Servants of Knowledge
Punjab Gazette · Government of Punjab

ਅਧੀਨ ਸੇਵਾਵਾਂ ਚੋਣ ਬੋਰਡ, ਮੋਹਾਲੀ, ਪੰਜਾਬ ਦੇ ਮੀਮੋ ਨੰ. 1/52/2016—2ਅ(ਅਸਚਬ)/1228 ਮਿਤੀ 12—07—2019 ਰਾਹੀਂ ਕਲਰਕ

Published 11 September 2026

Department
Cooperative Audit Punjab
Type
Ordinary
Notification no.
ਹੁਕਮ
Category
Part - I
Gazetteid
CHD/0092/2024-2026
Notification Date
11-09-2026
Notification For
Other notification
Identifier
in.gazette.punjabdsa.2026-09-11.92439
Languages
English, Punjabi

click here for IIIF manifest

1858 PUNJAB GOVT. GAZ., SEPTEMBER 11, 2026 (BHDR 20, 1948 SAKA) PART I]

Published by Authority

No. 37] CHANDIGARH, FRIDAY, SEPTEMBER 11, 2026 (BHADRA 20, 1948 SAKA)

PART I

Punjab Government Notifications and Orders

ਚੀਫ ਆਡੀਟਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ

ਐਸ.ਸੀ.U. ਨੰ. 175-187, ਚੌਥੀ ਮੰਜਿਲ, ਸੈਕਟਰ 34-ਏ, ਚੰਡੀਗੜ੍ਹ

(ਅਮਲਾ ਸ਼ਾਖਾ)

ਹੁਕਮ

ਅਧੀਨ ਸੇਵਾਵਾਂ ਚੋਣ ਬੋਰਡ, ਮੋਹਾਲੀ, ਪੰਜਾਬ ਦੇ ਮੀਮੋ ਨੰ. 1/52/2016-2ਅ(ਅਸਚਬ)/1228 ਮਿਤੀ 12-07-2019 ਰਾਹੀਂ ਕਲਰਕ ਦੀ ਅਸਾਮੀ ਲਈ ਸ਼੍ਰੀ ਕਮਰਜੀਤ ਸਿੰਘ ਪੁੱਤਰ ਸ਼੍ਰੀ ਜਸਪਾਲ ਸਿੰਘ ਦੇ ਨਾਮ ਦੀ ਸਿਫਾਰਸ਼ ਇਸ ਦਫਤਰ ਨੂੰ ਭੇਜੀ ਗਈ ਸੀ।ਜਿਸ ਉਪਰੰਤ ਇਸ ਵਿਭਾਗ ਵੱਲੋਂ ਉਮੀਦਵਾਰ ਦੇ ਵਿਦਿਅਕ ਅਤੇ ਹੋਰ ਦਸਤਾਵੇਜ ਚੈੱਕ ਕਰਨ ਉਪਰੰਤ ਲੋੜੀਦਾ ਮੈਡੀਕਲ ਕਰਵਾਇਆ ਗਿਆ ਅਤੇ ਇਸ ਦਫਤਰ ਦੇ ਪੱਤਰ ਨੰ. ਆਡਿਟ/ਜ.ਸ.2/2019/8780 ਮਿਤੀ 14-08-2019 ਰਾਹੀਂ ਜਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਪਾਸੋਂ ਸ਼੍ਰੀ ਕਮਰਜੀਤ ਸਿੰਘ ਪੁੱਤਰ ਸ਼੍ਰੀ ਜਸਪਾਲ ਸਿੰਘ ਦਾ ਚਾਲ ਚਲਣ ਤਸਦੀਕ ਕਰਵਾਇਆ ਗਿਆ।ਜਿਲ੍ਹਾ ਮੇਜਿਸਟ੍ਰੇਟ ਹੁਸ਼ਿਆਰਪੁਰ ਵੱਲੋਂ ਪੱਤਰ ਨੰ. 834-VC Dated 27-08-2019 ਰਾਹੀਂ ਸੂਚਿਤ ਕੀਤਾ ਗਿਆ ਕਿ ਉਮੀਦਵਾਰ ਦਾ ਚਾਲ ਚਲਣ ਠੀਕ ਪਾਇਆ ਗਿਆ ਹੈ। ਚਾਲ ਚਲਣ ਰਿਪੋਰਟ ਇਸ ਦਫਤਰ ਨੂੰ ਪ੍ਰਾਪਤ ਹੋਣ ਉਪਰੰਤ ਇਸ ਦਫਤਰ ਦੇ ਪੱਤਰ ਨੰ. ਆਡਿਟ/ਜ.ਸ.2/2019/9955 ਮਿਤੀ 11-09-2019 ਰਾਹੀਂ ਇਸ ਵਿਭਾਗ ਵਿੱਚ ਬਤੌਰ ਕਲਰਕ ਦਫਤਰ ਆਡਿਟ ਅਫਸਰ, ਸਹਿਕਾਰੀ ਸਭਾਵਾਂ, ਜਲੰਧਰ ਵਿਖੇ ਨਿਯੁਕਤ ਕੀਤਾ ਗਿਆ ਸੀ। ਕਰਮਚਾਰੀ ਦੇ ਨਿਯੁਕਤੀ ਪੱਤਰ ਦੇ ਲੜੀ ਨੰ. 4 ਤੋਂ ਹੇਠ ਦਰਜ ਸ਼ਰਤ ਲਗਾਈ ਗਈ ਸੀ:

"ਤੁਹਾਨੂੰ ਇਹ ਹਲਫੀਆ ਬਿਆਨ ਦੇਣਾ ਪਵੇਗਾ ਕਿ ਤੁਸੀਂ ਕਿਸੇ ਦਫਤਰ ਤੋਂ ਡਿਸਮਿਸ ਹੋਏ ਕਰਮਚਾਰੀ ਤਾਂ ਨਹੀਂ ਹੋ ਅਤੇ ਤੁਹਾਡੇ ਵਿਰੁੱਧ ਕੋਈ ਬੇਈਮਾਨੀ ਜਾਂ ਫੌਜਦਾਰੀ ਦਾ ਕੇਸ ਭਾਰਤ ਵਿੱਚ ਕਿਸੇ ਵੀ ਅਦਾਲਤ ਵਿੱਚ ਨਹੀਂ ਚੱਲ ਰਿਹਾ ਹੈ।"

ਕਮਰਜੀਤ ਸਿੰਘ ਵੱਲੋਂ ਮਿਤੀ 13-09-2019 ਨੂੰ ਇਸ ਵਿਭਾਗ ਵਿੱਚ ਹਾਜਰੀ ਦਿੱਤੀ ਗਈ ਅਤੇ ਮਿਤੀ 16-09-2019 ਨੂੰ ਹਲਫੀਆ ਬਿਆਨ ਦਿੱਤਾ ਗਿਆ ਕਿ "ਮੈਂਨੂੰ ਕਦੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀ ਤੋਂ ਬਰਖਾਸਤ ਨਹੀਂ ਕੀਤਾ ਗਿਆ ਅਤੇ ਨਾ ਹੀ ਉਸਨੂੰ ਕਿਸੇ ਅਦਾਲਤ ਵੱਲੋਂ ਕਿਸੇ ਨੈਤਿਕ ਅਪਰਾਧ ਕਰਨ ਕਾਰਨ ਕਦੇ ਕੋਈ ਸਜਾ ਹੋਈ ਹੈ।" ਕਰਮਚਾਰੀ ਦੀ 2 ਸਾਲ ਦੀ ਸੇਵਾ ਤਸੱਲੀਬਖਸ਼ ਹੋਣ ਤੇ ਆਡਿਟ ਅਫਸਰ, ਸਹਿਕਾਰੀ ਸਭਾਵਾਂ, ਜਲੰਧਰ ਵੱਲੋਂ ਕਰਮਚਾਰੀ ਦੇ ਖਿਲਾਫ ਕੋਈ ਵੀ ਵਿਭਾਗੀ ਕਾਰਵਾਈ, ਸ਼ਿਕਾਇਤ, ਕੋਰਟ ਕੇਸ, ਵਿਜੀਲੈਂਸ ਕੇਸ, ਸਜਾ, ਦੋਸ਼ ਸੂਚੀ ਨਾ ਹੋਣ ਦੀ ਰਿਪੋਰਟ ਕੀਤੀ ਗਈ ਸੀ।ਜਿਸ ਉਪਰੰਤ ਵਿਭਾਗ ਵੱਲੋਂ ਰੂਲਾਂ/ਹਦਾਇਤਾਂ ਅਨੁਸਾਰ ਕਰਮਚਾਰੀ ਦੀ ਵਿਜੀਲੈਂਸ ਰਿਪੋਰਟ ਪ੍ਰਾਪਤ ਕਰਕੇ ਉਸਦਾ 2 ਸਾਲ ਦਾ ਪਰਖਕਾਲ ਸਮਾਂ ਇਸ ਦਫਤਰ ਦੇ ਪੱਤਰ ਨੰ. ਆਡਿਟ/ਜ.ਸ.2/2021/14612-13 ਮਿਤੀ 02-12-2021 ਰਾਹੀਂ ਮਿਤੀ 13-09-2021 ਤੋਂ ਕਲੀਅਰ ਕੀਤਾ ਗਿਆ ਸੀ।

( 1858 )PART I] PUNJAB GOVT. GAZ., SEPTEMBER 11, 2026 (BHDR 20, 1948 SAKA) 1859 ਪਰ ਮਿਤੀ 19-04-2022 ਨੂੰ ਇਸ ਦਫਤਰ ਵਿਖੇ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕੇਸ ਨੰ. COMI-194-2015 CNR No. PBHO03-001772-2015 ਮਿਤੀ 09-10-2015 ਅੰਡਰ ਸੈਕਸ਼ਨ 354 ਬੀ, 323, 452, 506, 511, 148, 149, 120 ਬੀ ਆਈ.ਪੀ.ਸੀ. ਵਿੱਚ ਸ਼੍ਰੀ ਕਮਲਜੀਤ ਸਿੰਘ ਉਰਫ ਰਿੰਕੂ ਪੁੱਤਰ ਸ਼੍ਰੀ ਜਸਪਾਲ ਸਿੰਘ ਪਿੰਡ ਭਟੋਲੀਆਂ, ਥਾਣਾ ਹਰਿਆਣਾ, ਤਹਿਸੀਲ ਅਤੇ ਜਿਲ੍ਹਾ ਹੁਸ਼ਿਆਰਪੁਰ ਨੂੰ ਮਿਤੀ 21-10-2021 ਦੇ ਫੈਸਲੇ ਮੁਤਾਬਿਕ 3 ਸਾਲ ਦੀ ਸਜਾ ਅਤੇ 15000/- ਰੁਪਏ ਜੁਰਮਾਨਾ ਹੋਇਆ ਸੀ ਅਤੇ ਉਹ ਸਹਿਕਾਰੀ ਆਡਿਟ ਵਿਭਾਗ ਵਿੱਚ ਨੌਕਰੀ ਕਰ ਰਿਹਾ ਹੈ।ਕਿਉਂਕਿ ਸ਼ਿਕਾਇਤ ਵਿੱਚ ਦਰਜ ਪਤਾ ਸ਼੍ਰੀ ਕਮਰਜੀਤ ਸਿੰਘ ਕਲਰਕ ਦਫਤਰ ਆਡਿਟ ਅਫਸਰ ਸਹਿਕਾਰੀ ਸਭਾਵਾਂ, ਜਲੰਧਰ ਨਾਲ ਮੇਲ ਖਾਂਦਾ ਸੀ ਇਸ ਲਈ ਇਸ ਦਫਤਰ ਦੇ ਪੱਤਰ ਨੰ. ਆਡਿਟ/ਜ.ਸ.2/2022/4497 ਮਿਤੀ 19-04-2022 ਰਾਹੀਂ ਸ਼੍ਰੀ ਕਮਰਜੀਤ ਸਿੰਘ ਕਲਰਕ ਰਾਹੀਂ ਆਡਿਟ ਅਫਸਰ ਸਹਿਕਾਰੀ ਸਭਾਵਾਂ, ਜਲੰਧਰ ਨੂੰ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਦੇਣ ਸਬੰਧੀ ਲਿਖਿਆ ਗਿਆ ਅਤੇ ਇਸ ਦਾ ਉਤਾਰਾ ਆਡਿਟ ਅਫਸ਼ਰ, ਸਹਿਕਾਰੀ ਸਭਾਵਾਂ, ਜਲੰਧਰ ਨੂੰ ਕਰਦੇ ਹੋਏ ਕਰਮਚਾਰੀ ਪਾਸੋਂ ਇਸ ਸਬੰਧੀ ਸਪੱਸ਼ਟੀਕਰਨ ਪ੍ਰਾਪਤ ਕਰਕੇ ਆਪਣੀ ਟਿੱਪਣੀ ਸਮੇਤ ਦਸਤਾਵੇਜ਼ ਭੇਜਣ ਲਈ ਲਿਖਿਆ ਗਿਆ ਸੀ।ਆਡਿਟ ਅਫਸਰ, ਸਹਿਕਾਰੀ ਸਭਾਵਾਂ, ਜਲੰਧਰ ਦੇ ਪੱਤਰ ਨੰ. ਆਡਿਟ/ਅਅਜ/2022/3091 ਮਿਤੀ 28-04-2023 ਰਾਹੀਂ ਪ੍ਰਾਪਤ ਰਿਪੋਰਟ ਅਨੁਸਾਰ ਕਰਮਚਾਰੀ ਵੱਲੋਂ ਇਹ ਮੰਨਿਆ ਗਿਆ ਹੈ ਕਿ ਕੇਸ ਨੰ. COMI-194-2015 CNR No. PBHO03-001772- 2015 ਮਿਤੀ 09-10-2015 ਵਿੱਚ ਜੋ ਜਜਮੈਂਟ ਪ੍ਰਾਪਤ ਹੋਈ ਹੈ ਉਹ ਉਸ ਨਾਲ ਸਬੰਧ ਰੱਖਦੀ ਹੈ। ਕਰਮਚਾਰੀ ਵੱਲੋਂ ਮੰਨਿਆ ਗਿਆ ਕਿ ਨੌਕਰੀ ਵਿੱਚ ਆਉਣ ਤੋਂ ਪਹਿਲਾਂ ਚੱਲ ਰਹੇ ਫੌਜਦਾਰੀ ਕੇਸ ਵਿੱਚ ਹੁਣ ਉਸਨੂੰ ਕਮਲਜੀਤ ਸਿੰਘ ਉਰਫ ਰਿੰਕੂ ਦੇ ਨਾਮ ਤੋਂ 3 ਸਾਲ ਦੀ ਸਜਾ ਹੋਈ ਹੈ ਅਤੇ ਨਾਲ ਹੀ ਉਸਦੀ ਪੱਕੀ ਜਮਾਨਤ ਮਾਨਯੋਗ ਸੈਸ਼ਨ ਕੋਰਟ ਵੱਲੋਂ ਮੰਨਜੂਰ ਕੀਤੀ ਗਈ ਹੈ।

ਪੰਜਾਬ ਸਰਕਾਰ ਸਹਿਕਾਰਤਾ ਵਿਭਾਗ (ਸਹਿਕਾਰਤਾ-2) ਸ਼ਾਖਾ ਦੇ ਪੱਤਰ ਮੀਮੋ ਨੰ. COOP-C2065/1/2023- COOPERATION-2(2)/103 ਮਿਤੀ 04-01-2023 ਰਾਹੀਂ ਦਫਤਰ ਮੁੱਖ ਮੰਤਰੀ ਪੰਜਾਬ ਪਾਸੋਂ ਇਸ ਕੇਸ ਸਬੰਧੀ ਪ੍ਰਾਪਤ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਇਸ ਦਫਤਰ ਦੇ ਪੱਤਰ ਮੀਮੋ ਨੰ. ਆਡਿਟ/ਜ.ਸ.2/2023/511 ਮਿਤੀ 12-01-2023, ਪੱਤਰ ਨੰ. 2084 ਮਿਤੀ 27-02-2023 ਅਤੇ ਪੱਤਰ ਨੰ. 4880 ਮਿਤੀ 05-05-2023 ਰਾਹੀਂ ਐਡਕੋਕੇਟ ਜਨਰਲ ਪੰਜਾਬ, ਚੰਡੀਗੜ੍ਹ ਜੀ ਨੂੰ ਇਸ ਕੇਸ ਵਿੱਚ ਕਾਰਵਾਈ ਕਰਨ ਸਬੰਧੀ ਆਪਣੀ ਯੋਗ ਅਗਵਾਈ ਦੇਣ ਸਬੰਧੀ ਲਿਖਿਆ ਗਿਆ।ਇਸ ਦਫਤਰ ਦੇ ਪੱਤਰ ਨੰ. ਆਡਿਟ/ਜ.ਸ.2/2023/6705 ਮਿਤੀ 16-06-2023 ਰਾਹੀਂ ਸ਼੍ਰੀ ਸਰਬਜੀਤ ਸਿੰਘ ਆਡਿਟ ਅਫਸਰ, ਸਹਿਕਾਰੀ ਸਭਾਵਾਂ, ਰੂਪਨਗਰ ਨੂੰ ਇਸ ਕੇਸ ਦੀ ਪੜਤਾਲ ਕਰਨ ਲਈ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ।ਸ਼੍ਰੀ ਸਰਬਜੀਤ ਸਿੰਘ, ਆਡਿਟ ਅਫਸਰ, ਸਹਿਕਾਰੀ ਸਭਾਵਾਂ, ਰੂਪਨਗਰ ਵੱਲੋਂ ਪੱਤਰ ਨੰ. ਆਡਿਟ/ਅਅਰ/2023/1702 ਮਿਤੀ 11-07-2023 ਰਾਹੀਂ ਆਪਣੀ ਪੜਤਾਲ ਰਿਪੋਰਟ ਇਸ ਦਫਤਰ ਨੂੰ ਭੇਜੀ ਗਈ ਜਿਸ ਵਿੱਚ ਲਿਖਿਆ ਹੈ ਕਿ ਪੜਤਾਲ ਦੌਰਾਨ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਕਰਮਚਾਰੀ ਵੱਲੋਂ ਇਸ ਵਿਭਾਗ ਵਿੱਚ ਨਿਯੁਕਤੀ ਸਮੇਂ ਦਿੱਤਾ ਗਿਆ ਸਵੈ-ਘੋਸ਼ਣਾ ਪੱਤਰ ਨਿਯੁਕਤੀ ਪੱਤਰ ਦੀ ਸ਼ਰਤ ਨੰ.

4 ਅਨੁਸਾਰ ਨਹੀਂ ਦਿੱਤਾ ਗਿਆ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਰਮਚਾਰੀ ਵੱਲੋਂ ਵਿਭਾਗ ਤੋਂ ਉਸ ਵਿਰੁੱਧ ਚੱਲ ਰਹੇ ਅਦਾਲਤੀ ਕੇਸ ਦਾ ਸੱਚ ਛੁਪਾਇਆ ਗਿਆ ਹੈ।ਪੜਤਾਲ ਦੌਰਾਨ ਸ਼੍ਰੀ ਕਮਰਜੀਤ ਸਿੰਘ ਵੱਲੋਂ ਇਹ ਗੱਲ ਮੰਨੀ ਗਈ ਕਿ ਇਹ ਕੇ ਸ ਉਸ ਨਾਲ ਸਬੰਧਤ ਹੈ ਅਤੇ ਉਸਨੂੰ ਇਸ ਕੇਸ ਵਿੱਚ ਸਜਾ ਹੋਈ ਹੈ, ਜਿਸ ਵਿਰੁੱਧ ਉਸਨੇ ਮਾਨਯੋਗ ਸ਼ੈਸਨ ਕੋਰਟ ਵਿੱਚ ਅਪੀਲ ਪਾਈ ਹੋਈ ਹੈ। ਕਰਮਚਾਰੀ ਵੱਲੋਂ ਇਹ ਗੱਲ ਮੰਨੀ ਗਈ ਕਿ ਉਸਨੂੰ ਵਿਭਾਗੀ ਰੂਲਾਂ ਦੀ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਬਾਰੇ ਵਿਭਾਗ ਨੂੰ ਸੂਚਿਤ ਨਹੀਂ ਕਰ ਸਕਿਆ। ਇਸ ਉਪਰੰਤ ਐਡਵੋਕੇਟ ਜਨਰਲ ਪੰਜਾਬ ਜੀ ਦੇ ਪੱਤਰ ਨੰ. 585 ਮਿਤੀ 23-08-2023 ਰਾਹੀਂ ਇਹ ਕਾਨੂੰਨੀ ਸਲਾਹ ਦਿੱਤੀ ਗਈ ਕਿ ਕਿਉਂ ਜੋ ਸ਼੍ਰੀ ਕਮਰਜੀਤ ਸਿੰਘ ਵੱਲੋਂ ਨੌਕਰੀ ਲੈਣ ਸਮੇਂ ਅਪਰਾਧਿਕ ਕੇਸ ਵਿੱਚ ਆਪਣੀ ਸ਼ਮੂਲੀਅਤ ਬਾਰੇ ਤੱਥਾਂ ਨੂੰ ਛੁਪਾਇਆ ਗਿਆ ਸੀ, ਇਸ ਲਈ ਭਵਿੱਖ ਵਿੱਚ ਵੀ ਉਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸ਼੍ਰੀ ਕਮਰਜੀਤ ਸਿੰਘ ਪੁੱਤਰ ਸ਼੍ਰੀ ਜਸਪਾਲ ਸਿੰਘ ਵਾਸੀ ਭਟੋਲੀਆਂ, ਭੁੰਗਾ, ਹੁਸ਼ਿਆਰਪੁਰ ਨੂੰ ਅਪਰਾਧਿਕ ਕੇਸ ਵਿੱਚ ਆਪਣੀ ਸ਼ਮੂਲੀਅਤ ਬਾਰੇ ਤੱਥਾਂ ਨੁੰ ਛੁਪਾਉਣ ਕਰਕੇ ਬਰਖਾਸਤ ਕੀਤਾ ਜਾ ਸਕਦਾ ਹੈ।

ਸ਼੍ਰੀ ਸਰਬਜੀਤ ਸਿੰਘ ਆਡਿਟ ਅਫਸਰ ਸਹਿਕਾਰੀ, ਸਭਾਵਾਂ, ਰੂਪਨਗਰ ਵੱਲੋਂ ਜਾਰੀ ਪੜਤਾਲ ਰਿਪਰੋਟ ਅਤੇ ਐਡਵੋਕੇਟ ਜਨਰਲ ਪੰਜਾਬ, ਚੰਡੀਗੜ੍ਹ ਵੱਲੋਂ ਪ੍ਰਾਪਤ ਸਲਾਹ ਨੂੰ ਅਧਾਰ ਮੰਨਦੇ ਹੋਏ ਸ਼੍ਰੀ ਕਮਰਜੀਤ ਸਿੰਘ ਪੁੱਤਰ ਸ਼੍ਰੀ ਜਸਪਾਲ ਸਿੰਘ ਵਾਸੀ ਭਟੋਲੀਆਂ, ਭੁੰਗਾ, ਹੁਸ਼ਿਆਰਪੁਰ, ਕਲਰਕ, ਦਫਤਰ ਆਡਿਟ ਅਫਸਰ ਸਹਿਕਾਰੀ ਸਭਾਵਾਂ, ਹੁਸ਼ਿਆਰਪੁਰ ਨੂੰ ਨੌਕਰੀ ਲੈਣ ਸਮੇਂ ਇਸ ਵਿਭਾਗ ਤੋਂ ਇੱਕ ਅਪਰਾਧਿਕ ਕੇਸ ਵਿੱਚ ਆਪਣੀ ਸ਼ਮੂਲੀਅਤ ਅਤੇ ਬਾਅਦ ਵਿੱਚ ਉਕਤ ਕੇਸ ਵਿੱਚ ਹੋਈ1860 PUNJAB GOVT. GAZ., SEPTEMBER 11, 2026 (BHDR 20, 1948 SAKA) PART I] ਸਜ਼ਾ ਬਾਰੇ ਤੱਥਾਂ ਨੂੰ ਛੁਪਾਉਣ ਕਾਰਨ ਉਸ *ਤੇ ਕਾਰਵਾਈ ਕਰਦੇ ਹੋਏ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ 1970 (viii) ਤਹਿਤ ਸਰਕਾਰੀ ਸੇਵਾ ਤੋਂ ਰਿਮੂਵ ਕੀਤਾ ਜਾਂਦਾ ਹੈ।

ਸਹੀ/-

ਸਰਬਜੀਤ ਸਿੰਘ

ਚੀਫ ਆਡੀਟਰ ਸਹਿਕਾਰੀ ਸਭਾਵਾਂ

ਪੰਜਾਬ, ਚੰਡੀਗੜ੍ਹ

3822/9-2026/Pb. Govt. Press, S.A.S. Nagar

Cite this issue. Punjab Gazette, Government of Punjab, 11 September 2026. Indian Gazettes, https://egazette.servantsofknowledge.in/details/in.gazette.punjabdsa.2026-09-11.92439/. Archive identifier in.gazette.punjabdsa.2026-09-11.92439.