Published by Authority
No. 36] CHANDIGARH, FRIDAY, SEPTEMBER 4, 2026 (BHADRA 13, 1948 SAKA)
PART I
Punjab Government Notifications and Orders
ਪੰਜਾਬ ਸਰਕਾਰ
ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ
ਵਿੱਤੀ ਕਮਿਸ਼ਨਰਜ਼ ਸਕੱਤਰੇਤ
(ਪ੍ਰਸ਼ਾਸਨ-1 ਸ਼ਾਖਾ)
ਅਧਿਸੂਚਨਾ
ਮਿਤੀ 27 ਦਸੰਬਰ, 2022
ਨੰ.14-ਜ(40)89-1.ਪ੍ਰ.1/26041.-ਸ਼੍ਰੀ ਜਸਵਿੰਦਰ ਸਿੰਘ, ਸੁਪਰਡੰਟ ਗੇ੍ਰਡ-1, ਵਿੱਤੀ ਕਮਿਸ਼ਨਰਜ਼ ਸਕੱਤਰੇਤ, ਦੀ ਸੇਵਾ ਨਿਵਿਰਤੀ ਦੀ ਮਿਤੀ 31.03.2022 ਸੀ।ਪ੍ਰੰਤੂ ਅਧਿਕਾਰੀ ਵੱਲੋਂ ਸਿਵਲ ਸਰਜਨ, ਪਟਿਆਲਾ ਵੱਲੋਂ ਜਾਰੀ ਕੀਤਾ ਅੰਗਹੀਣਤਾ ਦਾ ਸਰਟੀਫਿਕੇਟ ਇਸ ਵਿਭਾਗ ਵਿੱਚ ਪੇਸ਼ ਕੀਤਾ ਗਿਆ ਸੀ।ਇਸ ਸਰਟੀਫਿਕੇਟ ਦੇ ਮੱਦੇਨਜਰ ਪੰਜਾਬ ਸਿਵਲ ਸੇਵਾਵਾਂ, ਜਿਲਦ-1, ਭਾਗ-1 ਦੇ ਨਿਯਮ 3.27 ਅਨੁਸਾਰ ਵਿਭਾਗ ਦੇ ਹੁਕਮ ਮਿਤੀ 16.09.2020 ਜੋ ਕਿ ਪਿੱਠਅੰਕਣ ਨੰ:
14-ਜ(40)89-1.ਪ੍ਰ.1/18584-87 ਮਿਤੀ 24.09.2020 ਰਾਹੀਂ ਜਾਰੀ ਹੋਏ ਅਨੁਸਾਰ ਉਨਾਂ ਦੀ ਸੇਵਾ ਨਿਵਿਰਤੀ 58 ਸਾਲ ਦੀ ਬਜਾਏ 60 ਸਾਲ ਦੀ ਉਮਰ ਪੂਰੀ ਹੋਣ ਤੇ ਰਿਟਾਇਰਮੈਂਟ ਮਿਤੀ 31.03.2024 ਕਰ ਦਿੱਤੀ ਗਈ ਸੀ।
2. ਹੁਣ ਪੀ.ਜੀ.ਆਈ. ਚੰਡੀਗੜ੍ਹ (ਡਿਸਏਬਿਲਟੀ ਬੋਰਡ) ਵੱਲੋਂ ਪੱਤਰ ਨੰ: EV(9)PGI-MS/MA-63/2022 ਮਿਤੀ 20.12.2022 ਰਾਹੀਂ ਸ਼੍ਰੀ ਜਸਵਿੰਦਰ ਸਿੰਘ, ਸੁਪਰਡੰਟ ਗੇ੍ਰਡ-1 ਦੀ ਅੱਖਾਂ ਦੀ ਅੰਗਹੀਣਤਾ 30# ਦਰਸਾਈ ਗਈ ਹੈ।ਜਿਸ ਕਾਰਨ ਸ਼੍ਰੀ ਜਸਵਿੰਦਰ ਸਿੰਘ, ਸੁਪਰਡੰਟ ਗੇ੍ਰਡ-1 ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਗਹੀਣਤਾ ਦੀਆਂ ਸ਼ਰਤਾ ਪੂਰੀਆਂ ਨਹੀਂ ਕਰਦਾ।ਇਸ ਲਈ ਸ਼੍ਰੀ ਜਸਵਿੰਦਰ ਸਿੰਘ, ਸੁਪਰਡੰਟ ਗੇ੍ਰਡ-1, ਤੇ ਮਾਲੀਆ-2 ਸ਼ਾਖਾ ਨੂੰ ਤੁਰੰਤ ਅਸਰ ਸਹਿਤ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।ਇਹ ਸੇਵਾ ਨਿਵਿਰਤੀ ਉਸ ਵਿਰੁੱਧ ਚੱਲ ਰਹੇ ਅਨੁਸ਼ਾਸ਼ਨੀ ਕੇਸ ਦੇ ਅਸਰ ਅਧੀਨ ਵੀ ਹੋਵੇਗੀ।
3. ਜੇਕਰ ਇਸ ਅਧਿਕਾਰੀ ਵਿਰੁੱਧ ਹੋਰ ਕੋਈ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕਿਸੇ ਕਿਸਮ ਦਾ ਕੋਈ ਬਕਾਇਆ ਹੋਇਆ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।
ਕੇ.ਏ.ਪੀ. ਸਿਨਹਾ
ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰਜ਼ ਮਾਲ,
ਪੰਜਾਬ, ਚੰਡੀਗੜ੍ਹ।