Published by Authority
No. 38] CHANDIGARH, FRIDAY, SEPTEMBER 18, 2026 (BHADRA 27, 1948 SAKA)
PART I
Punjab Government Notifications and Orders
ਪੰਜਾਬ ਸਰਕਾਰ
ਡਾਇਰੈਕਟੋਰੇਟ ਆਫ ਸਟੈਟਿਸਟਿਕਸ, ਪੰਜਾਬ,
ਵਿੱਤ ਤੇ ਯੋਜਨਾ ਭਵਨ, ਪਲਾਟ ਨੰ: 2ਬੀ,
ਸੈਕਟਰ-33ਏ, ਚੰਡੀਗੜ੍ਹ
ਦਫਤਰੀ ਹੁਕਮ
ਸ਼੍ਰੀਮਤੀ ਮਲਕੀਅਤ ਕੌਰ ਪਤਨੀ ਸ਼੍ਰੀ ਬਲਵਿੰਦਰ ਸਿੰਘ, ਸੇਵਾਦਾਰ, ਜਿਲ੍ਹਾ ਅੰਕੜਾ ਦਫਤਰ, ਤਰਨਤਾਰਨ ਨੂੰ 60 ਸਾਲ ਦੀ ਵੱਧ ਵਰ੍ਹਾ ਉਮਰ ਪੂਰੀ ਹੋ ਜਾਣ ਤੇ ਪੰਜਾਬ ਸਿਵਲ ਸੇਵਾਂਵਾਂ ਭਾਗ-1 ਦੇ ਨਿਯਮ 3.26 ਅਨੁਸਾਰ ਮਿਤੀ 31-12-2024 (ਬ:ਦੁ:) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਉਕਤ ਕਰਮਚਾਰਨ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਪੁਰਾਣਾ ਕਰੀਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਸ ਵਿਰੁੱਧ ਕਿਸੇ ਸਟੇਜ਼ ਤੇ ਕੋਈ ਰਿਕਵਰੀ ਆਉਂਦੀ ਹੈ ਤਾਂ ਉਸ ਦੀ ਭਰਪਾਈ ਉਸ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇਨਕੈਸ਼ਮੈਂਟ/ਪੈਨਸ਼ਨ) ਵਿੱਚੋਂ ਕੀਤੀ ਜਾਵੇਗੀ।
ਚਰਨਜੀਤ ਸਿੰਘ,
ਚੰਡੀਗੜ੍ਹ
ਮੀਤ ਡਾਇਰੈਕਟਰ (ਵਿਭਾਗੀ ਮੁੱਖੀ)।
3829/9-2026/Pb. Govt. Press, S.A.S. Nagar