Published by Authority
No. 37] CHANDIGARH, FRIDAY, SEPTEMBER 11, 2026 (BHADRA 20, 1948 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 4 ਅਗਸਤ, 2026
ਨੰ.1/1/2023-ਮ-5/10621.-ਪੰਜਾਬ ਐਗਰੀਕਲਚਰਲ ਪੋ੍ਰਡਿਊਸ ਮਾਰਕਿਟਸ ਐਕਟ, 1961 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਹੋਰਨਾਂ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਕੁਲਵਿੰਦਰ ਸਿੰਘ ਪੁੱਤਰ ਸ਼੍ਰੀ ਬਲਦੇਵ ਸਿੰਘ ਵਾਸੀ ਸਾਸਤਰੀ ਨਗਰ, ਜਗਰਾਊਂ, ਜਿਲ੍ਹਾ ਲੁਧਿਆਣਾ ਨੂੰ ਐਕਟ ਦੀ ਧਾਰਾ 12(2)(c)(ii) ਤਹਿਤ ਆੜ੍ਹਤੀ ਕੈਟਾਗਿਰੀ ਵਿੱਚ ਮਾਰਕੀਟ ਕਮੇਟੀ ਜਗਰਾਉਂ ਦਾ ਮੈਂਬਰ ਅਤੇ ਐਕਟ ਦੀ ਧਾਰਾ 16(1) ਤਹਿਤ ਚੇਅਰਮੈਨ ਨਾਮਜਦ ਕਰਦੇ ਹਨ।
2. ਉਪਰੋਕਤ ਮੈਂਬਰ ਤੋਂ ਇਲਾਵਾ ਬਾਕੀ ਰਹਿੰਦੇ ਮੈਬਰਾਂ ਦੀ ਨਿਯੁਕਤੀ ਨਾ ਹੋਣ ਕਾਰਨ ਨਵ ਨਿਯੁਕਤ ਚੇਅਰਮੈਂਨ ਕੋਲ ਕੋਰਮ ਪੂਰਾ ਨਾ ਹੋਣ ਕਾਰਨ ਮਾਰਕਿਟ ਕਮੇਟੀ ਦਾ ਕੰਮ ਕਾਜ ਚਲਾਉਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਹੈ।ਇਸ ਲਈ ਜਦੋ ਤੱਕ ਬਾਕੀ ਰਹਿੰਦੇ ਮੈਬਰਾਂ ਦੀ ਨਿਯੁਕਤੀ ਨਹੀਂ ਹੋ ਜਾਂਦੀ ਉਦੋ ਤੱਕ ਨਵ ਨਾਮਜਦ ਮੈਂਬਰ/ਚੇਅਰਮੈਂਨ ਨੂੰ ਧਾਰਾ 12(3) ਤਹਿਤ ਕੰਮ ਕਾਜ ਦੀ ਸ਼ਕਤੀ ਪ੍ਰਦਾਨ ਕੀਤੀ ਜਾਂਦੀ ਹੈ।
ਅਰਸ਼ਦੀਪ ਸਿੰਘ ਥਿੰਡ
ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।
3822/9-2026/Pb. Govt. Press, S.A.S. Nagar