਿਕਾਰਡ:-
1) ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ) ਪੰਜਾਬ, ਚੰਡੀਗੜ੍ਹ ਦੇ ਪਿੱਠ ਅੰਕਣ ਨੰਬਰ ਜੀ.ਆਈ./ਅਮਲਾ-2/ਅ-3/ਪੀ-107-ਪੀ-4/1201-1317 ਮਿਤੀ 14.08.2023 ਅਨੁਸਾਰ ਕਰਮਚਾਰੀ ਵੱਲੋਂ ਪੁਲਿਸ ਟੇ੍ਰਨਿੰਗ ਸੈਂਟਰ ਲੱਡਾ ਕੋਠੀ, ਸੰਗਰੂਰ ਵਿਖੇ ਮਿਤੀ 09.06.2023 ƒ ਹੋਈ ਪਾਸਿੰਗ ਆਊਟ ਪ੍ਰੇਡ ਦੌਰਾਨ ਵਧੀਆ ਕਾਰਗੁਜਾਰੀ ਦਾ ਪ੍ਰਦਰਸ਼ਨ ਕਰਨ ਕਰਕੇ ਉਸ ਦੀ ਹੌਸਲਾ ਅਫਜਾਈ ਲਈ ਪ੍ਰਸ਼ੰਸ਼ਾ ਪੱਤਰ (ਕਲਾਸ-1) ਪ੍ਰਦਾਨ ਕੀਤਾ ਗਿਆ ਅਤੇ ਪੰਜਾਬ ਸਿਵਲ ਸੇਵਾਵਾਂ ਨਿਯਮ ਭਾਗ-1 ਦੇ ਨਿਯਮ 5.55 ਦੇ ਤਹਿਤ 500/- ਰੁਪਏ ਨਗਦ ਇਨਾਮ ਦੇਣ ਦੀ ਪ੍ਰਵਾਨਗੀ ਦਿੱਤੀ ਗਈ।
2) ਕਰਮਚਾਰੀ ਮਿਤੀ 17.04.2024 ਤੋਂ 16.06.2024 ਤੱਕ 61 ਦਿਨ ਡਿਊਟੀ ਤੋਂ ਗੈਰਹਾਜਰ ਸੀ, ਜਿਸ ਦਾ ਸਮਾਂ ਮੈਡੀਕਲ ਆਧਾਰ ਤੇ ਕਮਾਈ ਛੁੱਟੀ ਵਿਚ ਪਾਇਆ ਗਿਆ।
3) ਮਿਤੀ 13.09.2024 ƒ ਡਿਊਟੀ ਤੋਂ ਗੈਰਹਾਜਰ ਹੋਣ ਤੇ ਇਸਦਾ ਗੈਰਹਾਜਰੀ ਸਮਾਂ ਰੈਸਟ ਵਿਚ ਪਾ ਦਿੱਤਾ ਗਿਆ।
( 1739 )1740 PUNJAB GOVT. GAZ., AUGUST 28, 2026 (BHDR 6, 1948 SAKA) PART I] 4) ਮਿਤੀ 18.09.2024 ƒ ਕਰਮਚਾਰੀ ਦੋਬਾਰਾ ਬਿਨਾਂ ਦੱਸੇ ਡਿਊਟੀ ਤੋਂ ਗੈਰਹਾਜਰ ਹੋ ਗਿਆ, ਜਿਸ ਕਾਰਨ ਕਰਮਚਾਰੀ ƒ 02 ਵਾਧੂ ਡਿਊਟੀਆਂ ਦੇਣ ਦੀ ਸਜਾ ਦਿੱਤੀ ਗਈ।
5) ਕਰਮਚਾਰੀ ਦੀ ਮਿਤੀ 28.09.2024 ਤੋਂ 07.10.2024 ਤੱਕ 10 ਦਿਨ ਦੀ ਹਾਫ ਪੇਅ ਲੀਵ ਮੰਨਜੂਰ ਕੀਤੀ ਗਈ।
6) ਮਿਤੀ 29.10.2024 ƒ ਕਰਮਚਾਰੀ ਛੁੱਟੀ ਲੈ ਕੇ ਗਿਆ ਸੀ, ਪਰੰਤੂ 23 ਦਿਨ ਲੇਟ ਆਪਣੀ ਡਿਊਟੀ ਤੇ ਹਾਜਰ ਹੋਇਆ।
ਜਿਸ ਤੇ ਕਰਮਚਾਰੀ ƒ ਨੋ ਵਰਕ ਨੋ ਪੇਅ ਦੀ ਸਜਾ ਦਿੱਤੀ ਗਈ।
7) ਰਿਕਾਰਡ ਅਨੁਸਾਰ ਕਰਮਚਾਰੀ ਦੀ ਮਿਤੀ 24.01.2025 ਤੋਂ 26.01.2025 ਤੱਕ ਦਾ ਸਮਾਂ "No Work No Pay" ਟਰੀਟ ਕੀਤਾ ਗਿਆ।
8) ਮਿਤੀ 07.03.2025 ƒ ਕਰਮਚਾਰੀ ਦੀ ਡਿਊਟੀ ਸ਼ਾਮ 06:00 ਵਜੇ ਤੋਂ ਰਾਤ 10:00 ਵਜੇ ਤੱਕ ਲੱਗੀ ਸੀ, ਪਰੰਤੂ ਕਰਮਚਾਰੀ ਆਪਣੀ ਡਿਊਟੀ ਤੇ ਲੇਟ ਆਇਆ, ਜਿਸ ਤੇ ਕਰਮਚਾਰੀ ਵੱਲੋਂ ਰੋਜਨਾਮਚੇ ਦੇ ਪੰਨਾ ਨੰਬਰ 2 ਵਿੱਚ ਮੁਆਫੀਨਾਮਾ ਲਿਖਿਆ ਗਿਆ।
ਕਰਮਚਾਰੀ ਦੇ ਉਕਤ ਰਿਕਾਰਡ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਦਾ ਡਿਊਟੀ ਪ੍ਰਤੀ ਵਤੀਰਾ ਅਨੁਸ਼ਾਸਨਹੀਣਤਾ, ਗੈਰ-ਜਿੰਮੇਦਰਾਨਾਂ ਵਾਲਾ ਅਤੇ ਮਾੜਾ ਸੀ।
3. ਸੁਪਰਡੈਂਟ ਜੇਲ੍ਹ ਦੀ ਰਿਪੋਰਟ ਅਨੁਸਾਰ ਮਿਤੀ 08.03.2025 ƒ ਗੁਪਤ ਜਾਣਕਾਰੀ ਦੇ ਆਧਾਰ ਤੇ ਸ਼੍ਰੀ ਸੁਖਦੇਵ ਸਿੰਘ ਸਹਾਇਕ ਸੁਪਰਡੈਂਟ ਅਤੇ ਸ਼੍ਰੀ ਸਾਹਿਬ ਸਿੰਘ ਸਹਾਇਕ ਸੁਪਰਡੈਂਟ ਵੱਲੋਂ ਕੈਦੀ ਇਸ਼ਾਂਤ ਕੁਮਾਰ ਉਰਫ ਇਸ਼ੂ ਪੁੱਤਰ ਰਵੀ ਕੁਮਾਰ ਵਾਸੀ:ਗਲੀ ਨੰਬਰ 2, ਜਨਤਾ ਨਗਰ, ਬਠਿੰਡਾ ਜਿਸਦੀ ਗਿਣਤੀ ਲੰਗਰ-1 ਵਿੱਚ ਹੈ, ਜੋ ਕਿ ਕੇਸ ਮੁ ਨੰਬਰ 223/2019 ਧਾਰਾ 21/22/61/85 ਐਨ.ਡੀ.ਪੀ.ਐਸ.ਐਕਟ ਥਾਣਾ ਕਨਾਲ ਕਲੋਨੀ, ਬਠਿੰਡਾ ਅਧੀਨ 10 ਸਾਲ ਦੀ ਸਜਾ ਕੱਟ ਰਿਹਾ ਹੈ, ਦੀ ਜਿਸਮਾਨੀ ਅਤੇ ਸੌਣ ਵਾਲੇ ਖੱਡੇ ਦੀ ਤਲਾਸ਼ੀ ਕੀਤੀ ਗਈ ਤਾਂ ਕੈਦੀ ਇਸ਼ਾਂਤ ਕੁਮਾਰ ਦੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿਚੋਂ ਮੋਮੀ ਲਿਫਾਫਾ ਬਰਾਮਦ ਹੋਇਆ ਜਿਸ ਵਿੱਚੋਂ 404 ਚਿੱਟੇ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਜਦੋਂ ਕੈਦੀ ਇਸ਼ਾਂਤ ਕੁਮਾਰ ਉਰਫ ਈਸ਼ੂ ਪਾਸੋਂ ਮੁੱਢਲੀ ਪੁੱਛ- ਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸƒ ਇਹ ਗੋਲੀਆਂ ਜੇਲ੍ਹ ਤੇ ਤੈਨਾਤ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਵੱਲੋਂ ਲਿਆ ਕੇ ਦਿੱਤੀਆਂ ਹਨ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਉਕਤ ਵਾਰਡਰ ਵੱਲੋਂ ਨਸ਼ੀਲਾ ਪਦਾਰਥ/ਗੋਲੀਆਂ ਲਿਆ ਕੇ ਦਿੱਤੀਆਂ ਗਈਆਂ ਹਨ।
4. ਇਹ ਜਾਣਕਾਰੀ ਪ੍ਰਾਪਤ ਹੋਣ ਤੇ ਬਾਅਦ ਤੁਰੰਤ ਯੋਗੇਸ਼ ਜੈਨ ਡਿਪਟੀ ਸੁਪਰਡੈਂਟ ਸਕਿਉਰਟੀ, ਸਾਹਿਬ ਸਿੰਘ ਸਹਾਇਕ ਸੁਪਰਡੈਂਟ, ਹੈਡਵਾਰਡਰ ਜੁਗਰਾਜ ਸਿੰਘ ਪੇਟੀ ਨੰਬਰ 4523 ਅਤੇ ਹੈਡਵਾਰਡਰ ਹਰਜੀਤ ਸਿੰਘ ਪੇਟੀ ਨੰਬਰ 4273 ਦੀ ਟੀਮ ਗਠਿਤ ਕੀਤੀ ਗਈ।ਇਸ ਟੀਮ ਵੱਲੋਂ ਜੇਲ੍ਹ ਹਦੂਦ ਦੇ ਅੰਦਰ ਬਣੇ ਵਾਰਡਰ ਗਾਰਦ ਦੇ ਹੋਸਟਲ ਦੀ ਪਹਿਲੀ ਮੰਜਿਲ ਤੇ ਸਥਿਤ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਦੇ ਕਮਰਾ ਨੰਬਰ 32 ਦੀ ਤਲਾਸ਼ੀ ਉਸਦੀ ਹਾਜਰੀ ਵਿਚ ਕੀਤੀ ਗਈ ਤਾਂ ਇਸ ਕਮਰੇ ਵਿਚੋਂ ਨਸ਼ੀਲਾ ਪਾਊਡਰ, ਨਸ਼ੀਲੀਆਂ ਗੋਲੀਆਂ, ਬੀੜੀਆ ਅਤੇ ਡਰੱਗ ਮਨੀ ਬਰਾਮਦ ਕੀਤੀ।ਸੁਪਰਡੈਂਟ ਜੇਲ੍ਹ ਵੱਲੋਂ ਸਬੰਧਤ ਮੁੱਖ ਅਫਸਰ ਥਾਣਾ ਇਸਲਾਮਾਬਾਦ ƒ ਟੈਲੀਫੋਨ ਤੇ ਉਕਤ ਸਬੰਧੀ ਸੂਚਨਾਂ ਦਿੱਤੀ ਗਈ।ਮੁੱਖ ਅਫਸਰ ਥਾਣਾ ਇਸਲਾਮਾਬਾਦ ਵੱਲੋਂ ਏ.ਐਸ.ਆਈ. ਅਸ਼ਵਨੀ ਕੁਮਾਰ ਨੰਬਰ 100/ਸਿਟੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਟੀਮ ਭੇਜੀ ਗਈ। ਸੁਪਰਡੈਂਟ ਜੇਲ੍ਹ ਵੱਲੋਂ ਗਠਿਤ ਕੀਤੀ ਗਈ ਟੀਮ ਅਤੇ ਏ.ਐਸ.ਆਈ. ਅਸ਼ਵਨੀ ਕੁਮਾਰ ਥਾਣਾ ਇਸਲਾਮਾਬਾਦ ਦੀ ਹਾਜਰੀ ਵਿਚ ਉਕਤ ਬਰਾਮਦਗੀ ƒ ਖੋਲਿਆ ਗਿਆ ਅਤੇ ਗਿਣਤੀ ਕੀਤੀ ਗਈ ਜੋ ਕਿ ਹੇਠ ਦਰਸਾਏ ਅਨੁਸਾਰ ਹੈ:-
1) ਨਸ਼ੀਲਾ ਪਾਊਡਰ -260 ਗ੍ਰਾਮ
2) ਨਸ਼ੀਲੀਆਂ ਗੋਲੀਆਂ- 560 ਨਗ
3) ਚਰਸ-50 ਗ੍ਰਾਮ
4) ਕਰੀਮ ਰੰਗ ਦਾ ਨਸ਼ੀਲਾ ਪਦਾਰਥ-53 ਗ੍ਰਾਮ
5) ਪਰਸ ਵਿਚੋਂ ਬਰਾਮਦ ਕੈਸ਼- 63650/-
6) ਬੀੜੀਆਂ - 217 ਨਗPART I] PUNJAB GOVT. GAZ., AUGUST 28, 2026 (BHDR 6, 1948 SAKA) 1741 5. ਉਕਤ ਅਨੁਸਾਰ ਬਰਾਮਦਗੀ ਹੋਣ ਤੇ ਕੈਦੀ ਇਸ਼ਾਂਤ ਕੁਮਾਰ ਉਰਫ ਈਸ਼ੂ ਪੁੱਤਰ ਰਵੀ ਕੁਮਾਰ ਅਤੇ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਵਿਰੁੱਧ ਮੁਕੱਦਮਾ ਨੰਬਰ 61 ਮਿਤੀ 08.03.2025 ਅਧੀਨ ਧਾਰਾ 18,21,22,27 - (ਏ), 29,42,52-ਏ ਪ੍ਰੀਜਨ ਐਕਟ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਵਿਖੇ ਦਰਜ ਹੋਇਆ।ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਵੱਲੋਂ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਨ ਦੀਆਂ ਗਤੀਵਿਧੀਆਂ ਕਰਕੇ ਪੰਜਾਬ ਪ੍ਰੀਜਨ ਰੂਲਜ 2022 ਦੇ ਪੈਰਾ ਨੰਬਰ 35.113,35.115,35.129,35.137, 35.143 (i) (ii) (iii) (vi)(x) ਦੀ ਉਲੰਘਣਾ ਦੇ ਨਾਲ-ਨਾਲ ਪੰਜਾਬ ਗੋਰਮਿੰਟ ਇੰਪਲਾਈਜ ਕੰਡਕਟ ਰੂਲਜ 1966 ਦੇ ਰੂਲ (3) ਦੇ (i) ਤੋਂ (iii) ਦੀ ਵੀ ਘੋਰ ਉਲੰਘਣਾ ਕੀਤੀ ਹੈ। ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਮਿਤੀ 05.08.2022 ƒ ਜੇਲ੍ਹ ਵਿਭਾਗ ਵਿਚ ਭਰਤੀ ਹੋਇਆ ਸੀ, ਇਸ ਕਰਮਚਾਰੀ ਦਾ ਪਰਖ ਕਾਲ ਸਮਾਂ ਅਜੇ ਪੂਰਾ ਨਹੀਂ ਹੋਇਆ।ਕਰਮਚਾਰੀ ਦੇ ਨਿਯੁਕਤੀ ਪੱਤਰ ਦੇ ਲੜੀ ਨੰਬਰ 7 ਵਿੱਚ ਰੱਖੀ ਸ਼ਰਤ ਅਨੁਸਾਰ ਕਰਮਚਾਰੀ ਦੇ ਪਰਖ ਸਮੇਂ ਦੌਰਾਨ ਉਸਦਾ ਕੰਮ ਕਾਜ ਤਸੱਲੀਬਖਸ਼ ਨਾ ਹੋਣ ਦੀ ਸੂਰਤ ਵਿਚ ਉਸ ਦੀਆਂ ਸੇਵਾਵਾਂ ਬਿਨ੍ਹਾਂ ਕਿਸੇ ਨੋਟਿਸ ਦੇ ਖਤਮ ਕਰਨ ਸਬੰਧੀ ਸ਼ਰਤ ਰੱਖੀ ਗਈ ਹੈ।ਇਸ ਲਈ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਵੱਲੋਂ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਦੇ ਵਿਰੁੱਧ ਉਕਤ ਅਨੁਸਾਰ ਦਰਜ ਹੋਏ ਮੁਕੱਦਮੇ ਕਾਰਨ ਉਸ ਦੇ ਨਿਯੁਕਤੀ ਪੱਤਰ ਦੇ ਲੜੀ ਨੰਬਰ 7 ਵਿਚ ਦਰਸਾਈ ਸ਼ਰਤ ਅਨੁਸਾਰ ਕਰਮਚਾਰੀ ਨੂੰ ਨੌਕਰੀ ਤੋਂ ਡਿਸਮਿਸ ਕਰਨ ਦੀ ਸਿਫਾਰਸ਼ ਕੀਤੀ ਹੈ।
6. ਇਸ ਤਰ੍ਹਾਂ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਸਰਕਾਰੀ ਕਰਮਚਾਰੀ ਹੁੰਦੇ ਹੋਏ ਕਾƒਨ ਅਤੇ ਜੇਲ੍ਹ ਨਿਯਮਾਂ ਤੋਂ ਭਲੀਭਾਂਤ ਜਾਣੂ ਹੁੰਦੇ ਹੋਏ, ਇਹਨਾਂ ਨਿਯਮਾਂ ƒ ਅਣਗੌਲਿਆ ਕਰਕੇ ਜੇਲ੍ਹ ਅੰਦਰ ਬੰਦੀਆਂ ਨਾਲ ਸਬੰਧ ਰੱਖ ਕੇ ਉਨਾਂ ƒ ਨਸ਼ੇ ਦੀ ਸਪਲਾਈ ਕਰਕੇ ਜੇਲ੍ਹ ਨਿਯਮਾਂ/ਹਦਾਇਤਾਂ/ਰੂਲਾਂ ਦੀ ਉਲੰਘਣਾ ਕੀਤੀ ਹੈ।ਇਸ ਨਾਲ ਜੇਲ੍ਹ ਮਹਿਕਮੇ ਦਾ ਅਕਸ ਖਰਾਬ ਹੋਇਆ ਹੈ।ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੀ ਰਿਪੋਰਟ ਅਨੁਸਾਰ ਇਸ ਕਰਮਚਾਰੀ ਦਾ ਪਰਖ ਕਾਲ ਦਾ ਸਮਾਂ ਅਜੇ ਪੂਰਾ ਨਹੀ ਹੋਇਆ ਸੀ ਅਤੇ ਪਰਖ ਕਾਲ ਸਮੇਂ ਦੌਰਾਨ ਹੀ ਇਸ ਕਰਮਚਾਰੀ ਵੱਲੋਂ ਜੇਲ੍ਹ ਅੰਦਰ ਨਸ਼ੇ ਦੀ ਸਪਲਾਈ ਕਰਨ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਗੰਭੀਰ ਦੁਰਾਚਾਰ ਕੀਤਾ ਹੈ ਅਤੇ ਵਿਭਾਗ ਅਤੇ ਸਰਕਾਰ ਪ੍ਰਤੀ ਵਫਾਦਾਰੀ ਨਹੀ ਨਿਭਾਈ।ਅਜਿਹੇ ਘੋਰ ਦੁਰਾਚਾਰੀ ਕਰਮਚਾਰੀ ƒ ਸਰਕਾਰੀ ਨੌਕਰੀ ਵਿਚ ਰੱਖਣਾ ਸਰਕਾਰ/ਲੋਕ ਹਿੱਤ ਵਿਚ ਨਹੀ ਹੈ, ਇਸ ਲਈ ਇਸ ਕੇਸ ਵਿਚ ਡਿਟੇਲਡ ਵਿਭਾਗੀ ਇੰਨਕੁਆਰੀ ਇਨ੍ਹਾਂ ਹਲਾਤਾਂ ਵਿਚ ਸੰਭਵ ਨਹੀ ਹੈ, ਕਿਉਂਕਿ ਜੋ ਇਸ ਕੇਸ ਵਿਚ ਗਵਾਹ ਹਨ ਉਹ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਜੁਡੀਸ਼ੀਅਲ ਹਿਰਾਸਤ ਵਿਚ ਬੰਦ ਹਨ।ਇਹ ਕਰਮਚਾਰੀ ਗਵਾਹਾਂ ƒ ਡਰਾ ਧਮਕਾ ਕੇ ਜਾਂ ਆਪਣੇ ਰੁਤਬੇ ਦਾ ਪ੍ਰਭਾਵ ਪਾ ਕੇ ਗਵਾਹੀ ਤੋਂ ਮੁਕਰਾ ਸਕਦਾ ਹੈ।
7. ਇਸ ਲਈ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਵੱਲੋਂ ਭੇਜੀ ਗਈ ਰਿਪੋਰਟ ƒ ਗਹੁੰ ਨਾਲ ਵਾਚਦੇ ਹੋਏ ਅਤੇ ਉਨ੍ਹਾਂ ਵੱਲੋਂ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ƒ ਨੌਕਰੀ ਤੋਂ ਡਿਸਮਿਸ ਕਰਨ ਦੀ ਕੀਤੀ ਸਿਫਾਰਸ਼ ਅਤੇ ਉਕਤ ਤੱਥਾਂ ƒ ਮੁੱਖ ਰੱਖਦੇ ਹੋਏ , ਮੈਂ ਸੁਖਮਿੰਦਰ ਸਿੰਘ ਮਾਨ (ਆਈ.ਪੀ.ਐਸ), ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ)-ਕਮ-ਸੁਪਰਡੈਂਟ ਹੈਡਕੁਆਟਰ ਜੇਲ੍ਹ ਅੰਮ੍ਰਿਤਸਰ ਵਾਰਡਰ ਦੀ ਬਰਖਾਸਤੀ ਦਾ ਅਧਿਕਾਰ ਰੱਖਦਾ ਹੋਇਆ ਪੰਜਾਬ ਜੇਲ੍ਹ ਡਿਪਾਰਟਮੈਂਟ ਸਟੇਟ ਸਰਵਿਸ (ਕਲਾਸ-111) ਐਗਜੈਕਟਿਵ ਰੂਲਜ, 1963 ਦੇ ਅਪੈਡਿਕਸ ਬੀ 4 (ਬੀ) ਤਹਿਤ ਸਮੱਰਥ ਅਧਿਕਾਰੀ ਹੁੰਦੇ ਹੋਏ (Punishing Authority ) ਉਪਰੋਕਤ ਤੱਥਾਂ ਦੇ ਆਧਾਰ ਤੇ ਹੋਰ ਡਿਟੇਲ ਇੰਨਕੁਆਰੀ ਦੀ ਜਰੂਰਤ ਨਾ ਸਮਝਦੇ ਹੋਏ (It is not reasonably practicable to hold such inquiry) ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਵੱਲੋਂ ਪੰਜਾਬ ਪ੍ਰੀਜਨ ਰੂਲਜ 2022 ਦੇ ਉਪਬੰਧਾਂ ਦੇ ਉਲਟ ਬੰਦੀਆਂ ਨਾਲ ਸੰਪਰਕ ਰੱਖਣ, ਜੇਲ੍ਹ ਅੰਦਰ ਬੰਦ ਬੰਦੀਆਂ ƒ ਨਸ਼ਾ ਸਪਲਾਈ ਕਰਨ, ਕਰਮਚਾਰੀ ਪਾਸੋਂ ਉਕਤ ਪੈਰਾ ਨੰਬਰ 4 ਅਨੁਸਾਰ ਨਸ਼ੀਲੀਆਂ ਵਸਤੂਆਂ ਪ੍ਰਾਪਤ ਹੋਣ ਤੇ ਮੁਕੱਦਮਾ ਨੰਬਰ 61 ਮਿਤੀ 08.03.2025 ਅਧੀਨ ਧਾਰਾ18,21,22,27-(ਏ),29,42,52-ਏ ਪ੍ਰੀਜਨ ਐਕਟ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਵਿਖੇ ਦਰਜ ਹੋਣ ਕਾਰਨ, ਕਰਮਚਾਰੀ ਵੱਲੋਂ ਨਿਯੁਕਤੀ ਪੱਤਰ ਵਿਚ ਲੜੀ ਨੰਬਰ 07 ਤੇ ਦਰਜ ਸ਼ਰਤ ਅਨੁਸਾਰ ਪਰਖ ਕਾਲ ਦਾ ਸਮਾਂ ਤਸੱਲੀਬਖਸ਼ ਪੂਰਾ ਨਾ ਕਰਨ ਅਤੇ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੀ ਸ਼ਿਫਾਰਸ ƒ ਮੁੱਖ ਰੱਖਦੇ ਹੋਏ ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850 ਦੀਆਂ ਸੇਵਾਵਾਂ ਸੰਵਿਧਾਨ ਦੀ ਧਾਰਾ 311(2) ਬੀ ਤਹਿਤ ਤੁਰੰਤ ਤੋਂ ਬਰਖਾਸਤ (ਡਿਸਮਿਸ) ਕੀਤੀਆਂ ਜਾਂਦੀਆਂ ਹਨ।ਇਹ ਬਰਖਾਸਤੀ ਅਜਿਹੀ ਹੋਵੇਗੀ ਜਿਸ ਨਾਲ ਇਹ ਕਰਮਚਾਰੀ ਅੱਗੇ ਤੋ ਕਿਸੇ ਸਰਕਾਰੀ ਵਿਭਾਗ ਵਿੱਚ ਨੌਕਰੀ ਕਰਨ ਦੇ ਯੋਗ ਨਹੀ ਹੋਵੇਗਾ।
1742 PUNJAB GOVT. GAZ., AUGUST 28, 2026 (BHDR 6, 1948 SAKA) PART I]ਡਿਸਮਿਸ ਕੀਤੇ ਕਰਮਚਾਰੀ ਦੇ ਪਰਟੀਕੂਲਰਜ ਹੇਠ ਲਿਖੇ ਅਨੁਸਾਰ ਹਨ:-
1. ਨਾਮ : ਵਾਰਡਰ ਜਗਦੀਪ ਸਿੰਘ ਪੇਟੀ ਨੰਬਰ 4850
2. ਪਿਤਾ ਦਾ ਨਾਮ : ਸ਼੍ਰੀ ਮੋਹਨ ਸਿੰਘ
3. ਘਰੇਲੂ ਪਤਾ : ਮਕਾਨ ਨੰਬਰ 86, ਪਿੰਡ ਬੰਗੀ ਦੀਪਾ ਸਿੰਘ, ਡਾਕਖਾਨਾ ਬੰਗੀ ਰੁਘੂ, ਤਹਿਸੀਲ ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ।
4. ਜਨਮ ਮਿਤੀ : 26.01.1994
5. ਭਰਤੀ ਦੀ ਮਿਤੀ : 05.08.2022
6. ਕੈਟਾਗਿਰੀ : ਐਸ.ਸੀ.
ਸਹੀ/-
ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ),
-ਕਮ-ਸੁਪਰਡੈਂਟ ਹੈਡਕੁਆਟਰ ਜੇਲ੍ਹ, ਅੰਮ੍ਰਿਤਸਰ।
3810/8-2026/Pb. Govt. Press, S.A.S. Nagar