Published by Authority
No. 36] CHANDIGARH, FRIDAY, SEPTEMBER 4, 2026 (BHADRA 13, 1948 SAKA)
PART I
Punjab Government Notifications and Orders
ਦਫਤਰ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ), ਕਮ ਸੁਪਰਡੈਟ ਹੈਡਕੁਆਟਰ ਜੇਲ੍ਹ ਫਿਰੋਜਪੁਰ ਸਰਕਲ
PhNo: 01632-244614
Email:[email protected] ==========================================================================
ਹੁਕਮ
ਮਿਤੀ 23 ਜਨਵਰੀ, 2024
ਨੰ.05.-ਆਪ ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356 ਨੇ ਮਿਤੀ 14-07-2023 ਨੂੰ ਕੇਂਦਰੀ ਜੇਲ੍ਹ ਬਠਿੰਡਾ ਤੋਂ ਤਬਦੀਲ ਹੋ ਕੇ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਆਪਣੀ ਹਾਜਰੀ ਰਿਪੋਰਟ ਦਿੱਤੀ ਸੀ।ਆਪ ਦੀ ਡਿਊਟੀ ਸਮੇਂ ਸਮੇਂ ਤੇ ਕੇਂਦਰੀ ਜੇਲ੍ਹ ਫਰੀਦਕੋਟ ਅੰਦਰ 08 ਸੈਲਾਂ ਤੇ ਲੱਗੀ ਰਹੀ ਹੈ।
2 ਮਿਤੀ 04/05-12-2023 ਨੂੰ ਕੇਂਦਰੀ ਜੇਲ੍ਹ ਫਰੀਦਕੋਟ ਦੇ 08 ਸੈਲਾਂ ਵਿੱਚ ਸੈਲ ਨੰ: 04 ਵਿੱਚ ਬੰਦ ਕੈਦੀ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਪਾਸੋਂ ਰਾਤ ਅਚਾਨਕ ਕੀਤੀ ਗਈ ਤਲਾਸ਼ੀ ਦੌਰਾਨ 01 ਟੱਚ ਸਕਰੀਨ ਮੋਬਾਇਲ ਫੋਨ ਸਮੇਤ 01 ਸਿੰਮ ਅਤੇ 100 ਗ੍ਰਾਂਮ ਨਸ਼ੀਲਾ ਪਦਾਰਥ ਸ਼਼੍ਰੀ ਕਰਮਜੀਤ ਸਿੰਘ ਭੁੱਲਰ, ਸਹਾਇਕ ਸੁਪਰਡੈਂਟ, ਨਾਈਟ ਅਫਸਰ ਨੇ ਸਮੇਤ ਹੋਰ ਕਰਮਚਾਰੀਆਂ ਵੱਲੋਂ ਬਰਾਮਦ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਨ ਲਈ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਦੇ ਦਫਤਰ ਦੇ ਪੱਤਰ ਨੰ:
14026 ਏ.ਐਸ.ਯੂ.ਟੀ. ਮਿਤੀ 05-12-2023 ਅਨੁਸਾਰ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਨੂੰ ਸਮੇਤ ਮੋਬਾਇਲ ਫੋਨ ਅਤੇ ਨਸ਼ੀਲਾ ਪਦਾਰਥ ਭੇਜਦੇ ਹੋਏ ਲਿਖ ਦਿੱਤਾ ਗਿਆ ਸੀ ਅਤੇ ਇਸ ਦੀ ਸੂਚਨਾਂ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ।
ਜਦੋ ਇਸ ਫੋਨ ਨੂੰ ਚਲਾਇਆ ਗਿਆ ਤਾਂ ਇਸ ਫੋਨ ਤੇ ਪਾਸਵਰਡ ਲੱਗਾ ਹੋਇਆ ਸੀ। ਜਦੋਂ ਬੰਦੀ ਅਨੂਪ ਸਿੰਘ ਤੋਂ ਪਾਸਵਰਡ ਲੈ ਕੇ ਫੋਨ ਖੋਲਿਆ ਗਿਆ ਤਾਂ ਫੋਨ ਵਿੱਚ ਇਤਰਾਜਯੋਗ ਡਾਟਾ ਜਿਵੇ ਕਿ ਪੇਅ.ਟੀ.ਐਮ/ਗੂਗਲ ਪੇਅ ਤੇ ਹੋਰ ਪੈਸਿਆ ਦਾ ਲੈਣ ਦੇਣ ਦੀਆਂ ਫੋਟੋਆਂ ਮਿਲੀਆਂ।ਇਸ ਦੀ ਇਤਲਾਹ ਫੋਨ ਰਾਹੀਂ ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਫਰੀਦਕੋਟ ਨੂੰ ਸੁਪਰਡੈਂਟ ਜੇਲ੍ਹ ਫਰੀਦਕੋਟ ਵੱਲੋਂ ਦਿੱਤੀ ਗਈ। ਜਿਸ ਤੇ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਵੱਲੋਂ ਕਾਰਵਾਈ ਕਰਦੇ ਹੋਏ ਬੰਦੀ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਵਿਰੁੱਧ ਮੁੱਕਦਮਾ ਨੰ: 430 ਮਿਤੀ 05-12-2023 ਦਰਜ ਕਰ ਦਿੱਤਾ ਗਿਆ ਸੀ।
3 ਮਿਤੀ 09/10.12.2023 ਦੀ ਰਾਤ ਨੂੰ ਤਕਰੀਬਨ 10:15 ਵਜੇ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਦੇ ਨਿਰਦੇਸ਼ਾ ਅਨੁਸਾਰ ਅਡੀਸ਼ਨਲ ਸੁਪਰਡੈਂਟ ਜੇਲ੍ਹ ਸ਼੍ਰੀ ਅਰਪਨਜੋਤ ਸਿੰਘ ਦੀ ਨਿਗਰਾਨੀ ਹੇਠ ਸਮੇਤ ਗਾਰਦ 08 ਸੈੱਲਾਂ ਦੀ ਤਲਾਸੀ ਕੀਤੀ ਗਈ।ਇਸ ਤਲਾਸੀ ਦੋਰਾਨ ਵੀ ਬੰਦੀ ਅਨੂਪ ਸਿੰਘ ਪਾਸੋ ਫਿਰ ਇੱਕ ਟੱਚ ਸਕਰੀਨ ਮੋਬਾਇਲ ਫੋਨ ਅਤੇ ਇੱਕ ਕੀ ਪੈਡ ਮੋਬਾਇਲ ਫੋਨ ਸਮੇਤ ਸਿੱਮ ਬਰਾਮਦ ਕੀਤਾ।ਜਦੋਂ ਇਸ ਫੋਨ ਨੂੰ ਚਲਾਇਆ ਗਿਆ ਤਾਂ ਇਸ ਫੋਨ ਤੇ ਪਾਸਵਰਡ ਲੱਗਾ ਹੋਇਆ ਸੀ। ਬੰਦੀ ਅਨੂਪ ਸਿੰਘ ਤੋਂ ਪਾਸਵਰਡ ਲੈ ਕੇ ਇਹ ਫੋਨ ਖੋਲਿਆ ਗਿਆ ਤਾਂ ਇਸ ਫੋਨ ਵਿੱਚ ਵੀ ਇਤਰਾਜਯੋਗ ਡਾਟਾ ਜਿਵੇਂ ਕਿ ਪੇਅ.ਟੀ.ਐੱਮ/ਗੂਗਲ ਪੇਅ ਤੇ ਹੋਏ ਪੈਸਿਆਂ ਦਾ ਲੈਣ ਦੇਣ ਦੀਆਂ ਫੋਟੋਆਂ ਮਿਲੀਆਂ ਅਤੇ ਇਸ ਬੰਦੀ ਖਿਲਾਫ ਕਾਨੂੰਨੀ
( 1788 )PART I] PUNJAB GOVT. GAZ., SEPTEMBER 4, 2026 (BHDR 13, 1948 SAKA) 1789 ਕਾਰਵਾਈ ਕਰਨ ਲਈ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਦੇ ਦਫਤਰ ਦੇ ਪੱਤਰ ਨੰ: 14610 ਮਿਤੀ 10.12.2023 ਰਾਹੀਂ ਮੁੱਖ ਅਫਸਰ ਥਾਣਾ ਸਿਟੀ, ਫਰੀਦਕੋਟ ਨੂੰ ਲਿਖਿਆ ਗਿਆ ਅਤੇ ਇਤਲਾਹ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ।ਜਿਸ ਤੇ ਜਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਅਤੇ ਇਸ ਬੰਦੀ ਨੂੰ ਜਿਲ੍ਹਾ ਪੁਲਿਸ ਵੱਲੋਂ ਮਾਨਯੋਗ ਅਦਾਲਤ ਸ੍ਰੀ ਲਵਦੀਪ ਸਿੰਘ ਹੁੰਦਲ, ਸੀ.ਜੀ.ਐੱਮ ਤੋਂ ਹੁਕਮ ਪ੍ਰਾਪਤ ਕਰਕੇ ਮਿਤੀ 12.12.2023 ਨੂੰ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ।
4 ਉਪ ਕਪਤਾਨ ਪੁਲਿਸ (H&F) ਫਰੀਦਕੋਟ ਵੱਲੋਂ ਪੱਤਰ ਨੰ: 300-303/R/DSP/H&F ਮਿਤੀ 15-12-2023 ਰਾਹੀਂ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਨੂੰ ਸੂਚਿਤ ਕੀਤਾ ਗਿਆ ਕਿ ਉਪਰੋਕਤ ਮੁਕੱਦਮਾ ਨੰ: 430 ਮਿਤੀ 15-12-2023 ਦੀ ਦੋਰਾਨੇ ਤਫਤੀਸ਼ ਸਾਹਮਣੇ ਆਇਆ ਹੈ ਕਿ ਕੇਂਦਰੀ ਜੇਲ੍ਹ ਫਰੀਦਕੋਟ ਦਾ ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356 ਉਕਤ ਕੈਂਦੀ ਅਨੂਪ ਸਿੰਘ ਨਾਲ ਮਿਲਿਆ ਹੋਇਆ ਸੀ। ਜੋ ਅਨੂਪ ਸਿੰਘ ਤੋਂ ਪੈਸੇ ਲੈ ਕੇ ਉਸ ਦੇ ਬੰਦਿਆਂ ਤੋਂ ਨਸ਼ੀਲਾ ਪਦਾਰਥ ਲੈ ਕੇ ਅਨੂਪ ਸਿੰਘ ਨੂੰ ਜੇਲ੍ਹ ਅੰਦਰ ਲਿਜਾ ਕੇ ਦਿੰਦਾ ਸੀ।ਇਸ ਸਬੰਧੀ ਸਬੂਤ ਸਾਹਮਣੇ ਆਉਣ ਤੇ ਆਪ ਨੂੰ ਮੁੱਕਦਮਾ ਨੰਬਰ 430 ਮਿਤੀ 05-12-2023 ਵਿੱਚ ਨਾਮਜਦ ਕਰਕੇ ਵਾਧਾ ਜੁਰਮ 7(2) ਪੀ.ਸੀ.ਐਕਟ ਅਤੇ 29 ਐਨ.ਡੀ.ਪੀ.ਸੀ.ਐਕਟ ਦਾ ਕਰਦੇ ਹੋਏ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ।
5 ਇਸ ਤੋਂ ਇਲਾਵਾ ਡਿਪਟੀ ਸੁਪਰਡੈਂਟ ਪੁਲਿਸ, ਹੋਮਉਸਾਈਡ ਫੋਰੈਜਿਕ ਐਡ ਡਿਟੈਕਟਿਵ, ਫਰੀਦਕੋਟ ਦੇ ਪੱਤਰ ਨੰ:
4146-RDSP(D) FDK Dt. 17-12-2023 ਰਾਹੀਂ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਨੂੰ ਸੂਚਨਾ ਦਿੱਤੀ ਕਿ ਪੁੱਛਗਿਛ ਦੌਰਾਨ ਮੁਕੱਦਮਾ ਹਜਾ ਵਿੱਚ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮਕਾਨ ਨੰ:75 ਵਾਹਿਗੁਰੂ ਸਿਟੀ ਝਬਾਲ ਰੋਡ ਅਮ੍ਰਿਤਸਰ ਸਾਹਿਬ, ਜਿਲ੍ਹਾ ਸ੍ਰੀ ਅਮ੍ਰਿੰਤਸਰ ਸਾਹਿਬ, ਜਗਤਾਰ ਸਿੰਘ ਪੁੱਤਰ ਅਮਰਜੀਤ ਸਿੰਘ, ਵਾਸੀ ਪਿੰਡ ਮਹਲਾ ਕਲਾਂ ਜਿਲ੍ਹਾ ਮੋਗਾ, ਪਰਬਤ ਸਿੰਘ ਉਰਫ ਨਿਹੰਗ ਪੁੱਤਰ ਜਗਦੀਪ ਸਿੰਘ, ਵਾਸੀ ਪਿੰਡ ਕੁਸਾ ਜਿਲ੍ਹਾ ਮੋਗਾ, ਸੁਖਦੇਵ ਸਿੰਘ ਉਰਫ ਸੇਬੂ ਪੁੱਤਰ ਸੰਤੋਖ ਸਿੰਘ, ਵਾਸੀ ਮਕਾਨ ਨੰ:235, ਸ਼ਹੀਦ ਭਾਗਤ ਸਿੰਘ ਨਗਰ ਮੋਗਾ, ਗੁਰਵਿੰਦਰ ਸਿੰਘ ਉਰਫ ਬਾਬਾ ਪੁੱਤਰ ਬੂਟਾ ਸਿੰਘ ਵਾਸੀ ਬੌਰਾਸੈਦਾ, ਥਾਣਾ ਸਦਰ ਪਹੇਵਾ ਹਰਿਆਣਾ, ਸ਼ਾਮ ਲਾਲ ਪੁੱਤਰ ਕਸ਼ਮੀਰੀ ਲਾਲ, ਵਾਸੀ ਜੰਮੂ ਬਸਤੀ, ਗਲੀ ਨੰਬਰ 03, ਅਬੋਹਰ ਜਿਲ੍ਹਾ ਫਾਜਿਲਕਾ, ਅਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਠੱਠਾ, ਥਾਣਾ ਹਰੀਕੇ, ਜਿਲ੍ਹਾ ਤਰਨਤਾਰਨ, ਆਪ ਹੈਡਵਾਰਡਰ ਨੰਬਰ 1356 ਕੇਂਦਰੀ ਜੇਲ੍ਹ, ਫਰੀਦਕੋਟ ਰਾਜਦੀਪ ਸਿੰਘ ਪੁੱਤਰ ਮਲਕੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਹਰਜਾਏਪੁਰ ਜਿਲ੍ਹਾ ਬਠਿੰਡਾ, ਸੁਨੀਤਾ ਰਾਣੀ ਪਤਨੀ ਸ਼ਾਮ ਲਾਲ ਪੁੱਤਰ ਕਸ਼ਮੀਰ ਲਾਲ ਵਾਸੀ ਜੰਮੂ ਬਸਤੀ, ਗਲੀ ਨੰ:3 ਅਬੋਹਰ ਜਿਲ੍ਹਾ ਫਾਜਿਲਕਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ।ਉਪਰੋਕਤ ਸਾਰੇ ਦੋਸ਼ੀਆਨ ਦੀ ਪੁਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਅਨੂਪ ਸਿੰਘ, ਸਹਿ ਦੋਸ਼ੀ ਅਮਨਦੀਪ ਸਿੰਘ ਰਾਹੀਂ ਹੈਰੋਇਨ ਮੰਗਵਾਉਦਾ ਸੀ।ਜੋ ਕਰਨ ਅਰੋੜਾ ਅਤੇ ਮੋਹਿਤ ਹੈਰੋਇਨ ਲੈ ਕੇ ਫਰੀਦਕੋਟ ਵਿੱਚ ਆਉਂਦੇ ਸਨ, ਜਿੱਥੇ ਅਨੂਪ ਸਿੰਘ ਨੇ ਸਹਿ ਦੋਸ਼ੀ ਸ਼ਾਮ ਲਾਲ ਰਾਹੀਂ ਆਪ ਹੈੱਡ ਵਾਰਡਰ ਰਾਜਦੀਪ ਸਿੰਘ ਨਾਲ ਗੱਲਬਾਤ ਕੀਤੀ ਅਤੇ ਆਪ ਜੇਲ੍ਹ ਤੋਂ ਬਾਹਰ ਜਾ ਕੇ ਮੋਹਿਤ ਅਤੇ ਕਰਨ ਅਰੋੜਾ ਪਾਸੋ ਹੈਰੋਇਨ ਪ੍ਰਾਪਤ ਕਰਕੇ ਆਪਣੀਆਂ ਜਰਾਬਾ ਵਿੱਚ ਲੁਕਾ ਕੇ ਜੇਲ ਦੇ ਅੰਦਰ ਜਾ ਕੇ ਸ਼ਾਮ ਲਾਲ ਨੂੰ ਹੈਰੋਇਨ ਪਹੁੰਚਾਉਣ ਦਾ ਕੰਮ ਕਰਦੇ ਸੀ।ਜੋ ਅੱਗੇ ਸ਼ਾਮ ਲਾਲ ਅਤੇ ਅਨੂਪ ਸਿੰਘ ਨੂੰ ਹੈਰੋਇਨ ਪਹੁੰਚਾਉਦਾ ਸੀ ਜੋ ਇਸ ਤਰ੍ਹਾਂ ਫਰੀਦਕੋਟ ਜੇਲ੍ਹ ਵਿੱਚ ਅੱਗੇ ਸਪਲਾਈ ਹੁੰਦੀ ਸੀ।ਇਸ ਕੰਮ ਦੇ ਬਦਲੇ ਆਪ ਹੈਡ ਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356 ਨੇ ਪਹਿਲੀ ਵਾਰ 60,000/-Wਪਏ, ਦੂਸਰੀ ਵਾਰ 1,05,000/- Wਪਏ 1, 25, 000/-Wਪੈ ਪ੍ਰਤੀ ਗੇੜਾ ਵਸੂਲ ਕਰਦੇ ਸੀ।ਆਪ ਇਹ ਪੈਸੇ ਮੋਹਿਤ ਤੇ ਕਰਨ ਅਰੋੜਾ ਤੋਂ ਹੈਰੋਇਨ ਦੇ ਅਤੇ ਬਾਦ ਵਿੱਚ
ਨਾਲ ਹੀ ਪ੍ਰਾਪਤ ਕਰ ਲੈਂਦੇ ਸੀ।ਇਹ ਸਿਲਸਿਲਾ ਅਗਸਤ 2023 ਤੋਂ ਚੱਲ ਰਿਹਾ ਸੀ।ਇਸ ਤੋਂ ਇਲਾਵਾ ਆਪ ਉਕਤ ਦੋਸ਼ੀ ਬੰਦੀਆਂ ਨੂੰ ਮੋਬਾਇਲ ਜੇਲ੍ਹ ਅੰਦਰ ਦੇਣ/ਚਲਾਉਣ ਦੇ ਪੈਸੇ ਵੀ ਵਸੂਲ ਕਰਦੇ ਸੀ ਜੋ ਕਿ ਆਪ ਸ਼ਾਮ ਲਾਲ ਦੇ ਲੜਕੇ ਰਿਤਿਕ ਰਾਹੀ ਮੰਗਵਾਉਦੇ ਸੀ।ਅਨੂਪ ਸਿੰਘ ਜਿਹਨਾ ਨੂੰ ਹੈਰੋਇਨ ਦੀ ਸਪਲਾਈ ਕਰਦਾ ਸੀ, ਉਹਨਾ ਦੇ ਵਾਰਸਾਂ ਰਾਹੀ ਸ਼ਾਮ ਲਾਲ ਦੀ ਪਤਨੀ ਸੁਨੀਤਾ ਰਾਣੀ ਅਤੇ ਲੜਕੇ ਰਿਤਿਕ ਦੇ ਬੈਂਕ ਖਾਤਿਆਂ ਵਿੱਚ ਪੇਟੀਐਮ ਤੇ ਗੂਗਲ ਪੇਅ ਕਰਵਾਉਂਦਾ ਸੀ।ਆਪ ਹੈਡ ਵਾਰਡਰ ਰਾਜਦੀਪ ਸਿੰੰਘ ਨੇ ਆਪਣਾ ਬੈਂਕ ਦਾ ਖਾਤਾ ਨੰਬਰ ਵੀ ਇਹਨਾ ਨੂੰ ਦਿੱਤਾ ਹੋਇਆ ਸੀ।ਜਦੋਂ ਸ਼ਾਮ ਲਾਲ ਦਾ ਲੜਕਾ ਨਹੀ ਆ ਸਕਦਾ ਸੀ ਤਾਂ ਉਹ ਆਪ ਦੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾ ਕਰਵਾ ਦਿੰਦਾ ਸੀ, ਇਸ ਤਰ੍ਹਾ ਆਪ ਦੋਸ਼ੀਆ ਨਾਲ ਮਿਲ ਕੇ ਜੇਲ੍ਹ ਦੇ ਅੰਦਰ ਹੈਰੋਇਨ ਸਪਲਾਈ ਦਾ ਧੰਦਾ ਕਰਦੇ ਸੀ।ਆਪ ਹੈਡ ਵਾਰਡਰ ਰਾਜਦੀਪ ਸਿੰਘ ਦੇ ਖਿਲਾਫ ਹੇਠ ਲਿਖੇ ਸਬੂਤ ਸਫਾ ਮਿਸਲ ਤੇ ਆਏ ਹਨ ਜੋ ਕਿ ਡਿਪਟੀ ਸੁਪਰਡੈਂਟ ਪੁਲਿਸ, ਹੋਮਉਸਾਈਡ ਫੋਰੈਜਿਕ ਐਡ ਡਿਟੈਕਟਿਵ, ਫਰੀਦਕੋਟ ਦੇ ਪੱਤਰ ਨੰ: 4146-RDSP(D) FDK Dt. 17-12-2023 ਵਿੱਚ ਦਰਸਾਏ ਗਏ ਹਨ।
1790 PUNJAB GOVT. GAZ., SEPTEMBER 4, 2026 (BHDR 13, 1948 SAKA) PART I]1 ਆਪ ਵੱਲੋਂ ਡਿਊਟੀ ਦੌਰਾਨ ਜੇਲ ਤੋਂ ਬਾਹਰ ਹੈਰੋਇਨ ਲੈਣ ਜਾਂਦੇ ਸਮੇਂ ਦੀ ਸੀ.ਸੀ.ਟੀ.ਵੀ.ਫੁਟੇਜ।
2 ਆਪ ਵੱਲੋਂ ਦੋਸ਼ੀਆਂ ਨਾਲ ਮੋਬਾਇਲ ਫੋਨ ਦੀ ਕਾਲ ਡਿਟੇਲ।
3 ਦੋਸ਼ੀਆਂ ਦੇ ਬੈਂਕ ਖਾਤੇ ਦੀ ਸਟੇਟਮੈਂਟ।
4 ਦੋਸ਼ੀਆਂ ਵੱਲੋਂ ਆਪ ਦੇ ਬੈਕ ਖਾਤੇ ਵਿੱਚ ਜਮ੍ਹਾ ਕਰਵਾਏ ਪੈਸਿਆਂ ਦੀ ਰਸੀਦ।
5 ਆਪ ਵੱਲੋਂ ਹੈਰੋਇਨ ਅੰਦਰ ਭੇਜੇ ਬਦਲੇ ਪੈਸੇ ਦੇ ਬਣਾਏ ਸੋਨੇ ਦੇ ਗਹਿਣੇਆਂ ਦੀ ਰਿਕਵਰੀ ਰਸੀਦ।
6 ਡਿਪਟੀ ਸੁਪਰਡੈਂਟ (ਸਕਿUੁਰਟੀ), ਕੇਂਦਰੀ ਜੇਲ੍ਹ, ਫਰੀਦਕੋਟ ਦੀ ਮੁੱਢਲੀ ਪੜਤਾਲ ਦੀ ਰਿਪੋਰਟ ਨੱਥੀ ਹੈ।
6 ਇਸ ਤੋਂ ਇਲਾਵਾ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਵੱਲੋਂ ਆਪ ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356 ਦੇ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਹੋਣ ਤੇ ਸ੍ਰੀ ਪਰਮਿੰਦਰ ਸਿੰਘ, ਡਿਪਟੀ ਸੁਪਰਡੈਂਟ (ਸਕਿਉਰਟੀ), ਕੇਂਦਰੀ ਜੇਲ੍ਹ ਫਰੀਦਕੋਟ ਤੋਂ ਉਕਤ ਕੇਸ ਦੀ ਮੁੱਢਲੀ ਪੜਤਾਲ ਕਰਵਾਈ ਗਈ। ਮੁੱਢਲੀ ਪੜਤਾਲ ਦੋਰਾਨ ਪਾਇਆ ਗਿਆ ਕਿ ਆਪ ਹੈਡਵਾਰਡਰ ਰਾਜਦੀਪ ਸਿੰਘ ਦੀ ਡਿਊਟੀ ਜੇਲ੍ਹ ਅੰਦਰ 08 ਸੈਲਾਂ ਤੇ ਲੱਗੀ ਰਹੀ ਹੈ। ਕੈਦੀ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ 08 ਸੈਲਾਂ ਦੇ ਸੈਲ ਨੰ:04 ਵਿੱਚ ਬੰਦ ਰਿਹਾ ਹੈ। ਜਿਸ ਕਾਰਣ ਆਪ ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356 ਦਾ ਕੈਦੀ ਅਨੂਪ ਸਿੰਘ ਨਾਲ ਸਿੱਧਾ ਸੰਪਰਕ ਬਣ ਗਿਆ ਸੀ।
7 ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਵੱਲੋਂ ਡਿਪਟੀ ਸੁਪਰਡੈਂਟ, ਹੋਮਉਸਾਈਡ ਫੋਰੈਜਿੰਕ ਐਡ ਡਿਟੈਕਟਿਵ, ਫਰੀਦਕੋਟ ਅਤੇ ਸ਼੍ਰੀ ਪਰਮਿੰਦਰ ਸਿੰਘ ਡਿਪਟੀ ਸੁਪਰਡੈਂਟ (ਸਕਿਉਰਟੀ) ਕੇਂਦਰੀ ਜੇਲ੍ਹ ਫਰੀਦਕੋਟ ਦੀ ਮੁੱਢਲੀ ਰਿਪੋਰਟ ਵਿੱਚ ਆਪ ਨੂੰ ਦੋ਼ਸ਼ੀ ਪਾਏ ਜਾਣ ਕਾਰਣ, ਆਪ ਨੇ ਆਪਣੇ ਆਪ ਨੂੰ ਵੱਡੀ ਸਜਾ ਦਾ ਭਾਗੀਦਾਰ ਬਣਾ ਲਿਆ, ਜਿਸ ਕਰਕੇ ਉਕਤ ਦੋਸ਼ ਵਿੱਚ ਆਪ ਹੈਡਵਾਰਡਰ ਰਾਜਦੀਪ ਸਿੰਘ 1356 ਨੂੰ ਵੱਡੀ ਸਜਾ ਦਾ ਭਾਗੀਦਾਰ ਮੰਨਦੇ ਹੋਏ ਸੰਵਿਧਾਨ ਦੀ ਧਾਰਾ 311(2)(ਬੀ) ਤਹਿਤ ਜਾਂ ਸਜਾ ਅਤੇ ਅਪੀਲ ਰੂਲਜ਼ 1970 ਤਹਿਤ ਡਿਊਟੀ ਤੋਂ ਬਰਖਾਸਤ ਕਰਨ ਜਾਂ ਕਿਸੇ ਹੋਰ ਵੱਡੀ ਸਜ਼ਾ ਦੇਣ ਦੀ ਸਿਫਾਰਸ਼ ਕੀਤੀ ਹੈ।
8 ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਵੱਲੋਂ ਪੱਤਰ ਨੰ: 8665 ਮਿਤੀ 17-12-2023 ਰਾਂਹੀ ਭੇਜੀ ਗਈ ਉਕਤ ਅਨੁਸਾਰ ਰਿਪੋਰਟ ਅਤੇ ਦਸਤਾਵੇਜਾਂ ਤੋਂ ਸਾਬਿਤ ਹੁੰਦਾ ਹੈ ਕਿ ਆਪ ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356, ਕੇਂਦਰੀ ਜੇਲ੍ਹ ਫਰੀਦਕੋਟ ਉਕਤ ਦੋਸ਼ੀ ਬੰਦੀਆਂ ਨਾਲ ਮਿਲ ਗਏ ਸੀ ਅਤੇ ਪੈਸੇ ਲੈ ਕੇ ਨਸ਼ੀਲੀਆਂ ਵਸਤੂਆਂ ਦੇਣ ਲੱਗ ਗਏ ਸੀ। ਜਦ ਕਿ ਆਪ ਹੈਡਵਾਰਡਰ ਰਾਜਦੀਪ ਸਿੰਘ 1356 ਦੀ ਡਿਊਟੀ ਜੇਲ੍ਹ ਵਿਭਾਗ ਵਲੋ ਜੇਲ੍ਹ ਅੰਦਰ ਵੱਖ-ਵੱਖ ਕਿਸਮ ਦੇ ਕ੍ਰਿਮੀਨਲ ਕੇਸਾਂ ਅੰਦਰ ਬੰਦ ਬੰਦੀਆਂ ਵਿੱਚ ਸੁਧਾਰ ਲਿਆਉਣ ਅਤੇ ਜਿਹੜੇ ਬੰਦੀ ਨਸ਼ਾ ਕਰਨ ਦੇ ਆਦੀ ਹੋ ਚੁੱਕੇ ਹਨ ਉਹਨਾਂ ਨੂੰ ਨਸ਼ਾ ਰਹਿਤ ਕਰਨ ਲਈ ਉਪਰਾਲੇ ਕਰਨੇ ਤਾਂ ਕਿ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਅਤੇ ਜੇਲ੍ਹ ਤੋ ਰਿਹਾਅ ਹੋ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਕਰ ਸਕਣ ਅਤੇ ਉਹ ਚੰਗੇ ਸਮਾਜ ਦਾ ਹਿੱਸਾ ਬਣਨ।ਇਸ ਤੋ ਇਲਾਵਾ ਆਪ ਦੀ ਡਿਊਟੀ ਜੇਲ੍ਹ ਅੰਦਰ ਬੰਦੀਆਂ ਦੀ ਨਿਗਰਾਨੀ ਕਰਨਾਂ ਅਤੇ ਉਨ੍ਹਾਂ ਦੀਆਂ ਮਾੜੀਆਂ ਗੱਤੀਵਿਧੀਆਂ ਨੂੰ ਰੋਕਣ ਤੇ ਲੱਗੀ ਸੀ। ਇਸ ਤਰਾਂ ਆਪ ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ:
1356 ਨੇ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਆਪਣੇ ਰੁਤਬੇ ਅਤੇ ਵਰਦੀ ਦੀ ਆੜ ਦੇ ਪ੍ਰਭਾਵ ਹੇਠ ਰੂਲਾਂ/ਹਦਾਇਤਾਂ/ਨਿਯਮਾਂ ਤੋਂ ਜਾਣੂ ਹੁੰਦੇ ਹੋਏ ਵੀ ਬੰਦੀਆਂ ਨੂੰ ਸੁਧਾਰਨ ਦੀ ਬਜਾਏ ਬੰਦੀਆ ਨਾਲ ਮਿਲ ਕੇ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਨ ਵਰਗਾ ਗੰਭੀਰ ਅਪਰਾਧ ਕੀਤਾ ਹੈ।ਇਸ ਤਰ੍ਹਾਂ ਆਪ ਵੱਲੋਂ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਨ ਕਰਕੇ ਆਪ ਨੂੰ ਸਰਕਾਰੀ ਨੌਕਰੀ ਵਿੱਚ ਰੱਖਣਾ ਜੇਲ੍ਹ ਵਿਭਾਗ/ਲੋਕ ਹਿੱਤ ਵਿੱਚ ਨਹੀਂ ਹੈ।ਆਪ ਵੱਲੋਂ ਜੇਲ੍ਹ ਅੰਦਰ ਬੰਦੀਆਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਸਬੰਧ ਬਣਾਕੇ ਨਸ਼ੇ ਦੀ ਤਸਕਰੀ ਕਰਕੇ ਉਸ ਦੇ ਬਦਲੇ ਉਕਤ ਅਨੁਸਾਰ ਮੋਟੀ ਰਕਮ ਵਸੂਲ ਕਰਕੇ ਰਿਸ਼ਵਤ ਨੂੰ ਬੜਾਵਾ ਦਿੱਤਾ ਹੈ ਅਤੇ ਅਜਿਹਾ ਕਰਕੇ ਆਪ ਨੇ ਜੇਲ੍ਹ ਵਿਭਾਗ ਨਾਲ ਵਿਸ਼ਵਾਸ਼ ਘਾਤ ਕੀਤਾ ਹੈ ਅਤੇ ਆਪ ਵਲੋ ਆਪਣੀ ਡਿਊਟੀ ਪ੍ਰਤੀ ਘੌਰ ਦੁਰਾਚਾਰ, ਕੋਤਾਹੀ, ਅਪਰਾਧ ਕੀਤਾ ਹੈ, ਇਸ ਨਾਲ ਸ਼ੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੇ ਜੇਲ੍ਹ ਪ੍ਰਸ਼ਾਸ਼ਨ ਦਾ ਅਕਸ ਖਰਾਬ ਹੋਇਆ ਅਤੇ ਦੂਜੇ ਕਰਮਚਾਰੀਆਂ ਤੇ ਮਾੜਾ ਅਸਰ ਪਾਇਆ ਹੈ।ਇਸ ਦੇ ਨਾਲ-ਨਾਲ ਪੰਜਾਬ ਪ੍ਰੀਜਨ ਰੂਲਜ 35.114, 35.129, 35.134, 35.137, 35.143, 35.161, ਪੰਜਾਬ ਸਰਕਾਰ ਗੁੱਡ ਕਡੰਕਟ ਰੂਲਜ 1966 ਦੇ ਨਿਯਮ (3)(22) ਦੀ ਉਲੰਘਣਾ ਕੀਤੀ ਹੈ।
9 ਵੈਸੇ ਤਾਂ ਸਮਾਜ ਵਿਰੋਧੀ ਕੰਮ ਕਿਸੇ ਵੀ ਨਾਗਰੀਕ/ਕਰਮਚਾਰੀ ਨੂੰ ਨਹੀਂ ਕਰਨੇ ਚਾਹੀਦੇ ਪਰੰਤੂ ਸਰਕਾਰੀ ਕਰਮਚਾਰੀ ਹੋਣ ਦੇ ਨਾਤੇ ਅਤੇ ਨਿਯਮਾਂ ਤੋ ਚੰਗੀ ਤਰਾਂ ਵਾਕਫ ਹੁੰਦੇ ਹੋਏ ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356, ਕੇਂਦਰੀ ਜੇਲ੍ਹ ਫਰੀਦਕੋਟ ਵਲੋ ਜੇਲ ਅੰਦਰ ਨਸ਼ਾ ਸਪਲਾਈ ਕਰਨਾਂ ਸਮਾਜਿਕ ਕੋਹੜ ਅਤੇ ਲਾਹਨਤ ਹੈ ।ਅਜਿਹੇ ਸਮਾਜ ਵਿਰੋਧੀ/ਵਿਭਾਗ ਵਿਰੋਧੀPART I] PUNJAB GOVT. GAZ., SEPTEMBER 4, 2026 (BHDR 13, 1948 SAKA) 1791 ਕਰਮਚਾਰੀ ਨੂੰ ਸਰਕਾਰੀ ਨੌਕਰੀ ਵਿੱਚ ਰੱਖਣਾ ਲੋਕ ਹਿਤ ਵਿੱਚ ਨਹੀਂ ਹੈ ।ਇਸ ਲਈ ਉਕੱਤ ਕੇਸ ਵਿੱਚ ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356, ਕੇਂਦਰੀ ਜੇਲ੍ਹ ਫਰੀਦਕੋਟ ਵਿਰੁੱਧ ਕੋਈ ਡਿਟੇਲਡ ਇੰਨਕੁਆਰੀ ਕਰਨੀ ਰਾਜ ਦੀ ਸੁਰੱਖਿਆ ਦੇ ਹਿਤ ਵਿੱਚ ਉਚਿਤ ਨਾਂ ਸਮਝਦੇ ਹੋਏ, ਮੈ ਸੁਖਮਿੰਦਰ ਸਿੰਘ ਮਾਨ, ਆਈ.ਪੀ.ਐਸ. ਬਤੌਰ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ) ਕਮ-ਸੁਪਰਡੰਟ ਹੈਡਕੁਆਟਰ ਜੇਲ੍ਹ ਫਿਰੋਜਪੁਰ ਸਰਕਲ ਅਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿੱਸ (ਜੇਲ੍ਹਾਂ), ਪੰਜਾਬ, ਚੰਡੀਗੜ੍ਹ ਜੀ ਵੱਲੋਂ ਪੱਤਰ ਨੰਬਰ ਜੀ.ਆਈ.-ਅਮਲਾ-
2/ਅ-4/ਪੀ.ਏ/.ਈ-2-ਫਿਰੋ:/358 ਮਿਤੀ 18-01-2024 ਰਾਹੀ ਇਸ ਕਰਮਚਾਰੀ ਨੂੰ ਡਿਸਮਿਸ ਕਰਨ ਦੀ ਅਪਰੂਵਲ ਮਿਲਣ ਉਪਰੰਤ ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356, ਕੇਂਦਰੀ ਜੇਲ੍ਹ ਫਰੀਦਕੋਟ ਦੀ ਬਰਖਾਸਤੀ ਦਾ ਅਧਿਕਾਰ ਪੰਜਾਬ ਜੇਲ੍ਹਜ਼ ਡਿਪਾਰਟਮੈਂਟ ਸਟੇਟ ਸਰਵਿਸਸ (ਕਲਾਸ-111 ਐਗਜੇਕਟਿਵ) ਰੂਲਜ਼, 1963 ਦੇ ਰੂਲ 15 ਦੇ ਅਪੈਂਡਿਕਸ ਬੀ-4 ਤਹਿਤ ਸਮਰਥ ਅਧਿਕਾਰੀ ਹੁੰਦੇ ਹੋਏ (Punishing authority) ਅਤੇ ਸੁਪਰਡੈਂਂਟ ਕੇਂਦਰੀ ਜੇਲ੍ਹ ਫਰੀਦਕੋਟ ਵੱਲੋਂ ਇਸ ਕਰਮਚਾਰੀ ਨੂੰ ਡਿਸਮਿਸ ਕਰਨ ਦੀ ਕੀਤੀ ਸਿਫਾਰਸ ਨਾਲ ਸਹਿਮਤ ਹੁੰਦੇ ਹੋਏ, ਇਸ ਕੇਸ ਵਿੱਚ ਡਿਟੇਲਡ ਵਿਭਾਗੀ ਇੰਨਕੁਆਰੀ ਦੀ ਜਰੂਰਤ ਨਾ ਸਮਝਦੇ ਹੋਏ, ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356, ਕੇਂਦਰੀ ਜੇਲ੍ਹ ਫਰੀਦਕੋਟ ਦੀਆਂ ਸੇਵਾਵਾਂ ਸੰਵਿਧਾਨ ਦੀ ਧਾਰਾ 311(2)(ਬੀ) ਤਹਿਤ ਤੁਰੰਤ ਤੋਂ ਬਰਖਾਸ਼ਤ (ਡਿਸਮਿਸ) ਕਰਨ ਦਾ ਹੁਕਮ ਕਰਦਾ ਹਾਂ । ਇਹ ਸੇਵਾ ਤੋਂ ਬਰਖਾਸ਼ਤੀ ਅਜਿਹੀ ਹੈ, ਜਿਸ ਨਾਲ ਇਹ ਕਰਮਚਾਰੀ ਅੱਗੇ ਤੋ ਹੋਰ ਕਿਸੇ ਸਰਕਾਰੀ ਵਿਭਾਗ ਵਿੱਚ ਨੌਕਰੀ ਕਰਨ ਦੇ ਯੋਗ ਨਹੀਂ ਹੋਵੇਗਾ।
ਬਰਖਾਸਤ ਕੀਤੇ ਕਰਮਚਾਰੀ ਦੇ ਪਰਟੀਕੁਲਰ ਹੇਠ ਲਿਖੇ ਅਨੁਸਾਰ ਹਨ :-
1 ਨਾਮ :- ਹੈਡਵਾਰਡਰ ਰਾਜਦੀਪ ਸਿੰਘ ਪੇਟੀ ਨੰ: 1356,
2 ਪਿਤਾ ਦਾ ਨਾਂਮ :- ਮਲਕੀਤ ਸਿੰਘ
3 ਘਰੇਲੂ ਪਤਾ :- ਵਾਸੀ ਪਿੰਡ ਹਰ ਰਾਏਪੁਰ, ਥਾਣਾ ਨੇਹੀਆਂ ਵਾਲਾ, ਤਹਿਸੀਲ ਤੇ ਜਿਲ੍ਹਾ ਬਠਿੰਡਾ।
4 ਜਨਮ ਮਿਤੀ :- 27-01-1994
5 ਭਰਤੀ/ਰੈਗੁਲਰ ਦੀ ਮਿਤੀ :- 21-05-2015
6 ਰਿਟਾਇਰਮੈਂਟ ਦੀ ਮਿਤੀ :- 31-01-2052
7 ਜਾਤ :- ਜਨਰਲ
ਸਹੀ/-
ਸੁਖਮਿੰਦਰ ਸਿੰਘ ਮਾਨ
ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਜੇਲਾਂ)
ਕਮ-ਸੁਪਰਡੈਂਟ ਹੈਡਕੁਆਟਰ ਜੇਲ੍ਹ ਫਿਰੋਜਪੁਰ ਸਰਕਲ
3816/9-2026/Pb. Govt. Press, S.A.S. Nagar